ਉਹ ਇੰਨੇ ਅਮੀਰ ਨਹੀਂ ਕਿ ਮੈਨੂੰ ਖਰੀਦ ਸਕਣ… ਭਾਜਪਾ ‘ਚ ਜਾਣ ਨੂੰ ਲੈ ਕੇ ਪ੍ਰਕਾਸ਼ ਰਾਜ ਦਾ ਰਿਐਕਸ਼ਨ ਵਾਇਰਲ

Updated On: 

04 Apr 2024 18:45 PM IST

ਐਕਸ 'ਤੇ ਇੱਕ ਟਵੀਟ ਵਾਇਰਲ ਹੋ ਰਿਹਾ ਹੈ। ਦ ਸਕਿਨ ਡਾਕਟਰ ਨਾਂ ਦੇ ਅਕਾਊਂਟ ਤੋਂ ਇੱਕ ਪੋਸਟ ਲਿਖਿਆ ਗਿਆ- ਪ੍ਰਕਾਸ਼ ਰਾਜ 3 ਵਜੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਜਾ ਰਹੇ ਹਨ। ਇਸ ਦਾ ਸਕ੍ਰੀਨਸ਼ਾਟ ਲੈ ਕੇ ਪ੍ਰਕਾਸ਼ ਰਾਜ ਨੇ ਵੀ ਟਵੀਟ ਕੀਤਾ ਅਤੇ ਭਾਜਪਾ 'ਤੇ ਚੁੱਟਕੀ ਲਈ। ਉਨ੍ਹਾਂ ਲਿਖਿਆ- ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਅਹਿਸਾਸ ਹੋਇਆ ਹੋਵੇਗਾ ਉਹ ਇੰਨੇ ਅਮੀਰ ਨਹੀਂ ਹਨ ਕਿ ਮੈਨੂੰ ਖਰੀਦ ਸਕਣ...ਤੁਸੀ ਕੀ ਸੋਚਦੇ ਹੋ ਦੋਸਤ।

ਉਹ ਇੰਨੇ ਅਮੀਰ ਨਹੀਂ ਕਿ ਮੈਨੂੰ ਖਰੀਦ ਸਕਣ... ਭਾਜਪਾ ਚ ਜਾਣ ਨੂੰ ਲੈ ਕੇ ਪ੍ਰਕਾਸ਼ ਰਾਜ ਦਾ ਰਿਐਕਸ਼ਨ ਵਾਇਰਲ

ਪ੍ਰਕਾਸ਼ ਰਾਜ ਦੀ ਤਸਵੀਰ

Follow Us On

ਪ੍ਰਕਾਸ਼ ਰਾਜ ਆਪਣੇ ਖੌਫ਼ਨਾਕ ਅੰਦਾਜ਼ ਅਤੇ ਸ਼ਾਨਦਾਰ ਐਕਟਿੰਗ ਦੇ ਚੱਲਦੇ ਸੁੱਰਖੀਆਂ ‘ਚ ਰਹਿੰਦੇ ਹਨ। ਉਨ੍ਹਾਂ ਨੇ ਸ਼ਕਤੀ, ਵਾਂਟੇਡ, ਸਿੰਘਮ ਅਤੇ ਦਬੰਗ 2 ਵਰਗੀਆਂ ਕਈ ਫਿਲਮਾਂ ‘ਚ ਕੰਮ ਕੀਤਾ। ਫਿਲਮ ‘ਚ ਵਿਲੇਨ ਬਣ ਕੇ ਉਹ ਅਕਸਰ ਹੀਰੋ ਦੀਆਂ ਮੁਸ਼ਕਿਲਾਂ ਨੂੰ ਵਧਾਉਂਦੇ ਹੋਏ ਨਜ਼ਰ ਆਉਂਦੇ ਹਨ। ਹਾਲਾਂਕਿ, ਪ੍ਰਕਾਸ ਰਾਜ ਹਮੇਸ਼ਾ ਹੀ ਭਾਜਪਾ ਦੇ ਖਿਲਾਫ ਰਹੇ ਹਨ। ਉਹ ਉਨ੍ਹਾਂ ਦੀਆਂ ਨੀਤੀਆਂ ਨੂੰ ਲੈ ਕੇ ਬਾਰ-ਬਾਰ ਸਵਾਲ ਖੜੇ ਕਰਦੇ ਹੋਏ ਹੀ ਨਜ਼ਰ ਆਏ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਗੁੱਸਾ ਨਜ਼ਰ ਆਉਂਦਾ ਹੈ। ਕਦੇ ਇਸ਼ਾਰਿਆਂ ‘ਚ ਤੇ ਕਦੇ ਸਿੱਧਾ, ਉਹ ਭਾਜਪਾ ਪਾਰਟੀ ਦੀ ਬੁਰਾਈ ਕਰਦੇ ਹੋਏ ਨਜ਼ਰ ਆਉਂਦੇ ਹਨ।

ਦਰਅਸਲ, ਐਕਸ ‘ਤੇ ਇੱਕ ਟਵੀਟ ਵਾਇਰਲ ਹੋ ਰਿਹਾ ਹੈ। ਦ ਸਕਿਨ ਡਾਕਟਰ ਨਾਂ ਦੇ ਅਕਾਊਂਟ ਤੋਂ ਇੱਕ ਪੋਸਟ ਲਿਖਿਆ ਗਿਆ- ਪ੍ਰਕਾਸ਼ ਰਾਜ 3 ਵਜੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਜਾ ਰਹੇ ਹਨ। ਇਸ ਦਾ ਸਕ੍ਰੀਨਸ਼ਾਟ ਲੈ ਕੇ ਪ੍ਰਕਾਸ਼ ਰਾਜ ਨੇ ਵੀ ਟਵੀਟ ਕੀਤਾ ਅਤੇ ਭਾਜਪਾ ‘ਤੇ ਚੁੱਟਕੀ ਲਈ। ਉਨ੍ਹਾਂ ਲਿਖਿਆ- ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਅਹਿਸਾਸ ਹੋਇਆ ਹੋਵੇਗਾ ਉਹ ਇੰਨੇ ਅਮੀਰ ਨਹੀਂ ਹਨ ਕਿ ਮੈਨੂੰ ਖਰੀਦ ਸਕਣ…ਤੁਸੀ ਕੀ ਸੋਚਦੇ ਹੋ ਦੋਸਤ।

ਪ੍ਰਕਾਸ਼ ਰਾਜ ਦੇ ਟਵੀਟ ‘ਤੇ ਲੋਕਾਂ ਦੇ ਰਿਐਕਸ਼ਨ ਸਾਹਮਣੇ ਆ ਰਹੇ ਹਨ। ਕੁਝ ਯੂਜ਼ਰ ਨੇ ਪੁੱਛਿਆ- ਕੀ ਉਨ੍ਹਾਂ ਨੇ ਕੋਸ਼ਿਸ਼ ਕੀਤੀ ਸੀ? ਉੱਥੇ ਹੀ ਇੱਕ ਯੂਜ਼ਰ ਨੇ ਲਿਖਿਆ-ਸਰ ਸਮੇਂ ਦਾ ਕੁਝ ਨਹੀਂ ਪਤਾ, ਕਲ ਤੁਸੀਂ ਵੀ ਪਾਰਟੀ ‘ਚ ਸ਼ਾਮਲ ਹੋ ਜਾਵੋਗੇ। ਦਰਅਸਲ, ਸਾਲਾਂ ਤੋਂ ਭਾਜਪਾ ਦੀ ਨੀਤੀਆਂ ਦੇ ਖਿਲਾਫ ਆਵਾਜ਼ ਚੁੱਕਦੇ ਹੋਏ ਕਈ ਆਗੂ ਭਾਜਪਾ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਲੋਕਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਕਈ ਵੱਡੇ ਝਟਕੇ ਲੱਗ ਚੁੱਕੇ ਹਨ। ਬੀਤੀ ਦਿਨੀਂ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕਰ ਲਈ ਸੀ। ਉਨ੍ਹਾਂ ਨੂੰ ਭਾਜਪਾ ਦੇ ਆਗੂ ਵਿਨੋਦ ਤਾਂਵੜੇ ਨੇ ਪਾਰਟੀ ‘ਚ ਸ਼ਾਮਲ ਕਰਵਾਇਆ। ਦੱਸ ਦੇਈਏ ਕਿ ਉਹ 2019 ‘ਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਸਾਊਥ ਦਿੱਲੀ ਸੀਟ ਤੋਂ ਚੋਣ ਲੜੀ ਅਤੇ ਰਮੇਸ਼ ਬਿਧੂੜੀ ਦੇ ਖਿਲਾਫ ਹਾਰ ਗਏ।

ਹਾਲ ਹੀ ‘ਚ ਕਾਂਗਰਸ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪ੍ਰੋਫੈਸਰ ਗੌਰਭ ਵੱਲਭ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੈ। ਉਨ੍ਹਾਂ ਨਾਲ ਬਿਹਾਰ ਕਾਂਗਰਸ ਦੇ ਸਾਬਕਾ ਪ੍ਰਧਾਨ ਅਨਿਲ ਸ਼ਰਮਾ ਵੀ ਭਾਜਪਾ ‘ਚ ਸ਼ਾਮਲ ਹੋ ਗਏ। ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪ੍ਰਕਾਸ਼ ਰਾਜ ਵੀ ਜਲਦ ਹੀ ਭਾਜਪਾ ਦੇ ਮੈਂਬਰ ਬਣ ਜਾਣਗੇ, ਪਰ ਫਿਲਹਾਲ ਤਾਂ ਉਨ੍ਹਾਂ ਨੇ ਖੁੱਦ ਹੀ ਐਕਸ ਦੇ ਜ਼ਰੀਏ ਭਾਜਪਾ ‘ਤੇ ਇਸ਼ਾਰਿਆ ‘ਚ ਨਿਸ਼ਾਨਾ ਸਾਧਿਆ ਹੈ।