ਆਰ ਨੇਤ-ਗੁਰਲੇਜ ਅਖਤਰ ਦੀਆਂ ਵਧੀਆ ਮੁਸ਼ਕਿਲਾਂ, 315 ਗਾਣੇ ਨੂੰ ਲੈ ਕੇ ਸ਼ਿਕਾਇਤ
R Nait-Gurlez Akhtar 315 Song Controversy: ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਪੰਜਾਬ 'ਚ ਹਿੰਸਾ, ਗੈਰ-ਕਾਨੂੰਨੀ ਹਥਿਆਰ ਕਲਚਰ ਤੇ ਅਪਰਾਧ ਨੂੰ ਵਧਾਵਾ ਦੇਣ ਵਾਲਿਆ 'ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ 315 ਗੀਤ ਪੰਜਾਬ ਸਰਕਾਰ ਦੁਆਰਾ ਤੈਅ ਕੀਤੇ ਗਏ ਮਾਨਦੰਡਾਂ ਦੀ ਉਲੰਘਣਾ ਕਰਦਾ ਹੈ ਤੇ ਨੌਜਵਾਨਾਂ ਨੂੰ ਗੁਮਰਾਹ ਕਰਨ ਦਾ ਕੰਮ ਕਰ ਰਿਹਾ ਹੈ। ਇਸ ਪ੍ਰਕਾਰ ਦੇ ਗਾਣੇ ਨਾਲ ਸਿਰਫ਼ ਹਿੰਸਾ ਦਾ ਮਾਹੌਲ ਬਣਾਉਂਦੇ ਹਨ, ਸਗੋਂ ਕਾਨੂੰਨ ਵਿਵਸਥਾ ਲਈ ਵੀ ਖ਼ਤਰਾ ਪੈਦਾ ਕਰਦੇ ਹਨ।
ਪੰਜਾਬੀ ਗਾਇਕ ਆਰ ਨੇਤ (Photo Credit: @RNaitOfficial)
ਪੰਜਾਬੀ ਸਿੰਗਰ ਆਰ ਨੇਤ ਤੇ ਗੁਰਲੇਜ ਅਖਤਰ ਮੁਸ਼ਕਿਲ ‘ਚ ਆ ਗਏ ਹਨ। ਉਨ੍ਹਾਂ ਦੇ ਗਾਣੇ 315 ਮਾਮਲੇ ‘ਚ ਪੁਲਿਸ ਸ਼ਿਕਾਇਤ ਹੋਈ ਹੈ। ਹੁਣ ਇਸ ਮਾਮਲੇ ‘ਚ ਸਿੰਗਰ ਆਰ ਨੇਤ ਤੇ ਗੁਰਲੇਜ ਅਖਤਰ ਨੂੰ 16 ਅਗਸਤ ਨੂੰ ਪੁਲਿਸ ਨੇ 12 ਵਜੇ ਜਲੰਧਰ ਪੁਲਿਸ ਕਮਿਸ਼ਨਰ ਦਫਤਰ ਤਲਬ ਕੀਤਾ ਹੈ। ਇਸ ਨੂੰ ਲੈ ਕੇ ਅਰਵਿੰਦ ਸਿੰਘ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਜੋ ਕਿ ਪੰਜਾਬ ਭਾਜਪਾ ਦੇ ਆਗੂ ਹਨ।
ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ ਰਹਿਣ ਵਾਲੇ ਭਾਜਪਾ ਪੰਜਾਬ ਟ੍ਰੇਡ ਸੈੱਲ ਦੇ ਡਿਪਟੀ ਕਨਵੀਨਰ ਅਰਵਿੰਦ ਸਿੰਘ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਪੱਤਰ ਭੇਜਿਆ ਹੈ। ਉਨ੍ਹਾਂ ਨੇ ਦੋ ਪੁਆਇੰਟ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ‘ਚ ਹਿੰਸਾ, ਗੈਰ-ਕਾਨੂੰਨੀ ਹਥਿਆਰ ਕਲਚਰ ਤੇ ਅਪਰਾਧ ਨੂੰ ਵਧਾਵਾ ਦੇਣ ਵਾਲਿਆ ‘ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ। ਅਰਵਿੰਦ ਨੇ ਅੱਗੇ ਕਿਹਾ ਹੈ ਕਿ 315 ਗੀਤ ਪੰਜਾਬ ਸਰਕਾਰ ਦੁਆਰਾ ਤੈਅ ਕੀਤੇ ਗਏ ਮਾਨਦੰਡਾਂ ਦੀ ਉਲੰਘਣਾ ਕਰਦਾ ਹੈ ਤੇ ਨੌਜਵਾਨਾਂ ਨੂੰ ਗੁਮਰਾਹ ਕਰਨ ਦਾ ਕੰਮ ਕਰ ਰਿਹਾ ਹੈ। ਇਸ ਪ੍ਰਕਾਰ ਦੇ ਗਾਣੇ ਨਾਲ ਸਿਰਫ਼ ਹਿੰਸਾ ਦਾ ਮਾਹੌਲ ਬਣਾਉਂਦੇ ਹਨ, ਸਗੋਂ ਕਾਨੂੰਨ ਵਿਵਸਥਾ ਲਈ ਵੀ ਖ਼ਤਰਾ ਪੈਦਾ ਕਰਦੇ ਹਨ।
ਭਾਣਾ ਸਿੱਧੂ ਨੂੰ ਗਾਣੇ ‘ਚ ਕੀਤੀ ਹੈ ਐਕਟਿੰਗ
ਆਰ ਨੇਤ ਤੇ ਗੁਰਲੇਜ ਅਖਤਰ ਦੇ 315 ਗਾਣੇ ਦੀ ਵੀਡੀਓ ‘ਚ ਖੁਦ ਨੂੰ ਸਮਾਜ ਸੇਵਕ ਅਖਵਾਉਣ ਵਾਲੇ ਭਾਣਾ ਸਿੱਧੂ ਨੂੰ ਹਥਿਆਰਾਂ ਨਾਲ ਐਕਟਿੰਗ ਕਰਦੇ ਦਿਖਾਇਆ ਗਿਆ ਹੈ। ਸਿੰਗਰ ਆਰ ਨੇਤ ਨੌਜਵਾਨਾਂ ‘ਚ ਕਾਫੀ ਮਸ਼ਹੂਰ ਹਨ। ਉਨ੍ਹਾਂ ਦੇ ਗਾਣਿਆਂ ਨੂੰ ਲੈ ਕੇ ਪਹਿਲੇ ਵੀ ਵਿਵਾਦ ਹ ਚੁੱਕਿਆ ਹੈ। ਉਹ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਵੀ ਆ ਚੁੱਕੇ ਹਨ। ਉਨ੍ਹਾਂ ਨੂੰ ਵਸੂਲੀ ਦੇ ਲਈ ਕਾਲ ਆ ਚੁੱਕੀ ਹੈ, ਜਿਸ ‘ਚ ਉਨ੍ਹਾਂ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਇਹ ਕਾਲ ਅੱਤਵਾਦੀ ਰਿੰਦਾ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਮ ‘ਤੇ ਕੀਤੀ ਗਈ ਸੀ। ਇਸ ਮਾਮਲੇ ‘ਚ ਪੁਲਿਸ ਸ਼ਿਕਾਇਤ ਕੀਤੀ ਗਈ ਸੀ। ਉਨ੍ਹਾਂ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਆਈ ਸੀ।
ਹਨੀ ਸਿੰਘ ਤੇ ਕਰਨ ਔਜਲਾ ਦੇ ਗਾਣਿਆਂ ਨੂੰ ਲੈ ਕੇ ਵੀ ਹੋਇਆ ਸੀ ਵਿਵਾਦ
ਬੀਤੀ ਦਿਨੀਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕਰਨ ਔਜਲਾ ਦੇ ਗਾਣੇ MF Gabhru ਤੇ ਕਰਨ ਔਜਲਾ ਦੇ ਗਾਣੇ MIllionaire ਚ ਔਰਤਾਂ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਦਾ ਮੁੱਦਾ ਚੁੱਕਿਆ ਸੀ। ਕਮਿਸ਼ਨ ਦੀ ਚੇਅਰਪਰਸਨ ਨੇ ਦੋਹਾਂ ਸਿੰਗਰਾਂ ਖਿਲਾਫ਼ ਸੋ ਮੋਟੋ ਨੋਟਿਸ ਲਿਆ ਸੀ। ਉਨ੍ਹਾਂ ਨੇ ਡੀਜੀਪੀ, ਪੰਜਾਬ ਨੂੰ ਪੱਤਰ ਲਿਖ ਕੇ ਕਿਸੇ ਸੀਨੀਅਰ ਅਧਿਕਾਰੀ ਤੋਂ ਜਾਂਚ ਕਰਵਾਉਣ ਦੀ ਮੰਗੀ ਕੀਤੀ ਸੀ ਤੇ ਇਸ ਸਬੰਧੀ ਸਟੇਟਸ ਰਿਪੋਰਟ ਦੇਣ ਲਈ ਕਿਹਾ ਸੀ। ਇਸ ਦੇ ਨਾਲ ਹੀ ਦੋਵੇਂ ਗਾਇਕਾਂ ਨੂੰ ਅੱਜ ਯਾਨੀ 11 ਅਗਸਤ ਨੂੰ ਸਵੇਰੇ 11:30 ਪੇਸ਼ ਹੋਣ ਲਈ ਕਿਹਾ ਸੀ। ਇਸ ਤੋਂ ਬਾਅਦ ਦੋਵੇਂ ਸਿੰਗਰਾਂ ਨੇ ਫ਼ੋਨ ‘ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਤੋਂ ਮੁਆਫ਼ੀ ਮੰਗ ਲਈ ਸੀ।
