AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪਠਾਨ ਤੋਂ ਅੱਗੇ, ਪਰ ਇਸ ਮਾਮਲੇ ‘ਚ ਸ਼ਾਹਰੁਖ ਖਾਨ ਦੀ ਜਵਾਨ ਤੋਂ ਪਿੱਛੇ ਰਹਿ ਗਈ ਸਲਮਾਨ ਦੇ ਟਾਈਗਰ 3

ਸ਼ਾਹਰੁਖ ਖਾਨ ਨੇ ਇੱਕ ਸਾਲ ਵਿੱਚ ਦੋ ਬਲਾਕਬਸਟਰ ਫਿਲਮਾਂ ਦੇ ਕੇ ਬਾਲੀਵੁੱਡ ਵਿੱਚ ਧਮਾਕਾ ਮਚਾ ਦਿੱਤਾ ਹੈ। ਸਲਮਾਨ ਖਾਨ ਦੀ ਫਿਲਮ ਟਾਈਗਰ 3 ਨੂੰ ਲੈ ਕੇ ਵੀ ਅਜਿਹੀਆਂ ਹੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਇਸ ਫਿਲਮ 'ਚ ਸਲਮਾਨ ਅਤੇ ਕੈਟਰੀਨਾ ਵੀ ਨਜ਼ਰ ਆਉਣ ਵਾਲੇ ਹਨ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਫਿਲਮ ਦੁਨੀਆ ਭਰ 'ਚ ਕਿੰਨੀਆਂ ਸਕ੍ਰੀਨਾਂ 'ਤੇ ਰਿਲੀਜ਼ ਹੋ ਰਹੀ ਹੈ।

ਪਠਾਨ ਤੋਂ ਅੱਗੇ, ਪਰ ਇਸ ਮਾਮਲੇ 'ਚ ਸ਼ਾਹਰੁਖ ਖਾਨ ਦੀ ਜਵਾਨ ਤੋਂ ਪਿੱਛੇ ਰਹਿ ਗਈ ਸਲਮਾਨ ਦੇ ਟਾਈਗਰ 3
Photo Credit: tv9hindi.com
tv9-punjabi
| Published: 11 Nov 2023 21:15 PM IST
Share
ਬਸ ਕੁਝ ਘੰਟੇ ਹੋਰ ਇੰਤਜ਼ਾਰ ਕਰੋ, ਇਸ ਤੋਂ ਬਾਅਦ ਸਲਮਾਨ ਖਾਨ ਟਾਈਗਰ ਦੇ ਰੂਪ ‘ਚ ਸਕ੍ਰੀਨ ‘ਤੇ ਐਕਸ਼ਨ ਅਵਤਾਰ ‘ਚ ਨਜ਼ਰ ਆਉਣਗੇ। ਟਾਈਗਰ 3 ਕੱਲ ਯਾਨੀ ਐਤਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ। ਫਿਲਮ ‘ਚ ਕੈਟਰੀਨਾ ਕੈਫ, ਇਮਰਾਨ ਹਾਸ਼ਮੀ ਵੀ ਅਹਿਮ ਭੂਮਿਕਾਵਾਂ ‘ਚ ਹਨ। ਲੰਬੇ ਸਮੇਂ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਟਾਈਗਰ 3 ਬਾਕਸ ਆਫਿਸ ‘ਤੇ ਜਿਸ ਤਰ੍ਹਾਂ ਪਠਾਨ ਅਤੇ ਜਵਾਨ ਨੇ ਕੀਤਾ ਸੀ, ਉਸੇ ਤਰ੍ਹਾਂ ਦਾ ਪ੍ਰਦਰਸ਼ਨ ਕਰੇਗੀ। ਹਾਲਾਂਕਿ ਹੁਣ ਇਹ ਫਿਲਮ ਕੀ ਕਮਾਲ ਦਿਖਾਏਗੀ ਇਹ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ। ਪਰ ਫਿਲਹਾਲ ਸਲਮਾਨ ਦੀ ਫਿਲਮ ਦੇ ਸਕ੍ਰੀਨ ਕਾਊਂਟ ਦੇ ਅੰਕੜੇ ਸਾਹਮਣੇ ਆਏ ਹਨ। ਟ੍ਰੇਡ ਐਨਾਲਿਸਟ ਤਰਨ ਆਦਰਸ਼ ਦੇ ਮੁਤਾਬਕ, ਟਾਈਗਰ 3 ਦੀ ਭਾਰਤ ‘ਚ 5500 ਸਕ੍ਰੀਨਜ਼ ਹੋਣਗੀਆਂ। ਇਹ ਭਾਰਤ ਅਤੇ ਵਿਦੇਸ਼ਾਂ ‘ਚ 3400 ਸਕ੍ਰੀਨਜ਼ ‘ਤੇ ਰਿਲੀਜ਼ ਹੋ ਰਹੀ ਹੈ। ਕੁੱਲ ਮਿਲਾ ਕੇ ਸਲਮਾਨ ਦੀ ਫਿਲਮ ਦੁਨੀਆ ਭਰ ‘ਚ 8900 ਸਕ੍ਰੀਨਜ਼ ‘ਤੇ ਰਿਲੀਜ਼ ਲਈ ਤਿਆਰ ਹੈ। ਹਾਲਾਂਕਿ ਪੁਰਾਣੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਇਹ ਸਕਰੀਨ ਕਾਊਂਟ ਸ਼ਾਹਰੁਖ ਖਾਨ ਦੇ ਜਵਾਨ ਤੋਂ ਘੱਟ ਹੈ।

ਜਵਾਨ ਕਿੰਨੀਆਂ ਸਕਰੀਨਾਂ ‘ਤੇ ਰਿਲੀਜ਼ ਹੋਈ ?

ਖਬਰਾਂ ਦੀ ਮੰਨੀਏ ਤਾਂ ‘ਜਵਾਨ’ ਦੁਨੀਆ ਭਰ ‘ਚ 10 ਹਜ਼ਾਰ ਸਕ੍ਰੀਨਜ਼ ‘ਤੇ ਰਿਲੀਜ਼ ਹੋਈ ਸੀ। ਮਤਲਬ ਟਾਈਗਰ 3 ਤੋਂ 1100 ਜ਼ਿਆਦਾ ਸਕਰੀਨ। ਸਲਮਾਨ ਦੀ ਫਿਲਮ ਦੀ ਸਕ੍ਰੀਨ ਕਾਊਂਟ ਜਵਾਨ ਤੋਂ ਘੱਟ ਹੋ ਸਕਦੀ ਹੈ ਪਰ ਪਠਾਨ ਤੋਂ ਅੱਗੇ ਹੈ। ਦੁਨੀਆ ਭਰ ‘ਚ ਪਠਾਨ 7700 ਸਕ੍ਰੀਨਜ਼ ‘ਤੇ ਰਿਲੀਜ਼ ਹੋਈ ਸੀ।

ਟਾਈਗਰ 3 ਪ੍ਰਸ਼ੰਸਕਾਂ ਲਈ ਖਾਸ ਹੈ

ਸਲਮਾਨ ਦੀ ਟਾਈਗਰ 3 ਕਈ ਤਰ੍ਹਾਂ ਨਾਲ ਖਾਸ ਹੈ ਕਿਉਂਕਿ ਲਗਭਗ 6 ਸਾਲ ਬਾਅਦ ਸਲਮਾਨ-ਕੈਟਰੀਨਾ ਟਾਈਗਰ-ਜ਼ੋਇਆ ਦੇ ਰੂਪ ‘ਚ ਵਾਪਸੀ ਕਰ ਰਹੇ ਹਨ। ਇਮਰਾਨ ਹਾਸ਼ਮੀ ਵਿਲੇਨ ਦੀ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਹੋਰ ਵੀ ਖਾਸ ਬਣਾਉਣ ਲਈ ਇਸ ਵਿੱਚ ਦੋ ਵੱਡੇ ਕੈਮਿਓ ਹਨ। ਪਹਿਲਾ ਕੈਮਿਓ ਸ਼ਾਹਰੁਖ ਖਾਨ ਦਾ ਹੈ ਅਤੇ ਦੂਜਾ ਰਿਤਿਕ ਰੋਸ਼ਨ ਦਾ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਪਠਾਨ ਦੇ ਕਿਰਦਾਰ ‘ਚ ਨਜ਼ਰ ਆਉਣਗੇ ਜਦਕਿ ਰਿਤਿਕ ਕਬੀਰ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਨੇ ਕੀਤਾ ਹੈ। ਹਾਲਾਂਕਿ ਟਾਈਗਰ ਫ੍ਰੈਂਚਾਇਜ਼ੀ ਦੀਆਂ ਪਿਛਲੀਆਂ ਦੋ ਫਿਲਮਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ਅਤੇ ਫਿਲਮ ਨੇ ਚੰਗੀ ਕਮਾਈ ਵੀ ਕੀਤੀ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਟਾਈਗਰ 3 ਕਿੰਨਾ ਸ਼ਾਨਦਾਰ ਹੋਵੇਗਾ।

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...