ਸਿੱਧੂ ਮੂਸੇਵਾਲਾ ਕਤਲਕਾਂਡ: ਬੱਬੂ ਮਾਨ ਨੇ ਤੋੜੀ ਚੁੱਪੀ, ਕਿਹਾ- ਲੜਾਈ ਕਿਸੇ ਹੋ ਦੀ ਤੇ ਮੈਂ ਏਜੰਸੀਆਂ ਕੋਲੋਂ ਘੁੰਮਦਾ ਰਿਹਾ
Babbu Mann Statement Sidhu Moosewala: ਬੱਬੂ ਮਾਨ ਨੇ ਆਪਣੇ ਲਾਈਵ ਸ਼ੋਅ ਦੌਰਾਨ ਬਿਨਾਂ ਸਿੱਧੂ ਮੂਸੇਵਾਲਾ ਦਾ ਨਾਮ ਲਿਆ ਇੱਕ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਲੜਾਈ ਕਿਸੇ ਹੋਰ ਦੀ ਸੀ ਤੇ ਏਜੰਸੀਆਂ ਦੇ ਕੋਲ ਮੇਰੇ ਵਰਗਾ ਘੁੰਮਦਾ ਰਿਹਾ। ਮੈਂ ਆਪਣੀ ਸ਼ਰਾਫ਼ਤ ਦਾ ਸਰਟੀਫ਼ਿਕੇਟ ਲੈ ਕੇ 6 ਮਹੀਨਿਆਂ ਤੱਕ ਥਾਣਿਆਂ 'ਚ ਘੁੰਮਦਾ ਰਿਹਾ। ਇਸ ਦੇ ਨਾਲ ਬੱਬੂ ਮਾਨ ਨੇ ਮੀਡਿਆ ਟ੍ਰਾਇਲ 'ਤੇ ਵੀ ਸਵਾਲ ਚੁੱਕੇ।
ਪੰਜਾਬੀ ਇੰਡਸਟਰੀ ਦੇ ਦੋ ਮਸ਼ਹੂਰ ਸਿੰਗਰ- ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਚਕਾਰ ਸਬੰਧਾਂ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਹੁੰਦੀ ਰਹੀ ਹੈ। ਸਿੱਧੂ ਮੂਸੇਵਾਲा ਕਤਲਕਾਂਡ ਤੋਂ ਬਾਅਦ ਕਈ ਲੋਕਾਂ ਨੇ ਬੱਬੂ ਮਾਨ ਵੱਲ ਵੀ ਉਗਲੀਆਂ ਚੁੱਕੀਆਂ। ਹਾਲਾਂਕਿ, ਬੱਬੂ ਮਾਨ ਕਦੇ ਵੀ ਇਸ ਮਾਮਲੇ ‘ਤੇ ਖੁੱਲ੍ਹ ਕੇ ਨਹੀਂ ਬੋਲੇ ਸਨ। ਪਰ, ਹੁਣ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਤਿੰਨ ਸਾਲ ਬਾਅਦ ਉਨ੍ਹਾਂ ਨੇ ਚੁੱਪੀ ਤੋੜੀ ਹੈ।
ਬੱਬੂ ਮਾਨ ਨੇ ਆਪਣੇ ਲਾਈਵ ਸ਼ੋਅ ਦੌਰਾਨ ਬਿਨਾਂ ਸਿੱਧੂ ਮੂਸੇਵਾਲਾ ਦਾ ਨਾਮ ਲਿਆ ਇੱਕ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਲੜਾਈ ਕਿਸੇ ਹੋਰ ਦੀ ਸੀ ਤੇ ਏਜੰਸੀਆਂ ਦੇ ਕੋਲ ਮੇਰੇ ਵਰਗਾ ਘੁੰਮਦਾ ਰਿਹਾ। ਮੈਂ ਆਪਣੀ ਸ਼ਰਾਫ਼ਤ ਦਾ ਸਰਟੀਫ਼ਿਕੇਟ ਲੈ ਕੇ 6 ਮਹੀਨਿਆਂ ਤੱਕ ਥਾਣਿਆਂ ‘ਚ ਘੁੰਮਦਾ ਰਿਹਾ। ਇਸ ਦੇ ਨਾਲ ਬੱਬੂ ਮਾਨ ਨੇ ਮੀਡਿਆ ਟ੍ਰਾਇਲ ‘ਤੇ ਵੀ ਸਵਾਲ ਚੁੱਕੇ।
ਦੱਸ ਦੇਈਏ ਕਿ ਬੱਬੂ ਮਾਨ ਕੈਨੇਡਾ ਟੂਰ ‘ਤੇ ਹਨ। ਬੀਤੀ ਦਿਨੀਂ ਉਨ੍ਹਾਂ ਦਾ ਵੈਨਕੂਵਰ ‘ਚ ਸ਼ੋਅ ਸੀ। ਇਸੇ ਸ਼ੋਅ ਦੌਰਾਨ ਉਨ੍ਹਾਂ ਨੇ ਇਹ ਬਿਆਨ ਦਿੱਤਾ ਹੈ।
ਸਿੰਗਰ ਤੋਂ ਕੀਤੀ ਗਈ ਸੀ ਪੁੱਛ-ਗਿਛ
ਸਿੱਧੂ ਮੂਸੇਵਾਲ ਕਤਲ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਐਸਆਈਟੀ ਜਾ ਗਠਨ ਕੀਤਾ ਗਿਆ ਸੀ, ਜਿਸ ਨੇ ਪੁੱਛ-ਗਿਛ ਤੇ ਕਈ ਸਬੂਤਾਂ ਦੀ ਪੜਤਾਲ ਕੀਤੀ। ਜਾਂਚ ਦੌਰਾਨ ਕਈ ਵਿਅਕਤੀਆਂ ਦੇ ਬਿਆਨ ਵੀ ਦਰਜ ਕੀਤੇ ਗਏ। ਬੱਬੂ ਮਾਨ ਤੋਂ ਵੀ ਪੁੱਛ-ਗਿਛ ਕੀਤੀ ਗਈ ਸੀ। ਉਨ੍ਹਾਂ ਕੋਲੋਂ ਸਿੱਧੂ ਮੂਸੇਵਾਲ ਨਾਲ ਸੰਭਾਵਿਤ ਕਿਸੀ ਵਿਵਾਦ ਬਾਰੇ ਸਵਾਲ ਕੀਤੇ ਗਏ। ਹਾਲਾਂਕਿ, ਇਹ ਜਾਂਚ ਸਿਰਫ਼ ਤੱਥਾਂ ਨੂੰ ਸਪੱਸ਼ਟ ਕਰਨ ਤੇ ਕਿਸੇ ਪ੍ਰਕਾਰ ਦੀ ਸੰਭਾਵਨਾ ਨੂੰ ਖ਼ਾਰਜ ਕਰਨ ਦੀ ਪ੍ਰਕਿਰਿਆ ਦਾ ਹਿੱਸਾ ਸੀ।
ਜਾਂਚ ਤੋਂ ਬਾਅਦ ਐਸਆਈਟੀ ਨੇ ਸਪੱਸ਼ਟ ਕੀਤਾ ਸੀ ਕਿ ਬੱਬੂ ਮਾਨ ਦਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੋਈ ਸਿੱਧਾ ਜਾਂ ਅਸਿੱਧਾ ਸਬੰਧ ਨਹੀਂ ਹੈ। ਉਨ੍ਹਾਂ ਨੂੰ ਪੂਰੀ ਤਰ੍ਹਾਂ ਸ਼ੱਕ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ
ਬੱਬੂ ਮਾਨ ਦੀ ਵੀ ਵਧਾਈ ਗਈ ਸੀ ਸੁਰੱਖਿਆ
ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਬੱਬੂ ਮਾਨ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ। ਜਾਣਕਾਰੀ ਮੁਤਾਬਕ ਸਿੰਗਰ ਨੂੰ ਕਈ ਧਮਕੀਆਂ ਭਰੇ ਫੋਨ ਆਏ ਸਨ। ਇਸ ਤੋਂ ਇਲਾਵਾ ਇੰਟੈਲੀਜੈਂਸ ਇਨਪੁੱਟ ਵੀ ਮਿਲੇ ਸਨ, ਜਿਸ ‘ਚ ਦੱਸਿਆ ਗਿਆ ਕਿ ਉਨ੍ਹਾਂ ਨੂੰ ਖਤਰਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ।
