ਮਾਨਸਾ SP ਆਫ਼ਿਸ ਬਾਹਰ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦਾ ਧਰਨਾ, ਬੰਟੀ ਬੈਂਸ ‘ਤੇ ਮਾਮਲਾ ਦਰਜ ਕਰਨ ਦੀ ਮੰਗ

Published: 

11 Feb 2026 15:17 PM IST

ਮੂਸੇਵਾਲਾ ਦੇ ਮਾਤਾ-ਪਿਤਾ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਜੂਨ ਮਹੀਨੇ 'ਚ ਗੀਤਕਾਰ ਬੰਟੀ ਬੈਂਸ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ। ਮਾਮਲੇ 'ਚ ਪਿਛਲੇ ਛੇ ਮਹੀਨਿਆਂ ਤੋਂ ਪੁੱਛਗਿੱਛ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਡੀਆਂ ਕੰਪਨੀਆਂ ਦੀ ਸਟੇਟਮੈਂਟ ਦਿੱਤੀ ਜਾਵੇ, ਜੇ ਸਾਡੀ ਸ਼ਿਕਾਇਤ ਗਲਤ ਹੈ ਤਾਂ ਸ਼ਿਕਾਇਤ ਵਾਪਸ ਕਰ ਦਿੱਤੀ ਜਾਵੇ। ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਇੱਥੇ ਬੈਠੇ ਰਹਿਣਗੇ।

ਮਾਨਸਾ SP ਆਫ਼ਿਸ ਬਾਹਰ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦਾ ਧਰਨਾ, ਬੰਟੀ ਬੈਂਸ ਤੇ ਮਾਮਲਾ ਦਰਜ ਕਰਨ ਦੀ ਮੰਗ

ਸਿੱਧੂ ਮੂਸੇਵਾਲਾ ਪਰਿਵਾਲ ਨਾਲ ਕਰੋੜਾਂ ਦੀ ਹੇਰਾਫੇਰੀ 'ਤੇ FIR

ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਅੱਜ ਮਾਨਸਾ ਦੇ ਐਸਪੀ ਆਫਿਸ ਬਾਹਰ ਧਰਨੇ ‘ਤੇ ਬੈਠ ਗਏ। ਉਨ੍ਹਾਂ ਵੱਲੋਂ ਗੀਤਕਾਰ ਬੰਟੀ ਬੈਂਸ ਦੇ ਖਿਲਾਫ਼ ਕੇਸ ਦਰਜ ਦੀ ਮੰਗ ਕੀਤੀ ਜਾ ਰਹੀ ਹੈ, ਪਰ ਉਨ੍ਹਾਂ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ।

ਮੂਸੇਵਾਲਾ ਦੇ ਮਾਤਾ-ਪਿਤਾ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਜੂਨ ਮਹੀਨੇ ‘ਚ ਗੀਤਕਾਰ ਬੰਟੀ ਬੈਂਸ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ। ਮਾਮਲੇ ‘ਚ ਪਿਛਲੇ ਛੇ ਮਹੀਨਿਆਂ ਤੋਂ ਪੁੱਛਗਿੱਛ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਡੀਆਂ ਕੰਪਨੀਆਂ ਦੀ ਸਟੇਟਮੈਂਟ ਦਿੱਤੀ ਜਾਵੇ, ਜੇ ਸਾਡੀ ਸ਼ਿਕਾਇਤ ਗਲਤ ਹੈ ਤਾਂ ਸ਼ਿਕਾਇਤ ਵਾਪਸ ਕਰ ਦਿੱਤੀ ਜਾਵੇ। ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਇੱਥੇ ਬੈਠੇ ਰਹਿਣਗੇ।

ਮੂਸੇਵਾਲਾ ਦੇ ਮਾਤਾ-ਪਿਤਾ ਨੇ ਇਲਜ਼ਾਮ ਲਗਾਇਆ ਕਿ ਉਹ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਾਂਚ ਨੂੰ ਸਹੀ ਦਿਸ਼ਾ ਵੱਲ ਨਹੀਂ ਲਿਜਾਇਆ ਜਾ ਰਿਹਾ। ਮੂਸੇਵਾਲਾ ਦੇ ਪਿਤਾ ਨੇ ਕਿਹਾ ਇਸ ਸ਼ਿਕਾਇਤ ‘ਚ ਬੰਟੀ ਬੈਂਸ ਦਾ ਨਾਮ ਹੈ, ਮੇਰਾ ਮੈਨੇਜਰ ਹੈ, ਉਸ ਨੂੰ ਬਾਹਰ ਕੱਢ ਦਿੱਤਾ। ਮੈਂ ਕਿਹਾ ਕਿ ਕੱਢ ਦਿਓ, ਪਰ ਬਾਕੀਆਂ ‘ਤੇ ਕਾਰਵਾਈ ਕਰੋ, ਉਸ ‘ਚ ਸ਼ਬੀਰ ਮੋਮੀਨ ਤੇ ਗੁਰਪ੍ਰੀਤ ਸ਼ਾਮਲ ਹਨ।

Loading...
Unable to load recommendations.
Follow Us
Related Stories
ਜਸ ਮਾਣਕ ਦੀ ਇੰਗੇਜਮੈਂਟ ਦਾ ਵੀਡੀਓ ਵਾਇਰਲ, ਕੋਮਲ ਤੰਵਰ ‘ਤੇ ਨੋਟ ਉਡਾਉਂਦੇ ਆਏ ਨਜ਼ਰ
Yaariyan 2 ਦੇ ਗਾਣੇ ‘ਚ ਗੈਰ-ਅੰਮ੍ਰਿਤਧਾਰੀ ਨੂੰ ਕਿਰਪਾਨ ਪਹਿਨਾਉਣ ਤੇ ਵੱਡਾ ਫੈਸਲਾ, ਪੰਜਾਬ-ਹਰਿਆਣਾ ਹਾਈਕੋਰਟ ਨੇ FIR ਕੀਤੀ ਰੱਦ
ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੇ ਕਤਲ ਦਾ ਆਰੋਪੀ ਗ੍ਰਿਫ਼ਤਾਰ, ਪੁੱਛਗਿੱਛ ‘ਚ ਖੁਲਾਸਾ- ਗਰਭ ਵਿੱਚ ਪਲ ਰਹੇ ਬੱਚੇ ਨੂੰ ਲੈ ਕੇ ਕੀਤੀ ਸੀ ਹੱਤਿਆ
ਨਹੀਂ ਹੋਈ ਫਾਈਰਿੰਗ… ਨਾ ਦਿਓ ਅਫਵਾਹਾਂ ‘ਤੇ ਧਿਆਨ… ਐਮੀ ਵਿਰਕ ਦੀ ਕਾਰ ‘ਤੇ ਗੋਲੀਬਾਰੀ ਦੀਆਂ ਖ਼ਬਰਾਂ ਨੂੰ ਪਿਤਾ ਨੇ ਨਕਾਰਿਆ
ਕੈਨੇਡਾ ‘ਚ ਐਮੀ ਵਿਰਕ ਦੇ ਕਾਫ਼ਲੇ ‘ਤੇ ਤਾਬੜਤੋੜ ਫਾਇਰਿੰਗ, ਪ੍ਰੋਗਰਾਮ ਤੋਂ ਪਰਤਦੇ ਸਮੇਂ ਹੋਇਆ ਹਮਲਾ
ਪਰਮੀਸ਼ ਵਰਮਾ ਗੋਲੀਬਾਰੀ ਮਾਮਲੇ ‘ਚ ਅਦਾਲਤ ਸਖ਼ਤ, ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ