21-08- 2025
TV9 Punjabi
Author: Sandeep Singh
ਹਿੰਦੀ ਸਿਨੇਮਾ ਵਿੱਚ ਬਹੁਤ ਸਾਰੀਆਂ ਫਿਲਮਾਂ ਬਣੀਆਂ, ਪਰ ਅੱਜ ਵੀ ਕੋਈ ਹੋਰ ਫਿਲਮ ਮੁਗਲ-ਏ-ਆਜ਼ਮ ਦਾ ਦਰਜਾ ਪ੍ਰਾਪਤ ਨਹੀਂ ਕਰ ਸਕੀ।
1960 ਵਿੱਚ, ਯਾਨੀ 65 ਸਾਲ ਪਹਿਲਾਂ ਬਣੀ ਇਸ ਫ਼ਿਲਮ ਨੂੰ ਹਿੰਦੀ ਸਿਨੇਮਾ ਦੀਆਂ ਸਭ ਤੋਂ ਵੱਡੀਆਂ ਅਤੇ ਸਫਲ ਫ਼ਿਲਮਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ।
ਇਸ ਫਿਲਮ ਨੂੰ ਬਣਾਉਣ ਵਿੱਚ 18 ਸਾਲ ਲੱਗੇ। ਕੇ. ਆਸਿਫ ਦੀ ਇਸ ਫਿਲਮ ਨੂੰ ਉਸ ਸਮੇਂ ਦੀ ਸਭ ਤੋਂ ਮਹਿੰਗੀ ਫਿਲਮ ਦਾ ਖਿਤਾਬ ਮਿਲਿਆ ਹੈ।
ਅਸਲੀ ਗਹਿਣਿਆਂ, ਮੋਤੀਆਂ ਦੀ ਵਰਖਾ ਅਤੇ ਸੋਨੇ ਦੀਆਂ ਮੂਰਤੀਆਂ ਤੋਂ ਇਲਾਵਾ, ਫਿਲਮ ਦੇ ਸੈੱਟਾਂ ਅਤੇ ਅਦਾਕਾਰਾਂ ਦੇ ਪਹਿਰਾਵੇ 'ਤੇ ਬਹੁਤ ਸਾਰਾ ਪੈਸਾ ਖਰਚ ਕੀਤਾ ਗਿਆ ਸੀ।
ਉਸ ਦੌਰ ਵਿਚ ਆਈ ਇਸ ਫਿਲਮ ਨੂੰ ਬਨਾਉਂਣ ਲਗੇ 1.5 ਕਰੋੜ ਰੁਪਏ ਖਰਚ ਹੋਏ ਸੀ।