ਨਾ ਹੋਵੇਗੀ ਖੂਨ ਦੀ ਕਮੀ, ਸਰਦੀ ਵਿੱਚ ਸ਼ਰੀਰ ਰਹੇਗਾ ਗਰਮ…ਬਾਬਾ ਰਾਮਦੇਵ ਦੀਆਂ ਦੱਸੀਆਂ ਇਹ ਸਸਤੀਆਂ ਚੀਜਾਂ ਹਨ ਬੇਹਤਰੀਨ ਉਪਾਅ

Updated On: 

14 Jan 2026 13:30 PM IST

ਕੁਝ ਲੋਕ ਸਰਦੀਆਂ ਵਿੱਚ ਬਹੁਤ ਜਿਆਦਾ ਠੰਡ ਮਹਿਸੂਸ ਕਰਦੇ ਹਨ। ਜਦਕਿ ਕਈ ਪਾਚਨ ਸਮੱਸਿਆਵਾਂ ਤੋਂ ਪੀੜਤ ਰਹਿੰਦੇ ਹਨ। ਬਾਬਾ ਰਾਮਦੇਵ ਆਪਣੇ ਆਯੁਰਵੈਦਿਕ ਉਪਚਾਰਾਂ ਨਾਲ ਸਿਹਤਮੰਦ ਰਹਿਣ ਦੀ ਸਲਾਹ ਦਿੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਪਤੰਜਲੀ ਦੇ ਸੰਸਥਾਪਕ ਨੇ ਸਰਦੀਆਂ ਦੌਰਾਨ ਗਰਮੀ ਬਣਾਈ ਰੱਖਣ ਦੇ ਕਿਹੜੇ-ਕਿਹੜੇ ਤਰੀਕੇ ਦੱਸੇ ਹਨ। ਨਾਲ ਹੀ, ਜਾਣੋ ਕਿ ਪਾਚਨ ਪ੍ਰਣਾਲੀ ਨੂੰ ਕਿਵੇਂ ਬਿਹਤਰ ਬਣਾਇਆ ਜਾਵੇ...

ਨਾ ਹੋਵੇਗੀ ਖੂਨ ਦੀ ਕਮੀ, ਸਰਦੀ ਵਿੱਚ ਸ਼ਰੀਰ ਰਹੇਗਾ ਗਰਮ...ਬਾਬਾ ਰਾਮਦੇਵ ਦੀਆਂ ਦੱਸੀਆਂ ਇਹ ਸਸਤੀਆਂ ਚੀਜਾਂ ਹਨ ਬੇਹਤਰੀਨ ਉਪਾਅ

ਸਰਦੀ 'ਚ ਅਜਮਾਓ ਇਹ ਸਸਤੀਆਂ ਚੀਜਾਂ

Follow Us On

ਪਤੰਜਲੀ ਦੇ ਸੰਸਥਾਪਕ ਅਤੇ ਯੋਗ ਗੁਰੂ ਬਾਬਾ ਰਾਮਦੇਵ ਦੱਸਦੇ ਹਨ ਕਿ ਸਰਦੀਆਂ ਦੌਰਾਨ ਸਰੀਰ ਨੂੰ ਕੁਦਰਤੀ ਤੌਰ ‘ਤੇ ਗਰਮ ਰੱਖਿਆ ਜਾ ਸਕਦਾ ਹੈ। ਦਰਅਸਲ, ਕੁਝ ਲੋਕ ਦੂਜਿਆਂ ਨਾਲੋਂ ਜ਼ਿਆਦਾ ਠੰਡ ਮਹਿਸੂਸ ਕਰਦੇ ਹਨ। ਇਹ ਅਨੀਮੀਆ ਦੇ ਕਾਰਨ ਹੋ ਸਕਦਾ ਹੈ। ਇਸ ਤੋਂ ਇਲਾਵਾ, ਮਾੜੀ ਪਾਚਨ ਕਿਰਿਆ ਵੀ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਰਾਮਦੇਵ ਕਹਿੰਦੇ ਹਨ ਕਿ ਕੁਝ ਸਧਾਰਨ ਉਪਾਅ ਅਪਣਾ ਕੇ, ਤੁਸੀਂ ਲੰਬੇ ਸਮੇਂ ਲਈ ਸਿਹਤ ਬਣਾਈ ਰੱਖ ਸਕਦੇ ਹੋ। ਦਰਅਸਲ, ਕਮਜ਼ੋਰ ਪਾਚਨ ਵਾਲੇ ਲੋਕ ਨਾ ਸਿਰਫ਼ ਬਦਹਜ਼ਮੀ, ਗੈਸ ਅਤੇ ਐਸਿਡਿਟੀ ਤੋਂ ਪੀੜਤ ਹਨ, ਸਗੋਂ ਇਹ ਸਮੱਸਿਆ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਜੋਖਮ ਨੂੰ ਵੀ ਵਧਾਉਂਦੀ ਹੈ। ਵਧੀ ਹੋਈ ਇਨਸੁਲਿਨ ਸੈਂਸਟਿਵਿਟੀ ਸ਼ੂਗਰ ਦੇ ਜੋਖਮ ਨੂੰ ਵਧਾਉਂਦੀ ਹੈ। ਬਾਬਾ ਰਾਮਦੇਵ ਕਹਿੰਦੇ ਹਨ ਕਿ ਬਿਮਾਰੀਆਂ ਅਤੇ ਸਿਹਤ ਸਮੱਸਿਆਵਾਂ ਦਾ ਇਲਾਜ ਦੇਸੀ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ।

ਉਹ ਦੱਸਦੇ ਹਨ ਕਿ ਘੱਟ ਹੀਮੋਗਲੋਬਿਨ (ਅਨੀਮੀਆ) ਅਤੇ ਮਾੜੀ ਪਾਚਨ ਕਿਰਿਆ ਅੱਜ ਜੀਵਨ ਸ਼ੈਲੀ ਦਾ ਇੱਕ ਆਮ ਹਿੱਸਾ ਬਣ ਗਈ ਹੈ। ਇਸ ਨਾਲ ਸਰੀਰ ਵਿੱਚ ਕਮਜ਼ੋਰੀ, ਹੱਥ-ਪੈਰ ਠੰਢੇ ਅਤੇ ਐਨਰਜੀ ਦੀ ਕਮੀ ਮਹਿਸੂਸ ਹੁੰਦੀ ਹੈ। ਸਵਾਮੀ ਰਾਮਦੇਵ ਇਨ੍ਹਾਂ ਸਿਹਤ ਚੁਣੌਤੀਆਂ ਨੂੰ ਦੂਰ ਕਰਨ ਲਈ ਆਯੁਰਵੈਦਿਕ ਮਦਦ ਦੀ ਸਲਾਹ ਦਿੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਸਰਦੀਆਂ ਵਿੱਚ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਤੁਸੀਂ ਕੀ ਖਾ ਸਕਦੇ ਹੋ।

ਹੀਮੋਗਲੋਬਿਨ ਦੀ ਕਮੀ ਨੂੰ ਕਿਵੇਂ ਦੂਰ ਕਰੀਏ

ਬਾਬਾ ਰਾਮਦੇਵ ਨੇ ਇੱਕ ਵੀਡੀਓ ਵਿੱਚ ਦੱਸਿਆ ਕਿ ਕੁਝ ਲੋਕ ਠੰਡ ਵਿੱਚ ਕੰਬਲਾਂ ਨਾਲ ਆਪਣੇ ਆਪ ਨੂੰ ਢੱਕਣ ‘ਤੇ ਵੀ ਕੰਬਦੇ ਰਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਨੀਮੀਆ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਉਨ੍ਹਾਂ ਸਲਾਹ ਦਿੱਤੀ ਕਿ ਤੁਸੀਂ ਗਾਜਰ, ਟਮਾਟਰ, ਚੁਕੰਦਰ ਅਤੇ ਆਂਵਲਾ ਦਾ ਜੂਸ ਪੀ ਕੇ ਹੀਮੋਗਲੋਬਿਨ ਵਧਾ ਸਕਦੇ ਹੋ। ਇਹ ਸਰਦੀਆਂ ਦੇ ਫਲ ਆਇਰਨ ਨਾਲ ਭਰਪੂਰ ਹੁੰਦੇ ਹਨ ਅਤੇ ਹੋਰ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ। ਸਰਦੀਆਂ ਵਿੱਚ ਇਸ ਜੂਸ ਨੂੰ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਪੌਸ਼ਟਿਕ ਤੱਤ ਮਿਲਦੇ ਹਨ। ਗਾਜਰ ਨਾ ਸਿਰਫ਼ ਖੂਨ ਵਧਾਉਂਦੀ ਹੈ ਸਗੋਂ ਇਸ ਵਿੱਚ ਸਾਡੀਆਂ ਅੱਖਾਂ ਲਈ ਜ਼ਰੂਰੀ ਪੌਸ਼ਟਿਕ ਤੱਤ ਵਿਟਾਮਿਨ ਏ ਵੀ ਹੁੰਦਾ ਹੈ।

ਆਂਵਲਾ ਵਿਟਾਮਿਨ ਸੀ ਦਾ ਭਰਪੂਰ ਸਰੋਤ ਹੈ। ਇਸਦਾ ਜੂਸ ਪੀਣ ਜਾਂ ਖਾਣ ਨਾਲ ਇਮਿਊਨਿਟੀ ਵਧਦੀ ਹੈ ਅਤੇ ਜ਼ੁਕਾਮ ਤੋਂ ਬਚਾਅ ਰਹਿੰਦਾ ਹੈ। ਆਂਵਲਾ ਲੀਵਰ ਨੂੰ ਡੀਟੌਕਸੀਫਾਈ ਕਰਨ, ਵਾਲਾਂ ਦੇ ਝੜਨ ਨੂੰ ਰੋਕਣ ਅਤੇ ਪੇਟ ਦੀ ਗੈਸ ਨੂੰ ਘਟਾਉਣ ਵਰਗੇ ਫਾਇਦੇ ਵੀ ਪ੍ਰਦਾਨ ਕਰਦਾ ਹੈ।

ਅਦਰਕ ਦੇ ਨਾਲ ਇਸਦਾ ਜੂਸ ਪੀਣ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ। ਇਹ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ। ਇਸ ਦੇ ਐਂਟੀ-ਇੰਫਾਲਾਮੈਟ੍ਰੀ ਗੁਣਾਂ ਦੇ ਕਾਰਨ, ਇਹ ਸਰਦੀਆਂ ਵਿੱਚ ਜੋੜਾਂ ਦੇ ਦਰਦ ਨੂੰ ਘਟਾਉਂਦਾ ਹੈ।

ਚੁਕੰਦਰ ਨਾ ਸਿਰਫ਼ ਦਿੱਖਣ ਵਿੱਚ ਲਾਲ ਹੁੰਦਾ ਹੈ ਬਲਕਿ ਸਾਡੀਆਂ ਨਾੜੀਆਂ ਨੂੰ ਵੀ ਖੂਨ ਨਾਲ ਭਰ ਦਿੰਦਾ ਹੈ। ਇਸਦਾ ਸੇਵਨ ਸਰਦੀਆਂ ਦੇ ਮੌਸਮ ਵਿੱਚ ਐਨਰਜੀ ਦੇ ਪੱਧਰ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਸਦਾ ਜੂਸ ਪੀਣ ਨਾਲ ਤੁਹਾਡੇ ਚਿਹਰੇ ‘ਤੇ ਵੀ ਚਮਕ ਆਉਂਦੀ ਹੈ।

ਪਾਲਕ, ਬਥੂਆ ਅਤੇ ਮੇਥੀ ਖਾਓ

ਤੁਸੀਂ ਆਪਣੀਆਂ ਆਇਰਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪਾਲਕ ਵੀ ਖਾ ਸਕਦੇ ਹੋ। ਬਾਬਾ ਰਾਮਦੇਵ ਕਹਿੰਦੇ ਹਨ ਪਾਲਕ ਨੂੰ ਥੋੜ੍ਹੀ ਜਿਹੀ ਬਥੂਆ ਅਤੇ ਮੇਥੀ ਦੇ ਸਾਗ ਨਾਲ ਖਾਓ। ਇਹ ਚੀਜਾਂ ਸਰੀਰ ਨੂੰ ਗਰਮ ਰੱਖਦੀਆਂ ਹਨ। ਸਾਗ ਵਿੱਚ ਨਿੰਬੂ, ਅਦਰਕ ਅਤੇ ਹਲਦੀ ਮਿਲਾਉਣ ਨਾਲ ਵੀ ਸਰੀਰ ਗਰਮ ਰਹਿੰਦਾੀ ਹੈ, ਕਿਉਂਕਿ ਇਹ ਬਿਹਤਰ ਪੌਸ਼ਟਿਕ ਤੱਤਾਂ ਦੇ ਸੋਖਣ ਨੂੰ ਉਤਸ਼ਾਹਿਤ ਕਰਦੇ ਹਨ।

ਖਾਸ ਗੱਲ ਇਹ ਹੈ ਕਿ ਇਹ ਚੀਜਾਂ ਸਸਤੀਆਂ ਹੁੰਦੀਆਂ ਹਨ ਅਤੇ ਥੋੜ੍ਹੀ ਜਿਹੀ ਕਸਰਤ ਜਾਂ ਸਰੀਰਕ ਗਤੀਵਿਧੀ ਨਾਲ ਪਚਣ ਵਿੱਚ ਵੀ ਆਸਾਨ ਹੁੰਦੀਆਂ ਹੈ। ਰਾਮਦੇਵ ਕਹਿੰਦੇ ਹਨ ਕਿ ਤੁਸੀਂ ਸਾਗ ਦੀ ਬਜਾਏ ਰਾਇਤਾ ਵੀ ਖਾ ਸਕਦੇ ਹੋ।

ਰੋਜ਼ਾਨਾ ਕਰੋ ਮੰਡੂਕਾਸਨ ਅਤੇ ਭੁਜੰਗਾਸਨ

ਬਾਬਾ ਰਾਮਦੇਵ ਕਹਿੰਦੇ ਹਨ ਕਿ ਤੁਸੀਂ ਆਪਣੀ ਪਾਚਨ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਲਈ ਯੋਗਾ ਦੀ ਮਦਦ ਲੈ ਸਕਦੇ ਹੋ। ਯੋਗ ਨਾ ਸਿਰਫ਼ ਪਾਚਨ ਕਿਰਿਆ ਨੂੰ ਐਕਟਿਵ ਕਰਦਾ ਹੈ ਬਲਕਿ ਤੁਹਾਡੇ ਲੀਵਰ ਨੂੰ ਸਹੀ ਢੰਗ ਨਾਲ ਕੰਮ ਕਰਨ ਵਿੱਚ ਵੀ ਮਦਦ ਕਰਦਾ ਹੈ। ਵੀਡੀਓ ਵਿੱਚ, ਉਹ ਰੋਜ਼ਾਨਾ ਮੰਡੂਕਾਸਨ ਅਤੇ ਭੁਜੰਗਾਸਨ ਦਾ ਅਭਿਆਸ ਕਰਨ ਦੀ ਸਲਾਹ ਦਿੰਦੇ ਹਨ। ਹਨੂੰਮਾਨ ਦੰਡ ਦੀ ਵੀ ਸਲਾਹ ਦਿੱਤੀ ਹੈ ਕਿਉਂਕਿ ਇਹ ਪੂਰੇ ਸਰੀਰ ਨੂੰ ਲਾਭ ਪਹੁੰਚਾਉਂਦਾ ਹੈ। ਹੀਮੋਗਲੋਬਿਨ ਦੇ ਉਤਪਾਦਨ ਲਈ ਹੈਲਦੀ ਲੀਵਰ ਅਤੇ ਕਿਡਨੀ ਦਾ ਕੰਮ ਕਰਨਾ ਜ਼ਰੂਰੀ ਹੈ, ਕਿਉਂਕਿ ਕਿਡਨੀ ਏਰੀਥਰੋਪੋਏਟਿਨ ਪੈਦਾ ਕਰਦੇ ਹਨ, ਇੱਕ ਹਾਰਮੋਨ ਜੋ ਰੈੱਡ ਬਲੱਡ ਸੈਲਸ ਦੇ ਉਤਪਾਦਨ ਨੂੰ ਉਤੇਜਿਤ ਕਰਦਾ ਹੈ।