ਵੁਮੈਨ ਡੇਅ 2024
ਹਰ ਸਾਲ 8 ਮਾਰਚ ਨੂੰ ਵਿਸ਼ਵ ਭਰ ‘ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਦੁਨੀਆ ਭਰ ਦੀਆਂ ਔਰਤਾਂ ਨੂੰ ਸਮਰਪਿਤ ਹੈ, ਜੋ ਬਿਨਾਂ ਝੁਕੇ ਅਤੇ ਬਿਨਾਂ ਰੁਕੇ ਆਪਣਾ ਕੰਮ ਲਗਾਤਾਰ ਕਰ ਰਹੀਆਂ ਹਨ। ਭਾਵੇਂ ਕਿ ਔਰਤਾਂ ਦੇ ਯੋਗਦਾਨ ਦੀ ਹਰ ਰੋਜ਼ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ, ਫਿਰ ਵੀ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਇੱਕ ਵਿਸ਼ੇਸ਼ ਦਿਨ ਰੱਖਿਆ ਗਿਆ ਹੈ, ਉਹ ਹੈ 8 ਮਾਰਚ।
ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਵਿਚਾਰ ਮਜ਼ਦੂਰ ਅੰਦੋਲਨ ਤੋਂ ਪੈਦਾ ਹੋਇਆ। ਸਾਲ 1908 ਵਿੱਚ ਜਦੋਂ 15 ਹਜ਼ਾਰ ਔਰਤਾਂ ਨੇ ਨਿਊਯਾਰਕ ਸਿਟੀ ਵਿੱਚ ਰੈਲੀ ਕੱਢੀ ਤਾਂ ਉਨ੍ਹਾਂ ਦੀਆਂ ਮੰਗਾਂ ਕੰਮ ਦੇ ਘੰਟੇ ਘਟਾਉਣ, ਕੰਮ ਦੇ ਹਿਸਾਬ ਨਾਲ ਤਨਖਾਹ ਅਤੇ ਵੋਟ ਦਾ ਅਧਿਕਾਰ ਵੀ ਸਨ। ਇਸ ਘਟਨਾ ਤੋਂ ਠੀਕ ਇੱਕ ਸਾਲ ਬਾਅਦ, ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਇਸ ਦਿਨ ਨੂੰ ਪਹਿਲੇ ਰਾਸ਼ਟਰੀ ਮਹਿਲਾ ਦਿਵਸ ਵਜੋਂ ਘੋਸ਼ਿਤ ਕੀਤਾ।