Swara Bhasker Pregnant: ਮਸ਼ਹੂਰ ਫਿਲਮ ਅਦਾਕਾਰਾ
ਸਵਰਾ ਭਾਸਕਰ (Swara Bhaskar) ਨੇ ਵਿਆਹ ਦੇ ਕਰੀਬ ਸਾਢੇ ਤਿੰਨ ਮਹੀਨੇ ਬਾਅਦ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਸਵਰਾ ਨੇ ਟਵਿਟਰ ‘ਤੇ ਆਪਣੀਆਂ ਅਤੇ ਆਪਣੇ ਪਤੀ ਫਹਿਦ ਅਹਿਮਦ ਦੀਆਂ ਕੁਝ ਖਾਸ ਤਸਵੀਰਾਂ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਉਹ ਜਲਦ ਹੀ ਮਾਂ ਬਣਨ ਵਾਲੀ ਹੈ। ਤਸਵੀਰਾਂ ‘ਚ ਸਵਰਾ ਦਾ ਬੇਬੀ ਬੰਪ ਵੀ ਨਜ਼ਰ ਆ ਰਿਹਾ ਹੈ।
ਦੁਨੀਆ ਦੇ ਨਾਲ ਇਸ ਖੁਸ਼ਖਬਰੀ ਨੂੰ ਸਾਂਝਾ ਕਰਦੇ ਹੋਏ, ਸਵਰਾ ਭਾਸਕਰ ਨੇ ਇੱਕ ਟਵੀਟ ਵਿੱਚ ਲਿਖਿਆ, ਕਈ ਵਾਰ ਤੁਹਾਡੀ ਹਰ ਦੁਆ ਇੱਕੋ ਨਾਲ ਹੀ ਸੁਣ ਲਈ ਜਾਂਦੀ ਹੈ। ਪੂਰੀ ਤਰ੍ਹਾਂ ਨਵੀਂ ਦੁਨੀਆਂ ਵਿੱਚ ਕਦਮ ਰੱਖਣ ਲਈ ਸ਼ੁਕਰਗੁਜ਼ਾਰ ਅਤੇ ਉਤਸ਼ਾਹਿਤ ਮਹਿਸੂਸ ਕਰ ਰਹੀ ਹਾਂ।” ਇਸ ਟਵੀਟ ਦੇ ਨਾਲ ਉਨ੍ਹਾਂ ਨੇ ‘ਕਮਿੰਗ ਸੂਨ’ ਫੈਮਿਲੀ, ‘ਅਕਤੂਬਰ ਬੇਬੀ’ ਹੈਸ਼ਟੈਗ ਦਿੱਤਾ ਹੈ। ਯਾਨੀ ਸਵਰਾ ਭਾਸਕਰ ਅਕਤੂਬਰ ਮਹੀਨੇ ‘ਚ ਮਾਂ ਬਣ ਜਾਵੇਗੀ। ਉਨ੍ਹਾਂ ਦੀ ਅਤੇ ਫਹਾਦ ਜ਼ੀਰਾਰ ਅਹਿਮਦ ਦੀ ਜ਼ਿੰਦਗੀ ‘ਚ ਨਵਾਂ ਮਹਿਮਾਨ ਆਵੇਗਾ।
ਕਦੋਂ ਹੋਇਆ ਸੀ ਸਵਰਾ ਭਾਸਕਰ ਦਾ ਵਿਆਹ?
ਸਵਰਾ ਭਾਸਕਰ ਅਤੇ
ਫਹਾਦ ਜ਼ੀਰਾਰ ਮਿਰਜ਼ਾ ਨੇ 16 ਫਰਵਰੀ ਨੂੰ ਇੱਕ ਵੀਡੀਓ ਸ਼ੇਅਰ ਕਰਕੇ ਆਪਣੇ ਪਿਆਰ ਦਾ ਐਲਾਨ ਕੀਤਾ ਸੀ ਅਤੇ ਕੋਰਟ ਵਿੱਚ ਵਿਆਹ ਵੀ ਕਰ ਲਿਆ ਸੀ। ਬਾਅਦ ਵਿੱਚ ਸਵਰਾ ਨੇ ਮਾਰਚ ਵਿੱਚ ਦਿੱਲੀ ਵਿੱਚ ਕਈ ਦਿਨਾਂ ਤੱਕ ਸਮਾਗਮਾਂ ਦਾ ਆਯੋਜਨ ਕੀਤਾ। ਮਹਿੰਦੀ ਅਤੇ ਹਲਦੀ ਸਮੇਤ ਕਈ ਰਸਮਾਂ ਸਨ। ਇੰਨਾ ਹੀ ਨਹੀਂ ਫਹਿਦ ਨੇ ਆਪਣੇ ਪਿੰਡ ‘ਚ ਵਲੀਮਾ ਦਾ ਆਯੋਜਨ ਵੀ ਕੀਤਾ ਸੀ, ਜਿਸ ‘ਚ ਕਈ ਕਰੀਬੀ ਲੋਕਾਂ ਨੇ ਸ਼ਿਰਕਤ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਸਵਰਾ ਭਾਸਕਰ ਦੇ ਪਤੀ ਫਹਿਦ ਅਹਿਮਦ ਇੱਕ ਰਾਜਨੇਤਾ ਹਨ ਅਤੇ ਸਮਾਜਵਾਦੀ ਪਾਰਟੀ ਨਾਲ ਜੁੜੇ ਹੋਏ ਹਨ। ਖਾਸ ਗੱਲ ਇਹ ਹੈ ਕਿ ਸਵਰਾ ਅਤੇ ਫਹਿਦ ਉਦੋਂ ਨੇੜੇ ਆਏ ਜਦੋਂ ਫਹਾਦ ਮੁੰਬਈ ‘ਚ CAA-NRC ਦਾ ਵਿਰੋਧ ਕਰ ਰਹੇ ਸਨ। ਇਹ ਗੱਲ ਸਵਰਾ ਨੇ ਖੁਦ ਦੱਸੀ ਹੈ। ਇਸ ਤੋਂ ਬਾਅਦ ਦੋਵੇਂ ਦੋਸਤ ਬਣ ਗਏ ਅਤੇ ਫਿਰ ਗੱਲ ਵਿਆਹ ਤੱਕ ਪਹੁੰਚ ਗਈ ਅਤੇ ਦੋਵਾਂ ਨੇ ਇਕ ਦੂਜੇ ਨੂੰ ਆਪਣਾ ਜੀਵਨ ਸਾਥੀ ਬਣਾ ਲਿਆ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ