ਬ੍ਰਿਟਸ਼ ਰੈਪਰ ਨੇ ਸਿੱਧੂ ਨਾਲ ਰਿਸ਼ਤੇ ਦੀ ਕਹਾਣੀ ਦੱਸੀ, ਲਾਈਵ ਕੰਨਸਰਟ ‘ਚ ਸਿੰਗਰ ਦਾ ਗਾਣਾ ਗਾਇਆ

Updated On: 

20 Aug 2025 11:40 AM IST

Stefflon Don: ਸਟੈਫਲੋਨ ਡੌਨ ਨੇ ਜਿਵੇਂ ਹੀ ਸਟੇਜ 'ਤੇ ਸਿੱਧੂ ਮੂਸੇਵਾਲਾ ਦਾ ਨਾਮ ਲਿਆ ਤਾਂ ਪੂਰਾ ਕੰਨਸਰਟ ਤਾਲੀਆਂ ਤੇ ਨਾਰਿਆਂ ਨਾਲ ਗੁੰਜਣ ਲੱਗ ਪਿਆ। ਰੈਪਰ ਨੇ ਭਾਵੁਕ ਹੋ ਕੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਮੈਨੂੰ ਭਾਰਤ ਬੁਲਾਇਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਮੇਰੀ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਹੋਈ ਤੇ ਗਾਣਾ ਸ਼ੂਟ ਕੀਤਾ ਗਿਆ। ਅਫ਼ਸੋਸ ਹੈ ਕਿ ਮੂਸੇਵਾਲਾ ਸਾਡੇ 'ਚ ਨਹੀਂ ਹਨ।

ਬ੍ਰਿਟਸ਼ ਰੈਪਰ ਨੇ ਸਿੱਧੂ ਨਾਲ ਰਿਸ਼ਤੇ ਦੀ ਕਹਾਣੀ ਦੱਸੀ, ਲਾਈਵ ਕੰਨਸਰਟ ਚ ਸਿੰਗਰ ਦਾ ਗਾਣਾ ਗਾਇਆ
Follow Us On

ਬ੍ਰਿਟਿਸ਼ ਰੈਪਰ ਸਟੈਫਲੋਨ ਡੌਨ ਨੇ ਲਾਈਵ ਕੰਨਸਰਟ ਦੌਰਾਨ ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਇੰਨਾਂ ਹੀ ਨਹੀਂ ਉਨ੍ਹਾਂ ਨੇ ਇਸ ਦੌਰਾਨ ਸਿੱਧੂ ਮੂਸੇਵਾਲਾ ਨਾਲ ਆਪਣੇ ਸਬੰਧਾਂ ਬਾਰੇ ਵੀ ਦੱਸਿਆ। ਲਾਈਵ ਕੰਨਸਰਟ ਦੌਰਾਨ ਸਟੈਫਲੋਨ ਡੌਨ ਨੇ ਮੂਸੇਵਾਲਾ ਨਾਲ ਸ਼ੂਟ ਕੀਤੇ ਗਏ ਗਾਣੇ ‘ਡਿਲੇਮਾ’ ਦੀ ਕਹਾਣੀ ਸਾਂਝੀ ਕੀਤੀ। ਇਸ ਦੌਰਾਨ ਮੂਸੇਵਾਲਾ ਦਾ ਗਾਣਾ ‘ਡਿਲੇਮਾ’ ਵੀ ਬਜਾਇਆ ਗਿਆ। ਰੈਪਰ ਨੇ ਸਿੱਧੂ ਦੀਆਂ ਲਾਈਨਾਂ ਖੁੱਦ ਗਾਈਆਂ।

ਸਟੈਫਲੋਨ ਡੌਨ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਉਸ ਨੂੰ ਭਾਰਤ ਸੱਦਿਆ ਸੀ, ਪਰ ਉਹ ਉਸ ਸਮੇਂ ਨਹੀਂ ਆ ਸਕੀ। ਜਿਸ ਸਮੇਂ ਉਹ ਆਈ ਤਾਂ ਮੂਸੇਵਾਲਾ ਨਹੀਂ ਰਹੇ। ਉਨ੍ਹਾਂ ਨੇ ਕਿਹਾ ਕਿ ਮੂਸੇਵਾਲਾ ਨਾਲ ਕੰਮ ਕਰਨਾ ਮੇਰੇ ਲਈ ਗੌਰਵ ਦੀ ਗੱਲ ਹੈ।

ਮੂਸੇਵਾਲਾ ਨਾਲ ਗਾਣਾ ਕਰਨ ਦੀ ਦੱਸੀ ਕਹਾਣੀ

ਸਟੈਫਲੋਨ ਡੌਨ ਨੇ ਜਿਵੇਂ ਹੀ ਸਟੇਜ ‘ਤੇ ਸਿੱਧੂ ਮੂਸੇਵਾਲਾ ਦਾ ਨਾਮ ਲਿਆ ਤਾਂ ਪੂਰਾ ਕੰਨਸਰਟ ਤਾਲੀਆਂ ਤੇ ਨਾਰਿਆਂ ਨਾਲ ਗੁੰਜਣ ਲੱਗ ਪਿਆ। ਰੈਪਰ ਨੇ ਭਾਵੁਕ ਹੋ ਕੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਮੈਨੂੰ ਭਾਰਤ ਬੁਲਾਇਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਮੇਰੀ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਹੋਈ ਤੇ ਗਾਣਾ ਸ਼ੂਟ ਕੀਤਾ ਗਿਆ। ਅਫ਼ਸੋਸ ਹੈ ਕਿ ਮੂਸੇਵਾਲਾ ਸਾਡੇ ‘ਚ ਨਹੀਂ ਹਨ।

ਉਨ੍ਹਾਂ ਨੇ ਕਿਹਾ ਕਿ ਇਹ ਗਾਣਾ ਮੈਂ ਸਿੱਧੂ ਨੂੰ ਹੀ ਸਮਰਪਿਤ ਕੀਤਾ ਹੈ। ਇਹ ਗਾਣਾ ਸਿਰਫ਼ ਮਿਊਜ਼ਿਕ ਪ੍ਰੋਜੈਕਟ ਨਹੀਂ, ਸਗੋਂ ਸਾਡੀ ਦੋਸਤੀ ਤੇ ਇੱਕ ਸ਼ਾਨਦਾਰ ਯਾਦ ਦੀ ਨਿਸ਼ਾਨੀ ਹੈ। ਉਨ੍ਹਾਂ ਨੇ ਕਿਹਾ- ਦਿਸ ਵਨ ਫਾਰ ਸਿੱਧੂ।

ਸਟੈਫਲੋਨ ਡੌਨ ਨੇ ਕਿਹਾ ਕਿ ਗਾਣੇ ਦੇ ਲਈ ਕੋਲੈਬੇਰੇਸ਼ਨ ਪੂਰੀ ਤਰ੍ਹਾਂ ਮੂਸੇਵਾਲਾ ਤੇ ਸਟੈਫਲੋਨ ਡੌਨ ਦੀ ਪਹਿਲ ‘ਤੇ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਮੂਸੇਵਾਲਾ ਨੇ ਨਾ ਸਿਰਫ਼ ਮਿਊਜ਼ਿਕ ‘ਚ ਆਪਣੀ ਪਹਿਚਾਣ ਬਣਾਈ, ਸਗੋਂ ਉਹ ਹਰ ਕਲਾਕਾਰ ਨੂੰ ਜੋੜਨ ਤੇ ਉਨ੍ਹਾਂ ਦਾ ਸਨਮਾਨ ਕਰਨ ਦਾ ਗੁਣ ਰੱਖਦੇ ਸਨ। ਉਨ੍ਹਾਂ ਨਾਲ ਕੰਮ ਕਰਨਾ ਮੇਰਾ ਲਈ ਗਰਵ ਦੀ ਗੱਲ ਹੈ।