ਇਸ ਤਰ੍ਹਾਂ ਸ਼ੁਰੂ ਹੋਈ ਸਵਰਾ ਦੀ ਲਵ ਸਟੋਰੀ, ਜਾਣੋ ਪਹਿਲੀ ਵਾਰ ਕਿਵੇਂ ਅਤੇ ਕਦੋਂ ਮਿਲੇ ਸਵਰਾ ਅਤੇ ਫਹਾਦ

Updated On: 

18 Feb 2023 09:49 AM

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ 17 ਫਰਵਰੀ ਸ਼ੁੱਕਰਵਾਰ ਨੂੰ ਸਵਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਵਿਆਹ ਦੀ ਜਾਣਕਾਰੀ ਦਿੱਤੀ।

ਇਸ ਤਰ੍ਹਾਂ ਸ਼ੁਰੂ ਹੋਈ ਸਵਰਾ ਦੀ ਲਵ ਸਟੋਰੀ, ਜਾਣੋ ਪਹਿਲੀ ਵਾਰ ਕਿਵੇਂ ਅਤੇ ਕਦੋਂ ਮਿਲੇ ਸਵਰਾ ਅਤੇ ਫਹਾਦ
Follow Us On

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਆਪਣੇ ਵਿਆਹ ਤੋਂ ਪਰਦਾ ਚੁੱਕ ਦਿੱਤਾ ਹੈ। 17 ਫਰਵਰੀ ਸ਼ੁੱਕਰਵਾਰ ਨੂੰ ਸਵਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਵਿਆਹ ਦੀ ਜਾਣਕਾਰੀ ਦਿੱਤੀ। ਪਤਾ ਲੱਗਾ ਹੈ ਕਿ ਸਵਰਾ ਅਤੇ ਫਹਾਦ ਨੇ ਬੀਤੀ 6 ਜਨਵਰੀ ਨੂੰ ਕੋਰਟ ਮੈਰਿਜ ਕੀਤੀ ਸੀ। ਸਵਰਾ ਨੇ ਸੋਸ਼ਲ ਮੀਡੀਆ ‘ਤੇ ਜੋ ਵੀਡੀਓ ਅਪਲੋਡ ਕੀਤਾ ਹੈ, ਉਸ ‘ਚ ਉਹ ਆਪਣੇ ਪਤੀ ਨਾਲ ਡਾਂਸ ਕਰਦੀ ਹੋਈ ਕੋਰਟ ਤੋਂ ਬਾਹਰ ਆ ਰਹੀ ਹੈ। ਇਸ ਦੌਰਾਨ ਸਵਰਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਕਿਵੇਂ ਉਹ ਫਹਾਦ ਨੂੰ ਮਿਲੀ ਅਤੇ ਦੋਵੇਂ ਨੇੜੇ ਆਏ।

ਇਸ ਤਰ੍ਹਾਂ ਸਵਰਾ ਅਤੇ ਫਹਾਦ ਅਹਿਮਦ ਨੇੜੇ ਆਏ

ਆਪਣੀ ਅਤੇ ਫਹਾਦ ਅਹਿਮਦ ਵਿਚਾਲੇ ਪਹਿਲੀ ਮੁਲਾਕਾਤ ਬਾਰੇ ਜਾਣਕਾਰੀ ਦਿੰਦੇ ਹੋਏ ਸਵਰਾ ਨੇ ਕਿਹਾ ਕਿ ਉਸਦੀ ਅਤੇ ਫਹਾਦ ਦੀ ਮੁਲਾਕਾਤ 2019 ‘ਚ ਇਕ ਪ੍ਰੋਟੈਸਟ ਦੌਰਾਨ ਹੋਈ ਸੀ। ਇਸ ਤੋਂ ਬਾਅਦ ਦੋਵੇਂ ਕਈ ਵਾਰ ਇੱਕ ਦੂਜੇ ਨੂੰ ਮਿਲੇ। ਇਹ ਮੁਲਾਕਾਤਾਂ ਦੋਸਤੀ ਵਿੱਚ ਬਦਲ ਗਈਆਂ ਅਤੇ ਦੋਸਤੀ ਪਿਆਰ ਵਿੱਚ ਬਦਲ ਗਈ। 2020 ਤੋਂ 2022 ਤੱਕ ਇਨ੍ਹਾਂ ਦੋ ਸਾਲਾਂ ‘ਚ ਦੋਵਾਂ ਵਿਚਾਲੇ ਨੇੜਤਾ ਵਧੀ ਹੈ। ਆਖ਼ਰਕਾਰ 6 ਜਨਵਰੀ ਨੂੰ ਦੋਵਾਂ ਨੇ ਸਪੈਸ਼ਲ ਮੈਰਿਜ ਐਕਟ 1954 ਤਹਿਤ ਅਦਾਲਤ ਵਿੱਚ ਵਿਆਹ ਦੇ ਕਾਗਜ਼ ਦਾਖ਼ਲ ਕੀਤੇ ਅਤੇ ਵਿਆਹ ਕਰਵਾ ਲਿਆ।

ਕੁਝ ਦਿਨ ਪਹਿਲਾਂ ਵੀ ਸਵਰਾ ਨੇ ਫੋਟੋ ਸ਼ੇਅਰ ਕੀਤੀ ਸੀ

ਸਵਰਾ ਭਾਸਕਰ ਨੇ ਕੁਝ ਦਿਨ ਪਹਿਲਾਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਤਸਵੀਰ ਸ਼ੇਅਰ ਕੀਤੀ ਸੀ। ਇਸ ਫੋਟੋ ‘ਚ ਉਹ ਇਕ ਮੁੰਡੇ ਦੇ ਮੋਢੇ ‘ਤੇ ਸਿਰ ਰੱਖ ਕੇ ਬੈਠੀ ਸੀ। ਇਸ ਫੋਟੋ ਵਿੱਚ ਉਸ ਮੁੰਡੇ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ। ਇਹ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਸਵਰਾ ਦੇ ਪ੍ਰਸ਼ੰਸਕਾਂ ਨੇ ਉਸ ਤੋਂ ਇਸ ਮਿਸਟਰੀ ਬੁਆਏ ਬਾਰੇ ਪੁੱਛਿਆ। ਹਾਲਾਂਕਿ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਕੋਈ ਜਵਾਬ ਨਹੀਂ ਦਿੱਤਾ।

ਸਵਰਾ ਭਾਸਕਰ 5 ਸਾਲ ਤੱਕ ਹਿਮਾਂਸ਼ੂ ਸ਼ਰਮਾ ਨਾਲ ਰਿਲੇਸ਼ਨਸ਼ਿਪ ‘ਚ ਰਹੀ

ਸਵਰਾ ਭਾਸਕਰ ਲੰਬੇ ਸਮੇਂ ਤੋਂ ਲੇਖਕ ਹਿਮਾਂਸ਼ੂ ਸ਼ਰਮਾ ਨਾਲ ਰਿਲੇਸ਼ਨਸ਼ਿਪ ਵਿੱਚ ਸੀ। ਇਨ੍ਹਾਂ ਦੋਵਾਂ ਵਿਚਾਲੇ ਕਰੀਬ ਪੰਜ ਸਾਲ ਤੱਕ ਰਿਸ਼ਤਾ ਰਿਹਾ। ਦੋਵਾਂ ਦੀ ਮੁਲਾਕਾਤ ਫਿਲਮ ‘ਰਾਂਝਣਾ’ ਦੇ ਸੈੱਟ ‘ਤੇ ਹੋਈ ਸੀ। ਇਸ ਤੋਂ ਬਾਅਦ 2019 ‘ਚ ਉਨ੍ਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਆਈਆਂ। ਧਿਆਨ ਰਹੇ ਕਿ ਫਿਲਮ ‘ਰਾਂਝਣਾ’ ਦੀ ਸਕ੍ਰਿਪਟ ਹਿਮਾਂਸ਼ੂ ਸ਼ਰਮਾ ਨੇ ਲਿਖੀ ਸੀ। ਤੁਹਾਨੂੰ ਦੱਸ ਦੇਈਏ ਕਿ ਸਵਰਾ ਭਾਸਕਰ ਤਨੂ ਵੈਡਸ ਮਨੂ, ਰਾਂਝਣਾ ਅਤੇ ਵੀਰੇ ਦੀ ਵੈਡਿੰਗ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਸਵਰਾ ਦੀ ਫਿਲਮ ਮੀਮਾਂਸਾ ਆਉਣ ਵਾਲੇ ਦਿਨਾਂ ‘ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਹ ‘ਮਿਸਿਜ਼ ਫਲਾਨੀ’ ‘ਚ ਵੀ ਨਜ਼ਰ ਆਵੇਗੀ।