ਐਨੀਮਲ ਫਿਲਮ ‘ਤੇ ਸਿੱਖ ਯੂਥ ਫੈਡਰੇਸ਼ਨ ਦਾ ਇਤਰਾਜ਼, ਸੈਂਸਰ ਬੋਰਡ ਨੂੰ ਲਿਖਿਆ ਪੱਤਰ
ਬਾਲੀਵੁੱਡ ਫਿਲਮ 'ਐਨੀਮਲ' ਨੂੰ ਲੈ ਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਇਤਰਾਜ਼ ਜਤਾਇਆ ਹੈ। ਫਿਲਮ ਦੇ ਕੁੱਝ ਸੀਨ ਅਤੇ ਬਹੁਤ ਫੈਮਸ ਹੋਇਆ ਗੀਤ ਅਰਜਨ ਵੈਲੀ 'ਤੇ ਵੀ ਸਵਾਲ ਖੜੇ ਕੀਤੇ ਹਨ। ਫੈਡਰੇਸ਼ਨ ਵੱਲੋਂ ਕਿਹਾ ਗਿਆ ਹੈ ਕਿ ਇਸ ਫਿਲਮ ਦੇ ਕੁੱਝ ਸੀਨ ਸਿੱਖ ਧਰਮ ਦੇ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਜਿਸ 'ਤੇ ਸੈਂਸਰ ਬੋਡਰ ਨੂੰ ਤੁਰੰਤ ਐਕਸ਼ਨ ਲੈਣ ਦੀ ਜ਼ਰੂਰਤ ਹੈ।
ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਬਾਲੀਵੁੱਡ ਫਿਲਮ ‘ਐਨੀਮਲ’ ਦੇ ਸੀਨ ‘ਤੇ ਇਤਰਾਜ਼ ਜਤਾਇਆ ਹੈ। ਫੈਡਰੇਸ਼ਨ ਦੇ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਮੁਖੀ ਪਰਮਿੰਦਰ ਸਿੰਘ ਢੀਂਗਰਾ ਨੇ ਦੱਸਿਆ ਕਿ ਫਿਲਮ ਦੇ ਅੰਤ ਵਿੱਚ ਇੱਕ ਸੀਨ ਵਿੱਚ ਅਦਾਕਾਰ ਰਣਬੀਰ ਕਪੂਰ ਇੱਕ ਗੁਰਸਿੱਖ ਉੱਤੇ ਸਿਗਰਟ ਦਾ ਧੂੰਆਂ ਛੱਡ ਰਿਹਾ ਹੈ। ਇਕ ਹੋਰ ਸੀਨ ਵਿਚ ਉਹ ਗੁਰਸਿੱਖ ਦੀ ਦਾੜ੍ਹੀ ‘ਤੇ ਚਾਕੂ ਰੱਖ ਰਿਹਾ ਹੈ। ਯੂਥ ਫੈਡਰੇਸ਼ਨ ਨੇ ਇਸ ਸਬੰਧੀ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੂੰ ਪੱਤਰ ਲਿਖਿਆ ਹੈ। ਜਿਸ ‘ਚ ਫਿਲਮ ‘ਚੋਂ ਦੋਵੇਂ ਵਿਵਾਦਤ ਸੀਨ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ।
ਅਰਜਨ ਵੈਲੀ ਗੀਤ ‘ਤੇ ਵੀ ਇਤਰਾਜ਼
ਫੈਡਰੇਸ਼ਨ ਨੇ ਫਿਲਮ ਐਨੀਮਲ ਦੇ ਫੈਮਸ ਗੀਤ ਅਰਜਨ ਵੈਲੀ ‘ਤੇ ਵੀ ਇਤਰਾਜ਼ ਪ੍ਰਗਟਾਇਆ ਹੈ। ਫਿਲਮ ਵਿੱਚ ਅਰਜਨ ਵੈਲੀ ਨੂੰ ਗੁੰਡਾ ਅਤੇ ਗੈਂਗ ਵਾਰ ਲਈ ਵਰਤਿਆ ਗਿਆ ਹੈ, ਜਦੋਂ ਕਿ ਉਹ ਇੱਕ ਫਾਇਟਰ ਸੀ। ਫਿਲਮ ਵਿੱਚ ਇਸਤੇਮਾਲ ਕੀਤੇ ਗਏ ਨਾਂਅ ਕਬੀਰ ‘ਤੇ ਵੀ ਇਤਰਾਜ਼ ਜਤਾਇਆ ਗਿਆ ਹੈ। ਫੈਡਰੇਸ਼ਨ ਨੇ ਸੈਂਸਰ ਬੋਰਡ ਨੂੰ ਇਨ੍ਹਾਂ ਸਾਰੇ ਸੀਨਸ ‘ਤੇ ਕਾਰਵਾਈ ਕਰਨ ਲਈ ਕਿਹਾ ਹੈ ਤਾਂ ਜੋ ਲੋਕਾਂ ‘ਤੇ ਇਸ ਦਾ ਬੁਰਾ ਪ੍ਰਭਾਵ ਨਾ ਪਵੇ।
ਰਣਬੀਰ ਦੀਆਂ ਪਿਛਲੀਆਂ ਸਾਰੀਆਂ ਫਿਲਮਾਂ ਦੇ ਟੁੱਟੇ ਰਿਕਾਰਡ
ਐਨੀਮਲ ਦੀ ਰਿਲੀਜ਼ ਤੋਂ ਪਹਿਲਾਂ ਸਾਲ 2018 ‘ਚ ਰਿਲੀਜ਼ ਹੋਈ ਰਣਬੀਰ ਕਪੂਰ ਦੇ ਕੈਰੀਅਰ ਦੀ ਸਭ ਤੋਂ ਵਧੀਆ ਫਿਲਮ ਸੰਜੂ ਸੀ, ਜਿਸ ਨੇ ਦੁਨੀਆ ਭਰ ‘ਚ 586 ਕਰੋੜ ਰੁਪਏ ਕਮਾਏ ਸਨ। ਦੂਜੀ ਸਭ ਤੋਂ ਵਧੀਆ ਫਿਲਮ ਬ੍ਰਹਮਾਸਤਰ ਸੀ ਜਿਸ ਨੇ 410 ਕਰੋੜ ਰੁਪਏ ਕਮਾਏ। ਹੁਣ Animal ਇਨ੍ਹਾਂ ਦੋਵਾਂ ਫ਼ਿਲਮਾਂ ਨੂੰ ਪਛਾੜ ਕੇ ਰਣਬੀਰ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ।