ਮਿਸ ਗ੍ਰੈਂਡ ਇੰਟਰਨੈਸ਼ਨਲ-2024 ਦਾ ਤਾਜ ਵਾਪਸ ਕਰਨਗੇ ਰੇਚਲ ਗੁਪਤਾ, ਜਾਣੋ ਕਾਰਨ
ਜਲੰਧਰ ਵਿੱਚ ਰੇਚਲ ਗੁਪਤਾ ਵੱਲੋਂ ਮਿਸ ਗ੍ਰੈਂਡ ਇੰਟਰਨੈਸ਼ਨਲ-2024 ਦਾ ਤਾਜ ਵਾਪਸ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਰੇਚਲ ਦਾ ਕਹਿਣਾ ਹੈ ਕਿ ਤਾਜਪੋਸ਼ੀ ਤੋਂ ਬਾਅਦ ਉਨ੍ਹਾਂ ਨਾਲ ਕੀਤੇ ਵਾਅਦਿਆਂ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਵੀ ਕੀਤਾ ਗਿਆ। ਉਹ ਇਸ ਮਾਮਲੇ 'ਚ ਜਲਦ ਹੀ ਵਧੇਰੇ ਜਾਣਕਾਰੀ ਸਾਂਝੀ ਕਰਨਗੇ।

ਮਿਸ ਗਰੈਂਡ ਇੰਟਰਨੈਸ਼ਨਲ 2024 ਦਾ ਖਿਤਾਬ ਆਪਣੇ ਨਾਮ ਕਰਨ ਵਾਲੀ ਰੇਚਲ ਗੁਪਤਾ ਹੁਣ ਆਪਣਾ ਕਰਾਊਨ ਵਾਪਸ ਕਰਨ ਜਾ ਰਹੀ ਹੈ। ਜਿਸ ਦੀ ਪੁਸ਼ਟੀ ਰੇਚਲ ਗੁਪਤਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਿੱਤੀ ਗਈ ਹੈ। ਰੇਚਲ ਗੁਪਤਾ ਨੇ ਲਿਖਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਆਪਣਾ ਕਰਾਉਣ ਵਾਪਸ ਕਰਨਗੇ। ਇਸ ਪਿੱਛੇ ਕਾਰਨ ਦੱਸ ਦੇ ਹੋਏ ਉਨ੍ਹਾਂ ਨੇ ਕਿਹਾ ਕਿ ਤਾਜਪੋਸ਼ੀ ਤੋਂ ਬਾਅਦ ਉਨ੍ਹਾਂ ਦੇ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ।
ਰੇਚਲ ਗੁਪਤਾ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਦੇ ਨਾਲ ਦੁਰਵਿਵਹਾਰ ਵੀ ਕੀਤਾ ਗਿਆ। ਰੇਚਲ ਨੇ ਕਿਹਾ ਕਿ ਉਹ ਇਹ ਚੀਜ਼ਾਂ ਨੂੰ ਹੁਣ ਚੁੱਪਚਾਪ ਨਹੀਂ ਸਹਿਣਗੇ। ਦੱਸ ਦਈਏ ਕਿ ਜਲਦ ਹੀ ਰੇਚਲ ਗੁਪਤਾ ਇਸ ਮਾਮਲੇ ਦੇ ਵਿੱਚ ਸਟੇਟਮੈਂਟ ਜਾਰੀ ਕਰ ਸਕਦੇ ਹਨ।ਫਿਲਹਾਲ ਉਨ੍ਹਾਂ ਨੇ ਕਿਹਾ ਕਿ ਉਹ ਸਾਰਿਆਂ ਦਾ ਧੰਨਵਾਦ ਕਰਦੀ ਹੈ ਜਿਹੜੇ ਉਨ੍ਹਾਂ ਦੇ ਨਾਲ ਦਿਲੋਂ ਖੜੇ ਹਨ। ਪਰ ਹੁਣ ਵਾਅਦੇ ਟੁੱਟਣ ਦੇ ਕਰਕੇ ਅਤੇ ਦੁਰਵਿਵਹਾਰ ਦੇ ਕਰਕੇ ਇਹ ਕਰਾਉਨ ਨੂੰ ਹੁਣ ਵਾਪਸ ਕਰਨ ਦਾ ਫੈਸਲਾ ਲੈ ਚੁੱਕੇ ਹਨ।
View this post on Instagram
ਮਿਸ ਗ੍ਰੈਂਡ ਇੰਟਰਨੈਸ਼ਨਲ ਨੂੰ ਵਿਸ਼ਵ ਦੇ ਪ੍ਰਮੁੱਖ ਸੁੰਦਰਤਾ ਮੁਕਾਬਲਿਆਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਰੇਚਲ, ਇੱਕ ਸਾਬਕਾ ਮਿਸ ਸੁਪਰ ਟੇਲੈਂਟ ਆਫ ਦਿ ਵਰਲਡ 2022 ਨੇ ਅਗਸਤ ਵਿੱਚ ਜੈਪੁਰ ਵਿੱਚ ਆਯੋਜਿਤ ਇੱਕ ਕੌਮਾਂਤਰੀ ਮੁਕਾਬਲੇ ਵਿੱਚ ਮਿਸ ਗ੍ਰੈਂਡ ਇੰਡੀਆ ਦਾ ਖ਼ਿਤਾਬ ਜਿੱਤ ਕੇ ਅੰਤਰਰਾਸ਼ਟਰੀ ਮੰਚ ਤੇ ਇੱਕ ਸਥਾਨ ਪ੍ਰਾਪਤ ਕੀਤਾ। 70 ਤੋਂ ਵੱਧ ਦੇਸ਼ਾਂ ਦੇ ਭਾਗੀਦਾਰਾਂ ਦੇ ਵਿਰੁੱਧ ਮੁਕਾਬਲਾ ਕਰਦੇ ਹੋਏ ਰੇਚਲ ਪੂਰੇ ਮੁਕਾਬਲੇ ਦੌਰਾਨ ਚੋਟੀ ਦੇ ਦਾਅਵੇਦਾਰਾਂ ਵਿੱਚੋਂ ਇੱਕ ਰਹੀ। ਰੇਚਲ ਨੇ ਗ੍ਰੈਂਡ ਪੇਜੈਂਟਸ ਚੁਆਇਸ ਅਵਾਰਡ 2024 ਵੀ ਜਿੱਤਿਆ ਹੋਇਆ ਹੈ।
ਇਹ ਵੀ ਪੜ੍ਹੋ