ਸਲਮਾਨ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਵੀ ਧਮਕੀ, ਮੁਲਜ਼ਮ ਫੈਜ਼ਾਨ ਗ੍ਰਿਫ਼ਤਾਰ, ਮੰਗੇ ਸਨ 50 ਲੱਖ ਰੁਪਏ

Updated On: 

07 Nov 2024 14:38 PM IST

Shah Rukh Khan: ਸਲਮਾਨ ਖਾਨ ਤੋਂ ਬਾਅਦ ਹੁਣ ਬਾਲੀਵੁੱਡ ਸੁਪਰਸਟਾਰ ਕਿੰਗ ਖਾਨ ਸ਼ਾਹਰੁਖ ਖਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਸੂਤਰਾਂ ਮੁਤਾਬਕ ਧਮਕੀ ਭਰੀ ਕਾਲ ਫੈਜ਼ਾਨ ਨਾਂ ਦੇ ਵਿਅਕਤੀ ਨੇ ਕੀਤੀ ਸੀ, ਜੋ ਰਾਏਪੁਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਮੁੰਬਈ ਪੁਲਿਸ ਦੀ ਇੱਕ ਟੀਮ ਫੈਜ਼ਾਨ ਦੀ ਭਾਲ ਵਿੱਚ ਰਾਏਪੁਰ ਰਵਾਨਾ ਹੋ ਗਈ ਸੀ। ਹੁਣ ਖ਼ਬਰ ਆ ਰਹੀ ਹੈ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸਲਮਾਨ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਵੀ ਧਮਕੀ, ਮੁਲਜ਼ਮ ਫੈਜ਼ਾਨ ਗ੍ਰਿਫ਼ਤਾਰ, ਮੰਗੇ ਸਨ 50 ਲੱਖ ਰੁਪਏ

ਸਲਮਾਨ ਤੋਂ ਬਾਅਦ ਸ਼ਾਹਰੁਖ ਨੂੰ ਵੀ ਧਮਕੀ, ਫੈਜ਼ਾਨ ਦੀ ਭਾਲ 'ਚ ਰਾਏਪੁਰ ਗਈ ਪੁਲਿਸ

Follow Us On

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਸ਼ਖਸ ਪੁਲਿਸ ਦੇ ਹੱਥੇ ਚੜ੍ਹ ਗਿਆ ਹੈ।ਪੁਲਿਸ ਨੇ ਇਸ ਮਾਮਲੇ ‘ਚ ਮਾਮਲਾ ਦਰਜ ਕਰਕੇ ਮੁਲਜ਼ਮ ਫੈਜ਼ਾਨ ਨੂੰ ਕਾਬੂ ਕਰ ਲਿਆ ਹੈ। ਇੱਕ ਪਾਸੇ ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਦੂਜੇ ਪਾਸੇ ਹੁਣ ਸ਼ਾਹਰੁਖ ਖਾਨ ਨੂੰ ਵੀ ਧਮਕੀਆਂ ਮਿਲ ਰਹੀਆਂ ਹਨ। ਸੂਤਰਾਂ ਮੁਤਾਬਕ ਧਮਕੀ ਭਰੀ ਕਾਲ ਕਰਨ ਵਾਲਾ ਇਹ ਮੁਲਜ਼ਮ ਫੈਜ਼ਾਨ ਰਾਏਪੁਰ ਦਾ ਰਹਿਣ ਵਾਲਾ ਹੈ। ਪੁਲਿਸ ਉਸਦੀ ਭਾਲ ਵਿੱਚ ਰਾਏਪੁਰ ਗਈ ਸੀ।

ਫੈਜ਼ਾਨ ਨਾਂ ਦੇ ਸ਼ਖ਼ਸ ਨੇ ਪੁਲਿਸ ਸਟੇਸ਼ਨ ਵਿੱਚ ਫੋਨ ਕਰਕੇ ਸ਼ਾਹਰੁਖ ਖਾਨ ਨੂੰ ਧਮਕੀ ਦਿੰਦਿਆਂ 50 ਲੱਖ ਰੁਪਏ ਦੀ ਮੰਗ ਕੀਤੀ ਸੀ। ਉਸਨੇ ਕਿਹਾ ਸੀ ਕਿ ਜੇਕਰ ਉਸਨੂੰ ਛੇਤੀ ਤੋਂ ਛੇਤੀ 50 ਲੱਖ ਰੁਪਏ ਨਹੀਂ ਦਿੱਤੇ ਗਏ ਤਾਂ ਉਹ ਉਨ੍ਹਾਂ ਨੂੰ ਜਾਨੋ ਮਾਰ ਦੇਵੇਗਾ। ਜਦੋਂ ਉਸ ਦੀ ਕਾਲ ਟਰੇਸ ਕੀਤੀ ਗਈ ਤਾਂ ਉਹ ਰਾਏਪੁਰ ਦਾ ਰਹਿਣ ਵਾਲਾ ਨਿਕਲਿਆ। ਪੁਲਿਸ ਟੀਮ ਫੌਰਨ ਰਾਏਪੁਰ ਲਈ ਰਵਾਨਾ ਹੋ ਗਈ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਬਾਲੀਵੁੱਡ ਦੇ ਕਿੰਗ ਖਾਨ ਨੂੰ ਧਮਕੀ ਮਿਲੀ ਹੋਵੇ। ਸਾਲ 2023 ‘ਚ ‘ਪਠਾਨ’ ਅਤੇ ‘ਜਵਾਨ’ ਦੀ ਸਫਲਤਾ ਤੋਂ ਬਾਅਦ ਵੀ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ।

ਸ਼ਾਹਰੁਖ ਖਾਨ ਨੂੰ ਮਿਲੀ ਧਮਕੀ

ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਸਲਮਾਨ ਖਾਨ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਸ ਦੌਰਾਨ ਫੈਜ਼ਾਨ ਨਾਂ ਦੇ ਸ਼ਖਸ ਨੇ ਸ਼ਾਹਰੁਖ ਖਾਨ ਨੂੰ ਧਮਕੀ ਭਰੀ ਕਾਲ ਕੀਤੀ ਸੀ।

ਪਿਛਲੇ ਸਾਲ ਅਕਤੂਬਰ ਵਿੱਚ ਵੀ ਮਿਲੀ ਸੀ ਧਮਕੀ

ਸ਼ਾਹਰੁਖ ਹਮੇਸ਼ਾ ਅੰਡਰਵਰਲਡ ਦੀ ਹਿੱਟ ਲਿਸਟ ‘ਚ ਰਹੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਆਪਣੇ ਕਰੀਅਰ ਵਿੱਚ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਪਿਛਲੇ ਸਾਲ ਅਕਤੂਬਰ ‘ਚ ਵੀ ਫਿਲਮ ‘ਪਠਾਨ’ ਅਤੇ ‘ਜਵਾਨ’ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਅਦਾਕਾਰ ਨੇ ਇਸ ਸਬੰਧ ਵਿੱਚ ਮਹਾਰਾਸ਼ਟਰ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ Y+ ਸੁਰੱਖਿਆ ਦਿੱਤੀ ਗਈ ਸੀ।

ਅੰਡਰਵਰਲਡ ਅੱਗੇ ਨਹੀਂ ਝੁਕੇ ਸ਼ਾਹਰੁਖ – ਸੰਜੇ ਗੁਪਤਾ

ਪਿਛਲੇ ਸਾਲ ਮਸ਼ਹੂਰ ਨਿਰਦੇਸ਼ਕ ਸੰਜੇ ਗੁਪਤਾ ਨੇ ਸੋਸ਼ਲ ਮੀਡੀਆ ‘ਤੇ ਇਕ ਟਵੀਟ ‘ਚ ਸ਼ਾਹਰੁਖ ਦੀ ਤਾਰੀਫ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ, ’90 ਦੇ ਦਹਾਕੇ ‘ਚ ਸ਼ਾਹਰੁਖ ਇਕੱਲੇ ਅਜਿਹੇ ਅਭਿਨੇਤਾ ਸਨ, ਜੋ ਅੰਡਰਵਰਲਡ ਅੱਗੇ ਨਹੀਂ ਨਹੀਂ ਝੁਕੇ ਸਨ। ਉਨ੍ਹਾਂ ਨੇ ਕਿਹਾ ਕਿ ਜੇ ਤੁਸੀਂ ਗੋਲੀ ਮਾਰਨੀ ਹੈ ਤਾਂ ਮਾਰ ਦਿਓ, ਪਰ ਮੈਂ ਤੁਹਾਡੇ ਲਈ ਕੰਮ ਨਹੀਂ ਕਰਾਂਗਾ। ਮੈਂ ਪਠਾਨ ਹਾਂ। ਸ਼ਾਹਰੁਖ ਅਜੇ ਵੀ ਆਪਣੀ ਗੱਲ ਤੇ ਅਡਿੱਗ ਹਨ।