ਪੰਜਾਬੀ ਸਿੰਗਰ ਮਿਸ ਪੂਜਾ ਦੀ ਸੋਸ਼ਲ ਮੀਡੀਆ ‘ਤੇ ਵਾਪਸੀ, ਪੋਸਟ ਕਰ ਲਿਖਿਆ I am back
Miss Pooja Back to Social Media: ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੋਂ ਦੂਰੀ ਬਣਾਏ ਰੱਖਣ ਤੋਂ ਬਾਅਦ ਪੰਜਾਬੀ ਸਿੰਗਰ ਮਿਸ ਪੂਜਾ ਨੇ ਵਾਪਸੀ ਕਰ ਲਈ ਹੈ। ਉਨ੍ਹਾਂ ਨੇ ਖੁਦ ਪੋਸਟ ਪਾ ਕੇ ਇਸ ਬਾਰੇ ਜਾਣਕਾਰੀ ਦਿੱਤੀ।
(Photo Credit: Instagram-Misspooja)
ਮਨੋਰੰਜਨ ਨਿਊਜ਼। ਪੰਜਾਬੀ ਸਿੰਗਰ ਮਿਸ ਪੂਜਾ ਦੇ ਫੈਨਸ ਲਈ ਖੁਸ਼ਖਬਰੀ ਹੈ। ਬੀਤੇ ਕਈ ਦਿਨਾਂ ਤੋਂ ਮਿਸ ਪੂਜਾ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋ ਸੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਦੇ ਪੋਸਟ ਪਾ ਕੇ ਲਿਖਿਆ ਕਿ I am back, ਮੈਂ ਤੁਹਾਨੂੰ ਸਭ ਨੂੰ ਬਹੁਤ ਜਿਆਦਾ ਮਿਸ ਕੀਤਾ ਦਰਅਸਲ ਮੈਨੂੰ ਇੱਕ ਬ੍ਰੇਕ ਦੀ ਜ਼ਰੂਰਤ ਸੀ।


