ਰਾਜਕੁਮਾਰ ਰਾਓ ਨੇ ਜਲੰਧਰ ਕੋਰਟ ‘ਚ ਕੀਤਾ ਸਰੈਂਡਰ, ਧਾਰਮਿਕ ਭਾਵਨਾਵਾਂ ਭੜਕਾਉਣ ਦਾ ਹੈ ਮਾਮਲਾ
Rajkummar Rao surrenders: ਜੱਜ ਸ੍ਰੀਜਨ ਸ਼ੁਕਲਾ ਨੂੰ ਜੇਐਮਆਈਸੀ ਦੀ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ। ਪਰ ਲੰਬੇ ਸਮੇਂ ਤੋਂ ਪੇਸ਼ ਨਾ ਹੋਣ ਕਾਰਨ ਉਨ੍ਹਾਂ ਖਿਲਾਫ਼ ਗੈਰ-ਜਮਾਨਤੀ ਵਰੰਟ ਜਾਰੀ ਕੀਤੀ ਗਿਆ ਸੀ। ਅੱਜ ਪੇਸ਼ ਹੋਣ ਤੋਂ ਬਾਅਦ ਅਦਾਲਤ ਨੇ ਅੱਜ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ਤੱਕ ਮੁਲਤਵੀ ਕਰ ਦਿੱਤੀ।
ਫਿਲਮ ਅਦਾਕਾਰ ਰਾਜ ਕੁਮਾਰ ਰਾਓ ਨੂੰ ਫਿਲਮ ‘ਬਹਨ ਹੋਗੀ ਤੇਰੀ’ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਵਿੱਚ ਦਰਜ ਇੱਕ ਮਾਮਲੇ ਵਿੱਚ ਜਲੰਧਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਜੱਜ ਸ੍ਰੀਜਨ ਸ਼ੁਕਲਾ ਨੂੰ ਜੇਐਮਆਈਸੀ ਦੀ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਸੀ, ਪਰ ਲੰਬੇ ਸਮੇਂ ਤੋਂ ਪੇਸ਼ ਨਾ ਹੋਣ ਕਾਰਨ ਉਨ੍ਹਾਂ ਖਿਲਾਫ਼ ਗੈਰ-ਜਮਾਨਤੀ ਵਰੰਟ ਜਾਰੀ ਕੀਤੀ ਗਿਆ ਸੀ। ਅੱਜ ਪੇਸ਼ ਹੋਣ ਤੋਂ ਬਾਅਦ ਅਦਾਲਤ ਨੇ ਅੱਜ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ਤੱਕ ਮੁਲਤਵੀ ਕਰ ਦਿੱਤੀ।
ਗੈਰ-ਜ਼ਮਾਨਤੀ ਵਾਰੰਟ ਹੋਇਆ ਸੀ ਜਾਰੀ
ਇਹ ਦੱਸ ਦਈਏ ਕਿ ਫਿਲਮੀ ਅਦਾਕਾਰ ਰਾਜ ਕੁਮਾਰ ਰਾਓ ਪਹਿਲਾਂ ਹੀ ਅਦਾਲਤ ਤੋਂ ਜ਼ਮਾਨਤ ਲੈ ਚੁੱਕੇ ਸਨ, ਪਰ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਉਨ੍ਹਾਂ ਦੇ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਸੀ। ਇਸ ‘ਤੇ ਰਾਜ ਕੁਮਾਰ ਰਾਓ ਨੇ ਅੱਜ ਅਦਾਲਤ ‘ਚ ਆਤਮ-ਸਮਰਪਣ ਕਰ ਦਿੱਤਾ ਤੇ ਜ਼ਮਾਨਤ ਮਿਲ ਗਈ ਸੀ।
ਰਾਜਕੁਮਾਰ ਸਮੇਤ ਹੋਰ ਕੁਝ ਲੋਕਾਂ ‘ਤੇ ਹੋਇਆ ਸੀ ਮਾਮਲਾ ਦਰਜ
ਫਿਲਮ ‘ਬਹਨ ਹੋਗੀ ਤੇਰੀ’ ‘ਚ ਭਗਵਾਨ ਸ਼ੰਕਰ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਇਲਜ਼ਾਮ ਲੱਗਾ ਸੀ। ਇਸ ਵਿੱਚ, ਫਿਲਮ ਦੇ ਨਿਰਮਾਤਾ, ਜਲੰਧਰ ਨਿਵਾਸੀ ਸ਼ਿਵ ਸੈਨਾ ਦੇ ਇੱਕ ਨੇਤਾ ਨੇ ਨਿਰਦੇਸ਼ਕ ਨਿਤਿਨ ਤੇ ਅਮੂਲ ਵਿਕਾਸ ਤੋਂ ਇਲਾਵਾ ਸ਼ਰੂਤੀ ਹਸਨ ਤੇ ਰਾਜ ਕੁਮਾਰ ਰਾਓ ਵਿਰੁੱਧ ਕੇਸ ਦਾਇਰ ਕੀਤਾ ਸੀ। ਸਾਲ 2017 ਵਿੱਚ ਪੁਲਿਸ ਸਟੇਸ਼ਨ 5 ਵਿੱਚ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਸੀ।
ਰੋਮਾਂਟਿਕ ਕਮੇਡੀ ਹੈ ਫਿਲਮ
ਰਾਜਕੁਮਾਰ ਰਾਓ ਅਤੇ ਸ਼ਰੂਤੀ ਹਾਸਨ ਸਟਾਰਰ ਫਿਲਮ ‘ਬਹਨ ਹੋਗੀ ਤੇਰੀ’ ਇੱਕ ਰੋਮਾਂਟਿਕ ਕਮੇਡੀ ਫਿਲਮ ਹੈ। ਇਹ ਗੱਟੂ (ਰਾਜਕੁਮਾਰ ਰਾਓ) ਅਤੇ ਬਿੰਨੀ (ਸ਼ਰੂਤੀ ਹਾਸਨ) ਦੀ ਕਹਾਣੀ ਹੈ ਜੋ ਲਖਨਊ ਵਿੱਚ ਰਹਿੰਦੇ ਹਨ। ਗੱਟੂ ਤੇ ਬਿੰਨੀ ਇੱਕ ਦੂਜੇ ਦੇ ਗੁਆਂਢੀ ਹਨ ਅਤੇ ਦੋਵਾਂ ਪਰਿਵਾਰਾਂ ਦਾ ਬਹੁਤ ਵਧੀਆ ਰਿਸ਼ਤਾ ਹੈ। ਗੱਟੂ ਬਿੰਨੀ ਨੂੰ ਉਦੋਂ ਤੋਂ ਪਿਆਰ ਕਰਦਾ ਹੈ ਜਦੋਂ ਉਹ ਗਲੀ ਵਿੱਚ ਕ੍ਰਿਕਟ ਖੇਡਦਾ ਹੁੰਦਾ ਸੀ। ਪਰ ਇਸ ਇਲਾਕੇ ਵਿੱਚ ਰਹਿਣ ਵਾਲੇ ਲੋਕ ਮੰਨਦੇ ਹਨ ਕਿ ਗਲੀ ਦੇ ਸਾਰੇ ਮੁੰਡੇ ਅਤੇ ਕੁੜੀਆਂ ਭਰਾ-ਭੈਣ ਹਨ ਅਤੇ ਇਹੀ ਕਾਰਨ ਹੈ ਕਿ ਗੱਟੂ ਬਿੰਨੀ ਦੇ ਪਰਿਵਾਰ ਨੂੰ ਆਪਣਾ ਪਿਆਰ ਜ਼ਾਹਰ ਕਰਨ ਵਿੱਚ ਅਸਮਰੱਥ ਹੈ।