ਹਾਈ ਬੀਪੀ ਦੀ ਬਿਮਾਰੀ ਲੀਵਰ ਨੂੰ ਵੀ ਪਹੁੰਚਾ ਸਕਦੀ ਹੈ ਨੁਕਸਾਨ, ਇਸ ਤਰ੍ਹਾਂ ਦਿਖਾਈ ਦਿੰਦੇ ਹਨ ਲੱਛਣ
ਹਾਈ ਬੀਪੀ ਦੀ ਬਿਮਾਰੀ ਨੂੰ ਸਾਈਲੈਂਟ ਕਿਲਰ ਕਿਹਾ ਜਾਂਦਾ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਨਹੀਂ ਲੱਗਦਾ ਅਤੇ ਦੇਰ ਨਾਲ ਪਛਾਣ ਹੋਣ ਕਾਰਨ ਬਿਮਾਰੀ ਗੰਭੀਰ ਹੋ ਜਾਂਦੀ ਹੈ। ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਲੀਵਰ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਆਓ ਜਾਣਦੇ ਹਾਂ ਇਸਦੇ ਲੱਛਣ ਕੀ ਹਨ ਅਤੇ ਇਸਨੂੰ ਕਿਵੇਂ ਰੋਕਿਆ ਜਾ ਸਕਦਾ ਹੈ।

ਹਾਈਪਰਟੈਸ਼ਨ ਜਾਂ ਹਾਈ ਬਲੱਡ ਪ੍ਰੈਸ਼ਰ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਦੇ ਲੱਛਣ ਦੇਰ ਨਾਲ ਪਤਾ ਲੱਗਦੇ ਹਨ। ਇਸੇ ਕਰਕੇ ਇਸ ਬਿਮਾਰੀ ਨੂੰ ਸਾਈਲੈਂਟ ਕਿਲਰ ਕਿਹਾ ਜਾਂਦਾ ਹੈ। ਹਾਈ ਬੀਪੀ ਦਿਲ ਅਤੇ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਬਿਮਾਰੀ ਲੀਵਰ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ? ਹਾਈ ਬਲੱਡ ਪ੍ਰੈਸ਼ਰ ਲੀਵਰ ਦੇ ਵੀ ਫਾਈਬਰੋਸਿਸ ਦਾ ਕਾਰਨ ਵੀ ਬਣ ਸਕਦਾ ਹੈ। ਲੀਵਰ ਫਾਈਬਰੋਸਿਸ ਉਦੋਂ ਹੁੰਦਾ ਹੈ ਜਦੋਂ ਲੀਵਰ ਵਾਰ-ਵਾਰ ਖਰਾਬ ਹੋ ਜਾਂਦਾ ਹੈ ਅਤੇ ਜ਼ਖ਼ਮ ਬਣਨਾ ਸ਼ੁਰੂ ਹੋ ਜਾਂਦਾ ਹੈ।
ਇਹ ਲੀਵਰ ਦੇ ਕੰਮਕਾਜ ਨੂੰ ਵਿਗਾੜ ਸਕਦਾ ਹੈ। ਜੇਕਰ ਇਸਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਲੀਵਰ ਸਿਰੋਸਿਸ ਦਾ ਕਾਰਨ ਬਣ ਸਕਦਾ ਹੈ। ਜਿਵੇਂ ਹੈਪੇਟਾਈਟਸ ਜਾਂ ਸ਼ਰਾਬ ਪੀਣ ਨਾਲ ਲੀਵਰ ਦੀਆਂ ਬਿਮਾਰੀਆਂ ਹੁੰਦੀਆਂ ਹਨ, ਉਸੇ ਤਰ੍ਹਾਂ ਹਾਈ ਬੀਪੀ ਵੀ ਲੀਵਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਹਾਈ ਬਲੱਡ ਪ੍ਰੈਸ਼ਰ ਲੀਵਰ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ?
ਮੈਡੀਸਨ ਦੇ ਡਾ. ਅਜੇ ਕੁਮਾਰ ਦੱਸਦੇ ਹਨ ਕਿ ਵਧਿਆ ਹੋਇਆ ਬਲੱਡ ਪ੍ਰੈਸ਼ਰ ਲੀਵਰ ਵਿੱਚ ਖੂਨ ਨੂੰ ਸਹੀ ਢੰਗ ਨਾਲ ਨਹੀਂ ਵਗਣ ਦਿੰਦਾ। ਜੇਕਰ ਇਹ ਸਥਿਤੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ, ਤਾਂ ਇਹ ਸਟੈਲੇਟ ਸੈੱਲਾਂ (ਫਾਈਬਰੋਸਿਸ ਦਾ ਮੁੱਖ ਚਾਲਕ) ਨੂੰ ਸਰਗਰਮ ਕਰਦੀ ਹੈ। ਜਦੋਂ ਅਜਿਹੇ ਸੈੱਲ ਸਰਗਰਮ ਹੋ ਜਾਂਦੇ ਹਨ, ਤਾਂ ਉਹ ਕੋਲੇਜਨ ਅਤੇ ਹੋਰ ਮੈਟ੍ਰਿਕਸ ਜ਼ਿਆਦਾ ਮਾਤਰਾ ਵਿੱਚ ਪੈਦਾ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਲੀਵਰ ਨੂੰ ਨੁਕਸਾਨ ਹੁੰਦਾ ਹੈ। ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੈ ਅਤੇ ਤੁਹਾਨੂੰ ਪਾਚਨ ਸੰਬੰਧੀ ਸਮੱਸਿਆਵਾਂ ਹਨ, ਤਾਂ ਇਹ ਲੀਵਰ ਦੇ ਨੁਕਸਾਨ ਦਾ ਲੱਛਣ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਡਾ. ਕੁਮਾਰ ਕਹਿੰਦੇ ਹਨ ਕਿ ਹਾਈ ਬੀਪੀ ਵਾਲੇ ਮਰੀਜ਼ਾਂ ਨੂੰ ਹਰ ਰੋਜ਼ ਆਪਣੇ ਬੀਪੀ ਦੀ ਜਾਂਚ ਕਰਨੀ ਚਾਹੀਦੀ ਹੈ। ਜੇਕਰ ਇਹ ਵਧਦਾ ਹੀ ਰਹਿੰਦਾ ਹੈ ਤਾਂ ਡਾਕਟਰ ਦੀ ਸਲਾਹ ਮੁਤਾਬਕ ਦਵਾਈਆਂ ਲੈਣੀਆਂ ਚਾਹੀਦੀਆਂ ਹਨ। ਬੀਪੀ ਦੀ ਬਿਮਾਰੀ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਜੇਕਰ ਇਹ ਲੀਵਰ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਤਾਂ ਇਹ ਖ਼ਤਰਨਾਕ ਹੈ ਅਤੇ ਲੀਵਰ ਨੂੰ ਪੂਰਾ ਨੁਕਸਾਨ ਵੀ ਪਹੁੰਚਾ ਸਕਦਾ ਹੈ।
ਇਨ੍ਹਾਂ ਲੱਛਣਾਂ ਵੱਲ ਦਿਓ ਧਿਆਨ
ਥਕਾਵਟ, ਕਮਜ਼ੋਰੀ
ਇਹ ਵੀ ਪੜ੍ਹੋ
ਪੇਟ ਵਿੱਚ ਗੜਬੜੀ, ਪੇਟ ਦੇ ਉੱਪਰਲੇ ਸੱਜੇ ਹਿੱਸੇ ਵਿੱਚ ਕੁੱਝ ਭਰਿਆ ਹੋਇਆ ਮਹਿਸੂਸ ਹੋਣਾ
ਸੋਜ
ਪੀਲੀਆ
ਬਿਨਾਂ ਵਜ੍ਹਾ ਭਾਰ ਘੱਟ ਜਾਣਾ
ਪੇਟ ਸਹੀ ਢੰਗ ਨਾਲ ਸਾਫ਼ ਨਾ ਹੋਣਾ