ਨਜ਼ਰਅੰਦਾਜ਼ ਨਾ ਕਰੋ ਡਿਪ੍ਰੈਸ਼ਨ ਦੇ ਇਹ 4 ਲੱਛਣ

Published: 

09 Jan 2023 13:35 PM

ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਖਾਸ ਤੌਰ 'ਤੇ ਕੰਮਕਾਜੀ ਲੋਕ ਕਿਸੇ ਨਾ ਕਿਸੇ ਸਮੇਂ ਤਣਾਅ, ਚਿੰਤਾ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ।

ਨਜ਼ਰਅੰਦਾਜ਼ ਨਾ ਕਰੋ ਡਿਪ੍ਰੈਸ਼ਨ ਦੇ ਇਹ 4 ਲੱਛਣ
Follow Us On

ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਹਰ ਕੋਈ ਕਿਸੇ ਨਾ ਕਿਸੇ ਸਮੇਂ ਤਣਾਅ, ਚਿੰਤਾ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ। ਖਾਸ ਤੌਰ ‘ਤੇ ਕੰਮਕਾਜੀ ਲੋਕ, ਜਦੋਂ ਉਹਨ੍ਹਾਂ
ਦੀ ਸਿਹਤ ਦੀ ਗੱਲ ਆਉਂਦੀ ਹੈ ਤਾਂ ਆਪਣੀਆਂ ਕਈ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਤਣਾਅ, ਚਿੰਤਾ ਅਤੇ ਅਕੇਲੇਪਣ ਤੋਂ ਪੀੜਤ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦੇ ਰਹਿੰਦੇ ਹਨ, ਜੋ ਬਾਅਦ ਵਿਚ ਡਿਪ੍ਰੈਸ਼ਨ ਦਾ ਰੂਪ ਲੈ ਲੈਂਦਾ ਹੈ। ਅੱਜ-ਕੱਲ੍ਹ ਜ਼ਿਆਦਾਤਰ ਲੋਕ ਡਿਪ੍ਰੈਸ਼ਨ , ਐਨਜ਼ਾਇਟੀ ਤੋਂ ਪੀੜਤ ਹਨ, ਪਰ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਚੁੱਕੇ ਹਨ। ਡਿਪਰੈਸ਼ਨ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰ ਸਕਦਾ ਹੈ। ਜੇਕਰ ਤੁਸੀਂ ਕਿਸੇ ਕਾਰਨ ਤਣਾਅ ‘ਚ ਘਿਰੇ ਰਹਿੰਦੇ ਹੋ, ਦਿਨ-ਰਾਤ ਚਿੰਤਾ ਕਰਦੇ ਰਹਿੰਦੇ ਹੋ ਤਾਂ ਸਭ ਤੋਂ ਜ਼ਰੂਰੀ ਹੈ ਇਸ ‘ਤੇ ਕਾਬੂ ਪਾਉਂਣਾ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਇਹ ਡਿਪਰੈਸ਼ਨ ਦਾ ਕਾਰਨ ਬਣ ਜਾਂਦਾ ਹੈ।

ਡਿਪ੍ਰੈਸ਼ਨ ਹੁੰਦਾ ਕੀ ਹੈ?

ਪਰ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹਿਦਾ ਹੈ ਕੀ ਅਸਲ ਵਿਚ ਡਿਪ੍ਰੈਸ਼ਨ ਕਹਿੰਦੇ ਕਿਸਨੂੰ ਹਨ. ਮੈਡੀਕਲ ਨਿਊਜ਼ ਟੂਡੇ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਡਿਪਰੈਸ਼ਨ ਇੱਕ ਮਾਨਸਿਕ ਸਿਹਤ ਸਥਿਤੀ ਹੈ ਜੋ ਮੂਡ ਨੂੰ ਪ੍ਰਭਾਵਿਤ ਕਰਦੀ ਹੈ। ਇਹ ਉਦਾਸੀ, ਘੱਟ ਸਵੈ-ਮਾਣ, ਘੱਟ ਪ੍ਰੇਰਣਾ, ਦੋਸ਼ ਵਰਗੀਆਂ ਤੀਬਰ ਭਾਵਨਾਵਾਂ ਦਾ ਕਾਰਨ ਬਣ ਸਕਦਾ ਹੈ। ਇਸ ਦੇ ਨਾਲ ਹੀ ਡਿਪ੍ਰੈਸ਼ਨ ਤੋਂ ਪੀੜਤ ਵਿਅਕਤੀ ਵਿੱਚ ਭਾਵਨਾਵਾਂ ਦੀ ਕਮੀ, ਸੁੰਨ ਹੋਣਾ ਵਰਗੀਆਂ ਸਮੱਸਿਆਵਾਂ ਵੀ ਦੇਖੀਆਂ ਜਾ ਸਕਦੀਆਂ ਹਨ।

ਮਰਦਾਂ ਦੇ ਮੁਕਾਬਲੇ ਔਰਤਾਂ ‘ਚ ਡਿਪਰੈਸ਼ਨ ਦੁੱਗਣਾ

ਅੰਕੜੇ ਦਰਸਾਉਂਦੇ ਹਨ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਡਿਪਰੈਸ਼ਨ ਲਗਭਗ ਦੁੱਗਣਾ ਹੁੰਦਾ ਹੈ। ਮਰਦਾਂ ਨਾਲੋਂ ਔਰਤਾਂ ਵਿੱਚ ਵਧੇਰੇ ਗੰਭੀਰ ਹੋ ਸਕਦੀ ਹੈ।
ਔਰਤਾਂ ਅਤੇ ਮਰਦਾਂ ਵਿੱਚ ਡਿਪਰੈਸ਼ਨ ਦੇ ਲੱਛਣਾਂ ਵਿੱਚ ਬਹੁਤਾ ਅੰਤਰ ਨਹੀਂ ਹੈ, ਪਰ ਜੇਕਰ ਲੱਛਣ 3 ਦਿਨਾਂ ਤੋਂ ਵੱਧ ਸਮੇਂ ਤੱਕ ਰਹਿੰਦੇ ਹਨ, ਤਾਂ ਜਿੰਨੀ ਜਲਦੀ ਜਾਂਚ ਅਤੇ ਇਲਾਜ ਸ਼ੁਰੂ ਕੀਤਾ ਜਾਂਦਾ ਹੈ, ਓਨੀ ਹੀ ਜਲਦੀ ਤੁਸੀਂ ਇਸ ਮਾਨਸਿਕ ਸਮੱਸਿਆ ਤੋਂ ਬਾਹਰ ਆ ਸਕਦੇ ਹੋ। ਡਿਪਰੈਸ਼ਨ ਜੋ ਤਿੰਨ ਮਹੀਨਿਆਂ ਤੋਂ ਵੱਧ ਰਹਿੰਦਾ ਹੈ, ਗੰਭੀਰ ਡਿਪਰੈਸ਼ਨ ਦਾ ਰੂਪ ਲੈ ਸਕਦਾ ਹੈ ਅਤੇ ਜੇਕਰ ਇਹ 6 ਮਹੀਨਿਆਂ ਤੋਂ ਵੱਧ ਰਹਿੰਦਾ ਹੈ, ਤਾਂ ਇਸਨੂੰ ਕ੍ਰੋਨਿਕ ਡਿਪਰੈਸ਼ਨ ਕਿਹਾ ਜਾਂਦਾ ਹੈ, ਜਿਸ ਨੂੰ ਠੀਕ ਹੋਣ ਵਿੱਚ ਕਈ ਸਾਲ ਲੱਗ ਸਕਦੇ ਹਨ। ਔਰਤਾਂ ਮਰਦਾਂ ਨਾਲੋਂ ਦੁੱਗਣੀ ਦਰ ‘ਤੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੀਆਂ ਹਨ।

ਇਹਨਾਂ ਕੁਝ ਲੱਛਣਾਂ ਤੋਂ ਤੁਸੀਂ ਜਾਣ ਸਕਦੇ ਹੋ ਕੀ ਤੁਸੀਂ ਡਿਪ੍ਰੈਸ਼ਨ ਦੇ ਸ਼ਿਕਾਰ ਤਾਂ ਨਹੀਂ ਹੋ ਰਹੇ

ਕੰਮਾਂ ‘ਤੇ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ

ਡਿਪਰੈਸ਼ਨ ਦੇ ਲੱਛਣਾਂ ਅਨੁਸਾਰ ਕਿਸੇ ਵੀ ਕੰਮ ਵਿੱਚ ਧਿਆਨ ਕੇਂਦਰਿਤ ਕਰਨ ਵਿਚ ਕਾਫ਼ੀ ਸਮੱਸਿਆ ਹੁੰਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਡਿਪਰੈਸ਼ਨ ਤੋਂ
ਪੀੜਤ ਲੋਕ ਉਨ੍ਹਾਂ ਦੇ ਦਿਮਾਗ ਵਿੱਚ ਚੱਲ ਰਹੀਆਂ ਗੱਲਾਂ ਵਿੱਚ ਹੀ ਗੁਆਚੇ ਰਹਿੰਦੇ ਹਨ। ਇਸ ਦੇ ਨਾਲ ਹੀ ਸਾਰੇ ਕੰਮ ਵੀ ਪ੍ਰਭਾਵਿਤ ਹੋ ਜਾਂਦੇ ਹਨ।

ਭੁੱਖ ਮਰ ਜਾਂਦੀ ਹੈ

ਭੁੱਖ ਨਾ ਲੱਗਣਾ ਡਿਪਰੈਸ਼ਨ ਦਾ ਲੱਛਣ ਹੈ।ਜੇਕਰ ਤੁਸੀਂ ਆਪਣੀ ਖੁਰਾਕ ਨਾਲੋਂ ਘੱਟ ਖਾਣ ਲੱਗ ਗਏ ਹੋ, ਤੁਹਾਡੇ ਮਨਪਸੰਦ ਭੋਜਨ ਨੂੰ ਦੇਖ ਕੇ ਵੀ ਤੁਹਾਡਾ ਖਾਣ ਨੂੰ ਦਿੱਲ ਨਹੀਂ ਕਰਦਾ, ਤਾਂ ਇਸ ਲੱਛਣ ਨੂੰ ਗੰਭੀਰਤਾ ਨਾਲ ਲਓ। ਕਿਉਂਕੀ ਘੱਟ ਖਾਣ ਨਾਲ ਤੁਹਾਡੇ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ। ਤੁਸੀਂ ਅਨੀਮੀਆ ਤੋਂ ਪੀੜਤ ਹੋ ਸਕਦੇ ਹੋ।

ਰਾਤ ਨੂੰ ਨੀਂਦ ਨਾ ਆਉਣਾ

ਡਿਪਰੈਸ਼ਨ ਕਾਰਨ ਰਾਤ ਨੂੰ ਨੀਂਦ ਨਹੀਂ ਆਉਂਦੀ। ਇਹ ਬਹੁਤ ਹੀ ਆਮ ਲੱਛਣ ਹੈ। ਜਿਨ੍ਹਾਂ ਲੋਕਾਂ ਨੂੰ ਡਿਪਰੈਸ਼ਨ ਦੀ ਸਮੱਸਿਆ ਹੁੰਦੀ ਹੈ ਉਹ ਦੇਰ ਰਾਤ ਤੱਕ ਜਾਗਦੇ ਰਹਿੰਦੇ ਹਨ, ਨੀਂਦ ਦਾ ਚੱਕਰ ਪ੍ਰਭਾਵਿਤ ਹੋਣ ਦੇ ਕਾਰਨ ਜ਼ਿਆਦਾ ਸੋਚਣਾ, ਘਬਰਾਹਟ ਪ੍ਰਤੀਕਿਰਿਆ, ਉਦਾਸੀ ਦੇ ਕਾਰਨ ਹੋ ਸਕਦੀ ਹੈ। ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਨੀਂਦ ਬਹੁਤ ਆਉਂਦੀ ਹੈ ਜਾਂ ਉਨ੍ਹਾਂ ਨੂੰ ਪੂਰੀ ਨੀਂਦ ਨਹੀਂ ਆਉਂਦੀ।

ਮਨਪਸੰਦ ਕੰਮਾਂ ਵਿੱਚ ਦਿਲਚਸਪੀ ਨਹੀਂ ਰਹਿਣੀ

ਜੇਕਰ ਤੁਸੀਂ ਪਹਿਲਾਂ ਕੀਤੇ ਸ਼ੌਕ ਨੂੰ ਕਰਨ ਵਿੱਚ ਦਿਲਚਸਪੀ ਗੁਆ ਚੁੱਕੇ ਹੋ, ਤਾਂ ਇਹ ਡਿਪਰੈਸ਼ਨ ਦੀ ਸ਼ੁਰੂਆਤੀ ਨਿਸ਼ਾਨੀ ਹੋ ਸਕਦੀ ਹੈ। ਜੇਕਰ ਤੁਸੀਂ ਘੱਟ ਬੋਲਦੇ ਹੋ, ਇਕੱਲੇ ਰਹਿਣ ਨੂੰ ਤਰਜੀਹ ਦਿੰਦੇ ਹੋ, ਕਿਸੇ ਨੂੰ ਮਿਲਣਾ ਪਸੰਦ ਨਹੀਂ ਕਰਦੇ ਹੋ ਤਾਂ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ।