ਗਦਰ 2 ਫ਼ਿਲਮ ਦੀ ਪ੍ਰਮੋਸ਼ਨ ਲਈ ਸੰਨੀ ਦਿਓਲ ਅੰਮਿਤਸਰ ਪੁੱਜੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ

Updated On: 

05 Aug 2023 14:57 PM

ਦਾਕਰ ਸੰਨੀ ਦਿਓਲ ਗਦਰ 2 ਫ਼ਿਲਮ ਦੀ ਪ੍ਰਮੋਸ਼ਨ ਲਈ ਅੰਮਿਤਸਰ ਫੇਰੀ 'ਤੇ ਪੁੱਜੇ। ਸੰਨੀ ਦਿਓ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰੱਬਤ ਦੇ ਭਲੇ ਲਈ ਅਰਦਾਸ ਕੀਤੀ।

ਗਦਰ 2 ਫ਼ਿਲਮ ਦੀ ਪ੍ਰਮੋਸ਼ਨ ਲਈ ਸੰਨੀ ਦਿਓਲ ਅੰਮਿਤਸਰ ਪੁੱਜੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਮੱਥਾ ਟੇਕਿਆ
Follow Us On

ਅੰਮ੍ਰਿਤਸਰ ਨਿਊਜ਼। ਗੁਰਦਾਸਪੁਰ ਲੋਕਸਭਾ ਸਾਂਸਦ ਤੇ ਅਦਾਕਰ ਸੰਨੀ ਦਿਓਲ ਗਦਰ 2 ਫ਼ਿਲਮ ਦੀ ਪ੍ਰਮੋਸ਼ਨ ਲਈ ਅੰਮਿਤਸਰ ਫੇਰੀ ‘ਤੇ ਪੁੱਜੇ। ਅੰਮਿਤਸਰ ਏਅਰਪੋਰਟ ਤੋਂ ਉਹ ਸਿੱਧਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਲਈ ਪੁੱਜੇ। ਜਿੱਥੇ ਸੰਨੀ ਦਿਓਲ (Sunny Deol) ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਨੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਪ੍ਰਪਾਤ ਕੀਤਾ।

ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕ ਨੇ ਸੰਨੀ ਦਿਓਲ ਦੇ ਨਾਲ ਸੈਲਫੀਆਂ ਵੀ ਲਇਆ। ਦੱਸ ਦਈਏ ਕਿ ਸੰਨੀ ਦਿਓਲ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਕਿਸੇ ਨੂੰ ਵੀ ਉਨ੍ਹਾਂ ਦੇ ਨੇੜੇ ਪਹਿਲਾਂ ਜਾਣ ਨਹੀਂ ਦਿੱਤਾ ਜਾਂਦਾ ਸੀ।

ਨਵੀਂ ਫਿਲਮ ਲਈ ਅਰਦਾਸ ਕਰਨ ਆਏ ਹਾਂ- ਸੰਨੀ ਦਿਓਲ

ਅਦਾਕਾਰ ਸੰਨੀ ਦਿਓਲ ਪਗੜੀ ਬੰਨੇ ਹੋਏ ਨਜ਼ਰ ਆਏ। ਗਦਰ ਇੱਕ ਪ੍ਰੇਮ ਕਥਾ ਦੇ ਵਿੱਚ ਕੀਤੇ ਗਏ ਸਿੱਖ ਦੇ ਕਿਰਦਾਰ ਵਿੱਚ ਉਹ ਨਜਰ ਆਏ। ਸੰਨੀ ਦਿਓਲ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਈਆਂ ਕਿਹਾ ਕਿ ਜਦੋਂ ਵੀ ਮੈਂ ਹਰਿਮੰਦਰ ਸਾਹਿਬ ਆਉਂਦਾ ਹਾਂ ਤਾਂ ਮੇਰੇ ਹੰਝੂ ਨਹੀਂ ਰੁਕਦੇ। ਉਨ੍ਹਾਂ ਕਿਹਾ ਕਿ ਮੇਰਾ ਪੰਜਾਬ ਤੇ ਪੰਜਾਬੀਆਂ ਨਾਲ ਬਹੁਤ ਲਗਾਵ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਖੁਦ ਪੰਜਾਬ ਦੇ ਹਾਂ, ਅੱਜ ਅੰਮਿਤਸਰ ਵਿੱਚ ਨਵੀਂ ਫਿਲਮ ਲਈ ਅਰਦਾਸ ਕਰਨ ਆਏ ਹਾਂ ਅਸ਼ੀਰਵਾਦ ਲਿਆ ਤੇ ਚੜ੍ਹਦੀਕਲਾ ਦੀ ਅਰਦਾਸ ਕੀਤੀ।

ਦੱਸ ਦਈਏ ਕਿ ਸ਼ਾਮ ਨੂੰ ਸੰਨੀ ਦਿਓਲ ਵਾਘਾ ਬਾਰਡਰ (Wagah border) ‘ਤੇ ਸਰਦਾਰ ਦੇ ਰੂਪ ਨਜਰ ਆਉਂਣਗੇ ਅਤੇ ਬੀਐੱਸਐੱਫ ਅਧਿਕਾਰੀਆ ਦੇ ਨਾਲ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨਗੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ