ਏਪੀਜੇ ਅਬਦੁਲ ਕਲਾਮ ਦੇ ਜੀਵਨ ਤੋਂ ਪ੍ਰੇਰਿਤ ਹੈ ਇਹ ਫਿਲਮ, ਮੁਵੀਜ ਵੇਖ ਹੰਝੂਆਂ ਨਾਲ ਭਰ ਆਉਣਗੀਆਂ ਅੱਖਾਂ | This film is inspired by the life of APJ Abdul Kalam Know full detail in punjabi Punjabi news - TV9 Punjabi

ਏਪੀਜੇ ਅਬਦੁਲ ਕਲਾਮ ਦੇ ਜੀਵਨ ਤੋਂ ਪ੍ਰੇਰਿਤ ਹੈ ਇਹ ਫਿਲਮ, ਮੁਵੀਜ ਵੇਖ ਹੰਝੂਆਂ ਨਾਲ ਭਰ ਆਉਣਗੀਆਂ ਅੱਖਾਂ

Updated On: 

15 Oct 2023 18:16 PM

ਅਬਦੁਲ ਕਲਾਮ ਇੱਕ ਅਜਿਹੀ ਸ਼ਖਸੀਅਤ ਰਹੇ ਹਨ, ਜਿਨ੍ਹਾਂ ਦਾ ਨਾਂਅ ਹਰ ਦੇਸ਼, ਹਰ ਪਾਰਟੀ, ਹਰ ਜਾਤ ਦੇ ਲੋਕ ਅਤੇ ਹਰ ਧਰਮ ਦੇ ਲੋਕ ਸਤਿਕਾਰ ਨਾਲ ਲੈਂਦੇ ਹਨ। ਆਪਣੇ ਕੈਰੀਅਰ ਵਿੱਚ ਉਨਾਂ ਨੇ ਆਪਣੇ ਆਪ ਨੂੰ ਦੇਸ਼ ਦੇ ਵਿਕਾਸ ਲਈ ਸਮਰਪਿਤ ਕੀਤਾ। ਉਨ੍ਹਾਂ ਨੂੰ ਦੇਸ਼ ਦੇ ਸਰਵਉੱਚ ਸਨਮਾਨ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅੱਜ ਦੇਸ਼ ਦੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੀ 92ਵੀਂ ਜਯੰਤੀ ਹੈ। ਉਹ ਕਰੋੜਾਂ ਦੇਸ਼ਵਾਸੀਆਂ ਲਈ ਪ੍ਰੇਰਨਾ ਸਰੋਤ ਹਨ।

ਏਪੀਜੇ ਅਬਦੁਲ ਕਲਾਮ ਦੇ ਜੀਵਨ ਤੋਂ ਪ੍ਰੇਰਿਤ ਹੈ ਇਹ ਫਿਲਮ, ਮੁਵੀਜ ਵੇਖ ਹੰਝੂਆਂ ਨਾਲ ਭਰ ਆਉਣਗੀਆਂ ਅੱਖਾਂ
Follow Us On

ਬਾਲੀਵੁੱਜਡ ਨਿਊਜ। ਅੱਜ ਦੇਸ਼ ਦੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੀ 92ਵੀਂ ਜਯੰਤੀ ਹੈ। ਉਹ ਕਰੋੜਾਂ ਦੇਸ਼ਵਾਸੀਆਂ ਲਈ ਪ੍ਰੇਰਨਾ ਸਰੋਤ ਹਨ। ਏਪੀਜੇ ਅਬਦੁਲ ਕਲਾਮ (APJ Abdul Kalam) ਇੱਕ ਸਫਲ ਵਿਗਿਆਨੀ ਵੀ ਸਨ ਅਤੇ ਦੇਸ਼ ਵਿੱਚ ਤਕਨਾਲੋਜੀ ਲਈ ਉਨ੍ਹਾਂ ਦਾ ਕੰਮ ਸ਼ਲਾਘਾਯੋਗ ਹੈ। ਉਨ੍ਹਾਂ ਹਮੇਸ਼ਾ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਅਤੇ ਲੋਕਾਂ ਨੂੰ ਆਧੁਨਿਕਤਾ ਨਾਲ ਹੱਥ ਮਿਲਾਉਣ ਦੀ ਸਲਾਹ ਦਿੱਤੀ। ਉਹ ਦੇਸ਼ ਦੇ 11ਵੇਂ ਰਾਸ਼ਟਰਪਤੀ ਸਨ ਅਤੇ 2002 ਤੋਂ 2007 ਤੱਕ ਇਸ ਅਹੁਦੇ ‘ਤੇ ਰਹੇ।

ਦੇਸ਼ ਦੇ 11ਵੇਂ ਰਾਸ਼ਟਰਪਤੀ (President) ਏਪੀਜੇ ਅਬਦੁਲ ਕਲਾਮ ਨੇ ਆਪਣੀ ਪ੍ਰਭਾਵਸ਼ਾਲੀ ਸ਼ਖਸੀਅਤ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਅਤੇ ਅੱਜ ਵੀ ਜਾਰੀ ਹੈ। ਅਬਦੁਲ ਕਲਾਮ ‘ਤੇ ਨਾ ਸਿਰਫ ਕਿਤਾਬਾਂ ਹਨ, ਉਨ੍ਹਾਂ ‘ਤੇ ਕਈ ਫਿਲਮਾਂ ਵੀ ਬਣ ਚੁੱਕੀਆਂ ਹਨ। ਆਓ ਜਾਣਦੇ ਹਾਂ ਉਨ੍ਹਾਂ ਫਿਲਮਾਂ ਬਾਰੇ ਜੋ ਅਬਦੁਲ ਕਲਾਮ ‘ਤੇ ਬਣੀਆਂ ਸਨ।

ਈ ਐਮ ਕਲਾਮ- ਇੱਕ ਛੋਟੇ ਬੱਚੇ ਦੀ ਕਹਾਣੀ

ਆਈ ਐਮ ਕਲਾਮ- ਇੱਕ ਛੋਟੇ ਬੱਚੇ ਦੀ ਕਹਾਣੀ ਜਿਸ ਨੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਤੋਂ ਪ੍ਰੇਰਣਾ ਲਈ। ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਉਸ ਨੇ ਕਲਾਮ ਜੀ ਦੇ ਵਿਚਾਰਾਂ ਨੂੰ ਆਪਣੇ ਸੁਭਾਅ ਵਿੱਚ ਦੇਖਿਆ ਅਤੇ ਇਸ ਭੂਮਿਕਾ ਨੂੰ ਮਾਸੂਮੀਅਤ ਨਾਲ ਨਿਭਾਇਆ। ਪ੍ਰਸ਼ੰਸਕਾਂ ਨੂੰ ਅੱਜ ਵੀ ਇਹ ਰੋਲ ਪਸੰਦ ਹੈ ਅਤੇ ਇਸ ਫਿਲਮ ਨੇ ਪੂਰੀ ਦੁਨੀਆ ਵਿੱਚ ਕਾਫੀ ਪ੍ਰਸਿੱਧੀ ਵੀ ਖੱਟੀ ਹੈ। ਫਿਲਮ (Film) ‘ਚ ਕੁਝ ਅਜਿਹੇ ਸੀਨ ਹਨ ਜੋ ਤੁਹਾਨੂੰ ਭਾਵੁਕ ਕਰ ਦੇਣਗੇ।

ਇਹ ਫਿਲਮ ਸਾਲ 2019 ਵਿੱਚ ਰਿਲੀਜ਼ ਹੋਈ ਸੀ

ਡਰੀਮਜ਼- ਇਹ ਫਿਲਮ ਸਾਲ 2019 ਵਿੱਚ ਰਿਲੀਜ਼ ਹੋਈ ਸੀ। ਇਹ ਫਿਲਮ ਦਿਲੀਪ ਨਾਂ ਦੇ ਵਿਅਕਤੀ ਦੀ ਕਹਾਣੀ ਵੀ ਦਿਖਾਉਂਦੀ ਹੈ ਜੋ ਕਲਾਮ ਦੀਆਂ ਪ੍ਰਾਪਤੀਆਂ ਤੋਂ ਪ੍ਰੇਰਿਤ ਹੋ ਕੇ ਉਸ ਵਰਗਾ ਸਨਮਾਨ ਅਤੇ ਰੁਤਬਾ ਹਾਸਲ ਕਰਨ ਦੇ ਸੁਪਨੇ ਦੇਖਣ ਲੱਗ ਪੈਂਦਾ ਹੈ। ਉਹ ਕਲਾਮ ਸਾਹਬ ਨੂੰ ਆਪਣੇ ਸਕੂਲ ਵਿਚ ਵੀ ਬੁਲਾ ਲੈਂਦਾ ਹੈ। ਇਹ ਸੁਨੇਹਾ ਕਲਾਮ ਸਾਹਬ ਤੱਕ ਵੀ ਪਹੁੰਚਦਾ ਹੈ। ਪਰ ਜਿਸ ਦਿਨ ਕਲਾਮ ਸਾਹਬ ਨੇ ਆਉਣਾ ਸੀ, ਉਸ ਦਿਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਹ ਲਘੂ ਫਿਲਮ ਕਾਫੀ ਭਾਵੁਕ ਹੈ ਅਤੇ ਹਰ ਦੇਸ਼ ਵਾਸੀ ਲਈ ਪ੍ਰੇਰਨਾ ਸਰੋਤ ਵੀ ਹੈ।

ਇਹ ਬੱਚਾ ਹਵਾਈ ਜਹਾਜ਼ ਚ ਸਫਰ ਕਰਨ ਦੀ ਇੱਛਾ ਰੱਖਦਾ ਹੈ

ਵਿਮਾਨਮ- ਇਹ ਇੱਕ ਬਾਈਲੈਂਗੁਅਲ ਫਿਲਮ ਹੈ ਜੋ ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋਈ ਹੈ। ਇਹ ਇੱਕ ਛੋਟੇ ਬੱਚੇ ਰਾਜੂ ਦੀ ਕਹਾਣੀ ਹੈ ਜੋ ਹਵਾਈ ਜਹਾਜ਼ਾਂ ਵਿੱਚ ਦਿਲਚਸਪੀ ਰੱਖਦਾ ਹੈ। ਉਹ ਇੱਕ ਦਿਨ ਤੈਅ ਕਰਦਾ ਹੈ ਕਿ ਉਹ ਜਹਾਜ਼ ਰਾਹੀਂ ਸਫ਼ਰ ਕਰੇਗਾ। ਪਰ ਇਸਦੇ ਲਈ ਉਸਦੇ ਪਿਤਾ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਲਾਮ ਅਤੇ ਉਨ੍ਹਾਂ ਦੇ ਜੀਵਨ ਦੀਆਂ ਰੁਚੀਆਂ ਨੂੰ ਵੀ ਇਸ ਫਿਲਮ ਵਿੱਚ ਦਿਖਾਇਆ ਗਿਆ ਹੈ ਜੋ ਇਸ ਫਿਲਮ ਨੂੰ ਖਾਸ ਬਣਾਉਂਦਾ ਹੈ।

Exit mobile version