HIV/AIDS : ਮਾਂ ਤੋਂ ਬੱਚੇ ‘ਚ ਚਲੀ ਜਾਂਦੀ ਹੈ ਏਡਜ ਦੀ ਬੀਮਾਰੀ, ਜਨਮ ਦੋਂ ਬਾਅਦ ਬੱਚੇ ਦਾ ਕਰਵਾਓ ਟੈਸਟ
AIDS Disease in kids :ਜੇਕਰ ਕਿਸੇ ਔਰਤ ਨੂੰ ਐੱਚ.ਆਈ.ਵੀ. ਹੈ, ਤਾਂ ਮਾਂ ਤੋਂ ਉਸਦੇ ਬੱਚੇ ਤੱਕ ਲਾਗ ਫੈਲਣ ਦਾ ਖਤਰਾ ਹੈ। ਜੇਕਰ ਕੋਈ ਬੱਚਾ ਐੱਚ.ਆਈ.ਵੀ. ਤੋਂ ਪੀੜਤ ਹੈ ਅਤੇ ਉਸ ਦਾ ਸਮੇਂ ਸਿਰ ਇਲਾਜ ਨਹੀਂ ਕਰਵਾਇਆ ਜਾਂਦਾ ਤਾਂ ਇਹ ਵਾਇਰਸ ਏਡਜ਼ ਦਾ ਕਾਰਨ ਬਣ ਜਾਂਦਾ ਹੈ।

ਸੰਕੇਤਕ ਤਸਵੀਰ
ਹੈਲਥ ਨਿਊਜ। ਏਡਜ਼ ਇੱਕ ਅਜਿਹੀ ਬਿਮਾਰੀ ਹੈ ਜਿਸ ਦੇ ਕੇਸ ਭਾਰਤ ਵਿੱਚ ਹਰ ਸਾਲ ਘੱਟ ਰਹੇ ਹਨ, ਪਰ ਇਹ ਬਿਮਾਰੀ ਦੂਰ ਨਹੀਂ ਹੋਈ ਹੈ। ਏਡਜ਼ ਘਾਤਕ ਨਹੀਂ ਹੈ, ਪਰ ਇਹ ਸੰਕਰਮਿਤ ਵਿਅਕਤੀ ਦਾ ਜੀਵਨ ਬਹੁਤ ਮੁਸ਼ਕਲ ਬਣਾ ਦਿੰਦਾ ਹੈ। ਇਮਿਊਨ ਸਿਸਟਮ (Immune system) ਇੰਨਾ ਕਮਜ਼ੋਰ ਹੋ ਜਾਂਦਾ ਹੈ ਕਿ ਵਿਅਕਤੀ ਕਿਸੇ ਹੋਰ ਗੰਭੀਰ ਬੀਮਾਰੀ ਨਾਲ ਲੜਨ ਦੇ ਯੋਗ ਨਹੀਂ ਰਹਿੰਦਾ। ਏਡਜ਼ ਦੀ ਬਿਮਾਰੀ ਐੱਚਆਈਵੀ ਵਾਇਰਸ ਕਾਰਨ ਹੁੰਦੀ ਹੈ। ਕੁਝ ਮਾਮਲਿਆਂ ਵਿੱਚ, ਇਹ ਵਾਇਰਸ ਸੰਕਰਮਿਤ ਮਾਂ ਤੋਂ ਬੱਚੇ ਨੂੰ ਵੀ ਜਾਂਦਾ ਹੈ। ਜਿਸ ਕਾਰਨ ਬੱਚਾ ਜਨਮ ਤੋਂ ਬਾਅਦ ਏਡਜ਼ ਦਾ ਸ਼ਿਕਾਰ ਹੋ ਸਕਦਾ ਹੈ।
ਡਾਕਟਰਾਂ (Doctors) ਦਾ ਕਹਿਣਾ ਹੈ ਕਿ 30 ਤੋਂ 40 ਫੀਸਦੀ ਮਾਮਲਿਆਂ ਵਿੱਚ ਮਾਂ ਤੋਂ ਬੱਚੇ ਨੂੰ ਐੱਚ.ਆਈ.ਵੀ. ਹੋਣ ਦੀ ਸੰਭਾਵਨਾ ਹੁੰਦੀ ਹੈ। ਜੇਕਰ ਕੋਈ ਬੱਚਾ ਐੱਚ.ਆਈ.ਵੀ. ਨਾਲ ਸੰਕਰਮਿਤ ਹੋ ਜਾਂਦਾ ਹੈ ਅਤੇ ਇਸ ਦਾ ਸਮੇਂ ਸਿਰ ਪਤਾ ਨਹੀਂ ਲਗਾਇਆ ਜਾਂਦਾ ਹੈ, ਤਾਂ ਬੱਚੇ ਨੂੰ ਸਾਰੀ ਉਮਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਬੱਚੇ ਵਿੱਚ ਇਸਦੀ ਪਛਾਣ ਕਰਨ ਲਈ ਕਈ ਤਰ੍ਹਾਂ ਦੇ ਟੈਸਟ ਕਰਵਾਏ ਜਾ ਸਕਦੇ ਹਨ। ਜਨਮ ਤੋਂ 18 ਮਹੀਨਿਆਂ ਬਾਅਦ ਇੱਕ ਜਾਂਚ ਕੀਤੀ ਜਾਂਦੀ ਹੈ। ਜੇਕਰ ਬੱਚਾ ਇਸ ਬੀਮਾਰੀ ਤੋਂ ਪੀੜਤ ਪਾਇਆ ਜਾਂਦਾ ਹੈ ਤਾਂ ਡਾਕਟਰ ਉਸ ਦਾ ਇਲਾਜ ਸ਼ੁਰੂ ਕਰ ਦਿੰਦਾ ਹੈ।