Kingdom: ਨਾਰਥ ਅਮਰੀਕਾ ਵਿੱਚ ਵਿਜੇ ਦੇਵਰਕੋਂਡਾ ਦਾ ਜਲਵਾ, ‘ਕਿੰਗਡਮ’ ਨੇ ਐਡਵਾਂਸ ਬੁਕਿੰਗ ਵਿੱਚ ਛਾਪੇ ਕਰੋੜਾਂ

Updated On: 

30 Jul 2025 11:48 AM IST

Vijay Deverkonda Film Kingdom: ਭਾਰਤ ਵਿੱਚ ਵਿਜੇ ਦੇਵਰਕੋਂਡਾ ਦੇ ਤਮਾਮ ਪ੍ਰਸ਼ੰਸਕ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਕਿੰਗਡਮ' ਦੇਖਣ ਲਈ ਉਤਸ਼ਾਹਿਤ ਹਨ। ਵਿਦੇਸ਼ਾਂ ਵਿੱਚ ਵੀ ਉਨ੍ਹਾਂਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਅਤੇ ਕੈਨੇਡਾ ਵਿੱਚ ਐਡਵਾਂਸ ਬੁਕਿੰਗ ਵਿੱਚ ਫਿਲਮ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ।

Kingdom: ਨਾਰਥ ਅਮਰੀਕਾ ਵਿੱਚ ਵਿਜੇ ਦੇਵਰਕੋਂਡਾ ਦਾ ਜਲਵਾ, ਕਿੰਗਡਮ ਨੇ ਐਡਵਾਂਸ ਬੁਕਿੰਗ ਵਿੱਚ ਛਾਪੇ ਕਰੋੜਾਂ

ਨਾਰਥ ਅਮਰੀਕਾ 'ਚ 'ਕਿੰਗਡਮ' ਨੇ ਐਡਵਾਂਸ ਬੁਕਿੰਗ 'ਚ ਛਾਪੇ ਕਰੋੜਾਂ

Follow Us On

ਵਿਜੇ ਦੇਵਰਕੋਂਡਾ ਦੀ ਫਿਲਮ ‘ਕਿੰਗਡਮ’ 31 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਲੈ ਕੇ ਕਾਫ਼ੀ ਚਰਚਾ ਹੈ। ਗੌਤਮ ਤਿਨਾਨੂਰੀ ਦੁਆਰਾ ਨਿਰਦੇਸ਼ਤ ਇਹ ਫਿਲਮ ਵਰਲਡਵਾਈਡ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਐਡਵਾਂਸ ਬੁਕਿੰਗ ਚੱਲ ਰਹੀ ਹੈ ਅਤੇ ਰਿਲੀਜ਼ ਤੋਂ ਪਹਿਲਾਂ ਹੀ ਫਿਲਮ ਨੇ ਉੱਤਰੀ ਅਮਰੀਕਾ ਤੋਂ ਕਰੋੜਾਂ ਦੀ ਕਮਾਈ ਕਰ ਲਈ ਹੈ।

29 ਜੁਲਾਈ ਤੱਕ, ਉੱਤਰੀ ਅਮਰੀਕਾ ਵਿੱਚ ‘ਕਿੰਗਡਮ’ ਦੀਆਂ 22 ਹਜ਼ਾਰ 205 ਟਿਕਟਾਂ ਵਿਕ ਚੁੱਕੀਆਂ ਹਨ। ਇਸ ਵਿੱਚੋਂ, ਅਮਰੀਕਾ ਵਿੱਚ 20 ਹਜ਼ਾਰ 671 ਟਿਕਟਾਂ ਅਤੇ ਕੈਨੇਡਾ ਵਿੱਚ 1534 ਟਿਕਟਾਂ ਵਿਕ ਚੁੱਕੀਆਂ ਹਨ। ਇਸ ਰਾਹੀਂ ਫਿਲਮ ਨੇ ਉੱਤਰੀ ਅਮਰੀਕਾ ਤੋਂ 4 ਲੱਖ 26 ਹਜ਼ਾਰ ($426.7K) ਅਮਰੀਕੀ ਡਾਲਰ ਕਮਾਏ ਹਨ। ਯਾਨੀ ਭਾਰਤੀ ਰੁਪਏ ਦੇ ਹਿਸਾਬ ਨਾਲ, ਫਿਲਮ ਨੇ ਇਨ੍ਹਾਂ ਦੋਵਾਂ ਦੇਸ਼ਾਂ ਤੋਂ 3.5 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ ਹੈ।

ਨਾਰਥ ਅਮਰੀਕਾ ਵਿੱਚ ‘ਕਿੰਗਡਮ’ ਦੇ 792 ਸ਼ੋਅਜ਼

ਨਾਰਥ ਅਮਰੀਕਾ ਵਿੱਚ ‘ਕਿੰਗਡਮ’ ਦੇ 792 ਸ਼ੋਅ ਹਨ। 763 ਸ਼ੋਅ ਅਮਰੀਕਾ ਵਿੱਚ ਅਤੇ 29 ਸ਼ੋਅ ਕੈਨੇਡਾ ਵਿੱਚ ਹਨ। ਹੁਣ ਜਦੋਂ ਇਸ ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਨਾਰਥ ਅਮਰੀਕਾ ਵਿੱਚ 3 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ, ਤਾਂ ਲੱਗਦਾ ਹੈ ਕਿ ਰਿਲੀਜ਼ ਤੋਂ ਬਾਅਦ, ਇਹ ਫਿਲਮ ਬਾਕਸ ਆਫਿਸ ‘ਤੇ ਧਮਾਕਾ ਕਰਨ ਵਾਲੀ ਹੈ। ਫਿਲਮ ਰਿਲੀਜ਼ ਹੋਣ ਤੋਂ ਅਜੇ ਦੋ ਦਿਨ ਦੂਰ ਹੈ। ਅਜਿਹੀ ਸਥਿਤੀ ਵਿੱਚ, ਐਡਵਾਂਸ ਬੁਕਿੰਗ ਦੇ ਅੰਕੜਿਆਂ ਵਿੱਚ ਹੋਰ ਵੀ ਵਾਧਾ ਵੇਖਣ ਨੂੰ ਮਿਲੇਗਾ।

‘ਕਿੰਗਡਮ’ ਵਿੱਚ ਵਿਜੇ ਦੇਵਰਕੋਂਡਾ ਇੱਕ ਅੰਡਰਕਵਰ ਸਪਾਈ ਏਜੰਟ ਦੀ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਵਿੱਚ ਉਨ੍ਹਾਂ ਦਾ ਐਕਸ਼ਨ ਅਵਤਾਰ ਦੇਖਣ ਨੂੰ ਮਿਲੇਗਾ। ਭਾਗਿਆਸ਼੍ਰੀ ਬੋਰਸੇ ਵੀ ਉਨ੍ਹਾਂ ਨਾਲ ਨਜ਼ਰ ਆਉਣਗੇ। 26 ਜੁਲਾਈ ਨੂੰ ਨਿਰਮਾਤਾਵਾਂ ਨੇ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਉਤਸੁਕਤਾ ਹੋਰ ਵੀ ਵੱਧ ਗਈ ਹੈ।

ਹਿੰਦੀ ਵਿੱਚ ਇਸ ਨਾਮ ਨਾਲ ਰਿਲੀਜ਼ ਹੋਵੇਗੀ ‘ਕਿੰਗਡਮ’

ਇਹ ਫਿਲਮ ‘ਕਿੰਗਡਮ’ ਨਾਮ ਨਾਲ ਤੇਲਗੂ ਅਤੇ ਤਾਮਿਲ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਹਾਲਾਂਕਿ, ਨਿਰਮਾਤਾ ਇਸਨੂੰ ‘ਸਮਰਾਜਿਆ’ ਨਾਮ ਨਾਲ ਹਿੰਦੀ ਭਾਸ਼ਾ ਵਿੱਚ ਰਿਲੀਜ਼ ਕਰਨ ਜਾ ਰਹੇ ਹਨ। ਹਿੰਦੀ ਟ੍ਰੇਲਰ ਵੀ ਇਸੇ ਨਾਮ ਨਾਲ ਆਇਆ ਹੈ। ਵਿਜੇ ਨੇ ਟ੍ਰੇਲਰ ਲਾਂਚ ਲਈ 26 ਜੁਲਾਈ ਦੀ ਰਾਤ ਨੂੰ ਤਿਰੂਪਤੀ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਤੋਂ ਬਾਅਦ 28 ਜੁਲਾਈ ਨੂੰ ਹੈਦਰਾਬਾਦ ਵਿੱਚ ਇੱਕ ਪ੍ਰੀ-ਰਿਲੀਜ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਦੋਵਾਂ ਸਮਾਗਮਾਂ ਵਿੱਚ ਪ੍ਰਸ਼ੰਸਕਾਂ ਦੀ ਭਾਰੀ ਭੀੜ ਦੇਖੀ ਗਈ। ਉਨ੍ਹਾਂ ਦੇ ਇੰਵੈਂਟ ਵਿੱਚ ਪ੍ਰਸ਼ੰਸਕਾਂ ਦੀ ਵੱਡੀ ਗਿਣਤੀ ਇਸ ਗੱਲ ਦਾ ਸੰਕੇਤ ਦੇ ਰਹੀ ਹੈ ਕਿ ਵਿਜੇ ‘ਕਿੰਗਡਮ’ ਰਾਹੀਂ ਬਾਕਸ ਆਫਿਸ ‘ਤੇ ਕਈ ਵੱਡੇ ਰਿਕਾਰਡ ਬਣਾਉਣ ਜਾ ਰਹੇ ਹਨ।