Saif Ali Khan: ਦਾਲ ਵਿੱਚ ਕੁਝ ਕਾਲਾ ਹੈ… ਸੈਫ ਦੇ ਸਮਰਥਨ ਵਿੱਚ ਆਈ ਪੂਜਾ ਭੱਟ, ਲੋਕਾਂ ਨੂੰ ਦਿੱਤਾ ਢੁੱਕਵਾਂ ਜਵਾਬ

Updated On: 

23 Jan 2025 17:12 PM

Pooja Bhatt Support Saif Ali Khan: ਜਦੋਂ ਸੈਫ ਅਲੀ ਖਾਨ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ, ਤਾਂ ਲੋਕਾਂ ਨੇ ਸੋਚਿਆ ਸੀ ਕਿ ਅਦਾਕਾਰ ਦੀ ਹਾਲਤ ਬਹੁਤ ਖਰਾਬ ਹੋਵੇਗੀ। ਪਰ ਜਦੋਂ ਸੈਫ਼ ਛੁੱਟੀ ਮਿਲਣ ਤੋਂ ਬਾਅਦ ਘਰ ਪਰਤੇ, ਤਾਂ ਲੋਕਾਂ ਨੇ ਕਿਹਾ ਕਿ ਕੁਝ ਗੜਬੜ ਹੈ। ਹੁਣ ਪੂਜਾ ਭੱਟ ਨੇ ਸਾਰੇ ਟ੍ਰੋਲਸ ਨੂੰ ਢੁਕਵਾਂ ਜਵਾਬ ਦਿੱਤਾ ਹੈ।

Saif Ali Khan:  ਦਾਲ ਵਿੱਚ ਕੁਝ ਕਾਲਾ ਹੈ... ਸੈਫ ਦੇ ਸਮਰਥਨ ਵਿੱਚ ਆਈ ਪੂਜਾ ਭੱਟ, ਲੋਕਾਂ ਨੂੰ ਦਿੱਤਾ ਢੁੱਕਵਾਂ ਜਵਾਬ
Follow Us On

ਸੈਫ ਅਲੀ ਖਾਨ ‘ਤੇ ਹੋਏ ਹਮਲੇ ਵਿੱਚ ਹਰ ਰੋਜ਼ ਨਵੇਂ ਅਪਡੇਟਸ ਸਾਹਮਣੇ ਆ ਰਹੇ ਹਨ। ਪੁਲਿਸ ਦੇ ਸਾਹਮਣੇ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਭਾਵੇਂ ਸੈਫ਼ ਹੁਣ ਠੀਕ ਹਨ, ਪਰ ਹਮਲੇ ਦੌਰਾਨ ਉਹਨਾਂ ਨੂੰ ਲੱਗੇ ਚਾਕੂ ਦੇ ਜ਼ਖ਼ਮ ਠੀਕ ਹੋਣ ਵਿੱਚ ਕੁਝ ਸਮਾਂ ਲੱਗੇਗਾ। ਇਸ ਦੇ ਨਾਲ ਹੀ, ਮਾਮਲਾ ਅਜੇ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ ਹੈ।

ਅਜਿਹੇ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਅਜੇ ਬਾਕੀ ਹਨ। ਇਸ ਦੌਰਾਨ, ਪਿਛਲੇ ਕੁਝ ਦਿਨਾਂ ਤੋਂ, ਸੋਸ਼ਲ ਮੀਡੀਆ ‘ਤੇ ਇਹ ਕਿਹਾ ਜਾ ਰਿਹਾ ਹੈ ਕਿ ਸੈਫ ਨਾਲ ਵਾਪਰੀ ਇਸ ਘਟਨਾ ਵਿੱਚ ਕੁਝ ਸ਼ੱਕ ਹੈ। ਹੁਣ ਪੂਜਾ ਭੱਟ ਨੇ ਸੈਫ ਦਾ ਸਮਰਥਨ ਕਰਦੇ ਹੋਏ, ਉਨ੍ਹਾਂ ਲੋਕਾਂ ਨੂੰ ਢੁਕਵਾਂ ਜਵਾਬ ਦਿੱਤਾ ਹੈ ਜੋ ਇਸ ਮਾਮਲੇ ਵਿੱਚ ਇੱਕ ਵੱਖਰਾ ਕੋਣ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।

16 ਜਨਵਰੀ ਨੂੰ ਸੈਫ ਅਲੀ ਖਾਨ ‘ਤੇ ਉਨ੍ਹਾਂ ਦੇ ਘਰ ਦੇ ਅੰਦਰ ਹੋਏ ਹਮਲੇ ਨੇ ਇੰਡਸਟਰੀ ਦੇ ਕਈ ਸਿਤਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ । ਪਰ ਜਦੋਂ ਸੈਫ ਨੂੰ ਛੁੱਟੀ ਮਿਲ ਗਈ ਅਤੇ ਉਹ ਘਰ ਪਰਤੇ, ਤਾਂ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਜਦੋਂ ਸੈਫ ਅਲੀ ਖਾਨ ਘਰ ਪਰਤੇ ਤਾਂ ਉਨ੍ਹਾਂ ਨੂੰ ਕਾਲੇ ਐਨਕਾਂ, ਚਿੱਟੇ ਜੁੱਤੇ ਅਤੇ ਨੀਲੀ ਜੀਨਸ ਪਹਿਨੇ ਹੋਏ ਦੇਖਿਆ ਗਿਆ। ਸੈਫ ਦੇ ਅੰਦਾਜ਼ ਨੂੰ ਦੇਖ ਕੇ ਲੋਕਾਂ ਨੇ ਉਹਨਾਂ ‘ਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲੋਕ ਪੁੱਛ ਰਹੇ ਸਨ ਕਿ ਕੁਝ ਤਾਂ ਗਲਤ ਹੈ, ਦੋ ਸਰਜਰੀਆਂ ਤੋਂ ਬਾਅਦ ਉਹ ਇੰਨੇ ਫਿੱਟ ਕਿਵੇਂ ਹੋ ਗਏ। ਹੁਣ ਪੂਜਾ ਭੱਟ ਨੇ ਇਨ੍ਹਾਂ ਲੋਕਾਂ ਨੂੰ ਸਵਾਲ ਪੁੱਛਣ ‘ਤੇ ਜਵਾਬ ਦਿੱਤਾ ਹੈ।

ਪੂਜਾ ਨੇ ਸੈਫ ਦੀ ਹਿੰਮਤ ਦੀ ਕੀਤੀ ਪ੍ਰਸ਼ੰਸਾ

ਪੂਜਾ ਭੱਟ ਨੇ ਸੈਫ ਦੀ ਹਿੰਮਤ ਅਤੇ ਦ੍ਰਿੜਤਾ ਦੀ ਪ੍ਰਸ਼ੰਸਾ ਕੀਤੀ ਹੈ। ਉਹਨਾਂ ਦਾ ਮੰਨਣਾ ਹੈ ਕਿ ਜੋ ਲੋਕ ਅਜਿਹੀਆਂ ਟਿੱਪਣੀਆਂ ਕਰ ਰਹੇ ਹਨ, ਉਨ੍ਹਾਂ ਨੂੰ ਸੈਫ ਅਲੀ ਖਾਨ ਦੀ ਵੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਈਟਾਈਮਜ਼ ਨਾਲ ਗੱਲ ਕਰਦੇ ਹੋਏ, ਅਦਾਕਾਰਾ ਨੇ ਕਿਹਾ ਕਿ ਜਿਸ ਤਰ੍ਹਾਂ ਮੀਡੀਆ ਵਿੱਚ ਚਾਕੂ ਹਮਲੇ ਦੀ ਖ਼ਬਰ ਆਈ, ਉਸ ਨੇ ਲੋਕਾਂ ਦੇ ਮਨਾਂ ਵਿੱਚ ਸੈਫ ਦੀ ਸਰੀਰਕ ਸਥਿਤੀ ਬਾਰੇ ਇੱਕ ਅਕਸ ਬਣਾਇਆ ਹੈ। ਪੂਜਾ ਦਅਨੁਸਾਰ, ਸੈਫ ਨੇ ਲੋਕਾਂ ਦੀਆਂ ਨਜ਼ਰਾਂ ਵਿੱਚ ਜੋ ਅਕਸ ਬਣਾਇਆ ਹੈ, ਉਹ ਦ੍ਰਿਸ਼ ਉਹਨਾਂ ਦੇ ਇਕੱਲੇ ਹਸਪਤਾਲ ਜਾਣ ਨਾਲ ਮੇਲ ਨਹੀਂ ਖਾ ਰਿਹਾ ਹੈ।

ਸਾਜ਼ਿਸ਼ ਰਚਣ ਵਾਲਿਆਂ ਦਾ ਸਮਰਥਨ ਨਾ ਕਰੋ – ਪੂਜਾ

ਪੂਜਾ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਲੱਗਦਾ ਸੀ ਕਿ ਸੈਫ ਵ੍ਹੀਲਚੇਅਰ ‘ਤੇ ਆਣਗੇ। ਪਰ ਸੈਫ਼ ਖੁਦ ਆਏ, ਇਸ ਲਈ ਸੋਸ਼ਲ ਮੀਡੀਆ ‘ਤੇ ਅਜਿਹੀਆਂ ਟਿੱਪਣੀਆਂ ਆਉਣ ਲੱਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਭੁੱਲ ਰਹੇ ਹਨ ਕਿ ਜਦੋਂ ਸੈਫ ਅਲੀ ਖਾਨ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਪਹੁੰਚੇ ਸਨ, ਤਾਂ ਉਨ੍ਹਾਂ ਨੇ ਵੀ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਸੀ। ਜੋ ਸ਼ਖਸ ਦਰਦ ਅਤੇ ਜ਼ਖਮੀ ਹੋਣ ‘ਤੇ ਇਕੱਲਾ ਹਸਪਤਾਲ ਜਾ ਸਕਦਾ ਹੈ, ਉਹ ਆਪਣੇ ਆਪ ਹਸਪਤਾਲ ਤੋਂ ਬਾਹਰ ਵੀ ਆ ਸਕਦਾ ਹੈ। ਸਾਰਿਆਂ ਨੂੰ ਸੈਫ਼ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਸਾਜ਼ਿਸ਼ਕਾਰਾਂ ਦਾ ਸਮਰਥਨ ਨਹੀਂ ਕਰਨਾ ਚਾਹੀਦਾ।