Sidhu Moosewala Murder Case: ਮੂਸੇਵਾਲਾ ਕਤਲ ਕਾਂਡ ਦੇ ਅਹਿਮ ਗਵਾਹ ਨਹੀਂ ਪਹੁੰਚੇ ਅਦਾਲਤ : ਕਤਲ ਸਮੇਂ ਦੋਵੇਂ ਦੋਸਤ ਥਾਰ ‘ਚ ਸਨ, ਅਦਾਲਤ ਤੋਂ ਮੰਗਿਆ ਸਮਾਂ

Updated On: 

07 Jul 2024 06:23 AM IST

Sidhu Moosewala Murder Case: ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਮੁੱਖ ਗਵਾਹ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਗਵਾਹੀ ਦੇਣ ਲਈ ਨਹੀਂ ਪਹੁੰਚੇ। ਇਹ ਦੂਜੀ ਵਾਰ ਹੈ ਜਦੋਂ ਘਟਨਾ ਤੋਂ ਬਾਅਦ ਸਿੱਧੂ ਦੀ ਥਾਰ ਵਿੱਚ ਬੈਠੇ ਦੋਵੇਂ ਦੋਸਤ ਗਵਾਹੀ ਦੇਣ ਨਹੀਂ ਆਏ। ਅਦਾਲਤ ਨੇ ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਦੋਵਾਂ ਦੇ ਬਿਆਨ ਦਰਜ ਕਰਨ ਦੀ ਤਰੀਕ ਤੈਅ ਕੀਤੀ ਸੀ।

Sidhu Moosewala Murder Case: ਮੂਸੇਵਾਲਾ ਕਤਲ ਕਾਂਡ ਦੇ ਅਹਿਮ ਗਵਾਹ ਨਹੀਂ ਪਹੁੰਚੇ ਅਦਾਲਤ : ਕਤਲ ਸਮੇਂ ਦੋਵੇਂ ਦੋਸਤ ਥਾਰ ਚ ਸਨ, ਅਦਾਲਤ ਤੋਂ ਮੰਗਿਆ ਸਮਾਂ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

Follow Us On
ਕਤਲ ਦੇ ਸਮੇਂ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵੇਂ ਸਿੱਧੂ ਮੂਸੇਵਾਲਾ ਦੀ ਥਾਰ ਵਿੱਚ ਬੈਠੇ ਸਨ। ਇਸ ਲਈ ਉਨ੍ਹਾਂ ਨੂੰ ਮੁੱਖ ਗਵਾਹ ਬਣਾਇਆ ਗਿਆ। ਦੋਵਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਤੋਂ ਛੋਟ ਦੀ ਮੰਗ ਕੀਤੀ ਹੈ। ਇਹ ਘਟਨਾ ਮਾਨਸਾ ਦੇ ਪਿੰਡ ਜਵਾਹਰਕੇ ਦੀ ਹੈ। ਗੁਰਵਿੰਦਰ ਤੇ ਗੁਰਪ੍ਰੀਤ ਨੂੰ ਵੀ ਗੋਲੀਆਂ ਲੱਗੀਆਂ ਸਨ।

6 ਸ਼ੂਟਰਾਂ ਨੇ ਮੂਸੇਵਾਲਾ ਨੂੰ ਮਾਰੀ ਸੀ ਗੋਲੀ

29 ਮਈ 2022 ਦੀ ਸ਼ਾਮ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 6 ਸ਼ੂਟਰਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦਿੱਤਾ ਸੀ। ਮੂਸੇਵਾਲਾ ਉਦੋਂ 28 ਸਾਲ ਦੇ ਸਨ। ਇਸ ਕਤਲ ਦੀ ਜ਼ਿੰਮੇਵਾਰੀ ਬਦਨਾਮ ਗੈਂਗਸਟਰ ਲਾਰੈਂਸ ਗੈਂਗ ਨੇ ਲਈ ਸੀ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਜਿਸ ‘ਚ ਲਾਰੇਂਸ ਦੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਥਾਪਨ ਵੀ ਸ਼ਾਮਲ ਸਨ। ਪੁਲਿਸ ਨੇ ਇਸ ਮਾਮਲੇ ਵਿੱਚ 35 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚੋਂ 4 ਦੀ ਮੌਤ ਹੋ ਚੁੱਕੀ ਹੈ। ਕਤਲ ਤੋਂ ਬਾਅਦ ਤੋਂ ਹੀ ਮਾਪੇ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ। ਉਹ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਲਗਾਤਾਰ ਘੇਰ ਰਹੇ ਹਨ।

ਸਿੱਧੂ ਦਾ ਗਾਇਕੀ ਸਫਰ

ਸਿੱਧੂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਗੀਤ ਗਾ ਕੇ ਨਹੀਂ ਸਗੋਂ ਲੇਖਕ ਵਜੋਂ ਕੀਤੀ ਸੀ। ਉਨ੍ਹਾਂ ਨੇ ਆਪਣਾ ਪਹਿਲਾ ਗੀਤ ਲਾਈਸੈਂਸ ਲਿਖਿਆ। ਗਾਇਕ ਨਿੰਜਾ ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਸੀ। ਇਹ ਗੀਤ ਕਾਫੀ ਹਿੱਟ ਹੋਇਆ ਸੀ, ਜਿਸ ਤੋਂ ਬਾਅਦ ਸਿੱਧੂ ਨੂੰ ਲੇਖਕ ਦੇ ਤੌਰ ‘ਤੇ ਪਛਾਣਨ ਮਿਲੀ ਸੀ। ਸਿੱਧੂ ਦਾ ਪਹਿਲਾ ਗੀਤ ‘ਜੀ ਵੈਗਨ’ 2017 ‘ਚ ਰਿਲੀਜ਼ ਹੋਇਆ ਸੀ। ਹਾਲਾਂਕਿ ਉਨ੍ਹਾਂ ਨੇ ‘ਸੋ ਹਾਈ’ ਗੀਤ ਨਾਲ ਪ੍ਰਸਿੱਧੀ ਹਾਸਲ ਕੀਤੀ। ਉਨ੍ਹਾਂ ਨੇ 2018 ਤੋਂ ਭਾਰਤ ਵਿੱਚ ਲਾਈਵ ਸ਼ੋਅ ਕਰਨਾ ਸ਼ੁਰੂ ਕੀਤਾ ਅਤੇ ਕੈਨੇਡਾ ਵਿੱਚ ਕਈ ਸ਼ੋਅ ਕੀਤੇ। ਸਿੱਧੂ ਦਾ ਗੀਤ ‘ਫੇਮਸ’ 2018 ਵਿੱਚ ਰਿਲੀਜ਼ ਹੋਇਆ ਸੀ, ਜਿਸ ਦੀ ਪ੍ਰਸਿੱਧੀ ਨੇ ਉਨ੍ਹਾਂ ਟੌਪ 40 ਯੂਕੇ ਏਸ਼ੀਅਨ ਚਾਰਟ ਵਿੱਚ ਐਂਟਰੀ ਦਵਾਈ ਸੀ। ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਵਾਂਗ ਸਲਮਾਨ ਖਾਨ ਨੂੰ ਖਤਮ ਕਰਨ ਦੀ ਸੀ ਯੋਜਨਾ, ਚਾਰਜਸ਼ੀਟ ਚ ਹੈਰਾਨ ਕਰਨ ਵਾਲੇ ਖੁਲਾਸੇ

ਕਤਲ ਤੋਂ ਬਾਅਦ 6 ਗੀਤ ਹੋ ਚੁੱਕੇ ਹਨ ਰਿਲੀਜ਼

ਕਤਲ ਤੋਂ ਬਾਅਦ ਮੂਸੇਵਾਲਾ ਦੇ 6 ਗੀਤ ਰਿਲੀਜ਼ ਹੋ ਚੁੱਕੇ ਹਨ। ਡ੍ਰਿੱਪੀ ਗੀਤ 3 ਹਫਤੇ ਪਹਿਲਾਂ ਰਿਲੀਜ਼ ਹੋਇਆ ਸੀ। ਜਿਸ ਨੂੰ ਸਿਰਫ ਤਿੰਨ ਹਫਤਿਆਂ ‘ਚ ਕਰੀਬ 2.68 ਕਰੋੜ ਲੋਕਾਂ ਨੇ ਦੇਖਿਆ ਹੈ। ਇਸ ਤੋਂ ਪਹਿਲਾਂ ਵਾਚ-ਆਊਟ, ਚੋਰਨੀ, ਮੇਰਾ ਨਾਨ, ਵਾਰ ਅਤੇ ਐਸਵਾਈਐਲ ਰਿਲੀਜ਼ ਹੋ ਚੁੱਕੀਆਂ ਹਨ। SYL ਗੀਤ ਨੂੰ ਭਾਰਤ ਸਰਕਾਰ ਨੇ ਦੇਸ਼ ਵਿੱਚ ਬੈਨ ਕਰ ਦਿੱਤਾ ਸੀ।

ਸਿੱਧੂ ਦੇ ਦੋਸਤ ਨੇ ਖੁਲਾਸਾ ਕੀਤਾ ਸੀ

ਸਿੱਧੂ ਦੇ ਦੋਸਤ ਨੇ ਦੱਸਿਆ ਹੈ ਕਿ ਫਾਈਰਿੰਗ ਤੋਂ ਠੀਕ ਪਹਿਲਾਂ ਸਿੱਧੂ ਨੇ ਥਾਰ ‘ਚ ਬੈਠ ਕੇ ‘ਜਵਾਨੀ ਮੈਂ ਉਠੇਗਾ ਜਾਣਜਾ’ ਗੀਤ ਚਲਾਇਆ ਸੀ। ਮੂਸੇਵਾਲਾ ਦੇ ਇਸ ਦੋਸਤ ਦਾ ਨਾਂ ਗੁਰਵਿੰਦਰ ਸਿੰਘ ਹੈ, ਜੋ ਹਮਲੇ ਸਮੇਂ ਗਾਇਕ ਨਾਲ ਥਾਰ ਵਿੱਚ ਮੌਜੂਦ ਸੀ। ਮੂਸੇਵਾਲਾ ‘ਤੇ ਹੋਏ ਹਮਲੇ ‘ਚ ਉਨ੍ਹਾਂ ਦਾ ਦੋਸਤ ਗੁਰਵਿੰਦਰ ਵੀ ਜ਼ਖਮੀ ਹੋ ਗਿਆ। ਉਹ ਇਸ ਕਤਲ ਦਾ ਚਸ਼ਮਦੀਦ ਗਵਾਹ ਵੀ ਹੈ।