Breast Cancer: 25 ਤੋਂ 30 ਸਾਲ ਦੀ ਉਮਰ ਵਿੱਚ ਵੀ ਹੋ ਸਕਦਾ ਹੈ ਬ੍ਰੈਸਟ ਕੈਂਸਰ, ਕਿਉਂ ਜ਼ਰੂਰੀ ਹੈ ਸੈਲਫ ਐਗਜ਼ਾਮਿਨੇਸ਼ਨ?
Breast Cancer in Young Age: ਭਾਰਤ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਛੋਟੀ ਉਮਰ ਵਿੱਚ ਵੀ ਇਸ ਕੈਂਸਰ ਦੇ ਕੇਸ ਸਾਹਮਣੇ ਆ ਰਹੇ ਹਨ। ਹੁਣ 25 ਤੋਂ 30 ਸਾਲ ਦੀ ਉਮਰ ਦੀਆਂ ਔਰਤਾਂ ਵੀ ਬ੍ਰੈਸਟ ਕੈਂਸਰ ਦਾ ਸ਼ਿਕਾਰ ਹੋ ਰਹੀਆਂ ਹਨ, ਹਾਲਾਂਕਿ ਜੇਕਰ ਸਹੀ ਸਮੇਂ 'ਤੇ ਲੱਛਣਾਂ ਦਾ ਪਤਾ ਲੱਗ ਜਾਵੇ ਤਾਂ ਇਸ ਕੈਂਸਰ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ।
ਭਾਰਤ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਵੱਧ ਰਹੇ ਹਨ। ਸਾਲ 2022 ਵਿੱਚ ਕੈਂਸਰ ਦੇ 14 ਲੱਖ ਤੋਂ ਵੱਧ ਮਾਮਲੇ ਸਨ। ਇਨ੍ਹਾਂ ਵਿੱਚੋਂ, ਬ੍ਰੈਸਟ ਕੈਂਸਰ ਦੇ ਕੇਸ ਟਾਪ 5 ਵਿੱਚ ਸਨ। ਗਲਤ ਖਾਣ-ਪੀਣ ਦੀਆਂ ਆਦਤਾਂ, ਖਰਾਬ ਜੀਵਨ ਸ਼ੈਲੀ ਅਤੇ ਵਧਦਾ ਮੋਟਾਪਾ ਇਸ ਕੈਂਸਰ ਦੇ ਹੋਣ ਦਾ ਮੁੱਖ ਕਾਰਨ ਹਨ। ਹੁਣ ਇਸ ਕੈਂਸਰ ਦੇ ਹੋਣ ਦਾ ਪੈਟਰਨ ਵੀ ਬਦਲ ਰਿਹਾ ਹੈ। ਇੱਕ ਸਮਾਂ ਸੀ ਜਦੋਂ 50 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਸਾਹਮਣੇ ਆਉਂਦੇ ਸਨ ਪਰ ਹੁਣ ਔਰਤਾਂ 25 ਤੋਂ 30 ਸਾਲ ਦੀ ਉਮਰ ਵਿੱਚ ਹੀ ਇਸ ਕੈਂਸਰ ਦਾ ਸ਼ਿਕਾਰ ਹੋ ਰਹੀਆਂ ਹਨ।
ਗੁਰੂਗ੍ਰਾਮ ਦੀ ਰਹਿਣ ਵਾਲੀ 29 ਸਾਲਾ ਅਪੂਰਵਾ ਵੀ ਬ੍ਰੈਸਟ ਕੈਂਸਰ ਦੀ ਸ਼ਿਕਾਰ ਹੋ ਗਈ। ਸਵੈ-ਜਾਂਚ ‘ਤੇ, ਉਨ੍ਹਾਂ ਨੂੰ ਆਪਣੀ ਬ੍ਰੈਸਟ ਵਿੱਚ ਇੱਕ ਗੱਠ ਮਿਲੀ। ਜਦੋਂ ਇਸਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਬ੍ਰੈਸਟ ਕੈਂਸਰ ਸੀ। ਅਪੂਰਵਾ ਦਾ ਕੋਈ ਮੈਡੀਕਲ ਇਤਿਹਾਸ ਨਹੀਂ ਸੀ ਜਿਸ ਨਾਲ ਜੈਨੇਟਿਕ ਕਾਰਨਾਂ ਕਰਕੇ ਇਹ ਕੈਂਸਰ ਹੋ ਸਕਦਾ ਸੀ, ਪਰ ਫਿਰ ਵੀ ਉਨ੍ਹਾਂ ਨੂੰ ਇੰਨੀ ਛੋਟੀ ਉਮਰ ਵਿੱਚ ਕੈਂਸਰ ਹੋ ਗਿਆ। ਅਪੂਰਵਾ ਦਾ ਇਲਾਜ ਜਾਰੀ ਰਿਹਾ ਪਰ ਕੀਮੋਥੈਰੇਪੀ ਦੇ ਮਾੜੇ ਪ੍ਰਭਾਵ ਸਨ ਅਤੇ ਅਪੂਰਵਾ ਨੂੰ ਆਪਣੇ ਵਾਲ ਕਟਵਾਉਣੇ ਪਏ। ਪਰ ਹੌਲੀ-ਹੌਲੀ ਬਾਅਦ ਵਿਚ ਉਨ੍ਹਾਂ ਦਾ ਸਹੀ ਇਲਾਜ ਹੋ ਗਿਆ। ਇਹ ਮਾਮਲਾ ਗੁਰੂਗ੍ਰਾਮ ਦੇ ਮੈਕਸ ਹਸਪਤਾਲ ਵਿੱਚ ਆਇਆ ਹੈ। ਜਿੱਥੇ ਡਾਕਟਰਾਂ ਨੇ ਇਸ ਮਰੀਜ਼ ਦਾ ਸਫਲ ਇਲਾਜ ਕੀਤਾ।
ਡਾਕਟਰਾਂ ਨੇ ਇਸ ਤਰ੍ਹਾਂ ਕੀਤਾ ਇਲਾਜ
ਡਾਕਟਰਾਂ ਨੇ ਅਪੂਰਵਾ ਦਾ ਇੰਟੇਸਿਵ ਇਲਾਜ ਕੀਤਾ, ਜਿਸ ਵਿੱਚ ਕੀਮੋਥੈਰੇਪੀ ਦੇ ਅੱਠ ਸਾਈਕਲ ਕੀਤੇ ਗਏ। ਲਿੰਫ ਨੋਡਸ ਨੂੰ ਹਟਾਉਣ ਦੇ ਨਾਲ, ਬ੍ਰੈਸਟ ਕੰਜਰਵੇਸ਼ਨ ਸਰਜਰੀ ਕੀਤੀ ਗਈ ਅਤੇ ਰੇਡੀਏਸ਼ਨ ਥੈਰੇਪੀ ਵੀ ਦਿੱਤੀ ਗਈ, ਮੈਕਸ ਹਸਪਤਾਲ ਗੁਰੂਗ੍ਰਾਮ ਦੇ ਮੈਡੀਕਲ ਓਨਕੋਲੋਜੀ ਦੇ ਸੀਨੀਅਰ ਸਲਾਹਕਾਰ ਡਾ.ਭੁਵਨ ਚੁੱਘ ਨੇ ਦੱਸਿਆ ਕਿ ਅਪੂਰਵਾ ਦੇ ਪਾਜੇਟਿਵ ਰਵੱਈਏ ਕਾਰਨ ਹੀ ਉਹ ਕੈਂਸਰ ਵਰਗੀ ਬੀਮਾਰੀ ਨੂੰ ਹਰਾਉਣ ਵਿੱਚ ਕਾਮਯਾਬ ਹੋ ਪਾਈ ਹੈ।
ਡਾ: ਭੁਵਨ ਨੇ ਕਿਹਾ ਕਿ ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਕੈਂਸਰ ਬੁਢਾਪੇ ਵਿਚ ਹੀ ਹੁੰਦਾ ਹੈ। ਪਰ ਅਜਿਹਾ ਨਹੀਂ ਹੈ। ਇਹ ਕੈਂਸਰ ਛੋਟੀ ਉਮਰ ਵਿੱਚ ਵੀ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਸੈਲਫ ਐਗਜ਼ਾਮਿਨੇਸ਼ਨ ਬਹੁਤ ਜ਼ਰੂਰੀ ਹੈ।
ਕਿਉਂ ਜਰੂਰੀ ਹੈ ਬ੍ਰੈਸਟ ਦੀ ਸੈਲਫ ਐਗਜ਼ਾਮਿਨੇਸ਼ਨ?
ਡਾ: ਭੁਵਨ ਦੱਸਦੇ ਹਨ ਕਿ ਬ੍ਰੈਸਟ ਦੀ ਸੈਲਫ ਐਗਜ਼ਾਮਿਨੇਸ਼ਨ ਬਹੁਤ ਜ਼ਰੂਰੀ ਹੈ। ਇਸ ਨਾਲ ਇਸ ਕੈਂਸਰ ਦੀ ਸਮੇਂ ਸਿਰ ਪਛਾਣ ਕੀਤੀ ਜਾ ਸਕਦੀ ਹੈ। ਸਵੈ-ਜਾਂਚ ਵਿੱਚ, ਔਰਤਾਂ ਆਪਣੇ ਖੁਦ ਆਪਣੀ ਬ੍ਰੈਸਟ ਦੀ ਜਾਂਚ ਕਰਦੀਆਂ ਹਨ. ਜੇਕਰ ਬ੍ਰੈਸਟ ਵਿੱਚ ਅਸਧਾਰਨ ਤਬਦੀਲੀਆਂ ਦਾ ਪਤਾ ਚੱਲਦਾ ਹੈ, ਤਾਂ ਇਹ ਕਿਸੇ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਬ੍ਰੈਸਟ ਦੀ ਸੈਲਫ ਐਗਜ਼ਾਮਿਨੇਸ਼ਨ ਕਰਦੇ ਸਮੇਂ, ਇਹ ਦੇਖਣ ਲਈ ਕਿ ਕੀ ਉਹਨਾਂ ਦੀ ਸ਼ਕਲ, ਰੰਗ ਅਤੇ ਬਣਤਰ ਵਿੱਚ ਕੋਈ ਬਦਲਾਅ ਹੈ, ਆਪਣੇ ਬ੍ਰੈਸਟ ਨੂੰ ਧਿਆਨ ਨਾਲ ਦੇਖੋ। ਦੇਖੋ ਕਿ ਕੀ ਬ੍ਰੈਸਟ ਵਿੱਚ ਕੋਈ ਗੰਢ ਤਾਂ ਨਹੀਂ ਹੈ ਹੈ। ਜੇਕਰ ਅਜਿਹਾ ਹੈ, ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ।