ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Sunil Pal Kidnapping: ਸੁਨੀਲ ਪਾਲ ਨੇ ਆਪਣੀ ਕਿਡਨੈਪਿੰਗ ਦੀ ਸਾਜਿਸ਼ ਖੁਦ ਰਚੀ, ਪੁਲਿਸ ਨੇ ਖੋਲੀ ਕਾਮੇਡੀਅਨ ਦੀ ਪੋਲ, ਝੂਠ ਨਿਕਲਿਆ ਸਭ ਕੁਝ

Comedian Sunil Pal Kidnappingਕਾਮੇਡੀਅਨ ਸੁਨੀਲ ਪਾਲ ਬਾਰੇ ਇੱਕ ਨਵਾਂ ਖੁਲਾਸਾ ਹੋਇਆ ਹੈ। ਹਾਲ ਹੀ 'ਚ ਐਕਟਰ ਦੇ ਅਗਵਾ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਇਸ ਮਾਮਲੇ ਵਿੱਚ ਇੱਕ ਹੋਰ ਵੀ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ, ਜਿਸ ਮੁਤਾਬਕ ਸੁਨੀਲ ਪਾਲ ਦੀ ਕਿਡਨੈਪਿੰਗ ਫਰਜ਼ੀ ਸੀ ਅਤੇ ਉਨ੍ਹਾਂ ਨੇ ਖੁਦ ਹੀ ਆਪਣੀ ਕਿਡਨੈਪਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

Sunil Pal Kidnapping: ਸੁਨੀਲ ਪਾਲ ਨੇ ਆਪਣੀ ਕਿਡਨੈਪਿੰਗ ਦੀ ਸਾਜਿਸ਼ ਖੁਦ ਰਚੀ, ਪੁਲਿਸ ਨੇ ਖੋਲੀ ਕਾਮੇਡੀਅਨ ਦੀ ਪੋਲ, ਝੂਠ ਨਿਕਲਿਆ ਸਭ ਕੁਝ
ਸੁਨੀਲ ਪਾਲ ਨੇ ਖੁਦ ਰਚੀ ਸੀ ਆਪਣੀ ਕਿਡਨੈਪਿੰਗ ਦੀ ਸਾਜਿਸ਼
Follow Us
tv9-punjabi
| Updated On: 10 Dec 2024 17:28 PM

Sunil Pal Kidnapping Case: ਦੇਸ਼ ਦੇ ਮਸ਼ਹੂਰ ਕਾਮੇਡੀਅਨਸ ਵਿੱਚੋਂ ਇੱਕ ਸੁਨੀਲ ਪਾਲ ਨੂੰ ਹਾਲ ਹੀ ਵਿੱਚ ਅਗਵਾ ਕਰ ਲਿਆ ਗਿਆ ਸੀ। ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਦੇ ਸ਼ੁਭਚਿੰਤਕ ਅਤੇ ਪ੍ਰਸ਼ੰਸਕ ਵੀ ਇਸ ਖਬਰ ਤੋਂ ਕਾਫੀ ਪਰੇਸ਼ਾਨ ਸਨ। ਅਗਵਾਕਾਰਾਂ ਨੇ ਸੁਨੀਲ ਪਾਲ ਤੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਪਰ 7.5 ਲੱਖ ਰੁਪਏ ਦੀ ਰਕਮ ਦੇ ਕੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਮਾਮਲੇ ਦੀਆਂ ਤਾਰਾਂ ਯੂਪੀ ਦੇ ਮੇਰਠ ਨਾਲ ਜੁੜੀਆਂ ਹੋਈਆਂ ਸਨ। ਪਰ ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਹੋਰ ਵੀ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਪੁਲਿਸ ਅਨੁਸਾਰ ਸੁਨੀਲ ਪਾਲ ਨੂੰ ਅਗਵਾ ਨਹੀਂ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਖੁਦ ਨੂੰ ਕਿਡਨੈਪ ਰਨ ਦੀ ਸਾਜ਼ਿਸ਼ ਰਚੀ ਸੀ।

ਇਸ ਮਾਮਲੇ ‘ਤੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਮੇਰਠ ਪੁਲਿਸ ਨੇ ਕਿਹਾ ਕਿ ਕੋਈ ਅਗਵਾ ਨਹੀਂ ਹੋਇਆਸੀ, ਇਹ ਸਭ ਝੂਠ ਸੀ! ਕਾਮੇਡੀਅਨ ਸੁਨੀਲ ਪਾਲ ਨੇ ਖੁਦ ਆਪਣੀ ਕਿਡਨੈਪਿੰਗ ਦੀ ਸਾਜਿਸ਼ ਰਚੀ ਸੀ। ਉਨ੍ਹਾਂ ਦੀ ਫੋਨ ਕਾਲ ਦੀ ਆਡੀਓ ਵੀ ਵਾਇਰਲ ਹੋ ਰਹੀ ਹੈ। ਹੁਣ ਯੂਪੀ ਪੁਲਿਸ ਕਦੇ ਵੀ ਮੁੰਬਈ ਪੁਲਿਸ ਨਾਲ ਗੱਲ ਕਰਕੇ ਇਸ ਮਾਮਲੇ ਦਾ ਖੁਲਾਸਾ ਕਰ ਸਕਦੀ ਹੈ। ਸੁਨੀਲ ਪਾਲ ਦੀ ਆਡੀਓ ਸਾਹਮਣੇ ਆਈ ਹੈ। ਇਸ ਵਿੱਚ ਸੁਣਿਆ ਜਾ ਰਿਹਾ ਹੈ ਕਿ ਮੀਡੀਆ ਅਤੇ ਸਾਈਬਰ ਕ੍ਰਾਈਮ ਦੇ ਲੋਕਾਂ ਨੇ ਮੈਨੂੰ ਫੜ ਲਿਆ ਹੈ, ਮੈਂ ਅਜੇ ਤੱਕ ਕੋਈ ਪੁਲਿਸ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।

ਖਰੀਦੇ ਸਨ 6 ਲੱਖ ਤੋਂ ਵੱਧ ਦੇ ਗਹਿਣੇ

ਮਾਮਲਾ ਉਦੋਂ ਭਖ ਗਿਆ ਜਦੋਂ ਮੇਰਠ ਦੇ ਦੋ ਸਰਾਫਾ ਵਪਾਰੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਮੁੰਬਈ ਪੁਲਿਸ ਨੇ ਲੈਣ-ਦੇਣ ਦੇ ਸਬੰਧ ਵਿੱਚ ਉਨ੍ਹਾਂ ਦੇ ਖਾਤੇ ਫ੍ਰੀਜ਼ ਕਰ ਦਿੱਤੇ ਹਨ। ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕਿਡਨੈਪਰਸ ਨੇ ਫਿਰੌਤੀ ਦੀ ਰਕਮ ਨਾਲ 6 ਲੱਖ ਰੁਪਏ ਦੇ ਗਹਿਣੇ ਖਰੀਦੇ ਸਨ। ਕਿਡਨੈਪਿੰਗ ਦਿੱਲੀ ਤੋਂ ਕੀਤੀ ਗਈ ਸੀ ਅਤੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਸੁਨੀਲ ਪਾਲ ਵੱਲੋਂ ਦਿੱਤੇ ਪੈਸਿਆਂ ਨਾਲ ਅਗਵਾਕਾਰਾਂ ਨੇ ਗਹਿਣੇ ਖਰੀਦੇ ਸਨ। ਹੁਣ ਇਸ ਮਾਮਲੇ ਵਿੱਚ ਇੱਕ ਵੱਖਰਾ ਐਂਗਲ ਜੁੜ ਗਿਆ ਹੈ। ਸੁਨੀਲ ਪਾਲ ਅਤੇ ਅਗਵਾਕਾਰਾਂ ਵਿਚਾਲੇ ਹੋਈ ਗੱਲਬਾਤ ਵੀ ਸਾਹਮਣੇ ਆਈ ਹੈ। ਇਸ ਗੱਲਬਾਤ ਵਿੱਚ ਸਭ ਕੁਝ ਸਾਫ ਹੋ ਗਿਆ ਹੈ।

ਇਹ ਹਨ ਗੱਲਬਾਤ ਦੇ ਅੰਸ਼…

  • ਸੁਨੀਲ ਪਾਲ- ਉਸਨੇ ਕਿਸੇ ਨੂੰ ਕੁਝ ਕਿਹਾ ਕਿ ਯਾਰ ਦੇਖ ਹੁਣ ਗਲੇ ਪੈ ਗਿਆ ਹੈ ਤਾਂ ਕੁਝ ਨਾ ਕੁਝ ਕਰਨਾ ਪਵੇਗਾ।
  • ਆਰੋਪੀ ਕਿਡਨੈਪਰ: ਭਾਈ ਹਾਂ, ਜਨਾਬ, ਗੱਲ ਇਹ ਹੈ ਨਾ ਜਿਵੇਂ ਤੁਸੀਂ ਕਿਹਾ ਅਸੀਂ ਉਂਝ ਹੀ ਕੀਤਾ ਪਰ ਫੇਰ ਵੀ ਤੁਸੀਂ ਕਹਿ ਰਹੇ ਹੋ ਤਾਂ ਗਲਤ ਹੋ ਨਾ ਤੁਸੀਂ?
  • ਸੁਨੀਲ ਪਾਲ- ਫਿਕਰ ਨਾ ਕਰੋ, ਮੈਂ ਤੁਹਾਡੇ ਕਿਸੇ ਦਾ ਨਾਂ ਨਹੀਂ ਲਿਆ ਤੇ ਨਾ ਕਿਸੇ ਤੋਂ ਕੁਝ ਮਿਲਿਆ। ਮੈਂ ਬੱਸ ਇਹੀ ਬੋਲਿਆ ਕਿ … ਅਤੇ ਪੁਲਿਸ ਵਿੱਚ ਕੰਪਲੇਟ ਨਹੀ ਕਰ ਸਕੀ ਹੈ।
  • ਮੁਲਜ਼ਮ ਕਿਡਨੈਪਰ- ਤੁਸੀਂ ਆਪਣੀ ਪਤਨੀ ਨੂੰ ਨਹੀਂ ਦੱਸਿਆ ਸੀ, ਕੀ ਪਹਿਲਾਂ ਹੀ ਉਸ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ? ਕੀ ਤੁਸੀਂ ਅਤੇ ਤੁਹਾਡੀ ਵਾਈਫ ਨੇ ਕੀਤੀ ਹੈ ਨਾ ਤੁਹਾਡੀ ਹੈ ?
  • ਸੁਨੀਲ ਪਾਲ- ਓਏ, ਸਾਰਾ ਮੀਡੀਆ, ਉਹ ਸਾਰੇ ਨਿਊਜ਼-ਵਿਊਜ਼ ਵਾਲੇ ਸਾਰਿਆਂ ਨੇ ਸਾਈਬਰ ਕ੍ਰਾਈਮ ਰਾਹੀਂ ਇਹ ਸਭ ਫੜ ਲਿਆ ਹੈ, ਹੁਣ ਕੀ ਕਰੀਏ, ਇਸ ਸਭ ਕੁਝ ਤਾਂ ਦੱਸਣਾ ਪਏਗਾ, ਭਰਾ।
  • ਆਰੋਪੀ ਕਿਡਨੈਪਰ- ਹਾਂ, ਫਿਰ ਦੇਖੋ ਜਨਾਬ, ਤੁਸੀਂ ਜੋ ਮਰਜ਼ੀ ਕਰੋ, ਅਸੀਂ ਤੁਹਾਡੇ ਪਿੱਛੇ ਹਾਂ।
  • ਸੁਨੀਲ ਪਾਲ- ਜਿਨ੍ਹਾ ਹੋ ਸਕੇ, ਮੈਂ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਵੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ।
  • ਆਰੋਪੀ ਕਿਡਨੈਪਰ- ਅਸੀਂ ਤੁਹਾਡੇ ਪਿੱਛੇ ਹਾਂ, ਅਸੀਂ ਤੁਹਾਡੇ ਪਿੱਛੇ ਹਾਂ, ਜਿਵੇਂ ਤੁਸੀਂ ਕਹੋਗੇ ਅਸੀਂ ਉਹੀ ਕਰਾਂਗੇ। ਮੈਂ ਪੁੱਛ ਰਿਹਾ ਹਾਂ ਕਿ ਤੁਸੀਂ ਸਾਨੂੰ ਕਦੋਂ ਮਿਲੋਗੇ ਸਰ।
  • ਸੁਨੀਲ ਪਾਲ- ਹੁਣ ਸਾਨੂੰ ਮਿਲਣ ਦੀ ਲੋੜ ਨਹੀਂ, ਦਿੱਕਤ ਹੋ ਜਾਵੇਗੀ। ਜਿਵੇਂ ਹੋ ਠੀਕ ਤਰੀਕੇ ਨਾਲ ਰਹੋ।

ਰਾਮ ਰਹੀਮ ਵਰਗੇ ਇੱਕ ਅਧਿਆਤਮਕ ਗੁਰੂ 'ਤੇ ਲੱਗੇ ਕਤਲ ਤੇ ਬਲਾਤਕਾਰ ਦੇ ਇਲਜ਼ਾਮ, ਜਾਣੋ ਮਾਮਲਾ
ਰਾਮ ਰਹੀਮ ਵਰਗੇ ਇੱਕ ਅਧਿਆਤਮਕ ਗੁਰੂ 'ਤੇ ਲੱਗੇ ਕਤਲ ਤੇ ਬਲਾਤਕਾਰ ਦੇ ਇਲਜ਼ਾਮ, ਜਾਣੋ ਮਾਮਲਾ...
ਸੁਖਬੀਰ ਬਾਦਲ 'ਤੇ ਹਮਲੇ 'ਤੇ ਰਵਨੀਤ ਬਿੱਟੂ ਦੇ ਬਿਆਨ 'ਤੇ ਹੰਗਾਮਾ, ਹੁਣ ਦਿੱਤਾ ਸਪੱਸ਼ਟੀਕਰਨ!
ਸੁਖਬੀਰ ਬਾਦਲ 'ਤੇ ਹਮਲੇ 'ਤੇ ਰਵਨੀਤ ਬਿੱਟੂ ਦੇ ਬਿਆਨ 'ਤੇ ਹੰਗਾਮਾ, ਹੁਣ ਦਿੱਤਾ ਸਪੱਸ਼ਟੀਕਰਨ!...
ਮੁਸੀਬਤ 'ਚ ਦਿੱਗਜ ਬਾਲੀਵੁੱਡ ਅਦਾਕਾਰ ਧਰਮਿੰਦਰ, ਮਿਲਿਆ ਕਾਨੂੰਨੀ ਨੋਟਿਸ... ਜਾਣੋ ਕੀ ਹੈ ਮਾਮਲਾ?
ਮੁਸੀਬਤ 'ਚ ਦਿੱਗਜ ਬਾਲੀਵੁੱਡ ਅਦਾਕਾਰ ਧਰਮਿੰਦਰ, ਮਿਲਿਆ ਕਾਨੂੰਨੀ ਨੋਟਿਸ... ਜਾਣੋ ਕੀ ਹੈ ਮਾਮਲਾ?...
ਪਾਣੀਪਤ 'ਚ ਕਿਸਾਨਾਂ ਨੂੰ ਲੈ ਕੇ ਪੀਐਮ ਮੋਦੀ ਨੇ ਦਿੱਤਾ ਵੱਡਾ ਬਿਆਨ, ਸੁਣੋ
ਪਾਣੀਪਤ 'ਚ ਕਿਸਾਨਾਂ ਨੂੰ ਲੈ ਕੇ ਪੀਐਮ ਮੋਦੀ ਨੇ ਦਿੱਤਾ ਵੱਡਾ ਬਿਆਨ, ਸੁਣੋ...
ਦਿੱਲੀ ਕੂਚ ਤੇ ਨਿਕਲੇ ਕਿਸਾਨਾਂ ਨਾਲ ਹਰਿਆਣਾ ਪੁਲਿਸ ਨੇ ਕੀਤਾ ਅਜਿਹਾ ਕੰਮ...ਹੋਣ ਲੱਗੀ ਹਰ ਪਾਸੇ ਚਰਚਾ
ਦਿੱਲੀ ਕੂਚ ਤੇ ਨਿਕਲੇ ਕਿਸਾਨਾਂ ਨਾਲ ਹਰਿਆਣਾ ਪੁਲਿਸ ਨੇ ਕੀਤਾ ਅਜਿਹਾ ਕੰਮ...ਹੋਣ ਲੱਗੀ ਹਰ ਪਾਸੇ ਚਰਚਾ...
Video: BSF ਸਥਾਪਨਾ ਦਿਵਸ ਸਮਾਰੋਹ 'ਚ ਅਮਿਤ ਸ਼ਾਹ ਨੇ ਕੀ ਕਿਹਾ? ਵੇਖੋ ਵੀਡੀਓ
Video: BSF ਸਥਾਪਨਾ ਦਿਵਸ ਸਮਾਰੋਹ 'ਚ ਅਮਿਤ ਸ਼ਾਹ ਨੇ ਕੀ ਕਿਹਾ? ਵੇਖੋ ਵੀਡੀਓ...
Punjab News: ਵੱਡਾ ਐਲਾਨ, ਨਗਰ ਨਿਗਮ ਚੋਣ ਲੜੇਗਾ ਅਕਾਲੀ ਦਲ
Punjab News: ਵੱਡਾ ਐਲਾਨ, ਨਗਰ ਨਿਗਮ ਚੋਣ ਲੜੇਗਾ ਅਕਾਲੀ ਦਲ...
Diljit Dosanjh Concert: ਦਿਲਜੀਤ ਦੇ ਸ਼ੋਅ ਲਈ 5 ਹਜ਼ਾਰ ਦੀ ਟਿਕਟ 50 ਹਜ਼ਾਰ 'ਚ ਮਿਲਣ ਤੋਂ ਨਰਾਜ ਸੌਂਪਿਆ ਮੰਗ ਪੱਤਰ
Diljit Dosanjh Concert: ਦਿਲਜੀਤ ਦੇ ਸ਼ੋਅ ਲਈ 5 ਹਜ਼ਾਰ ਦੀ ਟਿਕਟ 50 ਹਜ਼ਾਰ 'ਚ ਮਿਲਣ ਤੋਂ ਨਰਾਜ ਸੌਂਪਿਆ ਮੰਗ ਪੱਤਰ...
ਕੱਲ੍ਹ ਤੱਕ ਕੂਚ ਨੂੰ ਕੀਤਾ ਮੁਲਤਵੀ ,ਸਰਵਣ ਸਿੰਘ ਪੰਧੇਰ ਨੇ ਕਿਉਂ ਵਾਪਿਸ ਬੁਲਾਇਆ ਜਥਾ ?
ਕੱਲ੍ਹ ਤੱਕ ਕੂਚ ਨੂੰ ਕੀਤਾ ਮੁਲਤਵੀ ,ਸਰਵਣ ਸਿੰਘ ਪੰਧੇਰ ਨੇ ਕਿਉਂ ਵਾਪਿਸ ਬੁਲਾਇਆ ਜਥਾ ?...