Back Pain: ਇਸ ਤਰਾਂ ਪਾਓ ਕਮਰ ਦਰਦ ਤੋਂ ਆਰਾਮ
ਇੱਕ ਆਮ ਸਮੱਸਿਆ ਦਾ ਸਾਹਮਣਾ ਅੱਜ ਕੱਲ੍ਹ ਹਰ ਕੋਈ ਕਰ ਰਿਹਾ ਹੈ ਅਤੇ ਉਹ ਹੈ ਕਮਰ ਦਰਦ। ਅੱਜ ਆਬਾਦੀ ਦਾ ਵੱਡਾ ਹਿੱਸਾ ਕਮਰ ਦਰਦ ਤੋਂ ਪ੍ਰੇਸ਼ਾਨ ਹੈ।
ਸਾਡੀ ਰੁਟੀਨ ਅਤੇ ਭੱਜ-ਦੌੜ ਭਰੀ ਜ਼ਿੰਦਗੀ ਵਿੱਚ, ਸਾਡੇ ਕੋਲ ਆਰਾਮ ਕਰਨ ਲਈ ਬਹੁਤ ਘੱਟ ਸਮਾਂ ਬਚਦਾ ਹੈ। ਅਸੀਂ ਸਵੇਰ ਤੋਂ ਸ਼ਾਮ ਤੱਕ ਭੱਜ-ਦੌੜ ਵਿੱਚ ਰੁੱਝੇ ਰਹਿੰਦੇ ਹਾਂ। ਇਸ ਸਭ ਦਾ ਜੇਕਰ ਕਿਸੇ ‘ਤੇ ਸਭ ਤੋਂ ਵੱਧ ਬੁਰਾ ਪ੍ਰਭਾਵ ਪੈਂਦਾ ਹੈ ਤਾਂ ਉਹ ਹੈ ਸਾਡੇ ਸਰੀਰ। ਅਸੀਂ ਦੇਖਦੇ ਹਾਂ ਕਿ ਅੱਜ ਸਾਡਾ ਸਰੀਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਹਨਾਂ ਵਿੱਚੋਂ ਇੱਕ ਆਮ ਸਮੱਸਿਆ ਦਾ ਸਾਹਮਣਾ ਅੱਜ ਕੱਲ੍ਹ ਹਰ ਕੋਈ ਕਰ ਰਿਹਾ ਹੈ ਅਤੇ ਉਹ ਹੈ ਕਮਰ ਦਰਦ। ਅੱਜ ਆਬਾਦੀ ਦਾ ਵੱਡਾ ਹਿੱਸਾ ਕਮਰ ਦਰਦ ਤੋਂ ਪ੍ਰੇਸ਼ਾਨ ਹੈ। ਅੱਜ ਅਸੀਂ ਤੁਹਾਨੂੰ ਕਮਰ ਦਰਦ ਦੇ ਕਾਰਨਾਂ ਅਤੇ ਇਸ ਤੋਂ ਰਾਹਤ ਪਾਉਣ ਦੇ ਤਰੀਕੇ ਦੱਸਾਂਗੇ।
ਕਮਰ ਵਿੱਚ ਦਰਦ ਕਿਉਂ ਹੁੰਦਾ ਹੈ
ਕਮਰ ਦਰਦ ਦਾ ਸਭ ਤੋਂ ਵੱਡਾ ਕਾਰਨ ਸਾਡੀ ਰੋਜ਼ਾਨਾ ਦੀ ਰੁਟੀਨ ਹੈ। ਅੱਜ ਅਸੀਂ ਕਈ ਘੰਟੇ ਬੈਠ ਕੇ ਕੰਮ ਕਰਦੇ ਹਾਂ। ਲਗਾਤਾਰ ਇੱਕ ਹੀ ਸਥਿਤੀ ਵਿੱਚ ਬੈਠਣ ਨਾਲ ਸਾਡੀ ਰੀੜ੍ਹ ਦੀ ਹੱਡੀ ‘ਤੇ ਦਬਾਅ ਪੈਂਦਾ ਹੈ, ਜਿਸ ਦਾ ਨਤੀਜਾ ਕਮਰ ਦਰਦ ਦੇ ਰੂਪ ਵਿੱਚ ਆਉਂਦਾ ਹੈ। ਅਸੀਂ ਦੇਖਦੇ ਹਾਂ ਕਿ ਲੋਕ ਅਕਸਰ ਕੰਪਿਊਟਰ ਅਤੇ ਲੈਪਟਾਪ ਦੇ ਸਾਹਮਣੇ ਇੱਕ ਜਗ੍ਹਾ ‘ਤੇ ਲੰਬੇ ਸਮੇਂ ਤੱਕ ਬੈਠੇ ਰਹਿੰਦੇ ਹਨ। ਜਿਸ ਨਾਲ ਕਮਰ ਦਰਦ ਹੁੰਦਾ ਹੈ। ਇਸ ਤੋਂ ਇਲਾਵਾ ਘਰੇਲੂ ਔਰਤਾਂ ਵੀ ਲੰਬਾ ਸਮਾਂ ਬੈਠ ਕੇ ਜਾਂ ਖੜ੍ਹ ਕੇ ਕੰਮ ਵਿਚ ਰੁੱਝੀਆਂ ਰਹਿੰਦੀਆਂ ਹਨ। ਜਿਸ ਕਾਰਨ ਉਨ੍ਹਾਂ ਦੀ ਕਮਰ ਵਿੱਚ ਦਰਦ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
ਇਸ ਤਰੀਕੇ ਨਾਲ ਪਾਉ ਕਮਰ ਦਰਦ ਤੋਂ ਰਾਹਤ
ਕਮਰ ਦੇ ਦਰਦ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾਂ ਆਪਣਾ ਕੰਮ ਕਰਨ ਦਾ ਤਰੀਕਾ ਬਦਲੋ। ਜੇਕਰ ਤੁਹਾਡੇ ਕੋਲ ਬੈਠਣ ਦਾ ਕੰਮ ਹੈ ਤਾਂ ਲਗਾਤਾਰ ਜ਼ਿਆਦਾ ਦੇਰ ਤੱਕ ਨਾ ਬੈਠੋ। ਤੁਸੀਂ ਥੋੜ੍ਹੀ ਦੇਰ ਬਾਅਦ ਆਪਣੀ ਸੀਟ ਤੋਂ ਉੱਠਦੇ ਰਹੋ ਤਾਂ ਕਿ ਤੁਹਾਡੀ ਕਮਰ ਨੂੰ ਆਰਾਮ ਮਿਲੇ ਅਤੇ ਉਸ ਵਿੱਚ ਤਣਾਅ ਪੈਦਾ ਨਾ ਹੋਵੇ। ਇਸ ਦੇ ਨਾਲ ਹੀ ਰੋਜ਼ਾਨਾ ਹਲਕੀ ਕਸਰਤ ਜਾਂ ਸੈਰ ਜ਼ਰੂਰ ਕਰੋ। ਡਾਕਟਰਾਂ ਦਾ ਕਹਿਣਾ ਹੈ ਕਿ ਜਿੱਥੇ ਸੈਰ ਕਰਨ ਨਾਲ ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ, ਉੱਥੇ ਹੀ ਸਾਡੇ ਸਰੀਰ ਦੀਆਂ ਹੱਡੀਆਂ ਵੀ ਤਣਾਅ ਮੁਕਤ ਰਹਿੰਦੀਆਂ ਹਨ।
ਨਿਯਮਿਤ ਤੌਰ ‘ਤੇ ਯੋਗ ਕਰੋ
ਜੇਕਰ ਤੁਹਾਨੂੰ ਕਮਰ ਦਰਦ ਦੀ ਸਮੱਸਿਆ ਹੈ ਤਾਂ ਇਸ ਤੋਂ ਰਾਹਤ ਪਾਉਣ ਲਈ ਤੁਹਾਨੂੰ ਨਿਯਮਿਤ ਤੌਰ ‘ਤੇ ਯੋਗ ਕਰਨਾ ਚਾਹੀਦਾ ਹੈ। ਯੋਗ ਦੇ ਕਈ ਆਸਣ ਹਨ, ਜਿਨ੍ਹਾਂ ਨੂੰ ਕਰਨ ਨਾਲ ਤੁਹਾਨੂੰ ਕਮਰ ਦੇ ਦਰਦ ਦੇ ਨਾਲ-ਨਾਲ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ।
ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ
ਬਹੁਤ ਸਾਰੇ ਲੋਕ ਕਮਰ ਦੇ ਦਰਦ ਨੂੰ ਠੀਕ ਕਰਨ ਲਈ ਸਰ੍ਹੋਂ ਦੇ ਤੇਲ ਦੀ ਮਾਲਿਸ਼ ਦਾ ਸਹਾਰਾ ਲੈਂਦੇ ਹਨ। ਇਹ ਤਰੀਕਾ ਬਹੁਤ ਪ੍ਰਭਾਵਸ਼ਾਲੀ ਵੀ ਹੋ ਸਕਦਾ ਹੈ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਕਮਰ ਦੀਆਂ ਮਾਸਪੇਸ਼ੀਆਂ ‘ਚ ਪੈਦਾ ਹੋਇਆ ਤਣਾਅ ਆਪਣੇ-ਆਪ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਸਾਨੂੰ ਕਮਰ ਦਰਦ ਤੋਂ ਰਾਹਤ ਮਿਲਦੀ ਹੈ।