ਰਾਜਵੀਰ ਜਵੰਦਾ ਦੇ ਉਹ ਗਾਣੇ ਜਿਨ੍ਹਾਂ ਨੇ ਕੀਤਾ ਲੋਕਾਂ ਦੇ ਦਿਲਾਂ ‘ਤੇ ਰਾਜ…
Rajveer Jawanda Songs: ਰਾਜਵੀਰ ਜਵੰਦਾ ਨੇ ਆਪਣੇ Career ਦੀ ਸ਼ੁਰੂਆਤ ਪੰਜਾਬ ਦੇ ਮਸ਼ਹੂਰ ਰਾਇਟਰ ਕੁੰਡਾ ਸਿੰਘ ਧਾਲੀਵਾਲ ਦੇ ਲਿੱਖੇ ਗਾਣੇ 'ਕੱਲੀ ਜਵੰਦੇ ਦੀ' ਤੋਂ ਕੀਤੀ। ਜਿਸ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ। ਉਸ ਤੋਂ ਬਾਅਦ ਉਨ੍ਹਾੰ ਨੇ ਕਦੀ ਪਿਛੇ ਮੁੜ ਕੇ ਨਹੀਂ ਦੇਖਿਆ। ਇਹ ਗਾਣਾ 2016 ਵਿਚ ਰਿਲੀਜ ਹੋਇਆ ਸੀ।
Photo: Rajvir Jawanda/Instagram
ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਏ। ਰਾਜਵੀਰ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਦੇ ਦੇਹਾਂਤ ‘ਤੇ ਪੰਜਾਬ ਦੇ ਸਿੰਗਰਾਂ, ਅਦਾਕਾਰਾਂ ਅਤੇ ਰਾਜਨੀਤਿਕ ਆਗੂਆਂ ਨੇ ਦੁੱਖ ਦਾ ਪ੍ਰਗਟਾਵਾਂ ਕੀਤਾ ਹੈ
ਰਾਜਵੀਰ ਜਵੰਦਾ ਨੇ ਆਪਣੀ ਗਾਇਕੀ ਦੇ ਨਾਲ ਲੋਕਾਂ ਵਿੱਚ ਆਪਣੀ ਵਖਰੀ ਪਹਿਚਾਣ ਬਣਾਈ ਸੀ। ਉਨ੍ਹਾਂ ਦੁਆਰਾ ਗਾਏ ਗਏ ਗਾਣੇ ਅੱਜ ਵੀ ਪੰਜਾਬੀਆਂ ਦੇ ਦਿਲਾਂ ਵਿਚ ਧੜਕਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਰਾਜਵੀਰ ਜਵੰਦਾ ਦੁਆਰਾ ਗਾਏ ਉਨ੍ਹਾਂ ਗਾਣਿਆ ਬਾਰੇ ਜਿਨ੍ਹਾਂ ਨੇ ਉਨ੍ਹਾਂ ਨੂੰ ਪੰਜਾਬੀਆਂ ਦਾ ਲੋਕ ਗਾਇਕ ਬਣਾਇਆ।
1. ਰਾਜਵੀਰ ਜਵੰਦਾ ਨੇ ਆਪਣੇ Career ਦੀ ਸ਼ੁਰੂਆਤ ਪੰਜਾਬ ਦੇ ਮਸ਼ਹੂਰ ਰਾਇਟਰ ਕੁੰਡਾ ਸਿੰਘ ਧਾਲੀਵਾਲ ਦੇ ਲਿੱਖੇ ਗਾਣੇ ‘ਕੱਲੀ ਜਵੰਦੇ ਦੀ’ ਤੋਂ ਕੀਤੀ। ਜਿਸ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ। ਉਸ ਤੋਂ ਬਾਅਦ ਉਨ੍ਹਾੰ ਨੇ ਕਦੀ ਪਿਛੇ ਮੁੜ ਕੇ ਨਹੀਂ ਦੇਖਿਆ। ਇਹ ਗਾਣਾ 2016 ਵਿਚ ਰਿਲੀਜ ਹੋਇਆ ਸੀ। ਜਿਸ ਨੂੰ ਕੁੰਡਾ ਸਿੰਘ ਧਾਲੀਵਾਲ ਨੇ ਲਿਖਿਆ ਸੀ, ਅਤੇ ਇਸ ਦਾ ਮਿਊਜ਼ਿਕ ਮਿਕਸ ਸਿੰਘ ਨੇ ਕੀਤਾ ਸੀ।
2. ਕੰਗਣੀ ਗਾਣੇ ਨੂੰ ਜਿੱਥੇ ਨੌਜਵਾਨ ਪੀੜ੍ਹੀ ਨੇ ਪਸੰਦ ਕੀਤਾ ਉੱਥੇ ਹੀ ਬਜ਼ੁਰਗਾਂ ਵਿੱਚ ਵੀ ਇਹ ਗਾਣਾ ਕਾਫ਼ੀ ਜ਼ਿਆਦਾ ਮਕਬੂਲ ਹੋਇਆ। ਇਹ ਗਾਣਾ 2017 ਵਿਚ ਰੀਲੀਜ਼ ਹੋਇਆ ਸੀ। ਇਸ ਗਾਣੇ ਨੂੰ ਮਸ਼ਹੂਰ ਰਾਇਟਰ ਗਿੱਲ ਰੌਂਤਾ ਨੇ ਲਿਖਿਆ ਸੀ।
ਇਹ ਵੀ ਪੜ੍ਹੋ
3. ਜਵੰਦੇ ਦੇ ‘ਗੀਤ’ ਕਮਲੇ ਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ। ਇਸ ਗੀਤ ਨੂੰ 2020 ਵਿਚ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਦਾ ਮਿਊਜ਼ਿਕ ਜੀ ਗੁਰੀ ਨੇ ਕੀਤਾ ਸੀ ਅਤੇ ਇਸ ਗੀਤ ਨੂੰ ਸਿੰਘਜੀਤ ਵਲੋਂ ਲਿਖਿਆ ਗਿਆ ਸੀ।
4. ‘ਜੰਮੇ ਨਾਲ ਦੇ’ ਗਾਣੇ ਵਿੱਚ ਉਨ੍ਹਾਂ ਨੇ ਦੋ ਭਰਾਵਾਂ ਦੇ ਪਿਆਰ ਨੂੰ ਦਰਸ਼ਾਇਆ ਹੈ। ਇਸ ਗੀਤ ਨੂੰ ਵੀ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ। ਸੁਖਵੰਤ ਸਿੰਘ ਕਿੰਗਾ ਦੁਆਰਾ ਲਿਖੇ ਇਸ ਗੀਤ ਨੂੰ ਮਿਊਜ਼ਿਕ ਜੀ ਗੁਰੀ ਵਲੋਂ ਦਿੱਤਾ ਗਿਆ ਸੀ। ਇਹ ਗੀਤ 2023 ਵਿਚ ਰਿਲੀਜ਼ ਕੀਤਾ ਗਿਆ ਸੀ।
5. ‘ਧੀਆਂ’ ਗੀਤ 2023 ਵਿਚ ਰਿਲੀਜ਼ ਹੋਇਆ ਸੀ। ਜਿਸ ਨੂੰ ਰਾਜਵੀਰ ਜਵੰਦਾ ਅਤੇ ਹਰਸ਼ਜੋਤ ਕੌਰ ਨੇ ਮਿਲਕੇ ਗਾਇਆ ਸੀ। ਇਸ ਗੀਤ ਨੂੰ ਸਿੰਘਜੀਤ ਨੇ ਲਿਖਿਆ ਸੀ ਅਤੇ ਇਸ ਦਾ ਮਿਊਜ਼ਿਕ ਜੀ ਗੁਰੀ ਨੇ ਕੀਤਾ ਸੀ।
6. ‘ਜੋਗਿਆਂ’ ਗੀਤਾ ਨੂੰ ਰਾਜਵੀਰ ਨੇ ਸੂਫ਼ੀਆਨਾ ਅੰਦਾਜ਼ ਵਿਚ ਗਾਇਆ ਸੀ। ਜੋ ਕਾਫੀ ਜ਼ਿਆਦਾ ਮਕਬੂਲ ਵੀ ਹੋਇਆ। ਪੰਜਾਬ ਦੇ ਮਸ਼ਹੂਰ ਰਾਇਟਰ ਬਾਬੂ ਸਿੰਘ ਮਾਨ ਨੇ ਇਸ ਗੀਤ ਨੂੰ ਲਿਖਿਆ ਸੀ ਅਤੇ ਉਸ ਦਾ ਮਿਊਜ਼ਿਕ ਜੀ ਗੁਰੀ ਦੁਆਰਾ ਕੀਤਾ ਗਿਆ ਸੀ।
7. ਸਕੂਨ ਉਹ ਗੀਤ ਹੈ ਜਿਸ ਨੂੰ ਯੂਟਿਊਬ ਤੇ ਸਭ ਤੋਂ ਵੱਧ ਵਾਰ ਦੇਖਿਆ ਗਿਆ। ਇਹ ਗੀਤ 2023 ਵਿੱਚ ਰਿਲੀਜ਼ ਹੋਇਆ ਸੀ, ਜਿਸ ਦਾ ਮਿਊਜ਼ਿਕ ਜੀ ਗੁਰੀ ਨੇ ਕੀਤਾ ਸੀ ਅਤੇ ਇਸ ਗੀਤ ਨੂੰ ਸਿੰਘਜੀਤ ਨੇ ਲਿਖਿਆ ਸੀ।
ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਹਿਮਾਚਲ ਦੇ ਬੱਦੀ ਵਿਖੇ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ। ਹਾਦਸੇ ਦੌਰਾਨ ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੜ੍ਹੀ ਤੇ ਸੱਟਾਂ ਲੱਗੀਆ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਵਿੱਚ ਰਾਜਵੀਰ ਪਿਛਲੇ ਕਈ ਦਿਨਾਂ ਤੋਂ ਵੈਂਟੀਲੇਟਰ ‘ਤੇ ਸਨ,ਜਿੱਥੇ ਅੱਜ ਉਨ੍ਹਾਂ ਨੇ ਆਪਣੀ ਜਿੰਦਗੀ ਦੇ ਆਖਿਰੀ ਸਾਹ ਲਏ ਅਤੇ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦੇ ਗੀਤ ਅਤੇ ਸਦਾ ਪੰਜਾਬੀਆਂ ਦੇ ਦਿਲਾਂ ਉੱਤੇ ਰਾਜ ਕਰਦੇ ਰਹਿਣਗੇ।
