R-Nait ਤੇ ਗੁਰਲੇਜ਼ ਅਖਤਰ ਦੇ ਗਾਣੇ ‘ਤੇ ਵਿਵਾਦ, BJP ਆਗੂ ਨੇ CM ਮਾਨ ਨੂੰ ਕੀਤੀ ਸ਼ਿਕਾਇਤ

Updated On: 

08 Aug 2025 11:09 AM IST

Singer R Nait Song Conterversy: ਮਸ਼ਹੂਰ ਪੰਜਾਬੀ ਗਾਇਕ ਆਰ ਨੇੱਤ (R Nait) ਅਤੇ ਗਾਇਕਾ ਗੁਰਲੇਜ਼ ਅਖਤਰ ਦਾ ਗੀਤ 2 ਹਫ਼ਤੇ ਪਹਿਲਾਂ ਰਿਲੀਜ਼ ਹੋਇਆ ਸੀ। ਗਾਣੇ ਦੀ ਵੀਡੀਓ ਵਿੱਚ ਹਥਿਆਰਾਂ ਨੂੰ ਖੁੱਲ੍ਹੇਆਮ ਪ੍ਰਦਰਸ਼ਿਤ ਕੀਤਾ ਗਿਆ ਹੈ ਅਤੇ ਇੱਕ ਖਤਰਨਾਕ ਗੈਂਗਸਟਰ ਦੀ ਤਸਵੀਰ ਨੂੰ ਦੱਸਿਆ ਗਿਆ ਹੈ।

R-Nait ਤੇ ਗੁਰਲੇਜ਼ ਅਖਤਰ ਦੇ ਗਾਣੇ ਤੇ ਵਿਵਾਦ, BJP ਆਗੂ ਨੇ CM ਮਾਨ ਨੂੰ ਕੀਤੀ ਸ਼ਿਕਾਇਤ
Follow Us On

ਮਸ਼ਹੂਰ ਪੰਜਾਬੀ ਗਾਇਕ ਆਰ ਨੇੱਤ (R Nait) ਅਤੇ ਗਾਇਕਾ ਗੁਰਲੇਜ਼ ਅਖਤਰ ਦਾ ਗੀਤ 2 ਹਫ਼ਤੇ ਪਹਿਲਾਂ ਰਿਲੀਜ਼ ਹੋਇਆ ਸੀ। ਗਾਣੇ ਦੀ ਵੀਡੀਓ ਵਿੱਚ ਹਥਿਆਰਾਂ ਨੂੰ ਖੁੱਲ੍ਹੇਆਮ ਪ੍ਰਦਰਸ਼ਿਤ ਕੀਤਾ ਗਿਆ ਹੈ ਅਤੇ ਇੱਕ ਖਤਰਨਾਕ ਗੈਂਗਸਟਰ ਦੀ ਤਸਵੀਰ ਨੂੰ ਦੱਸਿਆ ਗਿਆ ਹੈ। ਪੰਜਾਬ ਵਿੱਚ ਵਧ ਰਹੇ ਗੈਂਗਸਟਰ ਸੱਭਿਆਚਾਰ ਤੇ ਨੌਜਵਾਨਾਂ ਵਿੱਚ ਹਿੰਸਾ ਦੇ ਰੁਝਾਨ ਨੂੰ ਲੈ ਕੇ ਸੂਬਾ ਸਰਕਾਰ ਪਹਿਲਾਂ ਹੀ ਸਖ਼ਤ ਹਦਾਇਤਾਂ ਜਾਰੀ ਕਰ ਚੁੱਕੀ ਹੈ।

ਇਸ ਦੇ ਬਾਵਜੂਦ ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ “315 Boor” ਜਾਰੀ ਕੀਤਾ ਗਿਆ। ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਸਿੱਧੀ ਉਲੰਘਣਾ ਕਰਦਾ ਜਾਪਦਾ ਹੈ। ਇਸ ਵੀਡੀਓ ਵਿੱਚ,ਪੰਜਾਬੀ ਮਾਡਲ ਸਮਾਜ ਸੇਵਕ ਭਾਨਾ ਸਿੱਧੂ ਨੂੰ ਹਥਿਆਰਾਂ ਨਾਲ ਕੰਮ ਕਰਦੇ ਦਿਖਾਇਆ ਗਿਆ ਹੈ। ਜਿਸ ਦਾ ਸਮਾਜ, ਖਾਸ ਕਰਕੇ ਨੌਜਵਾਨਾਂ ‘ਤੇ ਬਹੁਤ ਮਾੜਾ ਪ੍ਰਭਾਵ ਪੈ ਸਕਦਾ ਹੈ। ਹੁਣ ਤੱਕ, ਯੂਟਿਊਬ ‘ਤੇ ਇਸ ਗਾਣੇ ਨੂੰ 37 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।

CM ਭਗਵੰਤ ਮਾਨ ਨੂੰ ਪੱਤਰ ਲਿਖ ਕੀਤੀ ਕਾਰਵਾਈ ਦੀ ਮੰਗ

ਭਾਰਤੀ ਜਨਤਾ ਪਾਰਟੀ ਪੰਜਾਬ ਵਪਾਰ ਸੈੱਲ ਦੇ ਡਿਪਟੀ ਕਨਵੀਨਰ ਅਰਵਿੰਦ ਸ਼ਰਮਾ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਪੱਤਰ ਭੇਜਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਗੀਤਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਜਿਨ੍ਹਾਂ ਵਿੱਚ ਹਿੰਸਾ, ਗੈਰ-ਕਾਨੂੰਨੀ ਹਥਿਆਰਾਂ ਦੇ ਸੱਭਿਆਚਾਰ ਅਤੇ ਅਪਰਾਧ ਨੂੰ ਉਤਸ਼ਾਹਿਤ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਰਧਾਰਤ ‘315 Boor’ਚੋਣ ਜ਼ਾਬਤੇ ਦੀ ਸਿੱਧੀ ਉਲੰਘਣਾ ਹੈ। ਇਹ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੇ ਗਾਣੇ ਨਾ ਸਿਰਫ਼ ਸਮਾਜ ਵਿੱਚ ਡਰ ਅਤੇ ਹਿੰਸਾ ਦਾ ਮਾਹੌਲ ਪੈਦਾ ਕਰਦੇ ਹਨ ਬਲਕਿ ਸੂਬੇ ਦੀ ਕਾਨੂੰਨ ਵਿਵਸਥਾ ਲਈ ਵੀ ਖ਼ਤਰਾ ਪੈਦਾ ਕਰ ਸਕਦੇ ਹਨ।

ਗੈਂਗਸਟਰਵਾਦ ਖਿਲਾਫ ਪੰਜਾਬ ਸਰਕਾਰ- ਮੁੱਖ ਮੰਤਰੀ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਤੋਂ ਪਹਿਲਾਂ ਕਈ ਵਾਰ ਸਪੱਸ਼ਟ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਕਿਸੇ ਵੀ ਹਾਲਤ ਵਿੱਚ ਗੈਂਗਸਟਰਵਾਦ ਵਾਲੇ ਸੱਭਿਆਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਅਜਿਹੇ ਮਾਮਲਿਆਂ ‘ਤੇ ਸਖ਼ਤ ਨਜ਼ਰ ਰੱਖ ਰਹੀ ਹੈ ਅਤੇ ਸਮੇਂ-ਸਮੇਂ ‘ਤੇ ਕਲਾਕਾਰਾਂ ਨੂੰ ਵੀ ਜਾਗਰੂਕ ਕੀਤਾ ਗਿਆ ਹੈ ਕਿ ਉਹ ਆਪਣੇ ਗੀਤਾਂ ਵਿੱਚ ਅਜਿਹੀਆਂ ਚੀਜ਼ਾਂ ਸ਼ਾਮਲ ਕਰਨ ਜੋ ਸਮਾਜ ਨੂੰ ਇਕਜੁੱਟ ਕਰਨ ਅਤੇ ਸਕਾਰਾਤਮਕ ਸੰਦੇਸ਼ ਦੇਣ।