Parineeti-Raghav Wedding: ਵਿਆਹ ਲਈ ਉਦੈਪੁਰ ਪਹੁੰਚੇ ਪਰਿਣੀਤੀ-ਰਾਘਵ, ਢੋਲ-ਨਗਾੜਿਆਂ ਨਾਲ ਹੋਇਆ ਸ਼ਾਨਦਾਰ ਸਵਾਗਤ

Updated On: 

22 Sep 2023 11:18 AM

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਜਸਭਾ ਮੈਂਬਰ ਰਾਘਵ ਚੱਢਾ ਵਿਆਹ ਲਈ ਉਦੈਪੁਰ ਪਹੁੰਚ ਚੁੱਕੇ ਹਨ। ਪਰਿਣੀਤੀ ਦੇ ਚਿਹਰੇ 'ਤੇ ਵਿਆਹ ਦੀ ਚਮਕ ਸਾਫ ਦਿਖਾਈ ਦੇ ਰਹੀ ਸੀ। ਦੋਵਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ਕੱਲ ਤੋਂ ਸ਼ੁਰੂ ਹੋ ਜਾਣਗੇ ਅਤੇ ਮਹਿਮਾਨ ਵੀ ਉਦੈਪੁਰ ਪਹੁੰਚਣੇ ਸ਼ੁਰੂ ਹੋ ਜਾਣਗੇ।

Parineeti-Raghav Wedding: ਵਿਆਹ ਲਈ ਉਦੈਪੁਰ ਪਹੁੰਚੇ ਪਰਿਣੀਤੀ-ਰਾਘਵ, ਢੋਲ-ਨਗਾੜਿਆਂ ਨਾਲ ਹੋਇਆ ਸ਼ਾਨਦਾਰ ਸਵਾਗਤ
Follow Us On

ਇਨ੍ਹੀਂ ਦਿਨੀਂ ਬਾਲੀਵੁੱਡ ਹਲਕਿਆਂ ‘ਚ ਪਰਿਣੀਤੀ ਚੋਪੜਾ (Pariniti Chopra) ਅਤੇ ਰਾਘਵ ਚੱਢਾ (Raghav Chadha) ਦੇ ਵਿਆਹ ਦੀਆਂ ਖਬਰਾਂ ਛਾਈਆਂ ਹੋਈਆਂ ਹਨ। ਅੱਜ ਸਵੇਰੇ ਪਰਿਣੀਤੀ ਅਤੇ ਰਾਘਵ ਦਿੱਲੀ ਤੋਂ ਉਦੈਪੁਰ ਪਹੁੰਚ ਗਏ ਹਨ। ਦੋਹਾਂ ਦੇ ਚਿਹਰਿਆਂ ‘ਤੇ ਵਿਆਹ ਦੀ ਖੁਸ਼ੀ ਅਤੇ ਚਮਕ ਸਾਫ ਦਿਖਾਈ ਦੇ ਰਹੀ ਹੈ। ਉਦੈਪੁਰ ਹਵਾਈ ਅੱਡੇ ‘ਤੇ ਲਾੜੇ-ਲਾੜੀ ਦਾ ਢੋਲ-ਨਗਾੜਿਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਹੋਟਲ ਲੀਲਾ ਪੈਲੇਸ ‘ਚ ਵੀ ਸ਼ਾਹੀ ਵਿਆਹ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਪਰਿਣੀਤੀ ਅਤੇ ਰਾਘਵ ਦੇ ਪ੍ਰੀ-ਵੈਡਿੰਗ ਫੰਕਸ਼ਨ ਕੱਲ੍ਹ 23 ਸਤੰਬਰ ਤੋਂ ਸ਼ੁਰੂ ਹੋਣਗੇ। ਇਹ ਜੋੜਾ 24 ਸਤੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ।

ਪਰਿਣੀਤੀ ਚੋਪੜਾ ਦਿੱਲੀ ਏਅਰਪੋਰਟ ‘ਤੇ ਭਗਵੇਂ ਰੰਗ ਦੇ ਸਲੀਵਲੈੱਸ ਜੰਪਸੂਟ ‘ਚ ਨਜ਼ਰ ਆਈ। ਉਨ੍ਹਾਂ ਨੇ ਆਪਣੇ ਹੱਥ ਇੱਕ ਸ਼ਾਲ ਨਾਲ ਢੱਕੇ ਹੋਏ ਸਨ। ਕਾਲੇ ਚਸ਼ਮਾ ਲਗਾਏ ਹੋਏ ਅਦਾਕਾਰਾ ਦੇ ਚਿਹਰੇ ‘ਤੇ ਵਿਆਹ ਦੀ ਚਮਕ ਸਾਫ ਦਿਖਾਈ ਦੇ ਰਹੀ ਸੀ। ਰਾਘਵ-ਪਰਿਣੀਤੀ ਦੇ ਵਿਆਹ ਦੀਆਂ ਰਸਮਾਂ ਦਿੱਲੀ ਵਿੱਚ ਹੀ ਸ਼ੁਰੂ ਹੋ ਚੁੱਕੀਆਂ ਸਨ। ਪਰਿਣੀਤੀ ਚੋਪੜਾ ਦੀ ਚੁੜੇ ਦੀ ਰਸਮ 23 ਸਤੰਬਰ ਨੂੰ ਸਵੇਰੇ 10 ਵਜੇ ਹੋਵੇਗੀ।

ਪਰਿਣੀਤੀ ਰਾਘਵ ਦਾ ਉਦੈਪੁਰ ਵਿੱਚ ਨਿੱਘਾ ਸਵਾਗਤ

ਰਾਘਵ ਚੱਢਾ ਏਅਰਪੋਰਟ ‘ਤੇ ਕਾਫੀ ਕੈਜ਼ੂਅਲ ਲੁੱਕ ‘ਚ ਨਜ਼ਰ ਆਏ। ਕਾਲੇ ਰੰਗ ਦੀ ਟੀ-ਸ਼ਰਟ ਅਤੇ ਜੀਨਸ ਪਹਿਨੇ ਰਾਘਵ ਚੱਢਾ ਮੀਡੀਆ ਨੂੰ ਦੇਖਦੇ ਹੀ ਬਲਸ਼ ਕਰਨ ਲੱਗੇ। ਰਾਘਵ ਪਹਿਲੀ ਵਾਰ ਕਾਲੇ ਚਸ਼ਮੇ ਵਿੱਚ ਨਜ਼ਰ ਆਏ ਸਨ। ਰਾਘਵ ਅਤੇ ਪਰਿਣੀਤੀ ਦੇ ਖਾਸ ਰਿਸ਼ਤੇਦਾਰ ਵੀ ਅੱਜ ਉਦੈਪੁਰ ਪਹੁੰਚਣਗੇ। ਮਹਿਮਾਨਾਂ ਦੇ ਠਹਿਰਣ ਦਾ ਇੰਤਜ਼ਾਮ ਦਿ ਲੀਲਾ ਪੈਲੇਸ ਅਤੇ ਤਾਜ ਪੈਲੇਸ ਹੋਟਲ ਵਿੱਚ ਕੀਤਾ ਗਿਆ ਹੈ। ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ 24 ਸਤੰਬਰ ਨੂੰ ਹੋਵੇਗਾ। ਸਾਰਾ ਪ੍ਰੋਗਰਾਮ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਕਰਵਾਇਆ ਜਾਵੇਗਾ।

ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਦੀਆਂ ਰਸਮਾਂ

ਪਰਿਣੀਤੀ ਚੋਪੜਾ ਦੀ ਚੁੜਾ ਸੈਰੇਮਨੀ 23 ਸਤੰਬਰ ਨੂੰ ਸਵੇਰੇ ਹੋਵੇਗੀ।
23 ਸਤੰਬਰ ਨੂੰ ਦੁਪਹਿਰ 12 ਵਜੇ ਤੋਂ ਮਹਿਮਾਨਾਂ ਲਈ ਖਾਸ ਲੰਚ ਹੋਵੇਗਾ।
23 ਸਤੰਬਰ ਨੂੰ 10 ਤੋਂ ਦੁਪਹਿਰ 1 ਵਜੇ ਤੱਕ ਫਰੈਸਕੋ ਆਫਟਰਨੂਨ
ਮਹਿਮਾਨਾਂ ਲਈ 23 ਸਤੰਬਰ ਨੂੰ ਸ਼ਾਮ 7 ਵਜੇ ਤੋਂ ਪਾਰਟੀ ਰੱਖੀ ਗਈ ਹੈ
ਰਾਘਵ ਚੱਢਾ ਦੀ ਸੇਹਰਾਬੰਦੀ 24 ਸਤੰਬਰ ਨੂੰ ਦੁਪਹਿਰ 1 ਵਜੇ ਹੋਵੇਗੀ
24 ਸਤੰਬਰ ਨੂੰ ਦੁਪਹਿਰ 2 ਵਜੇ ਰਾਘਵ ਵਿਆਹ ਦੇ ਬਰਾਤ ਲੈ ਕੇ ਤਾਜ ਲੇਕ ਪੈਲੇਸ ਤੋਂ ਰਵਾਨਾ ਹੋਣਗੇ।
24 ਸਤੰਬਰ ਨੂੰ ਬਾਅਦ ਦੁਪਹਿਰ ਕਰੀਬ 3:30 ਵਜੇ ਜੈਮਾਲਾ ਅਤੇ ਫਿਰ ਫੇਰੇ ਹੋਣਗੇ।
ਪਰਿਣੀਤੀ ਦੀ ਵਿਦਾਈ 24 ਸਤੰਬਰ ਨੂੰ ਸ਼ਾਮ 6:30 ਵਜੇ ਲੀਲਾ ਪੈਲੇਸ ‘ਚ ਹੋਵੇਗੀ।
ਪਰਿਣੀਤੀ ਰਾਘਵ ਦੇ ਵਿਆਹ ਦੀ ਰਿਸੈਪਸ਼ਨ ਲੀਲਾ ਪੈਲੇਸ ਹੋਟਲ ‘ਚ 24 ਸਤੰਬਰ ਨੂੰ ਰਾਤ 8 ਵਜੇ ਹੋਵੇਗਾ।

Related Stories