ਫਿਰ ਇਕੱਠੇ ਨਜ਼ਰ ਆਏ ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖਾਨ

Published: 

04 Feb 2023 14:11 PM

ਇਕ ਵਾਰ ਫਿਰ ਭਾਰਤੀ ਕ੍ਰਿਕਟ ਸਨਸਨੀ ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖਾਨ ਇਕੱਠੇ ਨਜ਼ਰ ਆਏ। ਦੋਵਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।

ਫਿਰ ਇਕੱਠੇ ਨਜ਼ਰ ਆਏ ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖਾਨ
Follow Us On

ਭਾਰਤੀ ਕ੍ਰਿਕੇਟ ਸਿਤਾਰਿਆਂ ਅਤੇ ਬਾਲੀਵੁਡ ਸਿਤਾਰਿਆਂ ਦਾ ਇੱਕ ਦੂਜੇ ਨਾਲ ਰਿਸ਼ਤਾ ਨਵਾਂ ਨਹੀਂ ਹੈ । ਕਈ ਦਹਾਕਿਆਂ ਤੋਂ ਬਾਲੀਵੁੱਡ ਹੀਰੋਇਨਾਂ ਨੂੰ ਕ੍ਰਿਕਟ ਸਟਾਰ ਪਸੰਦ ਆ ਰਹੇ ਹਨ ਅਤੇ ਉਹ ਇੱਕ-ਦੂਜੇ ਨਾਲ ਬੰਧਨ ਵਿੱਚ ਹਨ। ਹਾਲ ਹੀ ‘ਚ ਜਿੱਥੇ ਕੇਐੱਲ ਰਾਹੁਲ ਨੇ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਨਾਲ ਵਿਆਹ ਕਰਵਾਇਆ ਹੈ, ਉੱਥੇ ਹੀ ਹੁਣ ਇਕ ਵਾਰ ਫਿਰ ਭਾਰਤੀ ਕ੍ਰਿਕਟ ਸਨਸਨੀ ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖਾਨ ਇਕੱਠੇ ਨਜ਼ਰ ਆਏ। ਦਰਅਸਲ ਉਨ੍ਹਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਹ ਤਸਵੀਰ ਅਹਿਮਦਾਬਾਦ ਏਅਰਪੋਰਟ ਦੀ ਦੱਸੀ ਜਾ ਰਹੀ ਹੈ ਪਰ ਇਸ ਗੱਲ ਦੀ ਪੂਰੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਅਹਿਮਦਾਬਾਦ ਏਅਰਪੋਰਟ ਦੀ ਹੈ ਜਾਂ ਕਿਸੇ ਹੋਰ ਥਾਂ ਦੀ। ਪਰ ਜੋ ਤਸਵੀਰ ਵਾਇਰਲ ਹੋਈ ਹੈ, ਉਸ ‘ਚ ਦੋਵੇਂ ਕਾਫੀ ਕਰੀਬ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਵਾਇਰਲ ਹੋਣ ‘ਤੇ ਦੋਵਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਉਹ ਦੋਹਾਂ ਨੂੰ ਕਈ ਪ੍ਰਤੀਕਿਰਿਆਵਾਂ ਅਤੇ ਸ਼ੁਭਕਾਮਨਾਵਾਂ ਦੇ ਰਹੇ ਹਨ।

ਦੋਵੇਂ ਪਹਿਲਾਂ ਵੀ ਇਕੱਠੇ ਨਜ਼ਰ ਆ ਚੁੱਕੇ ਹਨ

ਦੱਸ ਦੇਈਏ ਕਿ ਸਾਰਾ ਅਲੀ ਖਾਨ ਅਤੇ ਸ਼ੁਭਮਨ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਕਦੇ ਦੋਵਾਂ ਨੂੰ ਕਿਸੇ ਰੈਸਟੋਰੈਂਟ ‘ਚ ਡਿਨਰ ਕਰਦੇ ਅਤੇ ਕਦੇ ਕਿਸੇ ਜਗ੍ਹਾ ਘੁੰਮਦੇ ਦੇਖਿਆ ਜਾਂਦਾ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਜਨਤਕ ਤੌਰ ‘ਤੇ ਸਵੀਕਾਰ ਨਹੀਂ ਕੀਤਾ ਹੈ ਪਰ ਫਿਰ ਵੀ ਇਹ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਦੋਵਾਂ ‘ਚ ਜ਼ਰੂਰ ਕੁਝ ਹੈ।

ਸ਼ੁਭਮਨ ਗਿੱਲ ਨੇ ਹਿੰਟ ਦਿੱਤਾ ਹੈ

ਦੱਸ ਦੇਈਏ ਕਿ ਸ਼ੁਭਮਨ ਅਤੇ ਸਾਰਾ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ ਹੈ ਪਰ ਕੁਝ ਸਮਾਂ ਪਹਿਲਾਂ ਜਦੋਂ ਸ਼ੁਭਮਨ ਗਿੱਲ ਸੋਨਮ ਬਾਜਵਾ ਦੇ ਟਾਕ ਸ਼ੋਅ ‘ਚ ਪਹੁੰਚੇ ਤਾਂ ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ‘ਚ ਇਸ਼ਾਰਾ ਦਿੰਦੇ ਹੋਏ ਕਿਹਾ ਕਿ ਹਾਂ ਉਹ ਰਿਲੇਸ਼ਨਸ਼ਿਪ ‘ਚ ਹੋ ਸਕਦੇ ਹਨ। ਉਦੋਂ ਤੋਂ ਹੀ ਸ਼ੁਭਮਨ ਅਤੇ ਸਾਰਾ ਦੇ ਰਿਸ਼ਤੇ ਦੀਆਂ ਖਬਰਾਂ ਆਉਣ ਲੱਗੀਆਂ ਸਨ। ਉਸ ਤੋਂ ਬਾਅਦ ਇਹ ਦੋਵੇਂ ਕਈਂ ਵਾਰ ਇੱਕ ਦੂਜੇ ਨਾਲ ਘੁੰਮਦੇ ਦੇਖੇ ਜਾ ਚੁੱਕੇ ਹਨ । ਜਿਸ ਤੋਂ ਬਾਅਦ ਦੋਵਾਂ ਦੇ ਫੈਨਸ ਨੇ ਸੋਸ਼ਲ ਮੀਡਿਆ ਤੇ ਦੋਵਾਂ ਦੀਆਂ ਤਸਵੀਰਾਂ ਨੂੰ ਟੈਗ ਕਰਦੇ ਹੋਏ ਦੋਵਾਂ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ । ਇਹ ਵੀ ਧਿਆਨ ਰਹੇ ਕਿ ਇਨ੍ਹਾਂ ਦੋਵਾਂ ਦਾ ਨਾਮ ਪਹਿਲਾਂ ਵੀ ਕਈਂ ਦੂਜੀਆਂ ਹਸਤੀਆਂ ਨਾਲ ਜੁੜ ਚੁੱਕਿਆ ਹੈ ।