ਮਾਪਿਆਂ ਨੂੰ ਮਿਲਣ ਪਹੁੰਚੇ ਗੁਰਦਾਸ ਮਾਨ ਸ਼ੁੱਭਦੀਪ ਨੂੰ ਯਾਦ ਕਰ ਹੋਏ ਭਾਵੁੱਕ। Singer Gurdas Maan met with sidhu moosewala parents
ਪੰਜਾਬ ਨਿਊਜ: ਪੰਜਾਬੀ ਗਾਇਕ
ਸਿੱਧੂ ਮੂਸੇਵਾਲਾ (Sidhu Moosewala) ਦਾ ਜਦੋਂ ਤੋਂ ਕਤਲ ਹੋਇਆ ਹੈ, ਉਦੋਂ ਤੋਂ ਹੀ ਉਨ੍ਹਾਂ ਦੇ ਫੈਨਸ ਸਦਮੇ ਵਿੱਚ ਹਨ। ਉਨ੍ਹਾਂ ਦੀ ਮੌਤ ਨੂੰ ਤਕਰੀਬਨ ਇਕ ਸਾਲ ਹੋਣ ਨੂੰ ਆਇਆ ਹੈ, ਪਰ ਉਨ੍ਹਾਂ ਦੇ ਘਰ ਆਮ ਲੋਕਾਂ ਦੇ ਨਾਲ-ਨਾਲ ਸਿਆਸੀ ਅਤੇ ਫਿਲਮੀ ਹਸਤੀਆਂ ਦਾ ਆਉਣਾ ਲਗਾਤਾਰ ਜਾਰੀ ਹੈ। ਇਸੇ ਲੜੀ ਵਿੱਚ ਸ਼ਨੀਵਾਰ ਨੂੰ ਮਸ਼ਹੂਰ ਪੰਜਾਬੀ ਗਾਇਕ
ਗੁਰਦਾਸ ਮਾਨ (Gurdas Maan) ਵੀ ਮੂਸੇਵਾਲੇ ਦੇ ਮਾਪਿਆਂ ਨੂੰ ਮਿਲਣ ਪਹੁੰਚੇ।
ਮੁਲਾਕਾਤ ਦੌਰਾਨ ਭਾਵੁੱਕ ਨਜਰ ਆਏ ਗੁਰਦਾਸ ਮਾਨ
ਮੂਸੇਵਾਲੇ ਦੇ ਪਰਿਵਾਰ ਨੂੰ ਮਿਲਣ ਗੁਰਦਾਸ ਮਾਨ ਕਾਫੀ ਭਾਵੁੱਕ ਨਜਰ ਆਏ। ਉਨ੍ਹਾਂ ਨੇ
ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇੱਕ ਮਿਹਨਤੀ ਨੌਜਵਾਨ ਸੀ, ਜਿਸ ਨੇ ਛੋਟੀ ਉਮਰ ਵਿੱਚ ਹੀ ਵੱਡਾ ਨਾਮ ਕਮਾ ਲਿਆ। ਇਸ ਦੌਰਾਨ ਗੁਰਦਾਸ ਮਾਨ ਨੇ ਜਮੀਨ ‘ਤੇ ਬੈਠ ਕੇ ਮੂਸੇਵਾਲਾ ਦੀ ਮਾਤਾ ਦੇ ਹੱਥਾਂ ਦਾ ਖਾਣਾ ਖਾਧਾ। ਉਹ ਇਸ ਮੌਕੇ ਕਾਫੀ ਭਾਵੁਕ ਨਜ਼ਰ ਆਏ। ਬਾਅਦ ਵਿੱਚ ਉਹ ਮੂਸੇਵਾਲੇ ਦੇ ਖੇਤ ਪਹੁੰਚੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਨਸਾਫ਼ ਦੀ ਮੰਗ ਕਰਦੇ ਹੋਏ ਉਨ੍ਹਾਂ ਨੇ ਅਪੀਲ ਕੀਤੀ ਕਿ ਜਵਾਨ ਪੁੱਤ ਦੀ ਮੌਤ ਦਾ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਇਨਸਾਫ ਮਿਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ –
ਧਮਕੀ ਭਰੇ ਮੇਲ ਵਿੱਚ ਲਾਰੇਂਸ ਬਿਸ਼ਨੋਈ ਦਾ ਨਾਂ ਨਾ ਲੈਣ ਦੀ ਨਸੀਹਤ
ਬੀਤੀ 29 ਮਈ ਨੂੰ ਹੋਇਆ ਸੀ ਮੂਸੇਵਾਲੇ ਦਾ ਕਤਲ
ਬੀਤੇ ਸਾਲ 29 ਮਈ ਨੂੰ ਤਕਰੀਬਨ 4.30 ਸ਼ਾਮੀ ਮੁਸੇਵਾਲਾ ਘਰੋਂ ਆਪਣੀ ਥਾਰ ਜੀਪ ਰਾਹੀਂ ਨਿਕਲੇ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਦੋਸਤ ਗੁਰਵਿੰਦਰ ਸਿੰਘ ਅਤੇ ਚਚੇਰਾ ਭਰਾ ਗੁਰਪ੍ਰੀਤ ਸਿੰਘ ਮੌਜੂਦ ਸਨ। ਜਦੋਂ ਉਹ ਪਿੰਡ ਜਵਾਹਰਕੇ ਨੇੜੇ ਪਹੁੰਚੇ ਤਾਂ ਅਚਾਨਕ ਉਨ੍ਹਾਂ ਉੱਤੇ ਅਣਪਛਾਤੇ ਵਿਅਕਤੀਆਂ ਨੇ ਗੱਡੀ ਦੇ ਸਾਹਮਣੇ ਆ ਕੇ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਉੱਤੇ ਅਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਉਹ ਤਿੰਨੇ ਜ਼ਖ਼ਮੀ ਹੋ ਗਏ।ਤਿੰਨਾਂ ਨੂੰ ਮਾਨਸਾ ਸਿਵਲ ਹਸਪਤਾਲ ਲੈ ਜਾਇਆ ਗਿਆ, ਜਿੱਥੇ ਸਿੱਧੂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਉਸ ਦੇ ਦੋਵਾਂ ਸਾਥੀਆਂ ਨੂੰ ਇਲਾਜ ਲਈ ਪਟਿਆਲਾ ਰੈਂਫ਼ਰ ਕਰ ਦਿੱਤਾ ਗਿਆ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ