ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Yo Yo Honey Singh ਨੇ ਜਦੋਂ ਭੈਣ ਨੂੰ ਸਟੇਜ ਤੋਂ ਲਾਈ ਸੀ ਝਾੜ, ਰੋਂਦੀ-ਰੋਂਦੀ ਨੇ ਘਰ ਜਾ ਕੇ ਕਹੀ ਸੀ ਇਹ ਗੱਲ

Yo Yo Honey Singh: ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਜਿਸ ਦੇ ਗੀਤਾਂ ਨੇ ਮਚਾ ਦਿੱਤਾ ਸੀ ਬਵਾਲ। ਉਹ ਅੱਜ ਇੰਡਸਟਰੀ ਵਿੱਚ Comeback ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਰੈਪਰ, ਮਿਊਜ਼ਿਕ ਪ੍ਰੋਡਿਊਸਰ ਅਤੇ ਸਿੰਗਰ ਹਿਰਦੇਸ਼ ਸਿੰਘ ਉਰਫ ਯੋ ਯੋ ਹਨੀ ਸਿੰਘ ਦੀ। ਜਿਨ੍ਹਾਂ ਦੇ ਮਿਊਜ਼ਿਕ ਅਤੇ ਗੀਤਾਂ ਦਾ ਇਕ ਵੱਖਰਾ ਹੀ ਦੌਰ ਸੀ।

Yo Yo Honey Singh ਨੇ ਜਦੋਂ ਭੈਣ ਨੂੰ ਸਟੇਜ ਤੋਂ ਲਾਈ ਸੀ ਝਾੜ, ਰੋਂਦੀ-ਰੋਂਦੀ ਨੇ ਘਰ ਜਾ ਕੇ ਕਹੀ ਸੀ ਇਹ ਗੱਲ
Yo Yo Honey Singh ਨੇ ਜਦੋਂ ਭੈਣ ਨੂੰ ਸਟੇਜ ਤੋਂ ਲਾਈ ਸੀ ਝਾੜ, ਜਾਣੋ ਵਜ੍ਹਾ Image Credit: Instagram
Follow Us
isha-sharma
| Updated On: 02 Sep 2024 00:54 AM

ਸੜਕਾਂ ‘ਤੇ ਮੁੰਗਫਲੀ ਵੇਚਣ ਵਾਲੇ ਤੋਂ ਲੈ ਕੇ ਹਿੱਪ-ਹੋਪ ਡਾਂਸ ਕਰ ਰਹੇ ਬੱਚਿਆਂ ਦੇ ਸਪੀਕਰ ਵਿੱਚ ਉਸ ਸਮੇਂ ਇਕ ਹੀ ਸਿੰਗਰ ਦੇ ਗੀਤਾਂ ਦੀ ਅਵਾਜ਼ ਗੁੰਜਦੀ ਸੀ। ‘ਬ੍ਰਾਊਨ ਰੰਗ’ ਗੀਤ ਜਿਸ ਨੇ ਨਾ ਸਿਰਫ ਇੰਡੀਆ ਸਗੋਂ ਵਿਦੇਸ਼ਾਂ ਵਿੱਚ ਵੀ ਉਸ ਵੇਲੇ ਸ਼ੋਹਰਤ ਕਮਾਈ ਸੀ ਜਦੋਂ ਇੰਟਰਨੈੱਟ ਤਾਂ ਸੀ ਪਰ ਬਹੁਤ ਲਿਮਿਟੈੱਡ ਡਾਟਾ ਅਤੇ ਬਹੁਤ ਘੱਟ ਲੋਕਾਂ ਨੂੰ ਐਕਸੈੱਸ ਸੀ। ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਵੀ ਹਿਰਦੇਸ਼ ਸਿੰਘ ਉੱਰਫ ਯੋ.ਯੋ. ਹਨੀ ਸਿੰਘ ਦੇ ਫੈਨ ਸੀ। ਸਿੰਗਰ ਨੇ ਸ਼ੁਰੂਆਤ ਬਤੌਰ ਮਿਊਜ਼ਿਕ ਪ੍ਰੋਡਿਊਸਰ ਵਜੋਂ ਕੀਤੀ ਸੀ ਪਰ ਜ਼ਿਆਦਾ ਹਿੱਟ ਉਨ੍ਹਾਂ ਨੂੰ ਸਿੰਗਇੰਗ ਅਤੇ ਰੈਪ ਤੋਂ ਮਿਲੀ।

ਹਨੀ ਸਿੰਘ ‘ਤੇ ਇਹ ਕਹਾਵਤ ਬਹੁਤ ਸਹੀ ਟੁਕਦੀ ਹੈ “ਕਿ ਰੱਬ ਜਦੋਂ ਮਾਰਦਾ ਹੈ ਸਿਰਫ਼ ਮੱਤ ਮਾਰਦਾ ਹੈ”। ਇਹ ਅਸੀਂ ਨਹੀਂ ਸਗੋਂ ਰੈਪਰ ਖੁਦ ਵੀ ਮੰਨਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਜਿੰਨੀ ਛੇਤੀ ਸ਼ਿਖਰਾਂ ‘ਤੇ ਚੜਿਆ ਸੀ ਉਨੀ ਹੀ ਤੇਜ਼ੀ ਨਾਲ ਉਨ੍ਹਾਂ ਦੇ ਕਰੀਅਰ ਦਾ ਗ੍ਰਾਫ ਥੱਲੇ ਵੀ ਡਿੱਗਿਆ। ਇਹ ਹਨੀ ਸਿੰਘ ਨੇ ਖੁਦ ਮੰਨਿਆ ਅਤੇ ਦੱਸਿਆ ਹੈ ਕਿ ਫੇਮ ਛੇਤੀ ਮਿਲਣ ਕਾਰਨ ਉਹ ਕਾਫੀ ਬੁਰੀ ਆਦਤਾਂ ਦੇ ਸ਼ਿਕਾਰ ਹੋ ਗਏ ਸਨ। ਆਪਣੇ ਪਰਿਵਾਰ ਤੋਂ ਦੂਰ ਰਹਿਣ ਤੋਂ ਲੈ ਕੇ ਨਸ਼ੇ ਦੇ ਆਦੀ ਹੋਣ ਤੱਕ। ਇੱਥੋ ਤੱਕ ਕਿ ਉਹ ਆਪਣੇ ਪਰਿਵਾਰ ਨੂੰ ਵੀ ਬਿਲਕੁਲ ਸਮਾਂ ਨਹੀਂ ਸੀ ਦਿੰਦੇ। ਉਹ ਜਿਨ੍ਹੇ ਵੀ ਕਾਨਸਰਟ (ਪ੍ਰੋਗਰਾਮ) ਕਰਦੇ ਸਨ ਕਦੇ ਪਰਿਵਾਰ ਨੂੰ ਉੱਥੇ ਨਹੀਂ ਸੀ ਬੁਲਾਉਂਦੇ। ਇਸ ਨਾਲ ਜੁੜਿਆ ਇਕ ਕਿੱਸਾ ਵੀ ਉਨ੍ਹਾਂ ਨੇ ਇਕ ਇੰਟਰਵਿਊ ਵਿੱਚ ਸ਼ੇਅਰ ਕੀਤਾ। ਜੋ ਉਨ੍ਹਾਂ ਦੀ ਛੋਟੀ ਭੈਣ ਸਨੇਹਾ ਸਿੰਘ ਨਾਲ ਜੁੜਿਆ ਹੈ।

ਹਨੀ ਸਿੰਘ ਨੇ ਇਕ ਨਿੱਜੀ ਡਿਜੀਟਲ ਚੈੱਨਲ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਆਪਣੀ ਜਿੰਦਗੀ ਨਾਲ ਜੁੜੇ ਕਈ ਕਿੱਸੇ ਬਿਆਨ ਕੀਤੇ। ਇਨ੍ਹਾਂ ਚੋਂ ਇਕ ਉਹ ਕਿੱਸਾ ਹੈ ਜੋ ਉਨ੍ਹਾਂ ਨੇ ਆਪਣੀ ਭੈਣ ਬਾਰੇ ਦੱਸਿਆ। ਅਕਸਰ ਹਨੀ ਸਿੰਘ ਆਪਣੇ ਪਰਿਵਾਰ ਨਾਲ ਫੋਟੋਆਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਤੋਂ ਤੁਸੀਂ ਵੀ ਉਨ੍ਹਾਂ ਦੀ ਭੈਣ ਸਨੇਹਾ ਸਿੰਘ ਨੂੰ ਜ਼ਰੂਰ ਦੇਖਿਆ ਹੋਵੇਗਾ। ਪਰ ਉਨ੍ਹਾਂ ਨਾਲ ਜੁੜੇ ਕਿੱਸੇ ਘੱਟ ਸੁਣੇ ਹੋਣਗੇ।

ਇੰਟਰਵਿਊ ਵਿੱਚ ਜਦੋਂ ਐਂਕਰ ਨੇ ਸਵਾਲ ਪੁੱਛਿਆ ਕਿ ਕੀ ਉਨ੍ਹਾਂ ਦੇ ਪਰਿਵਾਰ ਨੇ ਕਦੇ ਉਨ੍ਹਾਂ ਦਾ ਕਾਨਸਰਟ ਅਟੈਂਡ ਕੀਤਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ -‘ਮੈਂ ਕਦੇ ਆਪਣੇ ਕਾਨਸਰਟ ‘ਤੇ ਪਰਿਵਾਰ ਨੂੰ ਸੱਦਿਆ ਨਹੀਂ ਪਰ ਇਕ ਵਾਰ ਮੇਰੀ ਛੋਟੀ ਭੈਣ ਸਨੇਹਾ ਸਿੰਘ। ਜਿਨ੍ਹਾਂ ਨੂੰ ਉਹ ਗੁੜੀਆ ਕਹਿ ਕੇ ਬੁਲਾਉਦੇ ਹਨ। ਉਹ ਮੈਨੂੰ ਬਿਨ੍ਹਾਂ ਦੱਸੇ ਸ਼ੋਅ ਦੇਖਣ ਆ ਗਈ ਅਤੇ ਮੇਰੀ ਆਦਤ ਸੀ ਕਿ ਸ਼ੋਅ ਦੀ ਸ਼ੁਰੂਆਤ ਵਿੱਚ ਹੀ ਇੱਕ ਨਜ਼ਰ ਮਾਰਕੇ ਸਾਰਿਆਂ ਨੂੰ ਦੇਖਦਾ ਕਿ ਕੌਣ-ਕੌਣ ਸ਼ੋਅ ਦੇਖਣ ਆਇਆ ਹੈ। ਮੇਰੀ ਪਹਿਲੀ ਨਜ਼ਰ ਵਿੱਚ ਹੀ ਮੈਨੂੰ ਸ਼ੋਅ ਵਿੱਚ ਆਈ ਹੋਈ ਸਨੇਹਾ (ਹਨੀ ਸਿੰਘ ਦੀ ਭੈਣ) ਦਿੱਖ ਗਈ। ਮੈਂ ਮਾਈਕ ਵਿੱਚ ਹੀ ਪੁੱਛ ਲਿਆ ਤੂੰ , ਇੱਥੇ ਕੀ ਕਰ ਰਹੀ ਹੈ, ਇਹ ਸੁਣ ਕੇ ਉਹ ਰੌਣ ਲੱਗ ਗਈ ਅਤੇ ਘਰੇ ਜਾ ਕੇ ਉਸ ਨੇ ਸਭ ਨੂੰ ਦੱਸਿਆ ਕਿ ਭਰਾ ਸਟਾਰ ਬਣ ਗਿਆ ਹੈ। ਹਾਲਾਂਕਿ ਹਨੀ ਸਿੰਘ ਨੇ ਇਸ ਦਾ ਕਾਰਨ ਨਹੀਂ ਦੱਸਿਆ ਕੀ ਉਨ੍ਹਾਂ ਨੇ ਭੈਣ ਨੂੰ ਕਿਉਂ ਝਾੜ ਪਾਈ ਸੀ।

ਇਹ ਵੀ ਪੜ੍ਹੋ- Emergency ਦੇ ਰਿਲੀਜ਼ ਤੇ ਪੈ ਸਕਦਾ ਅੜਿਕਾ, HC ਚ ਹੋਈ ਸੁਣਵਾਈ ਦੌਰਾਨ ਸੈਂਸਰ ਬੋਰਡ ਜਵਾਬ

ਕਾਫੀ ਲੰਮੇ ਸਮੇਂ ਲਈ ਹਨੀ ਸਿੰਘ ਨੂੰ ਮਾਨਸਿਕ ਬਿਮਾਰੀ ਤੋਂ ਗੁਜ਼ਰਨਾ ਪਿਆ। ਜਿਸ ਕਾਰਨ ਉਨ੍ਹਾਂ ਨੇ ਕਾਫੀ ਸਮਾਂ ਸਿਰਫ਼ ਆਪਣੇ ਘਰ ਦੇ ਕਮਰੇ ਵਿੱਚ ਹੀ ਬਿਤਾਇਆ ਸੀ। ਬਹੁਤ ਰਿਪੋਰਟਾਂ ਵਿੱਚ ਉਨ੍ਹਾਂ ਨੂੰ ਮ੍ਰਿਤਕ ਤੱਕ ਐਲਾਨ ਦਿੱਤਾ ਸੀ। ਪਰ ਹੁਣ ਹਨੀ ਸਿੰਘ ਨੇ Come Back ਕਰ ਲਿਆ ਹੈ ਹਾਲਾਂਕਿ ਅਜੇ ਉਹ ਅਜਿਹੀ ਫੇਮ ਨਹੀਂ ਪਾ ਸਕੇ ਜੋ ਉਨ੍ਹਾਂ ਨੂੰ ਪਹਿਲਾਂ ਮਿਲੀ ਸੀ। ਪਰ ਉਨ੍ਹਾਂ ਦੇ ਕਹਿਣ ਮੁਤਾਬਕ ਕੋਸ਼ਿਸ਼ ਜਾਰੀ ਹੈ। ਜਲਦ ਲੋਕ ਉਨ੍ਹਾਂ ਨੂੰ ਫਿਰ ਉਹੀ ਪਿਆਰ ਦੇਣਗੇ।

AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ...
ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?
ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?...
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ...
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%...
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !...
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ...
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ...
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ...
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ...