Gurdas Maan ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
Gurdas Maan ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ।
ਜੀ-20 ਦੇ ਵਫਦ ਲਈ ਰੱਖੀ ਗਈ ਸੂਫੀ ਨਾਈਟ ਚ ਲੈਣਗੇ ਹਿੱਸਾ
ਸੂਤਰਾਂ ਦੀ ਮੰਨੀਏ ਤਾਂ ਗੁਰਦਾਸ ਮਾਨ ਸ਼ੁੱਕਰਵਾਰ ਰਾਤ ਨੂੰ ਅੰਮ੍ਰਿਤਸਰ ਚ ਜੀ-20 ਵਫਦ ਲਈ ਕਿਲਾ ਗੋਬਿੰਦ ਗੜ ਵਿਖੇ ਵਿਸ਼ੇਸ਼ ਤੌਰ ਤੇ ਰੱਖੀ ਗਈ ਸੂਫੀ ਨਾਈਟ ਵਿਚ ਸ਼ਾਮਿਲ ਹੋਏ ਲਈ ਪੁਹੰਚੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੌਕੇ ਉਨ੍ਹਾਂ ਦੀ ਪਰਫਾਰਮੈਂਸ ਵੀ ਵੇਖਣ ਨੂੰ ਮਿਲੇਗੀ।ਵਿਦੇਸ਼ੀ ਮਹਿਮਾਨਾਂ ਲਈ ਖਾਸ ਸੂਫੀ ਨਾਈਟ ਦਾ ਪ੍ਰਬੰਧ
ਅਮ੍ਰਿਤਸਰ ਵਿੱਚ 15 ਤੋਂ 17 ਮਾਰਚ ਤੱਕ ਚੱਲੇ ਜੀ-20 ਸਮਿਟ ਦੇ ਅੱਜ ਆਖਰੀ ਦਿਨ ਸਾਰੇ ਵਿਦੇਸ਼ੀ ਮਹਿਮਾਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਲੈ ਜਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਸਾਰੇ ਕਿਲਾ ਗੋਬਿੰਦਗੜ੍ਹ ਜਾਣਗੇ। ਉੱਥੇ ਉਨ੍ਹਾਂ ਲਈ ਸੰਗੀਤਮਈ ਸੂਫੀ ਨਾਈਟ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ, ਨਾਲ ਹੀ ਸਾਰੇ ਮਹਿਮਾਨ ਇਥੇ ਹੀ ਲਜੀਜ ਪਕਵਾਨਾਂ ਨਾਲ ਸਜੇ ਡਿਨਰ ਦਾ ਵੀ ਆਨੰਦ ਮਾਣਨਗੇ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
