AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਫਿਰ ਇਕੱਠੇ ਨਜ਼ਰ ਆਏ ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖਾਨ

ਇਕ ਵਾਰ ਫਿਰ ਭਾਰਤੀ ਕ੍ਰਿਕਟ ਸਨਸਨੀ ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖਾਨ ਇਕੱਠੇ ਨਜ਼ਰ ਆਏ। ਦੋਵਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।

ਫਿਰ ਇਕੱਠੇ ਨਜ਼ਰ ਆਏ ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖਾਨ
tv9-punjabi
| Published: 04 Feb 2023 14:11 PM IST
Share
ਭਾਰਤੀ ਕ੍ਰਿਕੇਟ ਸਿਤਾਰਿਆਂ ਅਤੇ ਬਾਲੀਵੁਡ ਸਿਤਾਰਿਆਂ ਦਾ ਇੱਕ ਦੂਜੇ ਨਾਲ ਰਿਸ਼ਤਾ ਨਵਾਂ ਨਹੀਂ ਹੈ । ਕਈ ਦਹਾਕਿਆਂ ਤੋਂ ਬਾਲੀਵੁੱਡ ਹੀਰੋਇਨਾਂ ਨੂੰ ਕ੍ਰਿਕਟ ਸਟਾਰ ਪਸੰਦ ਆ ਰਹੇ ਹਨ ਅਤੇ ਉਹ ਇੱਕ-ਦੂਜੇ ਨਾਲ ਬੰਧਨ ਵਿੱਚ ਹਨ। ਹਾਲ ਹੀ ‘ਚ ਜਿੱਥੇ ਕੇਐੱਲ ਰਾਹੁਲ ਨੇ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਨਾਲ ਵਿਆਹ ਕਰਵਾਇਆ ਹੈ, ਉੱਥੇ ਹੀ ਹੁਣ ਇਕ ਵਾਰ ਫਿਰ ਭਾਰਤੀ ਕ੍ਰਿਕਟ ਸਨਸਨੀ ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖਾਨ ਇਕੱਠੇ ਨਜ਼ਰ ਆਏ। ਦਰਅਸਲ ਉਨ੍ਹਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਹ ਤਸਵੀਰ ਅਹਿਮਦਾਬਾਦ ਏਅਰਪੋਰਟ ਦੀ ਦੱਸੀ ਜਾ ਰਹੀ ਹੈ ਪਰ ਇਸ ਗੱਲ ਦੀ ਪੂਰੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਅਹਿਮਦਾਬਾਦ ਏਅਰਪੋਰਟ ਦੀ ਹੈ ਜਾਂ ਕਿਸੇ ਹੋਰ ਥਾਂ ਦੀ। ਪਰ ਜੋ ਤਸਵੀਰ ਵਾਇਰਲ ਹੋਈ ਹੈ, ਉਸ ‘ਚ ਦੋਵੇਂ ਕਾਫੀ ਕਰੀਬ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਵਾਇਰਲ ਹੋਣ ‘ਤੇ ਦੋਵਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਉਹ ਦੋਹਾਂ ਨੂੰ ਕਈ ਪ੍ਰਤੀਕਿਰਿਆਵਾਂ ਅਤੇ ਸ਼ੁਭਕਾਮਨਾਵਾਂ ਦੇ ਰਹੇ ਹਨ। ਦੋਵੇਂ ਪਹਿਲਾਂ ਵੀ ਇਕੱਠੇ ਨਜ਼ਰ ਆ ਚੁੱਕੇ ਹਨ ਦੱਸ ਦੇਈਏ ਕਿ ਸਾਰਾ ਅਲੀ ਖਾਨ ਅਤੇ ਸ਼ੁਭਮਨ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਕਦੇ ਦੋਵਾਂ ਨੂੰ ਕਿਸੇ ਰੈਸਟੋਰੈਂਟ ‘ਚ ਡਿਨਰ ਕਰਦੇ ਅਤੇ ਕਦੇ ਕਿਸੇ ਜਗ੍ਹਾ ਘੁੰਮਦੇ ਦੇਖਿਆ ਜਾਂਦਾ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਜਨਤਕ ਤੌਰ ‘ਤੇ ਸਵੀਕਾਰ ਨਹੀਂ ਕੀਤਾ ਹੈ ਪਰ ਫਿਰ ਵੀ ਇਹ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਦੋਵਾਂ ‘ਚ ਜ਼ਰੂਰ ਕੁਝ ਹੈ। ਸ਼ੁਭਮਨ ਗਿੱਲ ਨੇ ਹਿੰਟ ਦਿੱਤਾ ਹੈ ਦੱਸ ਦੇਈਏ ਕਿ ਸ਼ੁਭਮਨ ਅਤੇ ਸਾਰਾ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ ਹੈ ਪਰ ਕੁਝ ਸਮਾਂ ਪਹਿਲਾਂ ਜਦੋਂ ਸ਼ੁਭਮਨ ਗਿੱਲ ਸੋਨਮ ਬਾਜਵਾ ਦੇ ਟਾਕ ਸ਼ੋਅ ‘ਚ ਪਹੁੰਚੇ ਤਾਂ ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ‘ਚ ਇਸ਼ਾਰਾ ਦਿੰਦੇ ਹੋਏ ਕਿਹਾ ਕਿ ਹਾਂ ਉਹ ਰਿਲੇਸ਼ਨਸ਼ਿਪ ‘ਚ ਹੋ ਸਕਦੇ ਹਨ। ਉਦੋਂ ਤੋਂ ਹੀ ਸ਼ੁਭਮਨ ਅਤੇ ਸਾਰਾ ਦੇ ਰਿਸ਼ਤੇ ਦੀਆਂ ਖਬਰਾਂ ਆਉਣ ਲੱਗੀਆਂ ਸਨ। ਉਸ ਤੋਂ ਬਾਅਦ ਇਹ ਦੋਵੇਂ ਕਈਂ ਵਾਰ ਇੱਕ ਦੂਜੇ ਨਾਲ ਘੁੰਮਦੇ ਦੇਖੇ ਜਾ ਚੁੱਕੇ ਹਨ । ਜਿਸ ਤੋਂ ਬਾਅਦ ਦੋਵਾਂ ਦੇ ਫੈਨਸ ਨੇ ਸੋਸ਼ਲ ਮੀਡਿਆ ਤੇ ਦੋਵਾਂ ਦੀਆਂ ਤਸਵੀਰਾਂ ਨੂੰ ਟੈਗ ਕਰਦੇ ਹੋਏ ਦੋਵਾਂ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ । ਇਹ ਵੀ ਧਿਆਨ ਰਹੇ ਕਿ ਇਨ੍ਹਾਂ ਦੋਵਾਂ ਦਾ ਨਾਮ ਪਹਿਲਾਂ ਵੀ ਕਈਂ ਦੂਜੀਆਂ ਹਸਤੀਆਂ ਨਾਲ ਜੁੜ ਚੁੱਕਿਆ ਹੈ ।

Follow Us
ਅੰਮ੍ਰਿਤਸਰ 'ਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਦਾ ਜ਼ਿੰਮੇਵਾਰ ਕੌਣ... ਸਕੂਲ ਜਾਂ ਸਿਸਟਮ?
ਅੰਮ੍ਰਿਤਸਰ 'ਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਦਾ ਜ਼ਿੰਮੇਵਾਰ ਕੌਣ... ਸਕੂਲ ਜਾਂ ਸਿਸਟਮ?...
CBSE Class 12 Re-evaluation 2026: CBSE ਦੇ OSM ਕਾਂਟ੍ਰੈਕਟ ਤੇ ਸਿੱਖਿਆ ਮੰਤਰਾਲੇ ਦੀ ਜਾਂਚ ਤੇਜ, ਉੱਠੇ ਗੰਭੀਰ ਸਵਾਲ
CBSE Class 12 Re-evaluation 2026: CBSE ਦੇ OSM ਕਾਂਟ੍ਰੈਕਟ ਤੇ ਸਿੱਖਿਆ ਮੰਤਰਾਲੇ ਦੀ ਜਾਂਚ ਤੇਜ, ਉੱਠੇ ਗੰਭੀਰ ਸਵਾਲ...
Commercial LPG Gas Cylinder Price Hike: LPG ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ, ਜੇਬ 'ਤੇ ਫਿਰ ਮਾਰ!
Commercial LPG Gas Cylinder Price Hike: LPG ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ, ਜੇਬ 'ਤੇ ਫਿਰ ਮਾਰ!...
ਬਿਕਰਮ ਮਜੀਠੀਆ ਦੀ ਭਾਲ 'ਚ ਪੰਜਾਬ ਪੁਲਿਸ, ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਰੇਡ
ਬਿਕਰਮ ਮਜੀਠੀਆ ਦੀ ਭਾਲ 'ਚ ਪੰਜਾਬ ਪੁਲਿਸ, ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਰੇਡ...
Surya Chauhan Murder Case: ਸੂਰਿਆ ਦਾ ਕਾਤਲ ਐਨਕਾਉਂਟਰ 'ਚ ਢੇਰ, ਮਾਂ ਨੇ CM ਯੋਗੀ ਨੂੰ ਕੀਤੀ ਅਪੀਲ
Surya Chauhan Murder Case: ਸੂਰਿਆ ਦਾ ਕਾਤਲ ਐਨਕਾਉਂਟਰ 'ਚ ਢੇਰ, ਮਾਂ ਨੇ CM ਯੋਗੀ ਨੂੰ ਕੀਤੀ ਅਪੀਲ...
ਤੁਫਾਨ-ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਕਈ ਸੂਬਿਆਂ 'ਚ ਜਾਨ-ਮਾਲ ਦਾ ਕਾਫ਼ੀ ਨੁਕਸਾਨ
ਤੁਫਾਨ-ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਕਈ ਸੂਬਿਆਂ 'ਚ ਜਾਨ-ਮਾਲ ਦਾ ਕਾਫ਼ੀ ਨੁਕਸਾਨ...
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ...
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ...
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ...