ਸੌਰਵ ਗਾਂਗੁਲੀ ਦੀਆਂ ਗੇਂਦਾਂ ‘ਤੇ ਰਣਬੀਰ ਕਪੂਰ ਨੇ ਜੜੇ ਛੱਕੇ, ਈਡਨ ਗਾਰਡਨ ‘ਚ ਹੋਈ ਜਬਰਦਸਤ ਟੱਕਰ
ਫਿਲਮੀ ਖਬਰ : ਰਣਬੀਰ ਕਪੂਰ ਨੇ ਸੌਰਵ ਗਾਂਗੁਲੀ ਨਾਲ ਦੋਸਤਾਨਾ ਕ੍ਰਿਕਟ ਮੈਚ ਖੇਡਿਆ ਹੈ। ਰਣਬੀਰ ਇਨ੍ਹੀਂ ਦਿਨੀਂ ਆਪਣੀ ਫਿਲਮ 'ਤੂ ਝੂਠੀ ਮੈਂ ਮੱਕਾਰ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ।
ਸੌਰਵ ਗਾਂਗੁਲੀ ਦੀਆਂ ਗੇਂਦਾਂ 'ਤੇ ਰਣਬੀਰ ਕਪੂਰ ਨੇ ਜੜੇ ਛੱਕੇ, ਈਡਨ ਗਾਰਡਨ 'ਚ ਹੋਈ ਜਬਰਦਸਤ ਟੱਕਰ। Ranbir kapoor played match with saurav ganguly
ਰਣਬੀਰ ਕਪੂਰ ਨੇ ਕੀਤੀ ਗਾਂਗੁਲੀ ਦੀ ਤਾਰੀਫ
ਰਣਬੀਰ ਕਪੂਰ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਦਾਦਾ ਇੱਕ ਲਿਵਿੰਗ ਲੈਜੇਂਡ ਹਨ। ਉਹ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਇੱਕ ਮਹਾਨ ਲੈਜੇਂਡ ਹਨ। ਉਨ੍ਹਾਂ ‘ਤੇ ਬਣਨ ਵਾਲੀ ਬਾਇਓਪਿਕ ਬਹੁਤ ਖਾਸ ਹੋਵੇਗੀ। ਬਦਕਿਸਮਤੀ ਨਾਲ, ਮੈਨੂੰ ਇਸ ਫਿਲਮ ਦੀ ਪੇਸ਼ਕਸ਼ ਨਹੀਂ ਕੀਤੀ ਗਈ ਹੈ। ਮੈਨੂੰ ਲੱਗਦਾ ਹੈ ਕਿ ਮੇਕਰਸ ਲਵ ਫਿਲਮਸ ਅਜੇ ਵੀ ਇਸ ਫਿਲਮ ਦੀ ਕਹਾਣੀ ਲਿਖ ਰਹੇ ਹਨ।ਕਿਸ਼ੋਰ ਕੁਮਾਰ ਦੀ ਬਾਇਓਪਿਕ ‘ਚ ਕਰਨਗੇ ਕੰਮ
ਇਸ ਦੌਰਾਨ ਰਣਬੀਰ ਕਪੂਰ ਨੇ ਕਿਸ਼ੋਰ ਕੁਮਾਰ ਦੀ ਬਾਇਓਪਿਕ ‘ਚ ਕੰਮ ਕਰਨ ਦੀ ਖਬਰ ਦਿੱਤੀ। ਉਨ੍ਹਾਂ ਨੇ ਕਿਹਾ, ”ਮੈਂ ਕਿਸ਼ੋਰ ਕੁਮਾਰ ਦੀ ਬਾਇਓਪਿਕ ‘ਤੇ 11 ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਮੈਂ ਇਸ ਫਿਲਮ ਨੂੰ ਅਨੁਰਾਗ ਬਾਸੂ ਨਾਲ ਮਿਲ ਕੇ ਲਿਖ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਇਹ ਮੇਰੀ ਅਗਲੀ ਬਾਇਓਪਿਕ ਹੋਵੇਗੀ। ਪਰ ਅਜੇ ਤੱਕ ਮੈਂ ਦਾਦਾ ‘ਤੇ ਬਣ ਰਹੀ ਬਾਇਓਪਿਕ ਬਾਰੇ ਕੁਝ ਨਹੀਂ ਸੁਣਿਆ ਹੈ। ਇਸ ਲਈ ਮੈਨੂੰ ਨਹੀਂ ਪਤਾ। ਰਣਬੀਰ ਕਪੂਰ ਦੀ ‘ਤੂੰ ਝੂਠੀ ਮੈਂ ਮੱਕਾਰ’ 8 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ ਹੋਣ ਵਾਲੀ ਹੈ। ਫਿਲਮ ਦਾ ਨਿਰਦੇਸ਼ਨ ਲਵ ਰੰਜਨ ਨੇ ਕੀਤਾ ਹੈ। ਇਸ ਫਿਲਮ ‘ਚ ਪਹਿਲੀ ਵਾਰ ਰਣਬੀਰ ਅਤੇ ਸ਼ਰਧਾ ਕਪੂਰ ਦੀ ਜੋੜੀ ਇਕੱਠੇ ਨਜ਼ਰ ਆਉਣ ਵਾਲੀ ਹੈ। ਰਣਬੀਰ ਦੀ ਪਿਛਲੀ ਰਿਲੀਜ਼ ਹੋਈ ‘ਬ੍ਰਹਮਾਸਤਰ’ ਸੁਪਰਹਿੱਟ ਰਹੀ ਸੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
