ਹਨੀ ਸਿੰਘ ਦੀ ਜ਼ਿੰਦਗੀ ‘ਤੇ ਬਣੀ ਡਾਕੂਮੈਂਟਰੀ, ਟ੍ਰੇਲਰ ਹੋਇਆ ਲਾਂਚ
Honey Singh Documentary: ਮਸ਼ਹੂਰ ਰੈਪਰ, ਗਾਇਕ ਅਤੇ ਅਦਾਕਾਰ ਹਨੀ ਸਿੰਘ ਦੀ ਜ਼ਿੰਦਗੀ 'ਚ ਕਈ ਉਤਰਾਅ-ਚੜ੍ਹਾਅ ਆਏ। ਇੱਕ ਦੌਰ ਵਿੱਚ ਉਹ ਬਹੁਤ ਦਰਦ ਵਿੱਚੋਂ ਗੁਜ਼ਰਿਆ ਹੈ, ਜਿਸ ਵਿੱਚ ਉਹ ਅਰਸ਼ ਤੋਂ ਫਰਸ਼ ਤੱਕ ਵੀ ਆਇਆ ਹੈ। ਹੁਣ ਉਨ੍ਹਾਂ ਦੀ ਜ਼ਿੰਦਗੀ 'ਤੇ ਇਕ ਡਾਕੂਮੈਂਟਰੀ ਬਣੀ ਹੈ, ਜਿਸ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।
Honey Singh Documentary: ਮਸ਼ਹੂਰ ਰੈਪਰ ਹਨੀ ਸਿੰਘ ਦੀ ਜ਼ਿੰਦਗੀ ‘ਚ ਹੁਣ ਤੱਕ ਕਈ ਉਤਰਾਅ-ਚੜ੍ਹਾਅ ਆਏ ਹਨ। ਕਦੇ ਉਨ੍ਹਾਂ ਨੇ ਖਰਾਬ ਸਿਹਤ ਕਾਰਨ ਆਪਣੇ ਕਰੀਅਰ ‘ਚ ਲੰਬਾ ਬ੍ਰੇਕ ਲਿਆ ਤਾਂ ਕਦੇ ਗੀਤਾਂ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਏ। ਹੁਣ ਹਨੀ ਸਿੰਘ ਆਪਣੀ ਜ਼ਿੰਦਗੀ ਦੇ ਚੰਗੇ-ਮਾੜੇ ਸਭ ਕੁਝ ਦੱਸਣ ਜਾ ਰਹੇ ਹਨ। ਨੈੱਟਫਲਿਕਸ ਨੇ ਉਨ੍ਹਾਂ ਦੀ ਜ਼ਿੰਦਗੀ ‘ਤੇ ਇਕ ਡਾਕੂਮੈਂਟਰੀ ਬਣਾਈ ਹੈ। ਇਸ ਦਾ ਨਾਂ ‘ਯੋ ਯੋ ਹਨੀ ਸਿੰਘ: ਫੇਮਸ’ ਰੱਖਿਆ ਗਿਆ ਹੈ। ਇਸ ਡਾਕੂਮੈਂਟਰੀ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।
ਯੋ ਯੋ ਹਨੀ ਸਿੰਘ: ਫੇਮਸ ਨਾਂ ਦੀ ਡਾਕੂਮੈਂਟਰੀ ਦਾ ਟ੍ਰੇਲਰ ਨੈੱਟਫਲਿਕਸ ਦੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ‘ਚ ਤੁਸੀਂ ਦੇਖ ਸਕੋਗੇ ਕਿ ਹਨੀ ਸਿੰਘ ਦਾ ਸ਼ੁਰੂਆਤੀ ਕਰੀਅਰ ਕਿਹੋ ਜਿਹਾ ਸੀ ਅਤੇ ਹੁਣ ਤੱਕ ਉਨ੍ਹਾਂ ਨਾਲ ਕੀ-ਕੀ ਹੋਇਆ ਹੈ।
ਹਨੀ ਸਿੰਘ ਨੇ ਟ੍ਰੇਲਰ ਕੀਤਾ ਸ਼ੇਅਰ
ਹਨੀ ਸਿੰਘ ਨੇ ਵੀ ਇਸ ਟ੍ਰੇਲਰ ਨੂੰ ਸ਼ੇਅਰ ਕੀਤਾ ਹੈ। ਇਸ ਦੇ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ, ‘ਯੋ ਯੋ ਹਨੀ ਸਿੰਘ। ਇੱਕ ਨਾਮ ਜੋ ਇੰਡਸਟਰੀ ਵਿੱਚ ਗੂੰਜਦਾ ਹੈ, ਪਰ ਕਹਾਣੀ ਕੀ ਹੈ? ਦੇਖੋ ਯੋ ਯੋ ਹਨੀ ਸਿੰਘ: ਫੇਮਸ, 20 ਦਸੰਬਰ ਨੂੰ Netflix ‘ਤੇ ਆ ਰਿਹਾ ਹੈ।
ਟ੍ਰੇਲਰ ਦੀ ਸ਼ੁਰੂਆਤ ਹਨੀ ਸਿੰਘ ਦੇ ਸਟਾਰਡਮ ਨਾਲ ਹੁੰਦੀ ਹੈ, ਜਿੱਥੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਹਨੀ ਸਿੰਘ, ਹਨੀ ਸਿੰਘ ਦੇ ਨਾਅਰੇ ਲਗਾਉਂਦੇ ਹਨ। ਕਿਵੇਂ ਹਨੀ ਸਿੰਘ ਨੇ ਪੂਰੇ ਭਾਰਤ ਵਿੱਚ ਪੰਜਾਬੀ ਸੰਗੀਤ ਨੂੰ ਫੇਮਸ ਕਰ ਦਿੱਤਾ। ਇਸ ਨੂੰ ਡਾਕੂਮੈਂਟਰੀ ‘ਚ ਦਿਖਾਇਆ ਗਿਆ ਸੀ ਪਰ ਇਸ ‘ਚ ਇਹ ਵੀ ਦੇਖਿਆ ਜਾਵੇਗਾ ਕਿ ਕਿਸ ਤਰ੍ਹਾਂ ਸਫਲਤਾ ਹਨੀ ਸਿੰਘ ਦੇ ਸਿਰ ‘ਤੇ ਚੜ੍ਹ ਗਈ ਤੇ ਉਸ ਨੇ ਸਭ ਕੁਝ ਬਰਬਾਦ ਕਰ ਦਿੱਤਾ। ਇਸ ਡਾਕੂਮੈਂਟਰੀ ਵਿੱਚ ਹਨੀ ਸਿੰਘ ਦੇ ਬਚਪਨ, ਸਫਲਤਾ ਤੇ ਕਾਲੇ ਰਾਜ਼ ਉਜਾਗਰ ਕੀਤੇ ਜਾਣਗੇ।
ਹਰਦੇਸ਼ ਸਿੰਘ ਕਿਵੇਂ ਬਣਿਆ ਹਨੀ ਸਿੰਘ
ਇਸ ਡਾਕੂਮੈਂਟਰੀ ਦਾ ਨਿਰਦੇਸ਼ਨ ਮੋਜ਼ੇ ਸਿੰਘ ਨੇ ਕੀਤਾ ਹੈ। ਡਾਕੂਮੈਂਟਰੀ ‘ਚ ਹਨੀ ਸਿੰਘ ਦੇ ਮਾਤਾ-ਪਿਤਾ ਨੂੰ ਵੀ ਦਿਖਾਇਆ ਜਾਵੇਗਾ ਅਤੇ ਕੁਝ ਅਜਿਹੇ ਚਿਹਰੇ ਵੀ ਹਨੀ ਸਿੰਘ ਬਾਰੇ ਗੱਲ ਕਰਦੇ ਨਜ਼ਰ ਆਉਣਗੇ, ਜਿਨ੍ਹਾਂ ਦੀ ਤੁਹਾਨੂੰ ਉਮੀਦ ਵੀ ਨਹੀਂ ਹੋਵੇਗੀ। ਇਸ ਪੂਰੀ ਡਾਕੂਮੈਂਟਰੀ ‘ਚ ਹਰਦੇਸ਼ ਸਿੰਘ ਦੇ ਹਨੀ ਸਿੰਘ ਬਣਨ ਤੱਕ ਦੇ ਸਫਰ ਤੱਕ ਸਭ ਕੁਝ ਦਿਖਾਇਆ ਜਾਵੇਗਾ। ਤੁਸੀਂ ਇਸਨੂੰ 20 ਦਸੰਬਰ ਤੋਂ Netflix ‘ਤੇ ਦੇਖ ਸਕਦੇ ਹੋ।