Shehnaaz Gill Next Project: ਸ਼ਹਿਨਾਜ਼ ਗਿਲ ਦੇ ਹੱਥ ਲੱਗਿਆ ਵੱਡਾ ਪ੍ਰੋਜੈਕਟ, ਸੋਨਮ ਕਪੂਰ ਦੀ ਭੈਣ ਨਾਲ ਕਰੇਗੀ ਕੰਮ
Shehnaaz Gill Next Project: 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਨਾਲ ਸ਼ੁਕਰਵਾਰ ਸ਼ਹਿਨਾਜ ਗਿਲ ਦਾ ਡੈਬਿਊ ਵੀ ਹੋ ਗਿਆ। ਸ਼ਹਿਨਾਜ ਦੇ ਫੈਂਸ ਉਨ੍ਹਾਂ ਨੂੰ ਸਲਮਾਨ ਦੇ ਨਾਲ ਸਕ੍ਰੀਨ 'ਤੇ ਦੇਖ ਕੇ ਬਹੁਤ ਖੁਸ਼ ਹਨ।
ਸ਼ਹਿਨਾਜ ਗਿਲ ਦੇ ਹੱਥ ਲੱਗਿਆ ਵੱਡਾ ਪ੍ਰੋਜੈਕਟ, ਸੋਨਮ ਕਪੂਰ ਦੀ ਭੈਣ ਕਰੇਗੀ ਕੰਮ।
ਸ਼ਹਿਨਾਜ਼ ਨੇ ਰੀਆ ਕਪੂਰ ਨਾਲ ਵੀ ਕੀਤਾ ਕੰਮ
ਸ਼ਹਿਨਾਜ਼ ਗਿੱਲ ਮੁਤਾਬਕ ਉਸ ਦੀਆਂ ਕਈ ਫਿਲਮਾਂ ਪਾਈਪਲਾਈਨ ਵਿੱਚ ਹਨ। ਉਨ੍ਹਾਂ ਨੇ ਰੀਆ ਕਪੂਰ ਦੀਆਂ ਫਿਲਮਾਂ ‘ਚ ਕੰਮ ਕੀਤਾ ਹੈ। ਜਦੋਂ ਵੀ ਇਹ ਰਿਲੀਜ਼ ਹੋਵੇਗੀ ਤਾਂ ਉਹ ਇਸ ਬਾਰੇ ਗੱਲ ਕਰੇਗੀ। ਸ਼ਹਿਨਾਜ਼ ਦਾ ਕਹਿਣਾ ਹੈ ਕਿ ਉਸਨੇ ਰੀਆ ਦੀ ਫਿਲਮ ‘ਚ ਵੀ ਚੰਗਾ ਕੰਮ ਕੀਤਾ ਹੈ। ਉਹ ਆਪਣੀ ਪੂਰੀ ਕੋਸ਼ਿਸ਼ ਕਰਦੀ ਹੈ। ਫਿਲਮ ਦਾ ਨਿਰਦੇਸ਼ਨ ਰੀਆ ਕਪੂਰ ਅਤੇ ਉਸ ਦੇ ਪਤੀ ਕਰਨ ਬੁਲਾਨੀ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਫਿਲਮ ‘ਚ ਉਨ੍ਹਾਂ ਤੋਂ ਇਲਾਵਾ ਭੂਮੀ ਪੇਡਨੇਕਰ ਅਤੇ ਅਨਿਲ ਕਪੂਰ ਵੀ ਨਜ਼ਰ ਆਉਣਗੇ।ਇਸ ਤਰ੍ਹਾਂ ਮਿਲਿਆ ਮੈਨੂੰ ਫਿਲਮ ‘ਚ ਕੰਮ- ਗਿਲ
ਦੱਸ ਦਈਏ ਕਿ ਹਾਲ ਹੀ ‘ਚ ਸ਼ਹਿਨਾਜ਼ ਨੇ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਉਸ ਨੂੰ ‘ਕਿਸੀ ਕਾ ਭਾਈ ਕਿਸ ਕੀ ਜਾਨ’ ਦਾ ਆਫਰ ਮਿਲਿਆ ਸੀ ਅਤੇ ਸਲਮਾਨ ਖਾਨ ਨੂੰ ਬਲਾਕ ਕਰ ਦਿੱਤਾ ਸੀ। ਅਭਿਨੇਤਰੀ ਮੁਤਾਬਕ ਉਹ ਬੀਤੇ ਦਿਨ ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ‘ਚ ਸੀ ਜਦੋਂ ਉਸ ਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਈ ਤਾਂ ਅਣਜਾਣ ਨੰਬਰ ਦੇਖ ਕੇ ਉਸ ਨੇ ਉਸ ਨੰਬਰ ਨੂੰ ਬਲਾਕ ਕਰ ਦਿੱਤਾ। ਜਿਸ ਤੋਂ ਬਾਅਦ ਸ਼ਹਿਨਾਜ਼ ਨੂੰ ਮੈਸੇਜ ਆਇਆ ਕਿ ਸਲਮਾਨ ਸਰ ਉਸ ਨੂੰ ਵਾਪਸ ਕਾਲ ਕਰਨ ਲਈ ਮੈਸੇਜ ਕਰ ਰਹੇ ਹਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
