ਪੰਜਾਬੀ ਗਾਇਕ ਕਰਨ ਔਜਲਾ ਨੂੰ ਮਿਲੇ AAP ਨੇਤਾ ਰਾਘਵ ਚੱਢਾ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਤਸਵੀਰ
Raghav Chadha Met Karan Aujla: ਪੰਜਾਬੀ ਗਾਇਕ ਕਰਨ ਔਜਲਾ ਨਾਲ ਆਪ ਆਗੂ ਰਾਘਵ ਚੱਢਾ ਨੇ ਮੁਲਾਕਾਤ ਕੀਤੀ ਹੈ। ਚੱਢਾ ਨੇ ਕਰਨ ਔਜਲਾ ਦੇ ਗੀਤਾਂ ਦੀ ਰਚਨਾ ਕਰਨ ਵਾਲੇ ਦੀਪ ਰੇਹਾਨ ਨਾਲ ਵੀ ਮੁਲਾਕਾਤ ਕੀਤੀ।
ਕਰਨ ਔਜਲਾ ਨੂੰ ਮਿਲੇ AAP ਆਗੂ ਰਾਘਵ ਚੱਢਾ
ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਰਾਘਵ ਚੱਢਾ ਨੇ ਪੰਜਾਬੀ ਗਾਇਕ ਕਰਨ ਔਜਲਾ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਖੁਦ ਪੰਜਾਬੀ ਗਾਇਕ ਕਰਨ ਔਜਲਾ ਨੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਚੱਢਾ ਨੇ ਕਰਨ ਔਜਲਾ ਦੇ ਗੀਤਾਂ ਦੀ ਰਚਨਾ ਕਰਨ ਵਾਲੇ ਦੀਪ ਰੇਹਾਨ ਨਾਲ ਵੀ ਮੁਲਾਕਾਤ ਕੀਤੀ। ਸੰਸਦ ਮੈਂਬਰ ਰਾਘਵ ਚੱਢਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਮੁਲਾਕਾਤ ਵਿਦੇਸ਼ ਵਿੱਚ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਕਰਨ ਔਜਲਾ ਪੰਜਾਬ ਦੇ ਸਭ ਤੋਂ ਵੱਡੇ ਗਾਇਕਾਂ ਵਿੱਚੋਂ ਇੱਕ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿੱਚ, ਸੰਸਦ ਮੈਂਬਰ ਰਾਘਵ ਚੱਢਾ ਨੇ ਕਰਨ ਔਜਲਾ ਨਾਲ ਮੁਲਾਕਾਤ ਕੀਤੀ ਸੀ ਅਤੇ ਫੋਟੋਆਂ ਸਾਂਝੀਆਂ ਕੀਤੀਆਂ ਸਨ।
ਪਰਿਣੀਤੀ ਚੋਪੜਾ ਨਾਲ ਹੋਇਆ ਸੀ MP ਰਾਘਵ ਚੱਢਾ ਦਾ ਵਿਆਹ
ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦਾ ਵਿਆਹ ਅਦਾਕਾਰਾ ਪਰਿਣੀਤੀ ਚੋਪੜਾ ਨਾਲ ਹੋਇਆ ਹੈ। ਪਰਿਣੀਤੀ ਪਹਿਲੀ ਵਾਰ ਆਪਣੇ ਪਤੀ ਰਾਘਵ ਚੱਢਾ ਨੂੰ ਯੂਕੇ ਵਿੱਚ ਇੱਕ ਪੁਰਸਕਾਰ ਸਮਾਰੋਹ ਦੌਰਾਨ ਮਿਲੀ ਸੀ। ਇਸ ਤੋਂ ਪਹਿਲਾਂ, ਉਹ ਰਾਘਵ ਬਾਰੇ ਕੁਝ ਨਹੀਂ ਜਾਣਦੀ ਸੀ। ਇਸ ਪੁਰਸਕਾਰ ਸਮਾਰੋਹ ਵਿੱਚ, ਵੱਖ-ਵੱਖ ਖੇਤਰਾਂ ਵਿੱਚ ਸਫਲਤਾ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਣਾ ਸੀ।
ਇਸ ਸਮਾਗਮ ਵਿੱਚ ਪਰਿਣੀਤੀ ਨੂੰ ਮਨੋਰੰਜਨ ਲਈ ਅਤੇ ਰਾਘਵ ਨੂੰ ਰਾਜਨੀਤੀ ਲਈ ਸਨਮਾਨਿਤ ਕੀਤਾ ਗਿਆ। ਬਾਅਦ ਵਿੱਚ ਦੋਵੇਂ ਦੋਸਤ ਬਣ ਗਏ ਅਤੇ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਰਾਘਵ ਚੱਢਾ ਦਾ ਵਿਆਹ 2023 ਵਿੱਚ ਪਰਿਣੀਤੀ ਨਾਲ ਹੋਣਾ ਸੀ।


