ਸਿੱਧੂ ਮੂਸੇਵਾਲਾ ਦੀ ਮਾਂ 58 ਸਾਲ ਦੀ ਉਮਰ ‘ਚ IVF ਰਾਹੀਂ ਦੇਵੇਗੀ ਬੱਚੇ ਨੂੰ ਜਨਮ, ਪਰ ਇਨ੍ਹਾਂ ਔਰਤਾਂ ਨੂੰ ਨਹੀਂ ਲੈਣਾ ਚਾਹੀਦਾ ਇਹ ਰਿਸਕ

tv9-punjabi
Updated On: 

20 Mar 2024 17:44 PM

IVF Technology: ਬਦਲਦੀ ਜੀਵਨ ਸ਼ੈਲੀ, ਗਲਤ ਖਾਣ-ਪੀਣ ਦੀਆਂ ਆਦਤਾਂ, ਦੇਰ ਨਾਲ ਵਿਆਹ ਅਤੇ ਬੱਚੇ ਦੀ ਦੇਰ ਨਾਲ ਯੋਜਨਾਬੰਦੀ ਕਾਰਨ ਬਾਂਝਪਨ ਦੀ ਸਮੱਸਿਆ ਵਧਦੀ ਜਾ ਰਹੀ ਹੈ, ਅਜਿਹੇ ਵਿੱਚ ਲੋਕ ਆਈਵੀਐਫ ਤਕਨੀਕ ਦੀ ਮਦਦ ਲੈ ਕੇ ਮਾਤਾ-ਪਿਤਾ ਬਣਨ ਦਾ ਸੁਪਨਾ ਪੂਰਾ ਕਰ ਰਹੇ ਹਨ, ਪਰ ਕਿਹੜੇ ਲੋਕਾਂ ਨੂੰ ਆਈਵੀਐਫ ਨਹੀਂ ਕਰਵਾਉਣਾ ਚਾਹੀਦਾ। IVF, ਆਓ ਜਾਣਦੇ ਹਾਂ ਮਾਹਿਰਾਂ ਤੋਂ।

ਸਿੱਧੂ ਮੂਸੇਵਾਲਾ ਦੀ ਮਾਂ 58 ਸਾਲ ਦੀ ਉਮਰ ਚ IVF ਰਾਹੀਂ ਦੇਵੇਗੀ ਬੱਚੇ ਨੂੰ ਜਨਮ, ਪਰ ਇਨ੍ਹਾਂ ਔਰਤਾਂ ਨੂੰ ਨਹੀਂ ਲੈਣਾ ਚਾਹੀਦਾ ਇਹ ਰਿਸਕ

ਇਨ੍ਹਾਂ ਔਰਤਾਂ ਨੂੰ ਨਹੀਂ ਲੈਣਾ ਚਾਹੀਦਾ IVF ਦਾ ਰਿਸਕ

Follow Us On

Sidhu Moosewala’s mother pregnant: ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਜਲਦ ਹੀ ਬੱਚੇ ਨੂੰ ਜਨਮ ਦੇਵੇਗੀ। ਉਸ ਨੇ ਆਈਵੀਐਫ ਤਕਨੀਕ ਦੀ ਮਦਦ ਨਾਲ ਗਰਭ ਧਾਰਨ ਕੀਤਾ। ਉਸ ਦੀ ਉਮਰ ਕਰੀਬ 58 ਸਾਲ ਹੈ। ਇਸ ਉਮਰ ‘ਚ ਉਹ ਫਿਰ ਤੋਂ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਪਰ ਕੀ ਇਸ ਉਮਰ ਵਿੱਚ ਹਰ ਔਰਤ ਲਈ IVF ਸੁਰੱਖਿਅਤ ਹੈ? ਕਿਹੜੀਆਂ ਔਰਤਾਂ ਨੂੰ IVF ਨਹੀਂ ਕਰਵਾਉਣਾ ਚਾਹੀਦਾ? ਚਲੋ ਜਾਣਦੇ ਹਾਂ

ਡਾਕਟਰਾਂ ਦੇ ਅਨੁਸਾਰ, IVF ਇੱਕ ਤਕਨੀਕ ਹੈ ਜਿਸਦੀ ਵਰਤੋਂ ਜੋੜਿਆਂ ਦੁਆਰਾ ਕੀਤੀ ਜਾਂਦੀ ਹੈ ਜੋ ਕੁਦਰਤੀ ਤੌਰ ‘ਤੇ ਗਰਭ ਧਾਰਨ ਕਰਨ ਵਿੱਚ ਅਸਮਰੱਥ ਹਨ। IVF ਯਾਨੀ ਇਨ ਵਿਟਰੋ ਫਰਟੀਲਾਈਜ਼ੇਸ਼ਨ ਵਿੱਚ, ਮਾਂ ਦੇ ਅੰਡੇ ਪਿਤਾ ਦੇ ਸ਼ੁਕਰਾਣੂ ਨਾਲ ਫਰਟੀਲਾਈਜਡ ਕਰਕੇ ਮਾਂ ਦੇ ਗਰਭ ਵਿੱਚ ਟ੍ਰਾਂਸਫਰ ਕੀਤੇ ਜਾਂਦੇ ਹਨ। ਜਿਸ ਤਰ੍ਹਾਂ ਸਾਡੇ ਅਨਹੈਲਦੀ ਲਾਈਫਸਟਾਈਲ, ਵਧਦੀ ਉਮਰ ਵਿੱਚ ਵਿਆਹ ਅਤੇ ਦੇਰ ਨਾਲ ਬੇਬੀ ਪਲਾਨਿੰਗ ਦੇ ਚਲਦਿਆਂ ਇੰਨਫਰਟਿਲਿਟੀ ਦੀ ਦਰ ਵਧ ਰਹੀ ਹੈ, ਉਂਝ ਪਿਛਲੇ ਦਹਾਕੇ ਵਿੱਚ IVF ਤਕਨੀਕ ਦਾ ਚਲਨ ਕਾਫੀ ਵਧ ਗਿਆ ਹੈ।

ਇਹ ਵੀ ਪੜ੍ਹੋ – ਮੂਸੇਵਾਲਾ ਦੇ ਘਰ ਆਵੇਗਾ ਨੰਨ੍ਹਾ ਮਹਿਮਾਨ, ਮਾਂ ਚਰਨ ਕੌਰ IVF ਤਕਨੀਕ ਨਾਲ ਦੇਵੇਗੀ ਬੱਚੇ ਨੂੰ ਜਨਮ

ਉਮਰ ਵਧਣ ਦੇ ਨਾਲ-ਨਾਲ ਲੋਕ IVF ਦਾ ਸਹਾਰਾ

ਜਿੱਥੇ ਮਾਂ ਬਣਨ ਵਿੱਚ ਵਧਦੀ ਉਮਰ ਇੱਕ ਵੱਡੀ ਰੁਕਾਵਟ ਹੈ, ਬਹੁਤ ਸਾਰੇ ਜੋੜੇ ਗਰਭ ਧਾਰਨ ਕਰਨ ਲਈ ਵਧਦੀ ਉਮਰ ਦੇ ਨਾਲ ਆਈਵੀਐਫ ਤਕਨੀਕ ਦਾ ਸਹਾਰਾ ਲੈ ਰਹੇ ਹਨ। ਹੁਣ ‘ਚ 58 ਸਾਲਾ ਸਿੱਧੂ ਮੂਸੇਵਾਲਾ ਦੇ IVF ਰਾਹੀਂ ਮਾਂ ਬਣਨ ਦੀ ਖਬਰ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਜਿਹੇ ‘ਚ ਮਾਂ ਬਣਨ ਦਾ ਫੈਸਲਾ ਉਨ੍ਹਾਂ ਲਈ ਕਈ ਪੇਚੀਦਗੀਆਂ ਵਧਾ ਸਕਦਾ ਹੈ। ਇਸੇ ਲਈ ਡਾਕਟਰ ਵੀ ਕੁਝ ਲੋਕਾਂ ਨੂੰ IVF ਨਾ ਕਰਵਾਉਣ ਦੀ ਸਲਾਹ ਦਿੰਦੇ ਹਨ।

ਕਿਸਨੂੰ ਨਹੀਂ ਕਰਵਾਉਣਾ ਚਾਹੀਦਾ IVF?

ਸੀਨੀਅਰ ਗਾਇਨੀਕੋਲੋਜਿਸਟ ਡਾ: ਨੂਪੁਰ ਗੁਪਤਾ ਦਾ ਕਹਿਣਾ ਹੈ ਕਿ ਆਈਵੀਐਫ ਇੱਕ ਗੁੰਝਲਦਾਰ ਡਾਕਟਰੀ ਪ੍ਰਕਿਰਿਆ ਹੈ, ਹਾਲਾਂਕਿ ਇਹ ਉਨ੍ਹਾਂ ਜੋੜਿਆਂ ਲਈ ਇੱਕ ਪ੍ਰਭਾਵਸ਼ਾਲੀ ਇਲਾਜ ਹੈ ਜੋ ਬਾਂਝਪਨ ਦੀ ਸਮੱਸਿਆ ਨਾਲ ਜੂਝ ਰਹੇ ਹਨ, ਪਰ ਫਿਰ ਵੀ ਕਈ ਅਜਿਹੀਆਂ ਸਥਿਤੀਆਂ ਹਨ ਜਿਨ੍ਹਾਂ ਵਿੱਚ ਡਾਕਟਰ ਵੀ ਆਈਵੀਐਫ ਕਰਨ ਦੀ ਸਲਾਹ ਨਹੀਂ ਦਿੰਦੇ ਹਨ।

ਕਈ ਮੈਡੀਕਲ ਕੰਡੀਸ਼ਨਸ ਵੀ ਹਨ ਜਿਨ੍ਹਾਂ ਵਿੱਚ IVF ਨਹੀਂ ਕੀਤਾ ਜਾ ਸਕਦਾ, ਜਿਵੇਂ ਕਿ ਬੇਕਾਬੂ ਸ਼ੂਗਰ, ਗੰਭੀਰ ਹਾਈਪਰਟੈਨਸ਼ਨ ਅਤੇ ਕੈਂਸਰ ਦਾ ਇਲਾਜ। ਅਜਿਹੀ ਸਥਿਤੀ ਵਿੱਚ, ਮਰੀਜ਼ ਨੂੰ ਇਨ੍ਹਾਂ ਮੈਡੀਕਲ ਹਾਲਤਾਂ ਨੂੰ ਠੀਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਆਈਵੀਐਫ ਪ੍ਰਕਿਰਿਆ ਕੀਤੀ ਜਾ ਸਕਦੀ ਹੈ।

ਮਾੜੀ ਸ਼ੁਕ੍ਰਾਣੂ ਗੁਣਵੱਤਾ ਵਿੱਚ ਸਫਲਤਾ ਦੀ ਦਰ ਘੱਟ

ਗਾਇਨੀਕੋਲੋਜਿਸਟ ਡਾ: ਸਲੋਨੀ ਦਾ ਕਹਿਣਾ ਹੈ ਕਿ ਕਈ ਮਾਮਲਿਆਂ ‘ਚ ਉਮਰ ਵਧਣ ਦੇ ਨਾਲ-ਨਾਲ ਓਵੇਰੀਅਨ ਰਿਜ਼ਰਵ ਘੱਟ ਹੁਦਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਐਗ ਡੇਨੇਸ਼ਨ ਦੀ ਲੋੜ ਹੁੰਦੀ ਹੈ ਅਤੇ ਸਵੈ-ਆਈਵੀਐਫ ਸਾਇਕਲ ਨਹੀਂ ਹੋ ਪਾਂਦੀ। ਮਰਦਾਂ ਵਿੱਚ, ਮਾੜੀ ਸ਼ੁਕ੍ਰਾਣੂ ਗੁਣਵੱਤਾ ਅਤੇ ਘੱਟ ਸ਼ੁਕ੍ਰਾਣੂ ਉਤਪਾਦਨ ਦੇ ਕਾਰਨ ਵੀ IVF ਦੀ ਸਫਲਤਾ ਦੀ ਦਰ ਘੱਟ ਜਾਂਦੀ ਹੈ। ਕੁਝ ਕਾਨੂੰਨੀ ਰੁਕਾਵਟਾਂ ਅਤੇ ਪ੍ਰਕਿਰਿਆਵਾਂ ਹਨ ਜਿਨ੍ਹਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਤੁਸੀਂ IVF ਕਰਵਾ ਸਕਦੇ ਹੋ, ਇਸ ਲਈ IVF ਕਰਵਾਉਣ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਮਿਲੋ ਅਤੇ IVF ਸੰਬੰਧੀ ਪੂਰੀ ਜਾਣਕਾਰੀ ਪ੍ਰਾਪਤ ਕਰੋ।

ਅਜਿਹੇ ‘ਚ ਇਹ ਜ਼ਰੂਰੀ ਹੈ ਕਿ ਜੇਕਰ ਤੁਸੀਂ ਕਿਸੇ ਹੋਰ ਔਰਤ ਨੂੰ ਦੇਖ ਕੇ IVF ਕਰਵਾਉਣ ਬਾਰੇ ਸੋਚ ਰਹੇ ਹੋ, ਤਾਂ ਪਹਿਲਾਂ ਇਹ ਜਾਣ ਲਓ ਕਿ ਤੁਸੀਂ ਇਹ ਕਰਵਾ ਸਕਦੇ ਹੋ ਜਾਂ ਨਹੀਂ। ਇਸ ਤੋਂ ਬਾਅਦ ਹੀ ਡਾਕਟਰ ਦੀ ਸਲਾਹ ਲਓ।