ਫਿਲਮ ‘ਮੇਹਰ’ ਦੀ ਪਹਿਲੀ ਕਮਾਈ ਹੜ੍ਹ ਪੀੜਤਾਂ ਨੂੰ ਸੇਵਾ ਵਜੋਂ ਦਿੱਤੀ ਜਾਵੇਗੀ, ਰਾਜ ਕੁੰਦਰਾ ਨੇ ਦਿੱਤੀ ਜਾਣਕਾਰੀ, ਕਰਨ ਔਜਲਾ ਨੇ ਵੀ ਵੀਡੀਓ ਜਾਰੀ ਕਰ ਦਿੱਤਾ ਸੰਦੇਸ਼
Raj Kundra and Karan Aujla on Punjab Floods: ਰਾਜ ਕੁੰਦਰਾ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਅੱਗੇ ਆਉਣ ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ ਤੇ ਕਿਹਾ ਕਿ ਉੱਥੋਂ ਦੀ ਸਥਿਤੀ ਦੇਖ ਉਨ੍ਹਾਂ ਨਾ ਮੰਨ ਬਹੁੱਤ ਦੁੱਖੀ ਹੋਇਆ ਹੈ।
ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਇਸ ਸਮੇਂ ਹੜ੍ਹ ਦੇ ਹਾਲਾਤ ਬਣੇ ਹੋਏ ਹਨ। ਲੋਕਾਂ ਦੇ ਘਰ ਤੇ ਫਸਲਾਂ ਡੁੱਬ ਗਈਆਂ ਹਨ। ਅਜਿਹੇ ‘ਚ ਕਈ ਲੋਕ ਮਦਦ ਲਈ ਵੀ ਅੱਗੇ ਆ ਰਹੇ ਹਨ। ਇਸੇ ਵਿਚਕਾਰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰ ਸੰਦੇਸ਼ ਦਿੱਤਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਮੇਹਰ’ ਦੀ ਪਹਿਲੀ ਦਿਨ ਦੀ ਬਾਕਸ ਆਫਿਸ ਦੀ ਕਮਾਈ ਹੜ੍ਹ ਪੀੜਤਾਂ ਨੂੰ ਦਿੱਤੀ ਜਾਵੇਗੀ।
ਰਾਜ ਕੁੰਦਰਾ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਅੱਗੇ ਆਉਣ ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ ਤੇ ਕਿਹਾ ਕਿ ਉੱਥੋਂ ਦੀ ਸਥਿਤੀ ਦੇਖ ਉਨ੍ਹਾਂ ਨਾ ਮੰਨ ਬਹੁੱਤ ਦੁੱਖੀ ਹੋਇਆ ਹੈ।
ਉਨ੍ਹਾਂ ਨੇ ਲਿਖਿਆ ਕਿ ਇਹ ਕੋਈ ਫਿਲਮ ਪ੍ਰਮੋਸ਼ਨ ਨਹੀਂ ਹੈ। ਸਿਨੇਮਾ ਇੰਤਜ਼ਾਰ ਕਰ ਸਕਦਾ ਹੈ, ਪਰ ਜਿਨ੍ਹਾਂ ਲੋਕਾਂ ਨੇ ਆਪਣੇ ਘਰ, ਰੋਟੀ ਤੇ ਜੀਵਨ ਦੀ ਬੁਨਿਆਦੀ ਚੀਜ਼ਾਂ ਗੁਆ ਦਿੱਤੀਆਂ ਹਨ, ਉਨ੍ਹਾਂ ਨੂੰ ਮਦਦ ਦੀ ਲੋੜ ਹੈ। ਇਸ ਕਾਰਨ ਉਨ੍ਹਾਂ ਦੀ ਫਿਲਮ ‘ਮੇਹਰ’ ਦੀ ਪਹਿਲੀ ਦਿਨ ਦੀ ਕਮਾਈ ਹੜ੍ਹ ਰਾਹਤ ਲਈ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ
ਸਿੰਗਰ ਕਰਨ ਔਜਲਾ ਨੇ ਵੀਡੀਓ ਕੀਤੀ ਜਾਰੀ
ਪੰਜਾਬੀ ਸਿੰਗਰ ਕਰਨ ਔਜਲਾ ਨੇ ਦੇਰ ਰਾਤ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਨੂੰ ਲੈ ਕੇ ਇੱਕ ਵੀਡੀਓ ਜਾਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਜਿੰਨੀ ਵੀ ਮਦਦ ਕਰ ਸਕਦੇ ਹਨ, ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਮਦਦ ਕਰਨ ਦੀ ਅਪੀਲ ਕੀਤੀ ਹੈ ਤੇ ਇਸ ਸਥਿਤੀ ਨਾਲ ਨਜਿੱਠਣ ਲਈ ਇਕਜੁੱਟ ਹੋਣ ਲਈ ਕਿਹਾ ਹੈ।
ਉਨ੍ਹਾਂ ਨੇ ਕਿਹਾ ਜਿੰਨੀ ਹੋ ਸਕਦੀ, ਮੈਂ ਮਦਦ ਕਰ ਰਿਹਾ ਹਾਂ। ਮੇਰੇ ਸਾਥੀ, ਮੇਰੀ ਟੀਮ ਲੋਕਾਂ ਦੀ ਮਦਦ ਕਰ ਰਹੇ ਹਨ। ਜੋ ਵੀ ਮੈਨੂੰ ਚਾਹੁੰਦੇ ਹਨ ਜਾਂ ਨਹੀਂ ਵੀ ਚਾਹੁੰਦੇ ਹੋਣ, ਉਹ ਹੜ੍ਹ ਪੀੜਤਾਂ ਦੀ ਕੁੱਝ ਨਾ ਕੁੱਝ ਜ਼ਰੂਰ ਮਦਦ ਕਰਨ।
