ਕੋਰਟ ਦੇ ਬਾਹਰ ਪਤੀ ਫਹਿਦ ਦਾ ਹੱਥ ਫੜ ਕੇ ਢੋਲ ‘ਤੇ ਡਾਂਸ ਕਰਦੀ ਨਜਰ ਆਈ ਸਵਰਾ, ਵੀਡੀਓ ਵਾਇਰਲ

Published: 

17 Feb 2023 11:53 AM

Swara Bhasker Marriage: ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ 6 ਜਨਵਰੀ ਨੂੰ ਕੋਰਟ ਮੈਰਿਜ ਕੀਤੀ ਹੈ। ਹੁਣ ਸਵਰਾ ਦੇ ਵਿਆਹ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਆਪਣੇ ਪਤੀ ਦਾ ਹੱਥ ਫੜ ਕੇ ਢੋਲ 'ਤੇ ਠੁਮਕੇ ਲਗਾ ਰਹੀ ਹੈ।

ਕੋਰਟ ਦੇ ਬਾਹਰ ਪਤੀ ਫਹਿਦ ਦਾ ਹੱਥ ਫੜ ਕੇ ਢੋਲ ਤੇ ਡਾਂਸ ਕਰਦੀ ਨਜਰ ਆਈ ਸਵਰਾ, ਵੀਡੀਓ ਵਾਇਰਲ

ਕੋਰਟ ਦੇ ਬਾਹਰ ਪਤੀ ਫਹਿਦ ਦਾ ਹੱਥ ਫੜ ਕੇ ਢੋਲ 'ਤੇ ਡਾਂਸ ਕਰਦੀ ਨਜਰ ਆਈ ਸਵਰਾ, ਵੀਡੀਓ ਵਾਇਰਲ। Swara Bhaskar Fahad Ahmed Wedding Video

Follow Us On

Swara Bhasker Fahad Ahmad Wedding Video: ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਆਪਣੇ ਵਿਆਹ ਨੂੰ ਲੈ ਕੇ ਚਰਚਾ ‘ਚ ਹੈ। ਅਦਾਕਾਰਾ ਨੇ 6 ਜਨਵਰੀ ਨੂੰ ਸਮਾਜਵਾਦੀ ਪਾਰਟੀ ਦੇ ਨੇਤਾ ਫਹਿਦ ਅਹਿਮਦ ਨਾਲ ਕੋਰਟ ਮੈਰਿਜ ਕੀਤੀ ਸੀ। 16 ਫਰਵਰੀ ਨੂੰ ਸਵਰਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦੀ ਜਾਣਕਾਰੀ ਦਿੱਤੀ ਸੀ। ਸਵਰਾ ਅਤੇ ਫਹਿਦ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਅਤੇ ਹੁਣ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਸਵਰਾ ਆਪਣੇ ਪਤੀ ਫਹਿਦ ਦਾ ਹੱਥ ਫੜ ਕੇ ਡਾਂਸ ਕਰਦੀ ਨਜਰ ਆ ਰਹੀ ਹੈ। ਵਿਆਹ ਤੋਂ ਬਾਅਦ ਜਦੋਂ ਦੋਵੇਂ ਕੋਰਟ ਤੋਂ ਬਾਹਰ ਆਏ ਤਾਂ ਫਹਿਦ ਦਾ ਹੱਥ ਫੜ ਕੇ ਸਵਰਾ ਨੇ ਢੋਲ ‘ਤੇ ਖੂਬ ਡਾਂਸ ਕੀਤਾ।

ਵਿਆਹ ਤੋਂ ਬਾਅਦ ਸਵਰਾ ਭਾਸਕਰ ਨੇ ਕੀਤਾ ਰੱਜ ਕੇ ਡਾਂਸ

ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਸਵਰਾ ਅਤੇ ਫਹਿਦ ਦੋਵੇਂ ਵਿਆਹ ਤੋਂ ਬਾਅਦ ਕੋਰਟ ਤੋਂ ਬਾਹਰ ਆ ਰਹੇ ਹਨ। ਆਪਣੇ ਪਤੀ ਦਾ ਹੱਥ ਫੜੀ ਹੋਈ ਸਵਰਾ ਬਹੁਤ ਖੁਸ਼ ਨਜਰ ਆ ਰਹੀ ਹੈ। ਲਾਲ ਸਾੜ੍ਹੀ, ਮੱਥੇ ‘ਤੇ ਟਿੱਕਾ ਅਤੇ ਹੱਥਾਂ ‘ਤੇ ਮਹਿੰਦੀ ਪਾਈ ਸਵਰਾ ਖੂਬਸੂਰਤ ਦੁਲਹਨ ਨਜ਼ਰ ਆ ਰਹੀ ਹੈ। ਸਵਰਾ ਅਤੇ ਫਹਿਦ ਦੇ ਚਿਹਰਿਆਂ ‘ਤੇ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ। ਦੋਵਾਂ ਨੇ ਹੱਥ ਫੜ ਕੇ ਖੂਬ ਡਾਂਸ ਕੀਤਾ।

ਦੋਹਾਂ ਦੇ ਰੀਤੀ-ਰਿਵਾਜਾਂ ਮੁਤਾਬਕ ਵਿਆਹ ਦਾ ਇੰਤਜ਼ਾਰ

ਸਵਰਾ ਭਾਸਕਰ ਅਤੇ ਫਹਿਦ ਦੀ ਕੋਰਟ ਮੈਰਿਜ ਤੋਂ ਬਾਅਦ ਹੁਣ ਪ੍ਰਸ਼ੰਸਕ ਰੀਤੀ-ਰਿਵਾਜਾਂ ਮੁਤਾਬਕ ਦੋਹਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਅਗਲੇ ਮਹੀਨੇ ਵਿਆਹ ਕਰ ਸਕਦੇ ਹਨ। ਦੱਸ ਦੇਈਏ ਕਿ ਸਵਰਾ ਭਾਸਕਰ ਅਤੇ ਫਹਿਦ ਅਹਿਮਦ ਪ੍ਰੋਟੈਸਟ ਦੌਰਾਨ ਮਿਲੇ ਸਨ। ਪਹਿਲੀ ਮੁਲਾਕਾਤ ਤੋਂ ਬਾਅਦ ਗੱਲਬਾਤ ਅੱਗੇ ਵਧੀ ਅਤੇ ਫਿਰ ਦੋਵੇਂ ਇਕ-ਦੂਜੇ ਦੇ ਨੇੜੇ ਆ ਗਏ ਅਤੇ ਫਿਰ ਦੋਵਾਂ ਨੇ ਕੋਰਟ ਵਿਚ ਵਿਆਹ ਕਰ ਲਿਆ। ਇਨ੍ਹਾਂ ਦੋਵਾਂ ਦੀਆਂ ਇਕੱਠੇ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਦੋਵੇਂ ਇਕੱਠੇ ਰੋਮਾਂਟਿਕ ਅੰਦਾਜ ‘ਚ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ‘ਚ ਅਭਿਨੇਤਰੀ ਲਾਲ ਰੰਗ ਦੀ ਸਾੜੀ, ਹੱਥਾਂ ‘ਤੇ ਮਹਿੰਦੀ ਲਗਾਉਂਦੇ ਹੋਏ ਅਤੇ ਗਹਿਣੇ ਪਹਿਨੇ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਦੂਜੇ ਪਾਸੇ, ਫਹਿਦ ਕੁੜਤੇ ਦੇ ਉੱਪਰ ਲਾਲ ਰੰਗ ਦੀ ਜੈਕੇਟ ਵਿੱਚ ਨਜਰ ਆ ਰਹੇ ਹਨ, ਜਿਸ ਵਿੱਚ ਉਹ ਕਾਫੀ ਹੈਂਡਸਮ ਲੱਗ ਰਹੇ ਹਨ।