ਬਦਲਦਾ ਮੌਸਮ ਅਤੇ ਪ੍ਰਦੂਸ਼ਣ ਵੀ ਵਿਗਾੜ ਸਕਦਾ ਹੈ ਨਵਜੰਮੇ ਬੱਚੇ ਦੀ ਸਿਹਤ, ਇੰਝ ਰੱਖੋ ਧਿਆਨ | Image Credit source: damircudic/E+/Getty Images Punjabi news - TV9 Punjabi

ਬਦਲਦਾ ਮੌਸਮ ਅਤੇ ਪ੍ਰਦੂਸ਼ਣ ਵੀ ਵਿਗਾੜ ਸਕਦਾ ਹੈ ਨਵਜੰਮੇ ਬੱਚੇ ਦੀ ਸਿਹਤ, ਇੰਝ ਰੱਖੋ ਧਿਆਨ

Updated On: 

22 Oct 2024 16:59 PM

ਬਦਲਦਾ ਮੌਸਮ ਨਾ ਸਿਰਫ਼ ਬਜ਼ੁਰਗਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਸਗੋਂ ਛੋਟੇ ਬੱਚੇ ਵੀ ਬੁਖਾਰ, ਜ਼ੁਕਾਮ ਅਤੇ ਖਾਂਸੀ ਦੀ ਸ਼ਿਕਾਇਤ ਕਰ ਰਹੇ ਹਨ, ਅਜਿਹੇ 'ਚ ਬੱਚਿਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਦਲਦਾ ਮੌਸਮ ਅਤੇ ਵਧਦੇ ਪ੍ਰਦੂਸ਼ਣ ਨਾਸ ਬੱਚੇ ਹੋਰ ਬਿਮਾਰ ਹੋ ਰਹੇ ਹਨ।

ਬਦਲਦਾ ਮੌਸਮ ਅਤੇ ਪ੍ਰਦੂਸ਼ਣ ਵੀ ਵਿਗਾੜ ਸਕਦਾ ਹੈ ਨਵਜੰਮੇ ਬੱਚੇ ਦੀ ਸਿਹਤ, ਇੰਝ ਰੱਖੋ ਧਿਆਨ

ਬਦਲਦਾ ਮੌਸਮ ਅਤੇ ਪ੍ਰਦੂਸ਼ਣ ਵੀ ਵਿਗਾੜ ਸਕਦਾ ਹੈ ਨਵਜੰਮੇ ਬੱਚੇ ਦੀ ਸਿਹਤ, ਇੰਝ ਰੱਖੋ ਧਿਆਨ (Image Credit source: damircudic/E+/Getty Images)

Follow Us On

ਬਦਲਦੇ ਮੌਸਮ ਅਤੇ ਵੱਧ ਰਹੇ ਪ੍ਰਦੂਸ਼ਣ ਕਾਰਨ ਲੋਕ ਬਿਮਾਰ ਹੋ ਰਹੇ ਹਨ, ਖਾਸ ਕਰਕੇ ਅਸਥਮਾ, ਸਾਈਨਸ ਅਤੇ ਫੇਫੜਿਆਂ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਮਰੀਜ਼ ਇਸ ਸਮੇਂ ਬਹੁਤ ਪ੍ਰੇਸ਼ਾਨ ਹਨ। ਇਸ ਸਮੇਂ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਬਦਲਦਾ ਮੌਸਮ ਅਤੇ ਵੱਧ ਰਿਹਾ ਪ੍ਰਦੂਸ਼ਣ ਨਾ ਸਿਰਫ਼ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਪ੍ਰੇਸ਼ਾਨ ਕਰ ਸਕਦਾ ਹੈ ਸਗੋਂ ਨਵਜੰਮੇ ਬੱਚਿਆਂ ਅਤੇ ਛੋਟੇ ਬੱਚਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ, ਇਸ ਲਈ ਇਸ ਸਮੇਂ ਛੋਟੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ।

ਬਦਲਦਾ ਮੌਸਮ ਛੋਟੇ ਬੱਚਿਆਂ ਨੂੰ ਵੀ ਪਰੇਸ਼ਾਨ ਕਰ ਰਿਹਾ ਹੈ ਅਤੇ ਅਜਿਹੇ ‘ਚ ਬੱਚਿਆਂ ਨੂੰ ਅੱਖਾਂ ‘ਚ ਪਾਣੀ ਆਉਣਾ, ਖਾਂਸੀ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਬੱਚਿਆਂ ਦੀ ਪ੍ਰਤੀਰੋਧਕ ਸਮਰੱਥਾ ਬਿਹਤਰ ਹੁੰਦੀ ਹੈ, ਪਰ ਉਨ੍ਹਾਂ ਨੂੰ ਇਨਫੈਕਸ਼ਨ ਦਾ ਵਧੇਰੇ ਖ਼ਤਰਾ ਹੁੰਦਾ ਹੈ। ਇਸ ਸਮੇਂ ਇਨਫੈਕਸ਼ਨ ਕਾਰਨ ਬੱਚੇ ਵਾਇਰਲ ਬੁਖਾਰ ਦੇ ਨਾਲ-ਨਾਲ ਹੋਰ ਲੱਛਣ ਵੀ ਦੇਖਣ ਨੂੰ ਮਿਲ ਰਹੇ ਹਨ। ਅਜਿਹੇ ‘ਚ ਬੱਚਿਆਂ ਦਾ ਖਾਸ ਖਿਆਲ ਰੱਖੋ ਅਤੇ ਉਨ੍ਹਾਂ ਦੇ ਕੱਪੜਿਆਂ ਅਤੇ ਖਾਣ-ਪੀਣ ਦਾ ਖਾਸ ਧਿਆਨ ਰੱਖੋ।

ਬੱਚਿਆਂ ਨੂੰ ਪਰੇਸ਼ਾਨ ਕਰ ਰਹੀਆਂ ਬਿਮਾਰੀਆਂ

– ਬਦਲਦੇ ਮੌਸਮ ਵਿੱਚ ਵਾਇਰਲ ਬੁਖਾਰ ਅਤੇ ਡੇਂਗੂ ਬੁਖਾਰ ਬੱਚਿਆਂ ਨੂੰ ਪਰੇਸ਼ਾਨ ਕਰ ਰਹੇ ਹਨ।

– ਪ੍ਰਦੂਸ਼ਣ ਕਾਰਨ ਅੱਖਾਂ ਵਿੱਚ ਜਲਨ, ਲਾਲੀ ਅਤੇ ਅੱਖਾਂ ਵਿੱਚ ਪਾਣੀ ਆਉਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।

– ਇਸ ਸਮੇਂ ਬੱਚਿਆਂ ਨੂੰ ਖੰਘ ਦੀ ਜ਼ਿਆਦਾ ਸਮੱਸਿਆ ਹੁੰਦੀ ਹੈ। ਇਸ ਦੇ ਨਾਲ-ਨਾਲ ਛੋਟੇ ਬੱਚੇ ਵੀ ਚੈਸਟ ਕੰਜੇਕਸ਼ਨ ਤੋਂ ਪੀੜਤ ਨਜ਼ਰ ਆ ਰਹੇ ਹਨ।

– ਜ਼ੁਕਾਮ ਵੀ ਬੱਚਿਆਂ ਨੂੰ ਪਰੇਸ਼ਾਨ ਕਰ ਰਿਹਾ ਹੈ।

ਬੱਚਿਆਂ ਨੂੰ ਬਦਲਦੇ ਮੌਸਮ ਤੋਂ ਬਚਾਓ

– ਬਦਲਦਾ ਮੌਸਮ ਹਰ ਕਿਸੇ ਨੂੰ ਬਿਮਾਰ ਕਰ ਦਿੰਦਾ ਹੈ ਕਿਉਂਕਿ ਇਸ ਸਮੇਂ ਕਿਸੇ ਨੂੰ ਸਮਝ ਨਹੀਂ ਆਉਂਦਾ ਹੈ ਕਿ ਕਿਹੜੇ ਕੱਪੜੇ ਪਾਉਣੇ ਹਨ, ਜ਼ਿਆਦਾ ਕੱਪੜੇ ਪਾਉਣ ਨਾਲ ਗਰਮੀ ਮਹਿਸੂਸ ਹੁੰਦੀ ਹੈ, ਜਦੋਂ ਕਿ ਘੱਟ ਕੱਪੜੇ ਪਾਉਣ ਨਾਲ ਮੱਛਰ ਦੇ ਕੱਟਣ ਅਤੇ ਠੰਡ ਮਹਿਸੂਸ ਹੋਣ ਦਾ ਖਤਰਾ ਰਹਿੰਦਾ ਹੈ। ਪਰ ਬੱਚਿਆਂ ਨੂੰ ਪੂਰੀ ਆਸਤੀਨ ਵਾਲੇ ਕੱਪੜੇ ਹੀ ਪਾਉਣੇ ਚਾਹੀਦੇ ਹਨ।

– ਨਾਲ ਹੀ ਇਸ ਸਮੇਂ ਬੱਚਿਆਂ ਦੇ ਖਾਣ-ਪੀਣ ਦੀਆਂ ਆਦਤਾਂ ਦਾ ਖਾਸ ਧਿਆਨ ਰੱਖੋ। ਬੱਚਿਆਂ ਨੂੰ ਬਾਹਰ ਦਾ ਜ਼ਿਆਦਾ ਖਾਣਾ ਨਾ ਖਾਣ ਦਿਓ। ਇਸ ਤੋਂ ਇਲਾਵਾ ਬੱਚਿਆਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਬੱਚਿਆਂ ਨੂੰ ਫਲ, ਮੇਵੇ, ਦੁੱਧ ਅਤੇ ਅੰਡੇ ਦਾ ਸੇਵਨ ਜ਼ਰੂਰ ਕਰਵਾਓ।

– ਬਦਲਦੇ ਮੌਸਮ ਵਿੱਚ ਬੱਚਿਆਂ ਨੂੰ ਠੰਡੀਆਂ ਚੀਜ਼ਾਂ ਨਾ ਖਿਲਾਓ, ਇਸ ਲਈ ਇਸ ਸਮੇਂ ਬੱਚਿਆਂ ਨੂੰ ਆਈਸਕ੍ਰੀਮ, ਜੂਸ ਅਤੇ ਕੋਲਡ ਡਰਿੰਕਸ ਨਾ ਦਿਓ।

– ਸ਼ਾਮ ਨੂੰ ਛੋਟੇ ਬੱਚਿਆਂ ਨੂੰ ਬਾਹਰ ਖੇਡਣ ਲਈ ਨਾ ਭੇਜੋ, ਜਦੋਂ ਪ੍ਰਦੂਸ਼ਣ ਵਧਦਾ ਹੈ, ਤਾਂ ਬੱਚਿਆਂ ਨੂੰ ਸਿਰਫ਼ ਮਾਸਕ ਪਾ ਕੇ ਬਾਹਰ ਭੇਜੋ।

– ਰਾਤ ਨੂੰ ਏਸੀ ਨੂੰ ਜ਼ਿਆਦਾ ਦੇਰ ਤੱਕ ਨਾ ਚਲਾਓ, ਇਸ ਨਾਲ ਬੱਚਿਆਂ ਨੂੰ ਠੰਡ ਲੱਗ ਸਕਦੀ ਹੈ ਜਾਂ ਬੱਚਿਆਂ ਨੂੰ ਕੱਪੜਿਆਂ ਨਾਲ ਢੱਕ ਕੇ ਹੀ ਏਸੀ ਚਲਾਓ।

– ਇਸ ਸਮੇਂ ਬੱਚਿਆਂ ਨੂੰ ਜ਼ਿਆਦਾ ਠੰਡਾ ਪਾਣੀ ਨਾ ਪੀਣ ਦਿਓ, ਫ੍ਰੀਜ਼ ਦਾ ਪਾਣੀ ਵੀ ਨਾ ਪੀਣ ਦਿਓ।

Exit mobile version