ਯੋਗਰਾਜ ਸਿੰਘ ਦੇ ਪੁੱਤਰ ਵਿਕਟਰ ਦੀ ਪੋਲੀਵੁੱਡ ‘ਚ ਐਂਟਰੀ; ਰਾਇਟਿੰਗ -ਡਾਇਰੈਕਸ਼ਨ ਤੋਂ ਬਾਅਦ ਜਾਗਿਆ ਅਦਾਕਾਰੀ ਦਾ ਜਨੂੰਨ

Updated On: 

06 Aug 2023 11:49 AM

ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦੇ ਪੁੱਤਰ ਵਿਕਟਰ ਯੋਗਰਾਜ ਸਿੰਘ ਵੀ ਪਾਲੀਵੁੱਡ 'ਚ ਐਂਟਰੀ ਕਰਨ ਜਾ ਰਹੇ ਹਨ। ਵਿਕਟਰ ਯੋਗਰਾਜ ਸਿੰਘ ਰਾਇਟਿੰਗ ਅਤੇ ਡਾਇਰੈਕਸ਼ਨ ਕਰਨਾ ਤੋਂ ਬਾਅਦ ਹੁਣ ਉਹ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣਾ ਚਾਹੁੰਦੇ ਹਨ।

ਯੋਗਰਾਜ ਸਿੰਘ ਦੇ ਪੁੱਤਰ ਵਿਕਟਰ ਦੀ ਪੋਲੀਵੁੱਡ ਚ ਐਂਟਰੀ; ਰਾਇਟਿੰਗ -ਡਾਇਰੈਕਸ਼ਨ ਤੋਂ ਬਾਅਦ ਜਾਗਿਆ ਅਦਾਕਾਰੀ ਦਾ ਜਨੂੰਨ
Follow Us On

ਚੰਡੀਗੜ੍ਹ ਨਿਊਜ਼। ਪੰਜਾਬੀ ਇੰਡਸਟਰੀ ਦਾ ਮਸ਼ਹੂਰ ਨਾਮ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦੇ ਪੁੱਤਰ ਵਿਕਟਰ ਯੋਗਰਾਜ ਸਿੰਘ ਵੀ ਪਾਲੀਵੁੱਡ ‘ਚ ਐਂਟਰੀ ਕਰਨ ਜਾ ਰਹੇ ਹਨ। ਬਚਪਨ ਤੋਂ ਹੀ ਪਿਤਾ ਯੋਗਰਾਜ ਸਿੰਘ ਨਾਲ ਸੈੱਟ ‘ਤੇ ਮੌਜੂਦ ਸਨ। ਫਿਰ ਰਾਇਟਿੰਗ ਅਤੇ ਡਾਇਰੈਕਸ਼ਨ (Direction) ਕਰਨਾ ਸ਼ੁਰੂ ਕੀਤਾ ਅਤੇ ਹੁਣ ਉਹ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣਾ ਚਾਹੁੰਦੇ ਹਨ।

ਵਿਕਟਰ ਯੋਗਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬਚਪਨ ਤੋਂ ਹੀ ਸ਼ਾਰਟ ਫਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਸਾਲ 2010 ਵਿੱਚ, ਉਨ੍ਹਾਂ ਨੇ ਅਮਰੀਕਾ ਵਿੱਚ ਇੱਕ ਸ਼ਾਰਟ ਫਿਲਮ ਬਣਾਈ ਅਤੇ ਇਸ ਨੂੰ ਯੂਟਿਊਬ (Youtube) ‘ਤੇ ਵੀ ਅਪਲੋਡ ਕੀਤਾ। ਵਿਕਟਰ ਨੇ ਕਿਹਾ ਕਿ ਵੱਡਾ ਹੋ ਕੇ ਰਾਈਟਿੰਗ ਅਤੇ ਸ਼ਾਰਟ ਫਿਲਮਾਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਲੱਗਾ ਕਿ ਹੁਣ ਉਨ੍ਹਾਂ ਨੂੰ ਅਦਾਕਾਰੀ ਕਰਨੀ ਚਾਹੀਦੀ ਹੈ।

ਪ੍ਰੈਕਟਿਕਲ ਵਰਕ ਬਣਾਉਂਦਾ ਹੈ ਟੈਕਨਿਕਲੀ ਮਜ਼ਬੂਤ

ਵਿਕਟਰ ਯੋਗਰਾਜ ਸਿੰਘ ਨੇ ਕਿਹਾ ਕਿ ਪ੍ਰੈਕਟਿਕਲ ਤਜਰਬਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰੈਕਟਿਕਲ ਕੰਮ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਸ਼ਾਮਲ ਕਰਦਾ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਸਮਝ ਤਾਂ ਅਧਿਐਨ ਸਮੱਗਰੀ ਤੋਂ ਜ਼ਰੂਰ ਮਿਲਦੀ ਹੈ ਪਰ ਇਸ ਦੀ ਸਹੀ ਵਰਤੋਂ ਦਾ ਗਿਆਨ ਪ੍ਰੈਕਟਿਕਲ ਕੰਮ ਤੋਂ ਹੀ ਪ੍ਰਾਪਤ ਹੁੰਦਾ ਹੈ।

ਅਦਾਕਾਰੀ ਲਿਖਣ ਅਤੇ ਨਿਰਦੇਸ਼ਨ ਨਾਲੋਂ ਆਸਾਨ

ਵਿਕਟਰ ਯੋਗਰਾਜ ਸਿੰਘ ਨੇ ਕਿਹਾ ਕਿ ਉਸ ਨੂੰ ਲਿਖਣ ਅਤੇ ਨਿਰਦੇਸ਼ਨ ਨਾਲੋਂ ਅਦਾਕਾਰੀ ਸੌਖੀ ਲੱਗਦੀ ਹੈ। ਉਸਨੇ ਕਿਹਾ ਕਿ ਨਿਰਦੇਸ਼ਨ ਅਤੇ ਲਿਖਣ ਦੇ ਅਭਿਆਸ ਨੇ ਉਸਦੇ ਅੰਦਰ ਆਤਮ ਵਿਸ਼ਵਾਸ ਪੈਦਾ ਕੀਤਾ ਹੈ। ਇਸ ਦਾ ਕਾਰਨ ਅਮਰੀਕਾ ਅਤੇ ਭਾਰਤ ਵਿੱਚ ਰਹਿਣਾ ਅਤੇ ਕੰਮ ਕਰਨਾ ਹੋ ਸਕਦਾ ਹੈ। ਨੇ ਦੱਸਿਆ ਕਿ ਅੱਜ ਵੀ ਉਹ ਵਿਹਲੇ ਸਮੇਂ ਵਿਚ ਲਿਖਦਾ ਹੈ।

ਰਾਇਟਿੰਗ – ਡਾਇਰੈਕਸ਼ਨ ਤੋਂ ਆਸਾਨ ਹੈ ਐਕਟਿੰਗ

ਵਿਕਟਰ ਯੋਗਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲਿਖਣ ਅਤੇ ਨਿਰਦੇਸ਼ਨ ਨਾਲੋਂ ਅਦਾਕਾਰੀ ਸੌਖੀ ਲੱਗਦੀ ਹੈ। ਉਨ੍ਹਾਂ ਕਿਹਾ ਕਿ ਨਿਰਦੇਸ਼ਨ ਅਤੇ ਲਿਖਣ ਦੇ ਅਭਿਆਸ ਨੇ ਉਨ੍ਹਾਂ ਦੇ ਅੰਦਰ ਆਤਮ ਵਿਸ਼ਵਾਸ ਪੈਦਾ ਕੀਤਾ ਹੈ। ਇਸ ਦਾ ਕਾਰਨ ਅਮਰੀਕਾ ਅਤੇ ਭਾਰਤ ਵਿੱਚ ਰਹਿਣਾ ਅਤੇ ਕੰਮ ਕਰਨਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਉਹ ਵਿਹਲੇ ਸਮੇਂ ਵਿੱਚ ਲਿਖਦੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ