ਕੀ ਸਿਰ ਤੇ ਗਰਦਨ ਦਾ ਦਰਦ ਹਾਈ ਬੀਪੀ ਦਾ ਸੰਕੇਤ ਹੈ? ਜਾਣੋ ਡਾਕਟਰ ਕਿਉਂ ਇਸਨੂੰ ਨਜ਼ਰਅੰਦਾਜ਼ ਨਾ ਕਰਨ ਦੀ ਦਿੰਦੇ ਨੇ ਸਲਾਹ

Published: 

30 Jan 2026 23:43 PM IST

ਅੱਜਕੱਲ੍ਹ ਦੀ ਤਣਾਓਪੂਰਨ ਅਤੇ ਬਹੁਤ ਹੀ ਵਿਅਸਤ ਜੀਵਨ ਸ਼ੈਲੀ ਕਾਰਨ ਲੋਕਾਂ ਵਿੱਚ ਗਰਦਨ ਅਤੇ ਸਿਰ ਦੇ ਪਿੱਛੇ ਦਰਦ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ। ਅਕਸਰ ਇਸ ਤਰ੍ਹਾਂ ਦੇ ਦਰਦ ਨੂੰ ਆਮ ਥਕਾਵਟ, ਨੀਂਦ ਦੀ ਕਮੀ ਜਾਂ ਲੰਬੇ ਸਮੇਂ ਤੱਕ ਇੱਕੋ ਅਸਥਿਤੀ ਵਿੱਚ ਬੈਠਣ ਨਾਲ ਜੋੜ ਕੇ ਅਣਡਿੱਠਾ ਕਰ ਦਿੱਤਾ ਜਾਂਦਾ ਹੈ।

ਕੀ ਸਿਰ ਤੇ ਗਰਦਨ ਦਾ ਦਰਦ ਹਾਈ ਬੀਪੀ ਦਾ ਸੰਕੇਤ ਹੈ? ਜਾਣੋ ਡਾਕਟਰ ਕਿਉਂ ਇਸਨੂੰ ਨਜ਼ਰਅੰਦਾਜ਼ ਨਾ ਕਰਨ ਦੀ ਦਿੰਦੇ ਨੇ ਸਲਾਹ

Image Credit source: Getty Images

Follow Us On

ਅੱਜਕੱਲ੍ਹ ਦੀ ਤਣਾਓਪੂਰਨ ਅਤੇ ਬਹੁਤ ਹੀ ਵਿਅਸਤ ਜੀਵਨ ਸ਼ੈਲੀ ਕਾਰਨ ਲੋਕਾਂ ਵਿੱਚ ਗਰਦਨ ਅਤੇ ਸਿਰ ਦੇ ਪਿੱਛੇ ਦਰਦ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ। ਅਕਸਰ ਇਸ ਤਰ੍ਹਾਂ ਦੇ ਦਰਦ ਨੂੰ ਆਮ ਥਕਾਵਟ, ਨੀਂਦ ਦੀ ਕਮੀ ਜਾਂ ਲੰਬੇ ਸਮੇਂ ਤੱਕ ਇੱਕੋ ਅਸਥਿਤੀ ਵਿੱਚ ਬੈਠਣ ਨਾਲ ਜੋੜ ਕੇ ਅਣਡਿੱਠਾ ਕਰ ਦਿੱਤਾ ਜਾਂਦਾ ਹੈ। ਪਰ ਮਾਹਰਾਂ ਦਾ ਕਹਿਣਾ ਹੈ ਕਿ ਕੁਝ ਮਾਮਲਿਆਂ ਵਿੱਚ ਇਹ ਦਰਦ ਕਿਸੇ ਗੰਭੀਰ ਅੰਦਰੂਨੀ ਬੀਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ।

ਕਈ ਵਾਰ ਇਹ ਦਰਦ ਅਚਾਨਕ ਸ਼ੁਰੂ ਹੋ ਜਾਂਦਾ ਹੈ, ਤਾਂ ਕਈ ਵਾਰ ਹੌਲੀ-ਹੌਲੀ ਵਧਦਾ ਰਹਿੰਦਾ ਹੈ। ਜ਼ਿਆਦਾਤਰ ਲੋਕ ਇਸਨੂੰ ਮਾਸਪੇਸ਼ੀਆਂ ਦੀ ਥਕਾਵਟ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਕੁਝ ਹਾਲਾਤਾਂ ਵਿੱਚ ਇਹ ਹਾਈ ਬਲੱਡ ਪ੍ਰੈਸ਼ਰ ਨਾਲ ਸੰਬੰਧਿਤ ਸਮੱਸਿਆ ਵੱਲ ਇਸ਼ਾਰਾ ਕਰ ਸਕਦਾ ਹੈ। ਇਸ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਹ ਦਰਦ ਕਦੋਂ ਆਮ ਹੈ ਅਤੇ ਕਦੋਂ ਸਾਵਧਾਨੀ ਵਰਤਣ ਦੀ ਲੋੜ ਹੈ।

ਕੀ ਗਰਦਨ ਅਤੇ ਸਿਰ ਦੇ ਪਿੱਛੇ ਦਰਦ ਹਾਈ ਬੀਪੀ ਦਾ ਲੱਛਣ ਹੋ ਸਕਦਾ ਹੈ?

ਆਰਐਮਐਲ ਹਸਪਤਾਲ ਦੇ ਮੈਡੀਸਿਨ ਵਿਭਾਗ ਦੇ ਡਾਇਰੈਕਟਰ ਪ੍ਰੋਫੈਸਰ ਡਾ. ਸੁਭਾਸ਼ ਗਿਰੀ ਦੇ ਅਨੁਸਾਰ, ਗਰਦਨ ਅਤੇ ਸਿਰ ਦੇ ਪਿੱਛੇ ਮਹਿਸੂਸ ਹੋਣ ਵਾਲਾ ਦਰਦ ਕਈ ਵਾਰ ਹਾਈ ਬਲੱਡ ਪ੍ਰੈਸ਼ਰ ਦਾ ਸੰਕੇਤ ਹੋ ਸਕਦਾ ਹੈ। ਜਦੋਂ ਬਲੱਡ ਪ੍ਰੈਸ਼ਰ ਆਮ ਪੱਧਰ ਤੋਂ ਵੱਧ ਜਾਂਦਾ ਹੈ, ਤਾਂ ਖੂਨ ਦੀਆਂ ਨਸਾਂ ਤੇ ਦਬਾਅ ਵਧ ਜਾਂਦਾ ਹੈ, ਜਿਸ ਕਾਰਨ ਸਿਰ ਅਤੇ ਗਰਦਨ ਦੇ ਹਿੱਸੇ ਵਿੱਚ ਦਰਦ ਮਹਿਸੂਸ ਹੋ ਸਕਦਾ ਹੈ।

ਡਾਕਟਰਾਂ ਮੁਤਾਬਕ, ਇਹ ਦਰਦ ਅਕਸਰ ਹੌਲੀ-ਹੌਲੀ ਵਧਦਾ ਹੈ ਅਤੇ ਲੰਬੇ ਸਮੇਂ ਤੱਕ ਬਣਿਆ ਰਹਿ ਸਕਦਾ ਹੈ। ਕੁਝ ਲੋਕਾਂ ਨੂੰ ਇਹ ਦਰਦ ਖਾਸ ਕਰਕੇ ਸਵੇਰੇ ਉੱਠਣ ਸਮੇਂ ਜਾਂ ਤਣਾਓ ਵਾਲੀ ਸਥਿਤੀ ਵਿੱਚ ਵਧੇਰੇ ਮਹਿਸੂਸ ਹੁੰਦਾ ਹੈ। ਹਾਲਾਂਕਿ ਹਰ ਗਰਦਨ ਜਾਂ ਸਿਰ ਦਾ ਦਰਦ ਹਾਈ ਬੀਪੀ ਨਾਲ ਨਹੀਂ ਹੁੰਦਾ, ਪਰ ਜੇ ਦਰਦ ਵਾਰ-ਵਾਰ ਹੋਵੇ ਅਤੇ ਇਸਦੇ ਨਾਲ ਚੱਕਰ ਆਉਣ, ਅਸਧਾਰਣ ਥਕਾਵਟ ਜਾਂ ਦਿਲ ਦੀ ਧੜਕਣ ਤੇਜ਼ ਹੋਣ ਵਰਗੇ ਲੱਛਣ ਵੀ ਨਜ਼ਰ ਆਉਣ, ਤਾਂ ਇਸਨੂੰ ਕਦੇ ਵੀ ਅਣਡਿੱਠਾ ਨਹੀਂ ਕਰਨਾ ਚਾਹੀਦਾ।

ਦਰਦ ਤੋਂ ਇਲਾਵਾ ਹੋਰ ਕਿਹੜੇ ਲੱਛਣ ਆ ਸਕਦੇ ਹਨ?

ਹਾਈ ਬਲੱਡ ਪ੍ਰੈਸ਼ਰ ਸਿਰਫ਼ ਸਿਰ ਅਤੇ ਗਰਦਨ ਦੇ ਦਰਦ ਤੱਕ ਸੀਮਿਤ ਨਹੀਂ ਰਹਿੰਦਾ। ਇਸ ਕਾਰਨ ਹੋਰ ਕਈ ਲੱਛਣ ਵੀ ਸਾਹਮਣੇ ਆ ਸਕਦੇ ਹਨ। ਇਸ ਵਿੱਚ ਸਿਰ ਘੁੰਮਣਾ, ਦਿਲ ਦੀ ਧੜਕਣ ਤੇਜ਼ ਮਹਿਸੂਸ ਹੋਣਾ, ਸਰੀਰ ਵਿੱਚ ਕਮਜ਼ੋਰੀ ਅਤੇ ਬਹੁਤ ਜ਼ਿਆਦਾ ਥਕਾਵਟ ਸ਼ਾਮਲ ਹੈ। ਕੁਝ ਲੋਕਾਂ ਨੂੰ ਅੱਖਾਂ ਅੱਗੇ ਧੁੰਦਲਾਪਣ ਜਾਂ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਲੰਬੇ ਸਮੇਂ ਤੱਕ ਬਲੱਡ ਪ੍ਰੈਸ਼ਰ ਉੱਚਾ ਰਹਿਣ ਨਾਲ ਯਾਦਦਾਸ਼ਤ ਤੇ ਵੀ ਅਸਰ ਪੈ ਸਕਦਾ ਹੈ। ਕਈ ਮਾਮਲਿਆਂ ਵਿੱਚ ਅੱਖਾਂ ਦੀ ਰੋਸ਼ਨੀ ਧੁੰਦਲੀ ਹੋ ਜਾਣਾ ਜਾਂ ਹਲਕੀ ਰੋਸ਼ਨੀ ਵਿੱਚ ਵੀ ਤੇਜ਼ ਚਾਨਣ ਨਾਲ ਪਰੇਸ਼ਾਨੀ ਮਹਿਸੂਸ ਹੋ ਸਕਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇ ਇਹ ਲੱਛਣ ਸਮੇਂ ਤੇ ਪਛਾਣ ਲਏ ਜਾਣ, ਤਾਂ ਵੱਡੀਆਂ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।

ਹਾਈ ਬੀਪੀ ਤੋਂ ਬਚਾਅ ਲਈ ਕੀ ਕਰਨਾ ਚਾਹੀਦਾ ਹੈ?

ਮਾਹਰਾਂ ਮੁਤਾਬਕ, ਹਾਈ ਬਲੱਡ ਪ੍ਰੈਸ਼ਰ ਤੋਂ ਬਚਣ ਅਤੇ ਸਿਰ-ਗਰਦਨ ਦੇ ਦਰਦ ਨੂੰ ਕਾਬੂ ਵਿੱਚ ਰੱਖਣ ਲਈ ਕੁਝ ਜ਼ਰੂਰੀ ਸਾਵਧਾਨੀਆਂ ਅਪਣਾਉਣੀਆਂ ਚਾਹੀਦੀਆਂ ਹਨ। ਨਿਯਮਿਤ ਤੌਰ ਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ। ਤਣਾਓ ਘਟਾਉਣ ਲਈ ਯੋਗ ਅਤੇ ਧਿਆਨ ਨੂੰ ਦਿਨਚਰਿਆ ਦਾ ਹਿੱਸਾ ਬਣਾਇਆ ਜਾਵੇ। ਖਾਣ-ਪੀਣ ਵਿੱਚ ਸੰਤੁਲਨ ਰੱਖਦਿਆਂ ਘੱਟ ਨਮਕ ਵਾਲਾ ਆਹਾਰ ਲਿਆ ਜਾਵੇ।

ਇਸਦੇ ਨਾਲ ਹੀ ਪੂਰੀ ਨੀਂਦ ਲੈਣੀ, ਵੱਧ ਤੇਲ ਅਤੇ ਤਲੇ ਹੋਏ ਭੋਜਨ ਤੋਂ ਪਰਹੇਜ਼ ਕਰਨਾ ਅਤੇ ਨਿਯਮਿਤ ਵਰਜ਼ਿਸ਼ ਕਰਨੀ ਵੀ ਲਾਭਕਾਰੀ ਸਾਬਤ ਹੁੰਦੀ ਹੈ। ਸ਼ਰਾਬ ਅਤੇ ਧੂਮਰਪਾਨ ਵਰਗੀਆਂ ਆਦਤਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇ ਦਰਦ ਜਾਂ ਹੋਰ ਲੱਛਣ ਲਗਾਤਾਰ ਬਣੇ ਰਹਿਣ, ਤਾਂ ਬਿਨਾਂ ਦੇਰੀ ਕੀਤੇ ਡਾਕਟਰ ਨਾਲ ਸਲਾਹ ਲੈਣੀ ਚਾਹੀਦੀ ਹੈ।