ਪ੍ਰਦੂਸ਼ਣ ਨਾਲ ਸਕਿਨ ਅਤੇ ਅੱਖਾਂ ‘ਤੇ ਅਸਰ, ਜਾਣੋ ਬਚਾਅ ਦੇ ਆਸਾਨ ਤਰੀਕੇ

Updated On: 

03 Nov 2025 14:12 PM IST

ਅੱਜ ਵਧਦਾ ਪ੍ਰਦੂਸ਼ਣ ਦਾ ਅਸਰ ਚਮੜੀ ਅਤੇ ਅੱਖਾਂ 'ਤੇ ਸਭ ਤੋਂ ਵੱਧ ਦਿਖਾਈ ਦੇ ਰਿਹਾ ਹੈ। ਇਸ ਨੂੰ ਅਣਗੌਲਿਆ ਕਰਨ ਨਾਲ ਦੋਵਾਂ ਅੰਗਾਂ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਆਓ ਡਾ. ਸੌਮਿਆ ਸਚਦੇਵਾ ਤੋਂ ਸਿੱਖੀਏ ਕਿ ਇਸ ਸਮੇਂ ਦੌਰਾਨ ਆਪਣੀ ਚਮੜੀ ਅਤੇ ਅੱਖਾਂ ਦੀ ਦੇਖਭਾਲ ਕਿਵੇਂ ਕਰਨੀ ਹੈ।

ਪ੍ਰਦੂਸ਼ਣ ਨਾਲ ਸਕਿਨ ਅਤੇ ਅੱਖਾਂ ਤੇ ਅਸਰ, ਜਾਣੋ ਬਚਾਅ ਦੇ ਆਸਾਨ ਤਰੀਕੇ

ਪ੍ਰਦੂਸ਼ਣ ਤੋਂ ਬਚਾਅ ਦੇ ਆਸਾਨ ਤਰੀਕੇ

Follow Us On

ਫੈਕਟਰੀ ਦੇ ਧੂੰਏਂ, ਵਾਹਨਾਂ ਦੇ ਨਿਕਾਸ ਅਤੇ ਉਸਾਰੀ ਦੀ ਧੂੜ ਨੇ ਹਵਾ ਪ੍ਰਦੂਸ਼ਣ ਨੂੰ ਕਾਫ਼ੀ ਵਧਾ ਦਿੱਤਾ ਹੈ। ਸਰਦੀਆਂ ਵਿੱਚ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਠੰਡੇ ਮੌਸਮ ਵਿੱਚ ਹਵਾ ਭਾਰੀ ਹੋ ਜਾਂਦੀ ਹੈ, ਜਿਸ ਨਾਲ ਧੂੰਏਂ ਅਤੇ ਧੂੜ ਨੂੰ ਉੱਤੇ ਨਹੀਂ ਜਾ ਪਾਉਂਦੇ ਹਨ, ਇਸ ਲਈ ਪ੍ਰਦੂਸ਼ਣ ਜ਼ਮੀਨ ਦੇ ਨੇੜੇ ਰਹਿੰਦਾ ਹੈ। ਹਵਾ ਵਿੱਚ ਛੋਟੇ ਕਣ ਪਹਿਲਾਂ ਚਮੜੀ ਅਤੇ ਅੱਖਾਂ ਨੂੰ ਛੁੰਹਦੇ ਹਨ, ਕਿਉਂਕਿ ਇਹ ਦੋਵੇਂ ਅੰਗ ਸਿੱਧੇ ਵਾਯੂਮੰਡਲ ਦੇ ਸੰਪਰਕ ਵਿੱਚ ਆਉਂਦੇ ਹਨ। ਇਸ ਲਈ ਪ੍ਰਦੂਸ਼ਣ ਦੇ ਪ੍ਰਭਾਵ ਇਹਨਾਂ ‘ਤੇ ਹੀ ਸਭ ਤੋਂ ਜਲਦੀ ਦਿਖਾਈ ਦਿੰਦੇ ਹਨ। ਪ੍ਰਦੂਸ਼ਿਤ ਕਣ ਚਮੜੀ ਦੀ ਸਤ੍ਹਾ ਵਿੱਚ ਪ੍ਰਵੇਸ਼ ਕਰਕੇ ਅੱਖਾਂ ਦੀ ਨਾਜ਼ੁਕ ਪਰਤ ਨੂੰ ਪ੍ਰਭਾਵਿਤ ਕਰਦੇ ਹਨ।

ਪ੍ਰਦੂਸ਼ਿਤ ਵਾਤਾਵਰਣ ਚਮੜੀ ਦੀ ਜਲਣ, ਲਾਲਗੀ, ਬਹੁਤ ਜ਼ਿਆਦਾ ਖ਼ੁਸ਼ਕੀ, ਬਰੀਕ ਝੁਰੜੀਆਂ ਅਤੇ ਸਮੇਂ ਤੋਂ ਪਹਿਲਾਂ ਬੁਢਾਪੇ ਵਰਗੇ ਪ੍ਰਭਾਵ ਨੂੰ ਵਧਾਉਂਦਾ ਹੈ। ਚਮੜੀ ਦੇ ਛੇਦ ਬੰਦ ਹੋ ਜਾਂਦੇ ਹਨ, ਜਿਸ ਨਾਲ ਧੱਫੜ, ਖ਼ੁਸ਼ਕੀ ਅਤੇ ਚਮਕ ਦਾ ਨੁਕਸਾਨ ਹੁੰਦਾ ਹੈ। ਪ੍ਰਦੂਸ਼ਣ ਵਿੱਚ ਮੌਜੂਦ ਰਸਾਇਣ ਚਮੜੀ ਦੀ ਸੁਰੱਖਿਆ ਪਰਤ ਨੂੰ ਕਮਜ਼ੋਰ ਕਰਦੇ ਹਨ। ਇਸੇ ਤਰ੍ਹਾਂ ਅੱਖਾਂ ਵਿੱਚ ਜਲਣ, ਖ਼ੁਸ਼ਕੀ, ਲਾਲਗੀ, ਪਾਣੀ ਅਤੇ ਚੁਭਣ ਦੀਆਂ ਸ਼ਿਕਾਇਤਾਂ ਵੱਧ ਜਾਂਦੀਆਂ ਹਨ। ਇਹ ਸਥਿਤੀ ਐਲਰਜੀ ਵਾਲੇ ਲੋਕਾਂ ਲਈ ਖਾਸ ਤੌਰ ‘ਤੇ ਪਰੇਸ਼ਾਨੀ ਵਾਲੀ ਹੋ ਸਕਦੀ ਹੈ। ਪ੍ਰਦੂਸ਼ਣ ਦੇ ਲਗਾਤਾਰ ਸੰਪਰਕ ਵਿੱਚ ਆਉਣ ਨਾਲ ਅੱਖਾਂ ਦੀ ਥਕਾਵਟ ਅਤੇ ਝਪਕਦੇ ਸਮੇਂ ਬੇਅਰਾਮੀ ਵੀ ਹੋ ਸਕਦੀ ਹੈ।

ਕਿਵੇਂ ਕਰੀਏ ਚਮੜੀ ਅਤੇ ਅੱਖਾਂ ਦੀ ਦੇਖਭਾਲ ?

ਮੈਕਸ ਹਸਪਤਾਲ ਦੀ ਚਮੜੀ ਵਿਗਿਆਨੀ (Dermatologist) ਡਾ. ਸੌਮਿਆ ਸਚਦੇਵਾ ਦੱਸਦੇ ਹਨ ਕਿ ਇਕੱਠੀ ਹੋਈ ਧੂੜ ਅਤੇ ਕਣਾਂ ਨੂੰ ਹਟਾਉਣ ਲਈ ਬਾਹਰੋਂ ਆਉਣ ਤੋਂ ਬਾਅਦ ਹਲਕੇ ਫੇਸ ਵਾਸ਼ ਨਾਲ ਆਪਣਾ ਚਿਹਰਾ ਧੋਵੋ। ਆਪਣੀ ਚਮੜੀ ਦੀ ਸੁਰੱਖਿਆ ਪਰਤ ਨੂੰ ਮਜ਼ਬੂਤ ​​ਰੱਖਣ ਲਈ ਰੋਜ਼ਾਨਾ ਮਾਇਸਚਰਾਈਜ਼ਰ ਲੱਗਾਓ। ਸਵੇਰੇ ਬਾਹਰ ਜਾਣ ਤੋਂ ਪਹਿਲਾਂ ਹਮੇਸ਼ਾ ਸਨਸਕ੍ਰੀਨ ਲਗਾਓ, ਕਿਉਂਕਿ ਪ੍ਰਦੂਸ਼ਣ ਅਤੇ ਧੁੱਪ ਨੁਕਸਾਨ ਨੂੰ ਵਧਾ ਸਕਦੀ ਹੈ। ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਆਪਣੀ ਚਮੜੀ ਨੂੰ ਡੂੰਘਾਈ ਨਾਲ ਸਾਫ਼ ਕਰੋ ਅਤੇ ਐਕਸਫੋਲੀਏਟ ਕਰੋ।

ਬਾਹਰ ਜਾਂਦੇ ਸਮੇਂ, ਆਪਣੇ ਚਿਹਰੇ ਨੂੰ ਕੱਪੜੇ ਨਾਲ ਢੱਕੋ ਅਤੇ ਧੂੜ ਭਰੇ ਖੇਤਰਾਂ ਤੋਂ ਬਚੋ। ਧੂੜ ਅਤੇ ਧੂੰਏਂ ਦੇ ਸਿੱਧੇ ਪ੍ਰਭਾਵ ਨੂੰ ਘਟਾਉਣ ਲਈ ਐਨਕਾਂ ਜਾਂ ਧੁੱਪ ਦਾ ਚਸ਼ਪਾ ਪਹਿਨੋ। ਜੇਕਰ ਤੁਹਾਡੀਆਂ ਅੱਖਾਂ ਖੁਸ਼ਕ ਮਹਿਸੂਸ ਹੁੰਦੀਆਂ ਹਨ, ਤਾਂ ਆਪਮਏ ਡਾਕਟਰ ਦੁਆਰਾ ਦੱਸੇ ਗਏ ਆਈ ਡ੍ਰੌਪਸ ਮਦਦਗਾਰ ਹੁੰਦੇ ਹਨ। ਰੋਜ਼ਾਨਾ ਬਹੁਤ ਸਾਰਾ ਪਾਣੀ ਪੀਓ ਅਤੇ ਆਪਣੀ ਖੁਰਾਕ ਵਿੱਚ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ।

ਇਹ ਵੀ ਜਰੂਰੀ:

ਘਰ ਵਿੱਚ ਇੱਕ ਏਅਰ ਪਿਊਰੀਫਾਇਰ ਲਾਭਦਾਇਕ ਹੈ।

ਆਪਣੀਆਂ ਅੱਖਾਂ ਨੂੰ ਰਗੜਨ ਦੀ ਆਦਤ ਨਾ ਬਣਾਓ।

ਰਾਤ ਨੂੰ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਹੀ ਸੌਂਵੋ।

ਤੇਜ਼ ਧੁੱਪ ਜਾਂ ਧੂੜ ਦੌਰਾਨ ਹਮੇਸ਼ਾ ਚਸ਼ਪਾ ਪਹਿਨੋ।