‘ਅੰਜਾਮ’ ਫਿਲਮ’ਚ ਕਾਲੇ ਹਿਰਨ ‘ਤੇ ਸ਼ਾਹਰੁਖ ਖਾਨ ਦੇ ਬਿਆਨ ਤੋਂ ਨਾਰਾਜ਼ ਸੀ ਫੈਜ਼ਾਨ, ਕਿਹਾ- ਬਿਸ਼ਨੋਈ ਭਾਈਚਾਰਾ ਸਾਡੇ ਨਾਲ

Published: 

07 Nov 2024 19:23 PM

Shahrukh Khan Death Threat: ਸ਼ਾਹਰੁਖ ਖਾਨ ਨੂੰ ਧਮਕੀ ਦੇਣ ਦੇ ਆਰੋਪ 'ਚ ਪੁਲਿਸ ਨੇ ਫੈਜ਼ਾਨ ਖਾਨ ਨੂੰ ਹਿਰਾਸਤ 'ਚ ਲਿਆ ਸੀ। ਹਾਲਾਂਕਿ ਉਸ ਨੇ ਕਿਹਾ ਕਿ ਜਿਸ ਫੋਨ ਤੋਂ ਉਸ ਨੂੰ ਧਮਕੀ ਦਿੱਤੀ ਗਈ ਸੀ, ਉਹ ਚੋਰੀ ਹੋ ਗਿਆ ਸੀ। ਹਾਲਾਂਕਿ ਉਸ ਨੇ ਕਿਸੇ ਵੀ ਤਰ੍ਹਾਂ ਦੀ ਧਮਕੀ ਦੇਣ ਤੋਂ ਇਨਕਾਰ ਕੀਤਾ ਹੈ ਪਰ ਉਸਨੇ ਕਿਹਾ ਕਿ ਫਿਲਮ 'ਅੰਜਾਮ' 'ਚ ਕਾਲੇ ਹਿਰਨ 'ਤੇ ਦਿੱਤੇ ਬਿਆਨ ਕਾਰਨ ਉਹ ਸ਼ਾਹਰੁਖ ਤੋਂ ਨਾਰਾਜ਼ ਸੀ।

ਅੰਜਾਮ ਫਿਲਮਚ ਕਾਲੇ ਹਿਰਨ ਤੇ ਸ਼ਾਹਰੁਖ ਖਾਨ ਦੇ ਬਿਆਨ ਤੋਂ ਨਾਰਾਜ਼ ਸੀ ਫੈਜ਼ਾਨ, ਕਿਹਾ- ਬਿਸ਼ਨੋਈ ਭਾਈਚਾਰਾ ਸਾਡੇ ਨਾਲ

'ਅੰਜਾਮ' ਫਿਲਮ'ਚ ਕਾਲੇ ਹਿਰਨ 'ਤੇ ਸ਼ਾਹਰੁਖ ਖਾਨ ਦੇ ਬਿਆਨ ਤੋਂ ਨਾਰਾਜ਼ ਸੀ ਫੈਜ਼ਾਨ

Follow Us On

ਸਲਮਾਨ ਖਾਨ ਤੋਂ ਬਾਅਦ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਮਾਮਲੇ ‘ਚ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ ‘ਚ ਦਰਜ ਐੱਫਆਈਆਰ ਨੂੰ ਲੈ ਕੇ ਪੁਲਿਸ ਛੱਤੀਸਗੜ੍ਹ ਪਹੁੰਚੀ, ਜਿੱਥੇ ਪੁਲਿਸ ਨੇ ਫੈਜ਼ਾਨ ਖਾਨ ਨਾਂ ਦੇ ਨੌਜਵਾਨ ਤੋਂ ਵੀ ਪੁੱਛਗਿੱਛ ਕੀਤੀ। ਹਾਲਾਂਕਿ ਫੈਜ਼ਾਨ ਦੇ ਬਿਆਨ ਤੋਂ ਬਾਅਦ ਪੁਲਿਸ ਨੇ ਉਸ ਨੂੰ ਮੁੰਬਈ ਬੁਲਾ ਲਿਆ ਹੈ।

ਦਰਅਸਲ 5 ਨਵੰਬਰ ਨੂੰ ਸ਼ਾਹਰੁਖ ਖਾਨ ਨੂੰ ਧਮਕੀ ਮਿਲਣ ਦੀ ਖਬਰ ਨੇ ਬਾਲੀਵੁੱਡ ‘ਚ ਹਲਚਲ ਮਚਾ ਦਿੱਤੀ ਹੈ। ਸਲਮਾਨ ਨੂੰ ਮਿਲੀ ਧਮਕੀ ਅਤੇ ਬਾਬਾ ਸਿੱਦੀਕੀ ਕਤਲ ਕੇਸ ਤੋਂ ਬਾਅਦ ਮੁੰਬਈ ਪੁਲਿਸ ਲਾਪਰਵਾਹੀ ਨਹੀਂ ਵਰਤਨਾ ਚਾਹੁੰਦੀ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਟੀਮ ਨੇ ਤੁਰੰਤ ਮੋਬਾਇਲ ਦੀ ਲੋਕੇਸ਼ਨ ਟਰੇਸ ਕੀਤੀ ਅਤੇ ਰਾਏਪੁਰ ਪਹੁੰਚ ਗਈ, ਜਿੱਥੇ ਬਾਂਦਰਾ ਪੁਲਿਸ ਨੇ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ।

ਫੈਜ਼ਾਨ ਨੇ ਪੁੱਛਗਿੱਛ ਦੌਰਾਨ ਕੀ ਦੱਸਿਆ?

ਫੈਜ਼ਾਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਫੋਨ ਜਿਸ ਤੋਂ ਸ਼ਾਹਰੁਖ ਨੂੰ ਧਮਕੀ ਦਿੱਤੀ ਗਈ ਸੀ, ਉਹ ਚੋਰੀ ਹੋ ਗਿਆ ਸੀ। ਹਾਲਾਂਕਿ ਮੀਡੀਆ ਨਾਲ ਗੱਲ ਕਰਦੇ ਹੋਏ ਉਸ ਨੇ ਇਹ ਵੀ ਕਿਹਾ ਕਿ ਉਸ ਨੇ ਧਮਕੀ ਨਹੀਂ ਦਿੱਤੀ ਸੀ, ਪਰ ਉਹ ਸ਼ਾਹਰੁਖ ਤੋਂ ਨਰਾਜ਼ ਸੀ। ਨਾਰਾਜ਼ਗੀ ਦਾ ਕਾਰਨ ਉਸ ਨੇ ਫਿਲਮ ‘ਅੰਜਾਮ’ ‘ਚ ਕਾਲੇ ਹਿਰਨ ‘ਤੇ ਸ਼ਾਹਰੁਖ ਦੇ ਬਿਆਨ ਨੂੰ ਦੱਸਿਆ। ਆਉ ਅਸੀਂ ਤੁਹਾਨੂੰ ਪੂਰਾ ਮਾਮਲਾ ਦੱਸਦੇ ਹਾਂ ਅਤੇ ਫੈਜ਼ਾਨ ਨੇ ਜੋ ਵੀ ਕਿਹਾ, ਉਹ ਵੀ ਤੁਹਾਨੂੰ ਦੱਸਦੇ ਹਾਂ।

ਅਸਲ ‘ਚ ਧਮਕੀ ਮਿਲਣ ਤੋਂ ਬਾਅਦ ਸ਼ਾਹਰੁਖ ਖਾਨ ਦੀ ਟੀਮ ਨੇ ਬਾਂਦਰਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੌਰਾਨ ਪੂਰੇ ਮਾਮਲੇ ਦੇ ਤਾਰ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਨਾਲ ਜੁੜੇ ਸਨ। ਪੁਲਿਸ ਮੁਤਾਬਕ ਸ਼ਾਹਰੁਖ ਨੂੰ ਜਿਸ ਫੋਨ ਨੰਬਰ ਤੋਂ ਧਮਕੀ ਮਿਲੀ ਸੀ, ਉਹ ਫੈਜ਼ਾਨ ਦੇ ਨਾਂ ‘ਤੇ ਦਰਜ ਹੈ, ਜਿਸ ਦੀ ਆਖਰੀ ਲੋਕੇਸ਼ਨ ਰਾਏਪੁਰ ‘ਚ ਮਿਲੀ ਸੀ। ਬਾਂਦਰਾ ਪੁਲਿਸ ਤੁਰੰਤ ਰਾਏਪੁਰ ਪਹੁੰਚੀ ਅਤੇ ਆਰੋਪੀ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕਰਨ ਲੱਗੀ।

ਫੈਜ਼ਾਨ ਤੋਂ 2 ਘੰਟੇ ਤੱਕ ਪੁੱਛਗਿੱਛ

ਰਾਏਪੁਰ ਦੇ ਸੀਐਸਪੀ ਅਜੈ ਕੁਮਾਰ ਮੁਤਾਬਕ ਮੁਲਜ਼ਮ ਤੋਂ ਸ਼ਾਹਰੁਖ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਬਾਰੇ ਪੁੱਛਿਆ ਗਿਆ ਸੀ। ਫੈਜ਼ਾਨ ਨੂੰ ਉਸ ਦਿਨ ਦੀ ਲੋਕੇਸ਼ਨ ਵੀ ਪੁੱਛੀ ਗਈ ਜਿਸ ਦਿਨ ਸ਼ਾਹਰੁਖ ਨੂੰ ਫੋਨ ਕੀਤਾ ਗਿਆ ਸੀ। ਪੁਲਿਸ ਨੇ ਫੈਜ਼ਾਨ ਤੋਂ ਪੁੱਛਿਆ ਕਿ ਕੀ ਸ਼ਾਹਰੁਖ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਨਾਲ ਉਸ ਦੇ ਨੰਬਰ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਫੈਜ਼ਾਨ ਨੇ ਇਸ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਦਾ ਮੋਬਾਈਲ 2 ਨਵੰਬਰ ਨੂੰ ਹੀ ਗੁੰਮ ਹੋ ਗਿਆ ਸੀ। ਜਿਸ ਦੀ ਸ਼ਿਕਾਇਤ ਉਸ ਨੇ ਖਮਾਰਡੀਹ ਥਾਣੇ ਵਿੱਚ ਦਰਜ ਕਰਵਾਈ ਹੈ। ਫਿਲਹਾਲ ਬਾਂਦਰਾ ਪੁਲਿਸ ਨੇ ਫੈਜ਼ਾਨ ਨੂੰ ਨੋਟਿਸ ਜਾਰੀ ਕਰ ਕੇ 2 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਹੈ।

ਫੈਜ਼ਾਨ ਨੇ ਕੀਤੀ ਸੀ ਸ਼ਾਹਰੁਖ ਖਾਨ ਖਿਲਾਫ ਸ਼ਿਕਾਇਤ

ਇਸ ਮਾਮਲੇ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫੈਜ਼ਾਨ ਨੇ ਦੱਸਿਆ ਕਿ ਉਸ ਨੇ ਸ਼ਾਹਰੁਖ ਦੀ ਫਿਲਮ ‘ਅੰਜਾਮ’ ਦੇ ਇਕ ਡਾਇਲਾਗ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਫਿਲਮ ਵਿੱਚ ਇੱਕ ਡਾਇਲਾਗ ਹੈ ਜਿਸ ਵਿੱਚ ਹਿਰਨ ਨੂੰ ਪਕਾ ਕੇ ਖਾਣ ਦੀ ਗੱਲ ਕੀਤੀ ਗਈ ਹੈ। ਫੈਜ਼ਾਨ ਨੇ ਕਿਹਾ ਕਿ ਇਸ ਕਾਰਨ ਮੈਂ ਮੁੰਬਈ ਪੁਲਿਸ ਕਮਿਸ਼ਨਰ ਨੂੰ ਫਿਲਮ ‘ਤੇ ਪਾਬੰਦੀ ਲਗਾਉਣ ਦੀ ਸ਼ਿਕਾਇਤ ਵੀ ਦਿੱਤੀ ਸੀ। ਫੈਜ਼ਾਨ ਨੇ ਅੱਗੇ ਕਿਹਾ ਕਿ ਮੇਰੀ ਬਿਸ਼ਨੋਈ ਭਾਈਚਾਰੇ ਦੇ ਲੋਕਾਂ ਨਾਲ ਵੀ ਦੋਸਤੀ ਹੈ। ਇਸ ਸ਼ਿਕਾਇਤ ਦੇ ਬਾਅਦ ਤੋਂ ਉਹ ਮੇਰੀ ਸਪੋਰਟ ਵਿੱਚ ਗੈ। ਫੈਜ਼ਾਨ ਮੁੰਬਈ ਵਿੱਚ ਵੀ ਰਹਿ ਚੁੱਕਾ ਹੈ। ਵਰਤਮਾਨ ਵਿੱਚ ਰਾਏਪੁਰ ਵਿੱਚ ਰਹਿੰਦਾ ਹੈ ਅਤੇ ਪੇਸ਼ੇ ਤੋਂ ਇੱਕ ਵਕੀਲ ਹੈ। ਉਸ ਨੂੰ 14 ਨਵੰਬਰ ਨੂੰ ਮੁੜ ਪੁਲਿਸ ਸਾਹਮਣੇ ਪੇਸ਼ ਹੋਣਾ ਪਵੇਗਾ।

Exit mobile version