ਕਪਿਲ ਸ਼ਰਮਾ ਸ਼ੋਅ ਦੇ ਕਲਾਕਾਰ ਕੀਕੂ ਸ਼ਾਰਦਾ ਪਰਿਵਾਰ ਸਮੇਤ ਪਹੁੰਚੇ ਗੁਰੂ ਨਗਰੀ, ਅੰਮ੍ਰਿਤਸਰੀ ਛੋਲੇ-ਕੁਲਚੇ ਦਾ ਮਾਣਿਆ ਆਨੰਦ
Kiku Sharda in Amritsar : ਦੱਸ ਦੇਈਏ ਕਿ ਕਪਿਲ ਸ਼ਰਮਾ ਸ਼ੋਅ ਦਾ ਚੌਥਾ ਸੀਜਨ Netflix ਤੇ ਛੇਤੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਜਿਸਦੀ ਸ਼ੂਟਿੰਗ ਅਗਲੇ ਕੁਝ ਦਿਨਾਂ ਵਿੱਚ ਸ਼ੁਰੂ ਹੋ ਜਾਵੇਗੀ। ਉਸਤੋਂ ਪਹਿਲਾਂ ਇਸ ਸ਼ੋਅ ਦੇ ਮਸ਼ਹੂਰ ਕਲਾਕਾਰ ਕੀਕੂ ਸ਼ਾਰਦਾ ਪੁਰੇ ਪਰਿਵਾਰ ਸਮੇਤ ਨਵੇਂ ਸਾਲ ਮੌਕੇ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਨੇ ਪੂਰੇ ਪਰਿਵਾਰ ਸਮੇਤ ਪਰਮਾਤਮਾ ਦੇ ਦਰਬਾਰ ਤੇ ਹਾਜਰੀ ਭਰੀ।
ਕੀਕੂ ਸ਼ਾਰਦਾ ਪਹੁੰਚੇ ਗੁਰੂ ਨਗਰੀ
ਕਾਮੋਡੀ ਸ਼ੋਅ ਦ ਕਪਿਲ ਸ਼ਰਮਾ ਦੇ ਅਹਿਮ ਕਲਾਕਾਰ ਕੀਕੂ ਸ਼ਾਰਦਾ ਆਪਣੇ ਪੂਰੇ ਪਰਿਵਾਰ ਸਮੇਤ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਉਹ ਸਿੱਧਾ ਇਥੋਂ ਦੇ ਛੋਲੇ-ਕੁਲਚੇ ਦਾ ਆਨੰਦ ਮਾਣਨ ਲਈ ਪਹੁੰਚ ਗਏ। ਉਨ੍ਹਾਂ ਨੇ ਦੱਸਿਆ ਕਿ ਉਹ ਹੋਟਲ ਨਹੀਂ ਗਏ, ਸਿੱਧਾ ਇੱਥੋਂ ਦੇ ਮਸ਼ਹੂਰ ਛੋਲੇ-ਕੁਲਚੇ ਖਾਣ ਲਈ ਆ ਗਏ ਹਨ। ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਰੱਜ ਕੇ ਖਾਣੇ ਦਾ ਲੁਤਫ ਉਠਾਇਆ। ਇਸ ਦੌਰਾਨ ਉੱਥੇ ਭਾਰੀ ਗਿਣਤੀ ਵਿੱਚ ਕੀਕੂ ਦੇ ਫੈਨਸ ਵੀ ਜਮ੍ਹਾ ਹੋ ਗਏ।
ਕੀਕੂ ਨੇ ਸਾਰਿਆਂ ਨੂੰ ਬੜੇ ਹੀ ਪਿਆਰ ਨਾਲ ਕਿਹਾ ਕਿ ਉਹ ਖਾਣਾ ਖਾ ਕੇ ਮੀਡੀਆ ਨਾਲ ਵਿਸਥਾਰ ਨਾਲ ਗੱਲਬਾਤ ਕਰਨਗੇ। ਜਦੋਂ ਉਨ੍ਹਾਂ ਨੇ ਅਤੇ ਉਨ੍ਹਾਂ ਪਰਿਵਾਰ ਨੇ ਖਾਣਾ ਖਤਮ ਕੀਤਾ ਤਾਂ ਉਹ ਆਪਣੇ ਆਪ ਹੀ ਉੱਠ ਕੇ ਆਪਣੇ ਫੈਨਸ ਨਾਲ ਤਸਵੀਰਾਂ ਖਿਚਵਾਉਣ ਲਈ ਆ ਗਏ। ਉਨ੍ਹਾਂ ਦੀ ਇਸ ਸਾਦਗੀ ਨੂੰ ਵੇਖ ਕੇ ਲੋਕ ਕਾਫੀ ਖੁਸ਼ ਸਨ। ਉੱਥੇ ਮੌਜਦੂ ਲੋਕਾਂ ਨੇ ਉਨ੍ਹਾਂ ਨਾਲ ਤਸਵੀਰਾਂ ਖਿੱਚਵਾਈਆਂ।
ਇਸ ਦੌਰਾਨ ਕੀਕੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇੱਥੋਂ ਦੇ ਛੋਲੇ-ਕੁਲਚੇ ਬਹੁਤ ਜਿਆਦਾ ਮਿਸ ਕਰ ਰਹੇ ਸਨ। ਇਸ ਲਈ ਅੰਮ੍ਰਿਤਸਰ ਪਹੁੰਚਦੇ ਹੀ ਉਨ੍ਹਾਂ ਨੇ ਹੋਟਲ ਜਾਣ ਦੀ ਥਾਂ ਇੱਥੇ ਆਉਣਾ ਪਸੰਦ ਕੀਤਾ। ਉਨ੍ਹਾਂ ਕਿਹਾ ਕਿ ਇਸਤੋਂ ਬਾਅਦ ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣਗੇ ਅਤੇ ਹੋਟਲ ਜਾਣਗੇ।
ਦ ਕਪਿਲ ਸ਼ਰਮਾ ਸ਼ੋਅ ਦਾ ਚੌਥਾ ਸੀਜਨ
ਕਪਿਲ ਸ਼ਰਮਾ ਸ਼ੋਅ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸ਼ੋਅ ਦਾ ਚੌਥਾ ਸੀਜਨ Netflix ਤੇ ਸ਼ੁਰੂ ਹੋਣ ਵਾਲਾ ਹੈ। ਜਿਸਦੀ ਸ਼ੂਟਿੰਗ ਬਹੁਤ ਛੇਤੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਨਵੇਂ ਸਾਲ ਤੇ ਸ਼ੋਅ ਦੀ ਟੀਮ ਨੇ ਬ੍ਰੇਕ ਲਿਆ ਸੀ। ਹੁਣ ਇੱਥੋਂ ਜਾਂਦਿਆਂ ਹੀ ਉਹ ਸ਼ੂਟਿੰਗ ਵਿੱਚ ਰੁੱਝ ਜਾਣਗੇ।
ਦੱਸ ਦੇਈਏ ਕਿ ਕੀਕੂ ਸ਼ਾਰਦਾ ਭਾਰਤੀ ਟੈਲੀਵਿਜ਼ਨ ‘ਤੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਹਨ। ਉਨ੍ਹਾਂ ਨੂੰ ਦ ਕਪਿਲ ਸ਼ਰਮਾ ਸ਼ੋਅ ਵਿੱਚ ਆਪਣੇ ਕੰਮ ਲਈ ਪਛਾਣ ਮਿਲੀ। ਸ਼ੋਅ ਵਿੱਚ ਉਨ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਦਰਸ਼ਕਾਂ ਨੂੰ ਹਸਾ-ਹਸਾ ਕੇ ਲੋਟਪੋਟ ਕਰ ਦਿੰਦੇ ਹਨ। ਉਨ੍ਹਾਂ ਦਾ ਮੁੱਖ ਕਿਰਦਾਰ, ਬੱਚਾ ਯਾਦਵ, ਦ ਕਪਿਲ ਸ਼ਰਮਾ ਸ਼ੋਅ ਦਾ ਸਭ ਤੋਂ ਮਸ਼ਹੂਰ ਕਿਰਦਾਰ ਬਣ ਗਿਆ ਹੈ।
