ਜੇਕਰ ਤੁਸੀਂ ਵੀ ਦੁੱਧ ਦੇ ਨਾਲ ਲੈਂਦੇ ਹੋ ਇਹ ਪੋਸ਼ਟਿਕ ਤੱਤ ਤਾਂ ਤੁਹਾਨੂੰ ਮਿਲੇਗਾ ਬਹੁਤ ਫਾਇਦਾ। If you also take this nutrient with milk, then you will get a lot of benefits. Punjabi news - TV9 Punjabi

Health: ਜੇਕਰ ਤੁਸੀਂ ਵੀ ਦੁੱਧ ਦੇ ਨਾਲ ਲੈਂਦੇ ਹੋ ਇਹ ਪੋਸ਼ਟਿਕ ਤੱਤ ਤਾਂ ਤੁਹਾਨੂੰ ਮਿਲੇਗਾ ਬਹੁਤ ਫਾਇਦਾ

Updated On: 

24 Mar 2023 16:00 PM

Health Tips: ਦੁੱਧ ਦਾ ਸੇਵਨ ਕਰਨਾ ਸਾਡੇ ਲਈ ਬਹੁਤ ਜਰੂਰੀ ਹੈ । ਦੁੱਧ ਵਿੱਚ ਅਜਿਹੇ ਬਹੁਤ ਤੱਤ ਮੌਜੂਦ ਹਨ ਜੋ ਸਾਡੇ ਸ਼ਰੀਰ ਅਤੇ ਦਿਮਾਗ ਦੇ ਵਿਕਾਸ ਲਈ ਬਹੁਤ ਜਰੂਰੀ ਹਨ ।

Health: ਜੇਕਰ ਤੁਸੀਂ ਵੀ ਦੁੱਧ ਦੇ ਨਾਲ ਲੈਂਦੇ ਹੋ ਇਹ ਪੋਸ਼ਟਿਕ ਤੱਤ ਤਾਂ ਤੁਹਾਨੂੰ ਮਿਲੇਗਾ ਬਹੁਤ ਫਾਇਦਾ

ਜੇਕਰ ਤੁਸੀਂ ਵੀ ਦੁੱਧ ਦੇ ਨਾਲ ਲੈਂਦੇ ਹੋ ਇਹ ਪੋਸ਼ਟਿਕ ਤੱਤ ਤਾਂ ਤੁਹਾਨੂੰ ਮਿਲੇਗਾ ਬਹੁਤ ਫਾਇਦਾ।

Follow Us On

Health: ਦੁੱਧ ਦਾ ਸੇਵਨ ਕਰਨਾ ਸਾਡੇ ਲਈ ਬਹੁਤ ਜਰੂਰੀ ਹੈ । ਦੁੱਧ ਵਿੱਚ ਅਜਿਹੇ ਬਹੁਤ ਤੱਤ ਮੌਜੂਦ ਹਨ ਜੋ ਸਾਡੇ ਸ਼ਰੀਰ ਅਤੇ ਦਿਮਾਗ ਦੇ ਵਿਕਾਸ ਲਈ ਬਹੁਤ ਜਰੂਰੀ ਹਨ । ਪਰ ਕੁੱਝ ਹੋਰ ਵੀ ਅਜਿਹੇ ਤੱਤ ਹਨ ਜਿਨ੍ਹਾਂ ਨੂੰ ਦੁੱਧ ਦੇ ਨਾਲ ਲੈਣ ਵਿੱਚ ਸਾਡਾ ਬਹੁਤ ਫਾਇਦਾ ਹੁੰਦਾ ਹੈ । ਇਨ੍ਹਾਂ ਵਿੱਚੋਂ ਇੱਕ ਹੈ ਅੰਜੀਰ । ਅੰਜੀਰ ਆਪਣੇ ਔਸ਼ਧੀ ਗੁਣਾਂ ਲਈ ਮਸ਼ਹੂਰ ਹੈ ਅਤੇ ਸਾਨੂੰ ਕਈ ਸਮੱਸਿਆਵਾਂ ਤੋਂ ਦੂਰ ਰੱਖਦਾ ਹੈ। ਇਸ ‘ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜਿਸ ਕਾਰਨ ਇਸ ਨੂੰ ਸੁਪਰਫੂਡ ਕਿਹਾ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਇਸ ਨੂੰ ਦੁੱਧ ਦੇ ਨਾਲ ਖਾਓ ਤਾਂ ਇਸ ਦੇ ਫਾਇਦੇ ਹੋਰ ਵੀ ਵਧ ਜਾਂਦੇ ਹਨ। ਅੰਜੀਰ ਨੂੰ ਕੈਲਸ਼ੀਅਮ (Calcium)ਨਾਲ ਭਰਪੂਰ ਦੁੱਧ ਦੇ ਨਾਲ ਖਾਣ ਨਾਲ ਵੀ ਹੈਰਾਨੀਜਨਕ ਲਾਭ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਦੁੱਧ ਅਤੇ ਅੰਜੀਰ ਨੂੰ ਇਕੱਠੇ ਖਾਣ ਨਾਲ ਮਿਲਦਾ ਹੈ।

ਦੁੱਧ ਅਤੇ ਅੰਜੀਰ ਦਾ ਸੇਵਨ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ

ਜੇਕਰ ਅਸੀਂ ਆਪਣੀ ਰੁਟੀਨ ਡਾਈਟ ‘ਚ ਦੁੱਧ ਅਤੇ ਅੰਜੀਰ ਨੂੰ ਸ਼ਾਮਿਲ ਕਰਦੇ ਹਾਂ ਤਾਂ ਇਹ ਸਾਡੀ ਇਮਿਊਨਿਟੀ (Immunity) ਵਧਾਉਣ ‘ਚ ਕਾਫੀ ਕਾਰਗਰ ਸਾਬਤ ਹੁੰਦੇ ਹਨ। ਇਹ ਉਨ੍ਹਾਂ ਲੋਕਾਂ ਲਈ ਲਾਈਫਲਾਈਨ ਤੋਂ ਘੱਟ ਨਹੀਂ ਹੈ, ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਅਤੇ ਉਹ ਆਸਾਨੀ ਨਾਲ ਬੀਮਾਰ ਹੋ ਜਾਂਦੇ ਹਨ। ਅੰਜੀਰ ਵਿੱਚ ਮੌਜੂਦ ਵਿਟਾਮਿਨ ਅਤੇ ਦੁੱਧ ਵਿੱਚ ਪਾਏ ਜਾਣ ਵਾਲੇ ਇਮਿਊਨਿਟੀ ਵਧਾਉਣ ਵਾਲੇ ਗੁਣ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ।

ਭਾਰ ਘਟਾਉਣ ਵਿੱਚ ਪ੍ਰਭਾਵਸ਼ਾਲੀ

ਅੱਜ ਸਾਡੀ ਆਬਾਦੀ ਦਾ ਵੱਡਾ ਹਿੱਸਾ (ਮੋਟਾਪੇ (Obesity) ਤੋਂ ਪ੍ਰੇਸ਼ਾਨ ਹੈ। ਇਸ ਲਈ ਜੇਕਰ ਤੁਹਾਡਾ ਭਾਰ ਵੀ ਜ਼ਰੂਰਤ ਤੋਂ ਜ਼ਿਆਦਾ ਹੈ ਤਾਂ ਦੁੱਧ ਅਤੇ ਅੰਜੀਰ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਅੰਜੀਰ ਨੂੰ ਦੁੱਧ ਦੇ ਨਾਲ ਨਿਯਮਿਤ ਰੂਪ ਨਾਲ ਖਾਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ। ਅਸਲ ‘ਚ ਅੰਜੀਰ ‘ਚ ਮੌਜੂਦ ਘੱਟ ਕੈਲੋਰੀ ਅਤੇ ਜ਼ਿਆਦਾ ਫਾਈਬਰ ਭਾਰ ਘਟਾਉਣ ‘ਚ ਫਾਇਦੇਮੰਦ ਹੁੰਦਾ ਹੈ। ਇਸ ਲਈ ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਇਕ ਵਧੀਆ ਖੁਰਾਕ ਹੈ।

ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ

ਦੁੱਧ ਅਤੇ ਅੰਜੀਰ ਦਾ ਸੇਵਨ ਉਨ੍ਹਾਂ ਲੋਕਾਂ ਲਈ ਵੀ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ ਜੋ ਪੇਟ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹਨ। ਜੇਕਰ ਤੁਹਾਨੂੰ ਵੀ ਗੈਸ ਜਾਂ ਕਬਜ਼ ਦੀ ਸਮੱਸਿਆ ਹੈ ਤਾਂ ਇਹ ਖੁਰਾਕ ਤੁਹਾਡੇ ਲਈ ਬਹੁਤ ਵਧੀਆ ਸਾਬਤ ਹੋਵੇਗੀ। ਅੰਜੀਰ (Fig) ਖਾਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ, ਜਿਸ ਨਾਲ ਪੇਟ ਸਾਫ ਰਹਿੰਦਾ ਹੈ। ਅਜਿਹੇ ‘ਚ ਗੈਸ ਅਤੇ ਕਬਜ਼ ਤੋਂ ਰਾਹਤ ਪਾਉਣ ਲਈ ਦੁੱਧ ਅਤੇ ਅੰਜੀਰ ਦਾ ਸੇਵਨ ਕੀਤਾ ਜਾ ਸਕਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version