ਫਿਲਮ ਅਭਿਨੇਤਰੀ ਸਵਰਾ ਭਾਸਕਰ ਨੇ ਕਰਵਾਇਆ ਵਿਆਹ, ਜਾਣੋ ਕੌਣ ਹੈ ਉਨ੍ਹਾਂ ਦਾ ਜੀਵਨ ਸਾਥੀ
ਫਰਵਰੀ ਨੂੰ ਬਾਲੀਵੁੱਡ 'ਚ ਵਿਆਹਾਂ ਲਈ ਸਭ ਤੋਂ ਪਸੰਦੀਦਾ ਮਹੀਨਾ ਮੰਨਿਆ ਜਾਂਦਾ ਹੈ। ਇਸ ਸਾਲ ਵੀ ਇਸ ਮਹੀਨੇ ਵਿੱਚ ਕਈਂ ਜੋੜੇ ਵਿਆਹ ਕਰਵਾ ਰਹੇ ਹਨ । ਅਦਾਕਾਰਾ ਸਵਰਾ ਭਾਸਕਰ ਵੀ ਵਿਆਹ ਦੇ ਬੰਧਨ 'ਚ ਬੱਝ ਗਈ ਹੈ।
ਸਵਰਾ ਤੋਂ ਪਹਿਲਾਂ ਇਨ੍ਹਾਂ ਅਭਿਨੇਤਰੀਆਂ ਨੂੰ ਹੋਇਆ ਮੁਸਲਿਮ ਲੜਕੇ ਨਾਲ ਪਿਆਰ, ਕੀਤਾ ਵਿਆਹ, 1 ਤਲਾਕ ਵੀ ਹੋ ਗਿਆ। Hindu actresses married with muslim men
ਫਰਵਰੀ ਨੂੰ ਬਾਲੀਵੁੱਡ ‘ਚ ਵਿਆਹਾਂ ਲਈ ਸਭ ਤੋਂ ਪਸੰਦੀਦਾ ਮਹੀਨਾ ਮੰਨਿਆ ਜਾਂਦਾ ਹੈ। ਇਸ ਸਾਲ ਵੀ ਇਸ ਮਹੀਨੇ ਵਿੱਚ ਕਈਂ ਜੋੜੇ ਵਿਆਹ ਕਰਵਾ ਰਹੇ ਹਨ । ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦਾ ਵਿਆਹ ਫਰਵਰੀ 2023 ਵਿੱਚ ਹੋਇਆ। ਇਸ ਤੋਂ ਬਾਅਦ ਕ੍ਰਿਕਟਰ ਹਾਰਦਿਕ ਪੰਡਯਾ ਨੇ ਆਪਣੀ ਪਤਨੀ ਨਤਾਸ਼ਾ ਨਾਲ ਦੂਜੀ ਵਾਰ ਵਿਆਹ ਕੀਤਾ। ਹੁਣ ਫਿਲਮ ਅਦਾਕਾਰਾ ਸਵਰਾ ਭਾਸਕਰ ਵੀ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਸਵਰਾ ਨੇ ਸਮਾਜਵਾਦੀ ਪਾਰਟੀ ਦੇ ਯੂਥ ਵਿੰਗ ਸਮਾਜਵਾਦੀ ਨੌਜਵਾਨ ਸਭਾ ਦੇ ਮਹਾਰਾਸ਼ਟਰ ਪ੍ਰਦੇਸ਼ ਪ੍ਰਧਾਨ ਫਹਾਦ ਅਹਿਮਦ ਨੂੰ ਆਪਣਾ ਜੀਵਨ ਸਾਥੀ ਚੁਣਦੇ ਹੋਏ ਕੋਰਟ ਮੈਰਿਜ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸਵਰਾ ਭਾਸਕਰ ਤਨੂ ਵੈਡਸ ਮਨੂ, ਰਾਂਝਣਾ ਅਤੇ ਵੀਰੇ ਦੀ ਵੈਡਿੰਗ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਸਵਰਾ ਦੀ ਫਿਲਮ ਮੀਮਾਂਸਾ ਆਉਣ ਵਾਲੇ ਦਿਨਾਂ ‘ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਹ ‘ਮਿਸਿਜ਼ ਫਲਾਨੀ’ ‘ਚ ਵੀ ਨਜ਼ਰ ਆਵੇਗੀ।
ਸਵਰਾ ਦਾ ਵਿਆਹ 6 ਜਨਵਰੀ ਨੂੰ ਹੋਇਆ ਸੀ
ਜਾਣਕਾਰੀ ਮੁਤਾਬਕ ਸਵਰਾ ਨੇ 6 ਜਨਵਰੀ ਨੂੰ ਫਹਾਦ ਅਹਿਮਦ ਨਾਲ ਵਿਆਹ ਕੀਤਾ ਸੀ ਪਰ ਉਸ ਨੇ ਅੱਜ ਸੋਸ਼ਲ ਮੀਡੀਆ ‘ਤੇ ਇਸ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਉਸ ਨੇ 2 ਮਿੰਟ 5 ਸੈਕਿੰਡ ਦੀ ਵੀਡੀਓ ਪੋਸਟ ਕਰਕੇ ਆਪਣੀ ਪ੍ਰੇਮ ਕਹਾਣੀ ਵੀ ਬਿਆਨ ਕੀਤੀ। ਸਵਰਾ ਨੇ ਸੋਸ਼ਲ ਮੀਡੀਆ ‘ਤੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ ਮੁਤਾਬਕ ਉਨ੍ਹਾਂ ਦਾ 6 ਜਨਵਰੀ ਨੂੰ ਹੀ ਵਿਆਹ ਹੋਇਆ ਹੈ। ਉਨ੍ਹਾਂ ਨੇ ਹੁਣ ਇਸ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ।
ਕੁਝ ਦਿਨ ਪਹਿਲਾਂ ਵੀ ਸਵਰਾ ਨੇ ਫੋਟੋ ਸ਼ੇਅਰ ਕੀਤੀ ਸੀ
ਸਵਰਾ ਭਾਸਕਰ ਨੇ ਕੁਝ ਦਿਨ ਪਹਿਲਾਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਤਸਵੀਰ ਸ਼ੇਅਰ ਕੀਤੀ ਸੀ। ਇਸ ਫੋਟੋ ‘ਚ ਉਹ ਇਕ ਮੁੰਡੇ ਦੇ ਮੋਢੇ ‘ਤੇ ਸਿਰ ਰੱਖ ਕੇ ਬੈਠੀ ਸੀ। ਇਸ ਫੋਟੋ ਵਿੱਚ ਉਸ ਮੁੰਡੇ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ। ਇਹ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਸਵਰਾ ਦੇ ਪ੍ਰਸ਼ੰਸਕਾਂ ਨੇ ਉਸ ਤੋਂ ਇਸ ਮਿਸਟਰੀ ਬੁਆਏ ਬਾਰੇ ਪੁੱਛਿਆ। ਹਾਲਾਂਕਿ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਕੋਈ ਜਵਾਬ ਨਹੀਂ ਦਿੱਤਾ।
ਸਵਰਾ ਭਾਸਕਰ 5 ਸਾਲ ਤੱਕ ਹਿਮਾਂਸ਼ੂ ਸ਼ਰਮਾ ਨਾਲ ਰਿਲੇਸ਼ਨਸ਼ਿਪ ‘ਚ ਰਹੀ
ਸਵਰਾ ਭਾਸਕਰ ਲੰਬੇ ਸਮੇਂ ਤੋਂ ਲੇਖਕ ਹਿਮਾਂਸ਼ੂ ਸ਼ਰਮਾ ਨਾਲ ਰਿਲੇਸ਼ਨਸ਼ਿਪ ਵਿੱਚ ਸੀ। ਇਨ੍ਹਾਂ ਦੋਵਾਂ ਵਿਚਾਲੇ ਕਰੀਬ ਪੰਜ ਸਾਲ ਤੱਕ ਰਿਸ਼ਤਾ ਰਿਹਾ। ਦੋਵਾਂ ਦੀ ਮੁਲਾਕਾਤ ਫਿਲਮ ‘ਰਾਂਝਣਾ’ ਦੇ ਸੈੱਟ ‘ਤੇ ਹੋਈ ਸੀ। ਇਸ ਤੋਂ ਬਾਅਦ 2019 ‘ਚ ਉਨ੍ਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਆਈਆਂ। ਧਿਆਨ ਰਹੇ ਕਿ ਫਿਲਮ ‘ਰਾਂਝਣਾ’ ਦੀ ਸਕ੍ਰਿਪਟ ਹਿਮਾਂਸ਼ੂ ਸ਼ਰਮਾ ਨੇ ਲਿਖੀ ਸੀ।